ਅਸੀਂ ਰੌਲਾ ਪਾਉਣ ਵਾਲੇ ਨਹੀਂ, ਕਰ ਕੇ ਵਿਖਾਉਣ ਵਾਲੇ ਹਾਂ –

 

ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਜਨਤਾ ਨੇ ਅੱਜ ਤਕ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਦੇ ਝੂਠ ਵਾਅਦੇ ਅਤੇ ਗ੍ਰੰਟੀਆਂ ਹੀ ਵੇਖੀਆਂ ਨੇ, ਪਰ ਅਸੀਂ ਕੰਮ ਕਰ ਕੇ ਵਿਖਾਉਣ ਵਾਲੇ ਹਾਂ, ਇਹ ਸ਼ਬਦ ਡਾ. ਰਾਜ ਕੁਮਾਰ, ਆਪ ਉਮੀਦਵਾਰ ਹੁਸ਼ਿਆਰਪੁਰ, ਨੇ ਮੁਕੇਰੀਆਂ ਵਿਧਾਨਸਭਾ ਹਲਕੇ ਵਿਚ ਮੀਟਿੰਗਾਂ ਦੌਰਾਨ ਕਹੇ | ਉਹ ਉਸ ਵਕ਼ਤ ਲੋਕਾਂ ਦੀ ਇਸ ਸ਼ਿਕਾਇਤ ਤੇ ਜਵਾਬ ਦੇ ਰਹੇ ਸਨ ਕਿ ਪਿਛਲੇ 10 ਸਾਲ ਤੋਂ ਚੁਣੇ ਗਏ ਐਮ ਪੀ ਆਪਣੇ ਵਾਅਦੇ ਤਾਂ ਕਿ ਪੂਰੇ ਕਰਨੇ ਸੀ, ਹਲਕੇ ਵਿਚ ਕਦੇ ਮੁੜ ਕੇ ਆਏ ਹੀ ਨਹੀਂ | ਡਾ. ਰਾਜ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਲਈ ਨਾ ਸਰ ਕੇਂਦਰ ਵਿਚ ਮੁੱਦੇ ਚੁੱਕਣਗੇ ਬਲਕਿ ਹਲਕਾ ਵੈਸਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਜਾਣਕਾਰੀ ਦੇਣ ਲਈ ਵੀ ਖੁਦ ