ਔਜਲਾ ਦੇ ਹੱਕ ‘ਚ ਮੀਰਾਂਕੋਟ ਦੀ ਮਹਾਂ ਰੈਲੀ ‘ਚ ਕੱਕੜ ਨੇ ਸਾਥੀਆਂ ਸਮੇਤ ਕੀਤੀ ਸ਼ਮੂਲੀਅਤ

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਅਜਨਾਲਾ ਰੋਡ ਤੇ ਮੀਰਾਂਕੋਟ ਚੌਂਕ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਕੀਤੀ ਗਈ ਮਹਾਂ ਰੈਲੀ ਵਿੱਚ ਰਾਹੁਲ ਗਾਂਧੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮਹਾਂ ਰੈਲੀ ਵਿੱਚ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੁੱਖ ਬੁਲਾਰਾ ਜ਼ਿਲਾਂ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਦੀ ਇਸ ਰੈਲੀ ਨਾਲ ਗੁਰਜੀਤ ਸਿੰਘ ਔਜਲਾ ਦੀ ਜਿੱਤ ਹੋਰ ਯਕੀਨੀ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਜਾਣਦੀ ਹੈ ਕਿ ਪੰਜਾਬ ਦਾ ਭਵਿੱਖ ਸਿਰਫ਼ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਕੱਕੜ ਨੇ ਕਿਹਾ ਕਿ ਮੀਰਾਂਕੋਟ ਵਿਖੇ ਹੋਈ ਮਹਾਂ ਰੈਲੀ ਵਿੱਚ ਹੋਏ ਰਿਕਾਰਡਤੋੜ ਇਕੱਠ ਨੇ ਗੁਰਜੀਤ ਸਿੰਘ ਔਜਲਾ ਦੀ ਜਿੱਤ ਤੇ ਮੋਹਰ ਲਗਾ ਦਿੱਤੀ ਹੈ ਅਤੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਸ ਮੌਕੇ ਉਹਨਾਂ ਨਾਲ ਸਰਪੰਚ ਲਖਬੀਰ ਸਿੰਘ ਕੋਹਾਲੀ, ਸੁਖਦੇਵ ਸਿੰਘ ਨੱਥੂਪੁਰ, ਬਲਵਿੰਦਰ ਸਿੰਘ ਕੋਹਾਲੀ, ਰਿੰਕੂ ਚੋਗਾਵਾਂ ਮੁੱਖ ਬੁਲਾਰਾ ਯੂਥ ਕਾਂਗਰਸ, ਐਡਵੋਕੇਟ ਮਨਦੀਪ ਸਿੰਘ ਮੁਹਾਰ, ਸਰਪੰਚ ਸੁਰਜੀਤ ਸਿੰਘ ਮੁਹਾਰ, ਅਮਰਦੀਪ ਸਿੰਘ ਮੁਹਾਰ, ਕਾਬਲ ਸਿੰਘ ਲੋਧੀਗੁੱਜਰ, ਸਰਪੰਚ ਹਰਕੰਨਲਜੀਤ ਸਿੰਘ ਹੈਪੀ ਅਦਲੀਵਾਲ, ਸਰਪੰਚ ਸੋਨਾ ਸਿੱਧੂ ਬਲੱਗਣ, ਬਿਕਰਮਜੀਤ ਸਿੰਘ ਮੁਹਾਰ, ਕਾਬਲ ਸਿੰਘ ਲੋਧੀਗੁੱਜਰ , ਸਰਪੰਚ ਅਮਨ ਕੋਹਾਲਾ, ਮੇਜ਼ਰ ਸਿੰਘ ਚੋਗਾਵਾਂ, ਮੰਗਲ ਸਿੰਘ ਕੋਹਾਲੀ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Leave a Reply

Your email address will not be published.


*