ਕੁਨੈਕਸ਼ਨਾਂ ਨੂੰ ਨਾਮਾਤਰ ਫੀਸ ਤੇ ਰੈਗੂਲਰ ਕਰਵਾਉਣ ਦਾ ਸੁਨਹਿਰੀ ਮੌਕਾ

ਮੋਗਾ  ( Manpreet singh)
ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਜਿਹੜੇ ਖਪਤਕਾਰਾਂ ਵਲੋਂ ਪਾਣੀ/ਸੀਵਰੇਜ ਦੇ ਕੁਨੈਕਸ਼ਨ ਨਿਗਮ  ਦੀ ਮੰਨਜੂਰੀ ਤੋਂ ਬਿਨ੍ਹਾਂ ਲਏ ਹੋਏ ਹਨ ਉਨ੍ਹਾਂ ਖਪਤਕਾਰਾਂ ਨੂੰ ਆਪਣੇ ਕੁਨੈਕਸ਼ਨ ਨੂੰ ਨਾਮਾਤਰ ਖਰਚੇ ਉਪਰ ਰੈਗੂਲਰ ਕਰਨ ਲਈ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਅਧੀਨ ਰੋਡ ਕਟਿੰਗ ਆਦਿ ਫੀਸਾਂ ਤੋਂ ਬਿਨਾਂ ਹੀ ਘਰ/ਦੁਕਾਨ ਦੇ ਸਾਇਜ ਅਨੁਸਾਰ ਫੀਸਾਂ ਭਰ ਕੇ ਕੁਨੈਕਸ਼ਨ ਨੂੰ ਮਿਤੀ 05 ਸਤੰਬਰ, 2024 ਤੱਕ ਰੈਗੁਲਰ ਕਰਵਾਇਆ ਜਾ ਸਕਦਾ ਹੈ। ਇਸ ਮਿਤੀ ਤੋਂ ਬਾਅਦ ਬਿਨਾਂ ਮੰਨਜੂਰੀ ਚੱਲ ਰਹੇ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਬੰਦ ਕਰ ਦਿੱਤੇ ਜਾਣਗੇ।

ਇਹ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਇਸ ਸਕੀਮ ਤਹਿਤ ਨਿਰਧਾਰਿਤ ਫੀਸਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 125 ਵਰਗ ਗਜ ਤੱਕ ਦੇ ਪਲਾਟ ਵਿੱਚ ਕੁਨੈਕਸ਼ਨ ਲਈ 400 ਰੁਪਏ ਪਾਣੀ ਤੇ 400 ਰੁਪਏ ਸੀਵਰੇਜ, 125 ਤੋਂ 250 ਵਰਗ ਗਜ ਤੱਕ ਦੇ ਪਲਾਟ ਵਿੱਚ ਕੁਨੈਕਸ਼ਨ ਲਈ 1000 ਰੁਪਏ ਪਾਣੀ ਤੇ 1000 ਰੁਪਏ ਸੀਵਰੇਜ , 250 ਤੋਂ ਉਪਰ ਵਰਗ ਗਜ ਤੱਕ ਦੇ ਕੁਨੈਕਸ਼ਨ ਲਈ 2000 ਰੁਪਏ ਪਾਣੀ ਤੇ 2000 ਰੁਪਏ ਸੀਵਰੇਜ ਦੀ ਫੀਸ ਨਿਰਧਾਰਿਤ ਕੀਤੀ ਗਈ ਹੈ। ਉਕਤ ਫੀਸਾਂ ਘਰੇਲੂ ਖਪਤਕਾਰਾਂ ਲਈ ਹਨ।
ਉਨ੍ਹਾਂ ਅੱਗੇ ਵਪਾਰਕ ਤੌਰ ਤੇ ਵਰਤੇ ਜਾਂਦੇ ਕੁਨੈਕਸ਼ਨਾਂ ਦੀਆਂ ਫੀਸਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 250 ਵਰਗ ਗਜ ਤੱਕ ਦੇ ਪਲਾਟ  ਲਈ 2000 ਰੁਪਏ ਪਾਣੀ ਤੇ 2000 ਰੁਪਏ  ਸੀਵਰੇਜ਼, 250 ਵਰਗ ਗਜ ਤੋਂ ਉਪਰ ਦੇ ਪਲਾਟ ਲਈ  4000 ਰੁਪਏ ਪਾਣੀ ਤੇ 4000 ਰੁਪਏ  ਸੀਵਰੇਜ਼  ਦੀ ਫੀਸ ਨਿਰਧਾਰਿਤ ਕੀਤੀ ਗਈ ਹੈ।
ਸ੍ਰ. ਕੁਲਵੰਤ ਸਿੰਘ ਨੇ ਨਗਰ ਨਿਗਮ ਮੋਗਾ ਦੀ ਹਦੂਦ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਕਾਰੀ ਸਕੀਮ ਦਾ ਲਾਹਾ ਜ਼ਰੂਰ ਲੈਣ ਨਹੀਂ ਤਾਂ ਨਿਗਮ ਵੱਲੋਂ ਮਜ਼ਬੂਰਨ ਬਿਨਾਂ ਮੰਨਜੂਰੀ ਚੱਲ ਰਹੇ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਬੰਦ ਕਰ ਦਿੱਤੇ ਜਾਣਗੇ।

Leave a Reply

Your email address will not be published.


*