ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਲਈ 3500 ਦੇ ਕਰੀਬ ਹੋਈ ਰਜਿਸਟ੍ਰੇਸ਼ਨ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) 24 ਜੂਨ ਦਿਨ ਸੋਮਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਨਵੇਂ ਵਿੱਦਿਅਕ ਸ਼ੈਸ਼ਨ ਦੇ ਅਨੁਸਾਰ ਨਵੇਂ ਦਾਖਲੇ ਕਰਨ ਦੇ ਲਈ ਰਜਿਸਟਰਡ ਕੀਤੇ ਗਏ ਵਿਦਿਆਰਥੀਆਂ ਦੀ ਗਿਣਤੀ 3500 ਦੇ ਕਰੀਬ ਹੈ। ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੋਣ ਦੇ ਨਾਲ ਨਾਲ ਬੀਤੇ ਵਰ੍ਹਿਆਂ ਦੇ ਮੁਕਾਬਲੇ ਦੁਗਣੀ ਤਿਗਣੀ ਗਿਣਤੀ ਹੈ। ਇਸ ਤੋਂ ਪਹਿਲਾਂ ਇੰੰਨ੍ਹੀ ਵੱਡੀ ਗਿਣਤੀ ਵਿੱਚ ਕਦੇਂ ਵੀ ਵਿਦਿਆਰਥੀ ਰਜਿਸਟਰਡ ਨਹੀਂ ਹੋਏ। ਜੀਐਨਡੀਯੂ ਦੇ 5 ਦਹਾਕਿਆਂ ਤੋਂ ਵੀ ਵੱਧ ਦੇ ਇਤਿਹਾਸ ਵਿੱਚ ਅਜਿਹੀ ਰਜਿਸਟ੍ਰੇਸ਼ਨ ਕਦੇਂ ਵੀ ਦਰਜ ਹੁੰਦੀ ਨਹੀਂ ਵੇਖੀ ਗਈ। ਇਸ ਗੱਲ ਦੀ ਜਾਣਕਾਰੀ ਨਵਨਿਯੁੱਕਤ ਐਡਮਿਸ਼ਨ ਕੋਆਰਡੀਨੇਟਰ ਪ੍ਰੋ. ਡਾ. ਬਿਕਰਮ ਸੰਧੂ ਦੇ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਗਿਣਤੀ ਸਿਰਫ਼ ਤੇ ਸਿਰਫ਼ 24 ਜੂਨ ਦਿਨ ਸੋਮਵਾਰ ਨੂੰ ਜੀਐਨਡੀਯੂ ਵੱਲੋਂ ਲਏ ਜਾ ਰਹੇ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਨਾਲ ਸਬੰਧਤ ਹੈ। ਜਦੋਂ ਕਿ 28 ਜੂਨ ਦਿਨ ਸ਼ੁੱਕਰਵਾਰ ਨੂੰ ਰਹਿੰਦੇ ਵਿਭਾਗਾਂ ਦੇ ਲਈ ਲਏ ਜਾ ਰਹੇ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਰਜਿਸਟਰਡ ਹੋਏ ਵਿਦਿਆਰਥੀਆਂ ਦੀ ਗਿਣਤੀ ਅਲੱਗ ਹੈ। ਐਡਮਿਸ਼ਨ ਕੋਆਰਡੀਨੇਟਰ ਪ੍ਰੋ. ਡਾ. ਬਿਕਰਮ ਸੰਧੂ ਨੇ ਅੱਗੇ ਦੱਸਿਆ ਕਿ ਇੰਨ੍ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਲਈ ਰਜਿਸਟ੍ਰੇਸ਼ਨ ਕਰਵਾਉਣਾ ਜੀਐਨਡੀਯੂ ਦੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਿਸਾਲੀ ਯੂਨੀਵਰਸਿਟੀ ਹੋਣ ਦੀ ਗਵਾਹੀ ਭਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਇੱਕ ਵੱਡਾ ਕਾਰਨ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਦੂਰ ਅੰਦੇਸ਼ੀ ਸੋਚ ਸਦਕਾ ਕੌਮੀ ਤੇ ਕੌਮਾਂਤਰੀ ਪੱਧਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਆਪਣੇ ਨਾਮ ਦਾ ਡੰਕਾ ਵਜਾਉਣਾ ਵੀ ਮੰਨਿਆ ਜਾ ਸੱਕਦਾ ਹੈ। ਜਦੋਂ ਕਿ ਜੀਐਨਡੀਯੂ ਦਾ ਸਾਫ਼-ਸੁੱਥਰਾ ਤੇ ਹਰਿਆ ਭਰਿਆ ਖੁਸ਼ ਗਵਾਰ ਵਿੱਦਿਅਕ ਮਾਹੌਲ ਵੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਦਾ ਕਾਰਨ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਨੂੰ ਲੈ ਕੇ ਕੁੱਲ 11 ਪ੍ਰੀਖਿਆਂ ਕੇਂਦਰ ਬਣਾਏ ਗਏ ਹਨ। ਜਦੋਂ ਕਿ ਨਤੀਜੇ ਵੀ ਘੱਟ ਤੋਂ ਘੱਟ ਸਮੇਂ ਵਿੱਚ ਤਿਆਰ ਕਰਕੇ ਸਫ਼ਲ ਵਿਦਿਆਰਥੀਆਂ ਨੂੰ ਕਾਊਂਸਲਿੰਗ ਦੇ ਵਿੱਚ ਸ਼ਾਮਲ ਹੋਣ ਲਈ ਸ਼ੈਡਿਊਲ ਜਾਰੀ ਕੀਤਾ ਜਾਵੇਗਾ। ਐਡਮਿਸ਼ਨ ਕੋਆਰਡੀਨੇਟਰ ਪ੍ਰੋ. ਡਾ. ਬਿਕਰਮ ਸੰਧੂ ਨੇ ਅੱਗੇ ਦੱਸਿਆ ਕਿ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਨੂੰ ਲੈ ਕੇ ਜੀਐਨਡੀਯੂ ਪ੍ਰਬੰਧਨ ਦੇ ਵੱਲੋਂ ਸਬੰਧਤ ਤੇ ਜ਼ਿੰਮੇਵਾਰ ਅਧਿਆਪਨ ਤੇ ਗ਼ੈਰ ਅਧਿਆਪਨ ਸਟਾਫ਼ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਉਸ ਤੋਂ ਸ਼ਾਨਦਾਰ ਤੇ ਬੇਹਤਰ ਵਿਦਿਆਰਥੀ (ਸ਼ੁੱਧ ਕਰੀਮ) ਯੂਨੀਵਰਸਿਟੀ ਨੂੰ ਮਿਲਣ ਦੀ ਸੰਭਾਵਨਾ ਤੋਂ ਇੰਨਕਾਰ ਨਹੀਂ ਕੀਤਾ ਜਾ ਸੱਕਦਾ। ਉਨ੍ਹਾਂ ਕਿਹਾ ਕਿ ਮਿਸਾਲੀ ਵਿਦਿਆਰਥੀਆਂ ਦੀ ਨਬਜ਼ ਨੂੰ ਪਛਾਣਨ ਦੀ ਮੁਹਾਰਤ ਰੱਖਣ ਵਾਲੇ ਜੀਐਨਡੀਯੂ ਦੇਸ਼ ਦੀ ਇੱਕੋ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਂਪਿਆਂ ਦੀਆਂ ਆਸਾਂ ਤੇ ਉਮੀਦਾਂ ਤੇ ਖ਼ਰਾ ਉੱਤਰਦੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੇ ਸਰਕਾਰੀ ਤੇ ਗੈਰ ਸਰਕਾਰੀ ਸ਼ਾਨਦਾਰ ਤੇ ਬੇਹਤਰ ਅਹੁੱਦਿਆਂ ਤੇ ਆਪਣੇ ਵਿਦਿਆਰਥੀਆਂ ਨੂੰ ਬਿਰਾਜਮਾਨ ਕਰਵਾਉਣ ਦਾ ਸਿਹਰਾ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਰ ਜਾਂਦਾ ਹੈ। ਜੇ ਮਾਹਿਰਾਂ ਦੀ ਮੰਨੀਏ ਤਾਂ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਦਾ ਵੱਡਾ ਕਾਰਨ ਕੈਨੇਡਾ ਸਮੇਤ ਕਈ ਹੋਰਨਾ ਦੇਸ਼ਾਂ ਦੇ ਵੱਲੋਂ ਬਾਰਵੀਂ ਪਾਸ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰਕਾਰ ਦਾ ਵੀਜ਼ਾ ਦੇਣ ਦੇ ਲਈ ਬਦਲੀ ਗਈ ਵੀਜ਼ਾ ਪ੍ਰਣਾਲੀ ਤੇ ਨਿਯਮਾਂਵਲੀ ਵੀ ਮੰਨਿਆ ਗਿਆ ਹੈ। ਅਜਿਹੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਗ੍ਰੇਜੂਏਸ਼ਨ ਦੀ ਪੜ੍ਹਾਈ ਕਰਨ ਦੇ ਲਈ ਜੀਐਨਡੀਯੂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

Leave a Reply

Your email address will not be published.


*