ਪੰਜਾਬ ਰੋਡਵੇਜ਼ ਪਨਬਸ/ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 25/11,  ਮੋਟਰ ਮਜ਼ਦੂਰ ਯੂਨੀਅਨ ਸੀਟੂ , ਬਣੀ ਇਕ ਸਾਂਝੀ ਤਾਲਮੇਲ ਕਮੇਟੀ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ ) ਪਟਿਆਲਾ ਨੇੜੇ ਵਰਕਸ਼ਾਪ ਸੀਟੂ ਦਫਤਰ ਵਿਚ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਪੰਜਾਬ ਅਤੇ ਪੰਜਾਬ ਮੋਟਰ ਮਜ਼ਦੂਰ ਯੂਨੀਅਨ ਸਬੰਧਤ (ਸੀਟੂ)ਦੀ ਇੱਕ ਸਾਂਝੀ ਤਾਲਮੇਲ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਡੀਪੂਆਂ ਤੋਂ ਦੋਨੋਂ ਜਥੇਬੰਦੀਆਂ ਦੇ ਸੂਬਾਈ ਆਗੂ ਅਤੇ ਡਿਪੂ ਆਗੂਆਂ ਵੱਲੋਂ ਨੁਮਾਇੰਦਗੀ ਕੀਤੀ ਗਈ ਇਸ ਮੌਕੇ ਦੋਨੋ ਜਥੇਬੰਦੀਆ ਵੱਲੋ ਆਉਣ ਵਾਲੇ  ਸਮੇਂ ਵਿੱਚ ਪੀਆਰਟੀਸੀ ਦੇ ਵਿੱਚ ਜੋ ਵਰਕਰਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ ਓਹਨਾ ਲਈ ਸਾਂਝੇ ਤੌਰ ਤੇ ਸੰਘਰਸ਼ ਕਰਨਾ ਦਾ ਐਲਾਨ ਕੀਤਾ ਗਿਆ ਅਤੇ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਡਕਟਰ ਯੂਨੀਅਨ ਪੰਜਾਬ 25/11 ਅਤੇ ਸੀਟੂ ਜਥੇਬੰਦੀ ਦੇ ਕਿਸੇ ਵੀ ਵਰਕਰ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਸਾਂਝੇ ਤੌਰ ਤੇ ਦੋਨੇ ਜਥੇਬੰਦੀਆਂ ਵੱਲੋਂ ਸਾਂਝਾ ਐਕਸ਼ਨ ਉਲੀਕਿਆ ਜਾਵੇਗਾ ਜੀ
ਤਾਲਮੇਲ ਕਮੇਟੀ ਵਲੋ ਫ਼ੈਸਲਾ ਲਿਆ ਗਿਆ ਹੈ ਕਿ ਪੀ ਆਰ ਟੀ ਸੀ/ਪਨਬਸ ਵਿੱਚ ਕੰਮ ਕਰਦੇ ਕੱਚੇ ਮੁਲਜ਼ਮਾਂ ਨੂੰ ਰੈਗੂਲਰ ਕਰਵਾਉਣ ਲਈ ਅਤੇ ਤਨਖਾਹ ਵਿੱਚ ਇਕਸਾਰਤਾ ਲਈ ਅਤੇ ਮਾਰੂ ਨੀਤੀਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਐਕਸ਼ਨ ਕੀਤੇ ਜਾਣ ਗਏ ਇਸ ਮੌਕੇ ਹਰਕੇਸ਼ ਵਿੱਕੀ ਅਤੇ ਤਰਸੇਮ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਵਿਭਾਗ ਨੂੰ ਖਤਮ ਕਰਨ ਲਈ ਨਾ ਤਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰ ਰਹੀ ਹੈ ਅਤੇ ਨਾ ਹੀ ਬੱਸਾ ਨੂੰ ਚਲਾਉਣ ਲਈ ਸਪੀਅਰ ਪਾਰਟ ਆ ਰਿਹਾ ਹੈ ਅਤੇ ਨਾ ਹੀ ਸਰਕਾਰ ਨੇ ਨਿੱਜੀ ਘਰਾਣਿਆਂ ਦੀ ਬੱਸਾ ਨੂੰ ਨਕੇਲ ਪਾਈ ਹੈ ਜਿਸ ਨਾਲ ਵਿਭਾਗ ਦਾ ਦਿਨ ਪ੍ਰਤੀ ਦਿਨ ਨੁਕਸਾਨ ਹੋ ਰਿਹਾ ਹੈ ਇਸ ਲਈ ਸਾਂਝੀ ਬਣੀ ਤਾਲ ਮੇਲ ਕਮੇਟੀ ਆਪਣੇ ਵਿਭਾਗ ਪ੍ਰਤੀ ਹਰ ਸੰਘਰਸ ਵਿੱਢਣ ਨੂੰ ਤਿਆਰ ਹੈ ਇਸ ਮੌਕੇ ਸੀਟੂ ਤੋ ਸੀਨੀਅਰ ਲੀਡਰ ਸੁੱਚਾ ਸਿੰਘ,ਸੂਬਾ ਪ੍ਰਧਾਨ ਤਰਸੇਮ ਸਿੰਘ ਰੋਹਟੀ,ਜਨਰਲ ਸਕੱਤਰ ਇੰਦਰਪਾਲ ਸਿੰਘ ਪੁਣੇਵਾਲ ,ਪਰਵਿੰਦਰ ਸਿੰਘ s i ,ਸੁਖਵਿੰਦਰ ਸਿੰਘ ਬਠਿੰਡਾ,ਰਾਮਪਾਲ ਬੁਢਲਾਡਾ, ਸਰਬਜੀਤ ਸਿੰਘ ਆਸੇਮਾਜਰਾ,ਗੁਰਸੇਵਕ ਸਿੰਘ ਸੰਗਰੂਰ,ਅਤੇ
25/11 ਤੋ ਜਗਤਾਰ ਸਿੰਘ,ਰਣਜੀਤ ਸਿੰਘ,ਰਮਨਦੀਪ ਸਿੰਘ ,ਰੋਹੀ ਰਾਮ,ਜਤਿੰਦਰ ਸਿੰਘ,ਵੀਰ ਚੰਦ,ਸਹਿਜਪਾਲ ਸਿੰਘ,ਹਰਮਨ ਸਿੰਘ,ਸੁਖਜਿੰਦਰ ਸਿੰਘ,ਗੁਰਵਿੰਦਰ ਸਿੰਘ ਹਾਜਿਰ ਹੋਏ

Leave a Reply

Your email address will not be published.


*