ਸੰਦੀਪ ਘੰਡ ਦੇ ਵੱਡੇ ਭਰਾਤਾ ਐਡਵੋਕੇਟ ਸੁਰਿੰਦਰ ਘੰਡ ਨਮਿੱਤ ਸ਼ਰਧਾਜਲੀ ਸਮਾਗਮ’ਚ ਅਨੇਕਾਂ ਸ਼ਖਸ਼ੀਅਤਾਂ ਨੇ ਕੀਤੀ ਸਮੂਲੀਅਤ

ਮਾਨਸਾ (ਡਾ.ਸੰਦੀਪ ਘੰਡ)
ਮਾਨਸਾ ਦੇ ਨਾਮਵਰ ਸਮਾਜ ਸੇਵੀ ਅਤੇ ਸੇਵਾ ਮੁਕਤ ਅਧਿਕਾਰੀ  ਲਾਈਫ ਕੋਚ ਡਾ.ਸੰਦੀਪ ਘੰਡ ਦੇ ਵੱਡੇ ਭਰਾਤਾ ਸ਼੍ਰੀ ਸੁਰਿੰਦਰ ਕੁਮਾਰ ਘੰਡ ਜੋ ਫਰੀਦਕੋਟ ਦੇ ਨਾਮਵਰ ਅਤੇ ਸੀਨੀਅਰ ਅੇਡਵੋਕੇਟ ਅਤੇ ਸਮਾਜ ਸੇਵੀ ਵੱਜੋਂ ਵਿਚਰ ਰਹੇ ਪਿੱਛਲੇ ਦਿਨੀ ਸਰੀਰਕ ਤੋਰ ਤੇ ਪ੍ਰੀਵਾਰ ਨੂੰ ਛੱਡ ਗਏ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ।ਉਹਨਾਂ ਲਗਾਤਾਰ ਪੰਜ ਸਾਲ ਬੜੇ ਹੋਸਲੇ ਅਤੇ ਦ੍ਰਿੜ ਇਰਾਦੇ ਨਾਲ ਜੂਝਦੇ ਰਹੇ।
ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਆਤਿਮਕ ਸ਼ਾਤੀ ਅਤੇ ਸ਼ਰਧਾਜਲੀ ਦੇਣ ਹਿੱਤ ਸਹਿਜ ਪਾਠ ਦੇ ਭੋਗ ਗੁਰੂਦੁਆਰਾ ਗਰੀਨ ਅੇਵਿਿਨਊ ਫਰੀਦਕੋਟ ਵਿਖੇ ਪਾਏ ਗਏ।ਜਿਸ ਵਿੱਚ ਵੱਡੀ ਗਿਣਤੀ ਵਿੱਚ ਵਕੀਲਾਂ,ਅਧਿਆਪਕਾਂ,ਸਮਾਜ ਸੇਵੀਆਂ ਅਤੇ ਰਾਜਨੀਤਕ ਨੇਤਾਵਾਂ ਨੇ ਸ਼ਮੂਲੀਅਤ ਕੀਤੀ।ਸੁਰਿੰਧਰ ਘੰਡ ਦੀ ਜੀਵਨੀ ਅਤੇ ਉਹਨਾਂ ਦੇ ਸਘਰੰਸ਼ਮਈ ਸਫਰ ਬਾਰੇ ਬੋਲਿਦਆਂ ਸਾਬਕਾ ਜਿਲ੍ਹਾ ਸਿੱਖਿਆ ਅਧਿਕਾਰੀ ਅਤੇ ਉਹਨਾਂ ਦੇ ਪਰਮ ਮਿੱਤਰ ਸੁਰੇਸ਼ ਅਰੋੜਾ ਨੇ ਦੱਸਿਆ ਕਿ ਕਿਸ ਤਰਾਂ ਉਹ ਹਰ ਮੁਸੀਬਤ ਨੂੰ ਹੱਸਦੇ ਹੱਸਦੇ ਝੇਲਦੇ ਅਤੇ ਆਪਣੇ ਪ੍ਰੀਵਾਰ ਨੂੰ ਵੀ ਹੋਸਲਾਂ ਦਿੰਦੇ ਸਨ।ਉਹਨਾਂ ਦੇ ਹੋਸਲੇ ਅਤੇ ਦ੍ਰਿੜ ਇਰਾਦੇ ਕਾਰਣ ਹੀ ਉਹਨਾਂ ਲਗਾਤਾਰ 7-8 ਸਾਲ ਇਸ ਬੀਮਾਰੀ ਨਾਲ ਲੜਾਈ ਲੜੀ।ਬੇਸ਼ਕ ਉਹਨਾਂ 42 ਸਾਲ ਜਿਲ੍ਹਾ ਕਚਿਹਰੀਆਂ ਵਿੱਚ ਵਕਾਲਤ ਕੀਤੀ ਨਾਲ ਹੀ ਉਹਨਾਂ ਆਪਣੀ ਪਤਨੀ ਦੇ ਸਹਿਯੋਗ ਨਾਲ ਟੀਚਰ ਕਲੋਨੀ ਜੋ ਉਸ ਸਮੇ ਬਿਲਕੁਲ ਅਜੇ ਸਥਾਪਿਤ ਹੋ ਰਹੀ ਸੀ ਵਿੱਚ ਸਕੂਲ਼ ਖੋਲਕੇ ਬੱਚਿਆਂ ਨੂੰ ਸਿੱਖਿਆ ਦਿੱਤੀ।ਵਕਾਲਤ ਕਰਨ ਸਮੇਂ ਵੀ ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦੇ ਅਤੇ ਜੇਕਰ ਉਹਨਾਂ ਦੇ ਮੁਵੱਕਲ ਕੋਲ ਪੇਸੈ ਨਾ ਹੁੰਦੇ ਤਾਂ ਵੀ ਉਹਨਾਂ ਦਾ ਕੇਸ ਮੁੱਫਤ ਲੜ ਦਿੰਦੇ।ਨੋਜਵਾਨਾਂ ਨੂੰ ਖੇਡਾਂ ਨਾਲ ਜੋੜਣ ਹਿੱਤ ਉਹਨਾਂ ਵੱਲੋਂ ਬਣਾਏ ਗਏ ਬਾਬਾ ਫਰੀਦਕੋਟ ਬਾਸਕਟਬਾਲ ਕਲੱਬ ਵੱਲੋਂ ਹਰ ਸਾਲ ਬਾਬਾ ਸ਼ੇਖ ਫਰੀਦ ਦੇ ਮੇਲੇ ਤੇ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਜਾਦਾ ਸੀ।
ਉਹਨਾਂ ਦੇ ਪ੍ਰੀਵਾਰ ਨਾਲ ਦੁੱਖ ਸਾਝਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ,ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ,ਸਾਬਕਾ ਵਿਧਾਇਕ ਕੁਸ਼ਲ਼ਦੀਪ ਸਿੰਘ ਢਿਲੋਂ ਨੇ ਕਿਹਾ ਕਿ ਸੁਰਿੰਦਰ ਘੰਡ ਇੱਕ ਵਿਅਕਤੀ ਨਹੀ ਇੱਕ ਸੰਸ਼ਥਾ ਸਨ ਜਿੰਨਾ ਨੇ ਬੀਮਾਰੀ ਦੇ ਬਾਵਜੂਦ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਐਡਵੋਕੇਟ ਨਾਇਬ ਸਿੰਘ ਸੰਘਾ,ਰਜਿੰਦਰ ਰੋਮਾਣਾ,ਸੁਰਿਆਕਾਂਤ ਠਾਕਰ ਨੇ ਜਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ 42 ਸਾਲ ਜਿਲ੍ਹਾ ਬਾਰ ਐਸੋਸੀਏਸ਼ਨ ਦੀ ਭਲਾਈ ਲਈ ਕੰਮ ਕੀਤਾ।
ਬ੍ਰਹਮ ਕੁਮਾਰੀ ਆਸ਼ਰਮ ਵੱਲੋਂ ਦੀਦੀ ਦੀਪਾਲੀ ਅਤੇ ਸੰਗੀਤਾ ਨੇ ਸੁਰਿੰਦਰ ਕੁਮਾਰ ਦੇ ਆਸ਼ਰਮ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ  ਨੇਕ ਅਤੇ ਪਵਿੱਤਰ ਆਤਮਾ ਸਨ।ਸੁਰਿੰਦਰ ਕੁਮਾਰ ਘੰਡ ਦੇ ਸਪੁੱਤਰ ਵਿਕਾਸ ਪਾਲ ਘੰਡ ਮੁੱਖ ਅਧਿਆਪਕ ,ਵਿਸ਼ਾਲ ਘੰਡ ਤੋਂ ਇਲਾਵਾ ਬੇਟੀ ਸੂਨੇਨਾ  ਨੂੰਹਾਂ ਤੇਜਿੰਦਰ ਕੋਰ ਅਤੇ ਕੋਮਲ ਕੋਰ ਅਤੇ ਜਵਾਈ ਹਰਜੀਤ ਸਿੰਘ ਵੀ ਉੱਚ ਵਿਿਦਆ ਪ੍ਰਾਪਤ ਕੀਤੀ ਅਤੇ ਉਹ ਵੀ ਅਧਿਆਪਕ ਅਤੇ ਆਪਣੇ ਆਪਣੇ ਕਾਰੋਬਰਾਂ ਵਿੱਚ ਖੁਸ਼ੀਆਂ ਮਾਨ ਰਹੇ ਹਨ।ਉਹਨਾਂ ਇਸ ਮੋਕੇ ਹਾਜਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪਿੱਤਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਣਗੇ।