ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿੱਚ ਹਾਕੀ ਰੋਲਰ ਸਕੇਟਿੰਗ ਵਿੱਚ ਸੰਗਰੂਰ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ 

ਸੰਗਰੂਰ:::::::
ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ 25 ਜੂਨ 2024 ਤੋਂ 27 ਜੂਨ 2024 ਤੱਕ ਜੋਧਪੁਰ ਰਾਜਸਥਾਨ ਵਿਖੇ ਸੀਨੀਅਰ ਲੜਕੇ ਅਤੇ ਸੀਨੀਅਰ ਲੜਕੀਆਂ ਰੋਲਰ ਸਕੇਟਿੰਗ ਹਾਕੀ  ਫੈਡਰੇਸ਼ਨ ਕੱਪ ਕਰਵਾਇਆ ਗਿਆ | ਇਸ ਮੁਕਾਬਲੇ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਨੇ ਭਾਗ ਲਿਆ |
ਪੰਜਾਬ ਵੱਲੋਂ ਸੀਨੀਅਰ ਲੜਕੇ ਅਤੇ ਸੀਨੀਅਰ ਲੜਕੀਆਂ ਦੀ ਟੀਮ ਨੇ  ਭਾਗ ਲਿਆ | ਇਸ ਮੁਕਾਬਲੇ ਵਿੱਚ ਪੰਜਾਬ ਵੱਲੋਂ ਸੀਨੀਅਰ ਲੜਕੀਆਂ ਦੀ ਟੀਮ ਨੇ ਕਾਂਸੀ ਦਾ ਤਮਗਾ ਹਾਸਲ  ਕੀਤਾ ਅਤੇ ਸੀਨੀਅਰ ਲੜਕਿਆਂ ਦੀ ਟੀਮ ਨੇ ਸੋਨੇ ਦਾ ਤਮਗਾ ਹਾਸਲ ਕੀਤਾ | ਇਹਨਾਂ ਦੋਨਾਂ ਟੀਮਾਂ ਵਿੱਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ  ਦਕਸ਼ਨੂਰ ਸਿੰਘ ਸਿੱਧੂ, ਪ੍ਰਣਵ ਮੰਡੋਰਾ, ਅਰਜੁਨ ਸਿੰਘ, ਗੁਰਸੇਵਕ ਸਿੰਘ ਚੀਮਾ, ਤਨਿਸ਼ ਗੋਇਲ, ਗੁਰਸ਼ੇਰ ਸਿੰਘ ਰਾਓ ਨੇ ਭਾਗ ਲਿਆ | ਕੁੜੀਆਂ ਦੀ ਟੀਮ ਵਿੱਚ ਮਨਸੀਰਤ ਕੌਰ ਸਿੱਧੂ, ਚੈਰਲ ਗਰਗ, ਜਪਨਜੋਤ ਕੌਰ ਰਾਓ, ਸੁਕਰੀਤੀ, ਕਾਸ਼ਵੀ ਗੁਪਤਾ ਨੇ ਭਾਗ ਲਿਆ |
ਇਹ ਸਾਰੇ ਖਿਡਾਰੀ ਡੀ ਐਸ ਓ ਨਵਦੀਪ ਸਿੰਘ ਔਜਲਾ ਜੀ ਕੋਲ ਪ੍ਰੈਕਟਿਸ ਕਰਦੇ ਹਨ | ਕੋਚ ਨਵਦੀਪ ਸਿੰਘ ਔਜਲਾ ਜੀ ਦੁਆਰਾ ਕਰਵਾਈ ਜਾਂਦੀ ਸਖਤ ਮਿਹਨਤ ਸਦਕਾ ਹੀ ਅੱਜ ਇਹ ਖਿਡਾਰੀ ਇਸ ਮੁਕਾਮ ਤੱਕ ਪਹੁੰਚੇ ਹਨ | ਇਹਨਾ ਖਿਡਾਰੀਆਂ ਵਿੱਚੋਂ ਜਿਆਦਾਤਰ ਖਿਡਾਰੀ ਇੰਟਰਨੈਸ਼ਨਲ ਪੱਧਰ ਤੇ ਮੈਡਲ ਪ੍ਰਾਪਤ ਕਰ ਚੁੱਕੇ ਹਨ | ਸੰਗਰੂਰ ਨੂੰ ਇਹਨਾਂ ਖਿਡਾਰੀਆਂ ਅਤੇ ਇਹਨਾਂ ਦੇ ਕੋਚ ਨਵਦੀਪ ਸਿੰਘ ਔਜਲਾ ਜੀ ਉੱਪਰ ਬਹੁਤ ਮਾਣ ਹੈ |

Leave a Reply

Your email address will not be published.


*