ਥਾਣਾ ਰਣਜੀਤ ਐਵੀਨਿਊ ਵੱਲੋਂ 3 ਮੁਕੱਦਮਿਆਂ ਵਿੱਚ 295 ਗ੍ਰਾਮ ਹੈਰੋਇੰਨ ਸਮੇਤ 3 ਨਸ਼ਾਂ ਤੱਸਕਰ ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਵਰਿੰਦਰ ਸਿੰਘ ਖੋਸਾ ਏ.ਸੀ.ਪੀ ਉੱਤਰੀ, ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸਤੇ ਤਹਿਤ ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਸਿਟੀ-2 ਦੇ ਦਿਸ਼ਾ ਨਿਰਦੇਸ਼ਾਂ ਪਰ ਉਹਨਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਰੋਬਿੰਨ ਹੰਸ, ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀਆਂ ਪੁਲਿਸ ਪਾਰਟੀਆਂ ਵੱਲੋਂ ਵੱਖ-ਵੱਖ 3 ਮੁਕੱਦਮਿਆਂ ਵਿੱਚ ਕੁੱਲ 295 ਗ੍ਰਾਮ ਹੈਰੋਇੰਨ ਬ੍ਰਾਮਦ ਕਰਕੇ 3 ਨਸ਼ਾਂ ਤੱਸਕਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ:-
 1) ਏ.ਐਸ.ਆਈ ਗੁਰਦਿਆਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਨੇੜੇ ਅਨੰਦ ਪਾਰਕ ਦੇ ਖੇਤਰ ਤੋਂ ਦੋਸ਼ੀ ਰਵੀ ਉਰਫ਼ ਨਿੰਜਾ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰਬਰ 441, ਘੁਮਿਆਰਾ ਵਾਲੀ ਗਲੀ, ਨਵੀਂ ਅਬਾਦੀ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 100 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਤੇ ਮੁਕੱਦਮਾਂ ਨੰਬਰ 80 ਮਿਤੀ 15.6.2024 ਜੁਰਮ 21-B/61/85 ਐਨ.ਡੀ.ਪੀ.ਐਸ ਐਕਟ,  ਥਾਣਾ ਰਣਜੀਤ ਐਵਨਿਊ, ਅਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
2) ਏਐਸਆਈ ਗੁਰਦਿਆਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਰਣਜੀਤ ਐਵੀਨਿਊ ਦੇ ਖੇਤਰ ਤੋਂ ਦੋਸ਼ੀ ਰਾਜਾ ਪੁੱਤਰ ਪੱਪੂ ਵਾਸੀ ਮਕਾਨ ਨੰਬਰ 406, ਗਲੀ ਘੁਮਿਆਰਾ ਵਾਲੀ, ਕਰਮਪੁਰਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 85 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਇਸ ਤੇ ਮੁਕੱਦਮਾਂ ਨੰਬਰ 82 ਮਿਤੀ 16.6.2024 ਜੁਰਮ 21-B/61/85 ਐਨ.ਡੀ.ਪੀ.ਐਸ ਐਕਟ, ਥਾਣਾ ਰਣਜੀਤ ਐਵਨਿਊ, ਅਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
3) ਸਬ-ਇੰਸਪੈਕਟਰ ਨਰਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਨੇੜੇ ਮੋੜ ਲਾਲ ਕੁਆਟਰ, ਸੀ-ਬਲਾਕ, ਰਣਜੀਤ ਐਵੀਨਿਊ ਦੇ ਖੇਤਰ ਤੋਂ ਦੋਸ਼ੀ ਸੰਦੀਪ ਸਿੰਘ ਉਰਫ਼ ਮਿੱਠੂ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰਬਰ 781, ਗਲੀ ਕਬਰਾ ਵਾਲੀ, ਫ਼ੈਜ਼ਪੁਰਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 110 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਅਤੇ ਇਸ ਤੇ ਮੁਕੱਦਮਾਂ ਨੰਬਰ 85 ਮਿਤੀ 18.6.2024 ਜੁਰਮ 21-B/61/85 ਐਨ.ਡੀ.ਪੀ.ਐਸ ਐਕਟ, ਥਾਣਾ ਰਣਜੀਤ ਐਵਨਿਊ, ਅਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
ਇਹਨਾਂ ਤਿੰਨਾਂ ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਖੰਗਾਲੇ ਜਾ ਰਹੇ ਹਨ।

Leave a Reply

Your email address will not be published.


*