ਅੱਖਾਂ ਦੀ ਖੁਸ਼ਕੀ ਦਾ ਵੱਧ ਰਿਹਾ ਪ੍ਰਭਾਵ ਹੋ ਸਕਦਾ ਹੈ ਖ਼ਤਰਨਾਕ- ਡਾ.ਡੀ.ਪੀ.ਸਿੰਘ

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,
ਖੁਸ਼ਕ ਅੱਖਾਂ ਦੀ ਬੀਮਾਰੀ ਮਰੀਜਾਂ ਨੂੰ ਪ੍ਰਭਾਵਿਤ ਕਰ ਰਹੀ ਹੈ,ਜਿਸ ਵਿੱਚ ਦੇਸ਼ ਦੀ ਲਗਭਗ ਅੱਧੀ ਸ਼ਹਿਰੀ ਆਬਾਦੀ ਵੀ ਪ੍ਰਭਾਵਿਤ ਹੋ ਰਹੀ ਹੈ।ਮੌਜੂਦਾ ਸਮੇਂ ਵਿੱਚ ਜਾਗਰੂਕਤਾ ਦੀ ਕਮੀ ਵੀ ਨਜ਼ਰ ਆ ਰਹੀ ਹੈ,ਜੋ ਚਿੰਤਾ ਦਾ ਵਿਸ਼ਾ ਹੈ। ਕੰਮਕਾਜ ਤੋਂ ਲੈ ਕੇ ਮਨੋਰੰਜਨ ਤੱਕ,ਛੋਟੇ ਬੱਚਿਆਂ ਦਾ ਖੇਡਣ ਤੋਂ ਲੈ ਕੇ ਪੜ੍ਹਾਈ ਤੱਕ ਦਾ ਦੌਰ ਵੀ ਅੱਖਾਂ ਦੀ ਖੁਸ਼ਕੀ ਵੱਲ ਵੱਧ ਰਿਹਾ ਹੈ।
ਇਹ ਜਾਣਕਾਰੀ ਐਸ.ਬੀ.ਐਸ. ਮੈਮੋਰੀਅਲ ਜਨਰਲ ਅਤੇ ਅੱਖਾਂ ਦੇ ਹਸਪਤਾਲ,ਜੰਡਿਆਲਾ ਰੋਡ ਤਰਨਤਾਰਨ ਦੇ ਡਾਇਰੈਕਟਰ ਡਾ.ਡੀ.ਪੀ. ਸਿੰਘ ਨੇ ਵਿਚਾਰ ਸਾਂਝੇ ਕਰਦਿਆ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਖਾਂ ਦੀ ਖੁਸ਼ਕੀ (ਡੀ.ਈ.ਐੱਸ.) ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ।ਅੱਜ ਦੇ ਦੌਰ ਵਿੱਚ ਏ.ਸੀ. ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ,ਜਿਸ ਨਾਲ ਅੱਖਾਂ ਵਿੱਚ ਨਮੀ ਪੈਦਾ ਹੋਣਾ ਸੁਭਾਵਿਕ ਹੈ। ਡਿਜੀਟਲ ਯੰਤਰਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਅੱਖਾਂ ਵਿੱਚ ਖੁਸ਼ਕੀ ਪੈਦਾ ਹੋ ਰਹੀ ਹੈ।
ਡਾ.ਡੀ.ਪੀ.ਸਿੰਘ ਨੇ ਦੱਸਿਆ ਕਿ ਅੱਖਾਂ ਦੀ ਖੁਸ਼ਕੀ ਪ੍ਰਤੀ ਆਮ ਤੌਰ ‘ਤੇ ਲੱਛਣ ਸਾਹਮਣੇ ਨਹੀ ਆਉਂਦੇ,ਜਿਸ ਕਾਰਨ ਇਹ ਰੋਗ ਹੋਰ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਅੱਖਾਂ ਵਿੱਚ ਸਾੜ ਪੈਣਾ,ਸੋਜ ਪੈਣਾ,ਲਾਲ ਹੋਣਾ,ਅੱਖਾਂ ਦੀ ਨਜ਼ਰ ਘੱਟਣਾ ਅਤੇ ਵੱਧਣਾ ਮੁੱਖ ਲੱਛਣ ਹੁੰਦੇ ਹਨ।ਛੋਟੀ ਉਮਰ ਦੇ ਬੱਚੇ ਅੱਖਾਂ ਨੂੰ ਜਿਆਦਾ ਚੱਪਕਦੇ ਹੋਣ ਤਾਂ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਡਾ.ਡੀ.ਪੀ. ਸਿੰਘ ਨੇ ਦੱਸਿਆ ਕਿ ਅਜਿਹੀ ਹਾਲਤ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਅਤੇ ਇਲਾਜ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਇਹ ਵੀ ਦੱਸਿਆ ਕਿ ਮੋਬਾਈਲ ਫੋਨ ਦਾ ਵੱਧ ਰਿਹਾ ਪ੍ਰਭਾਵ ਜਿਥੇ ਅੱਖਾਂ ਦੇ ਰੋਗਾਂ ਨੂੰ ਵਧਾਵਾ ਦਿੰਦਾ ਹੈ,ਉਥੇ ਹੀ ਕਮਰੇ ਵਿੱਚ ਲਾਈਟ ਬੰਦ ਕਰਨ ਤੋਂ ਬਾਅਦ ਮੋਬਾਈਲ ਅਤੇ ਟੀ.ਵੀ. ਦਾ ਪ੍ਰਯੋਗ ਵੀ ਅੱਖਾਂ ਵਿੱਚ ਖੁਸ਼ਕੀ ਪੈਦਾ ਕਰਦਾ ਹੈ।
ਅੱਖਾਂ ਵਿੱਚ ਖੁਸ਼ਕੀ ਨਾ ਰਹੇ,ਇਸ ਲਈ ਸਮੇਂ-ਸਮੇਂ ‘ਤੇ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾਣਾ ਜਰੂਰੀ ਹੈ।ਆਮ ਤੌਰ ‘ਤੇ ਅਜੇ ਵੀ ਪੇਂਡੂ ਖੇਤਰ ਦੇ ਲੋਕ ਨੀਮ ਹਕੀਮਾਂ ਤੋਂ ਦਾਰੂ ਲੈ ਕੇ ਅੱਖਾਂ ਵਿੱਚ ਪਾਉਂਦੇ ਹਨ,ਜੋ ਅੰਨ੍ਹੇਪਣ ਨੂੰ ਸੱਦਾ ਦੇਣ ਬਰਾਬਰ ਹੈ।

Leave a Reply

Your email address will not be published.


*