ਪਿੰਡ ਕੋਲੋਵਾਲ ਵਿਖੇ ਲੜਾਈ ਝਗੜਾ ਕਰਨ ਵਾਲੇ ਦੋਹਾਂ ਪਾਰਟੀਆਂ ਦੇ 30 ਬੰਦਿਆਂ ਨੂੰ ਭੇਜਿਆਂ ਜੇਲ੍ਹ

ਅੰਮ੍ਰਿਤਸਰ,  ( ਰਣਜੀਤ ਸਿੰਘ ਮਸੌਣ) ਬੀਤੇ ਦਿਨੀਂ ਪੁਲਿਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਕੋਲੋਵਾਲ ਵਿਖੇ ਗਵਾਂਢੀਆਂ ਦਰਮਿਆਨ ਹੋਈ ਲੜਾਈ ਵਿੱਚ ਸ਼ਾਮਲ ਹੋਣ ਵਾਲੇ ਕਈ ਪਿੰਡਾਂ ਦੇ ਮੱਦਦ ਵਾਸਤੇ ਆਏ 30 ਵਿਅਕਤੀਆਂ ਨੂੰ ਰਾਮ ਤੀਰਥ ਪੁਲਿਸ ਨੇ ਕਾਬੂ ਕਰਕੇ ਜੇਲ੍ਹ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਪਰਸ਼ੋਤਮ ਲਾਲ ਅਤੇ ਏ.ਐੱਸ.ਆਈ. ਕੁਲਬੀਰ ਸਿੰਘ ਮਟੀਆ ਨੇ ਦੱਸਿਆ ਕਿ ਇਸ ਲੜਾਈ ਵਿੱਚ ਸ਼ਾਮਲ ਹੋਣ ਵਾਲੇ ਇੱਕ ਧੜੇ ਦੇ ਯਾਦਬੀਰ ਸਿੰਘ, ਪ੍ਰਭਜੀਤ ਸਿੰਘ, ਅਰਸ਼ਦੀਪ ਸਿੰਘ, ਪਲਵਿੰਦਰ ਸਿੰਘ ਸਾਰੇ ਵਾਸੀ ਕੋਲੋਵਾਲ, ਗੁਰਦਿੱਤ ਸਿੰਘ ਉਰਫ ਕਾਲੂ, ਵਾਸੀ ਕੋਹਾਲੀ, ਰੋਹਿਤ, ਗੁਰਿੰਦਰ ਸਿੰਘ, ਜਗਰੂਪ ਸਿੰਘ, ਸਮੀਰ ਸਾਰੇ ਵਾਸੀ ਰਾਜਾਸਾਂਸੀ, ਸੂਰਜ ਸਿੰਘ ਵਾਸੀ ਗੌੰਸਾਬਾਦ, ਸੁਰਜੀਤ ਸਿੰਘ ਤੇ ਵਿਸ਼ਾਲ ਸਿੰਘ, ਦੋਵੇਂ ਵਾਸੀ ਪਾਲ ਐਵੇਨਿਊ, ਹਰਮਨ ਸਿੰਘ, ਲਵ, ਕੰਵਲਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸਾਗਰ ਸਿੰਘ ਸਾਰੇ ਵਾਸੀ ਕੋਟ ਖਾਲਸਾ ਅਤੇ ਦੂਸਰੇ ਧੜੇ ਦੇ ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਅਜੇ, ਬੌਬੀ, ਸੰਨੀ, ਅਕਾਸ਼ ਸਿੰਘ, ਵਿਜੇ, ਸ਼ਾਮੂ, ਵਿਸ਼ਾਲ ਸਿੰਘ  ਸਾਰੇ ਵਾਸੀ ਕੋਲੋਵਾਲ ਅਤੇ ਮਨਜਿੰਦਰ ਸਿੰਘ ਤੇ ਪਲਵਿੰਦਰ ਸਿੰਘ ਦੋਵੇੰ ਵਾਸੀ ਖਿਆਲਾ ਕਲਾਂ ਨੂੰ ਪੁਲਿਸ ਨੇ ਕਾਬੂ ਕਰਕੇ 107/150/151ਸੀ.ਆਰ.ਪੀ.ਸੀ.ਤਹਿਤ ਜੇਲ੍ਹ ਭੇਜਿਆ ਹੈ। ਇੱਕੋ ਸਮੇਂ 30 ਵਿਅਕਤੀਆਂ ਨੂੰ ਕਾਬੂ ਕਰਕੇ ਜੇਲ੍ਹ ਭੇਜਣ ਲਈ ਪੁਲਿਸ ਦੀ ਇਸ ਵੱਡੀ ਕਾਰਵਾਈ ਦੀ ਹਰ ਪਾਸੇ ਚਰਚਾ ਹੈ।

Leave a Reply

Your email address will not be published.


*