ਭੋਗ ਅਤੇ ਸ਼ਰਧਾਜਲੀ ਸਮਾਗਮ ਵਿੱਚ ਸ਼ਾਮਲ ਉਹਨਾਂ ਦੇ ਵੱਡੇ ਭਰਾ ਇੰਜ ਵਰਿੰਦਰ ਘੰਡ ਅਤੇ ਛੋੋਟੇ ਭਰਾ ਅਮਰਜੀਤ ਅਤੇ ਸੰਦੀਪ ਨੇ ਕਿਹਾ ਕਿ ਜੇਕਰ ਕੋਈ ਵੀ ਸੰਸ਼ਥਾ ਉਹਨਾਂ ਦੀ ਯਾਦ ਵਿੱਚ ਕੋਈ ਪ੍ਰੋਗਰਾਮ ਕਰਵਾਉਦੀ ਹੈ ਤਾਂ ਉਸ ਨੂੰ ਘੰਡ ਪ੍ਰੀਵਾਰ ਵੱਲੋਂ ਹਰ ਕਿਸਮ ਦਾ ਸਹਿਯੋਗ ਦਿੱਤਾ ਜਾਵੇਗਾ।ਸ਼ਰਧਾਜਲੀ ਸਮਾਗਮ ਨੂੰੰ ਅਗਰਵਾਲ ਸਭਾ ਵੱਲੋਂ ਰਾਜ ਕੁਮਾਰ ਗਰਗ ਵਕੀਲ ਸੰਦੀਪ ਸਿੰਘ ਚੇਅਰਮੇਨ ਲਿਟਲ ਅੇਜਲਜ ਫਰੀਦਕੋਟ,ਸੰਤ ਮੋਹਨ ਸਿੱਖਿਆ ਸੰਸ਼ਥਾ ਕੋਟ ਸੁੱਖੀਆ,ਸੰਦੀਪ ਅਰੋੜਾ. ਅਧਿਆਪਕ ਆਗੂ ਗੁਰਪ੍ਰੀਤ ਸਿੰਘ ਰੰਧਾਵਾ,ਕ੍ਰਿਸ਼ਾਨਵੰਤੀ ਸੁਸਾਇਟੀ ਫਰੀਦਕੋਟ,ਮਾਨਸਾ ਰੂਰਲ ਯੂਥ ਕਲੱਬ ਅੇਸੋਸੀਏਸ਼ਨ ਮਾਨਸਾ,ਸਿੱਖਿਆ ਵਿਕਾਸ ਅਤੇ ਕਲਾ ਮੰਚ ਮੋਹਾਲੀ.ਬਲਜੀਤ ਸਿੰਘ ਬਰਾੜ ਸੇਵਾ ਮੁਕਤ ਮੰਡਲ ਸਿੱਖਿਆ ਅਫਸਰ,ਗੋਰਿਮੰਟ ਟੀਚਰ ਯੁਨੀਅਨ,ਦਿਹਾਤੀ ਮਜਦੂਰ ਸਭਾ ਫਰੀਦਜੋਟ,ਨਵਦੀਪ ਸਿੰਘ ਬੱਬੂ ਜਿਲ੍ਹਾ ਪ੍ਰਧਾਨ ਕਾਗਰਸ ਕਮੇਟੀ ਫਰੀਦਕੋਟ ਨੈਸ਼ਨਲ ਯੂਥ ਕਲੱਬ ਫਰੀਦਕੋਟ, ਅਮਨਦੀਪ ਸਿੰਘ ਚੇਅਰਮੇਨ ਮਾਰਕੀਟ ਕਮੇਟੀ ਫਰੀਦਕੋਟ ਪ੍ਰਿਸੀਪਲ ਅਮਰਦੀਪ ਸਿੰਘ ਅਤੇ ਪੰਜਾਬ ਮੰਡੀ ਬੋਰਡ ਵਰਕਰ ਯੁਨੀਅਨ ਜਿਲ੍ਹਾ ਫਰੀਦਕੋਟ,ਪੀਆਰਟੀਸੀ ਇੰਪਲਾਈਜ ਯੁਨੀਅਨ ਫਰੀਦਕੋਟ,ਸਾਝੀ ਸਘਰੰਸ਼ ਕਮੇਟੀ ,ਜਲ ਸਰੋਤ ਵਿਭਾਗ,ਡੈਂਟਲ ਕਾਲਜ ਸਰਕਾਰੀ ਯੁਨੀਅਨ ਆਈ ਟੀਆਈ ਪ੍ਰਿਸੀਪਲ ਯੁਨੀਅਨ ਫਰੀਦਕੋਟ.ਸਿਵਲ ਹਸਪਤਾਲ ਕਰਮਚਾਰੀ ਯੁਨੀਅਨ ਅੋਰਤ ਮੁਕਤੀ ਮੋਰਚਾ ਡਾ.ਜਸਵੰਤ ਸਿੰਘ ਸਟਾਫ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਨੇ ਵੀ ਸੰਬੋਧਨ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।ਅੰਤ ਵਿੱਚ ਵਰਿੰਦਰਜੀਤ ਪੁਰੀ ਜੋ ਕਿ ਸੁਰੰਿਦਰ ਕੁਮਾਰ ਘੰਡ ਦੇ ਨਜਦੀਕੀ ਰਿਸ਼ਤੇਦਾਰ ਸਨ ਨੇ ਪ੍ਰੀਵਾਰ ਵੱਲੋਂ ਸਮੂਹ ਹਾਜਰ ਲੋਕਾਂ ਦਾ ਇਸ ਦੁੱਖ ਦੀ ਘੜੀ  ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।

Leave a Reply

Your email address will not be published.


*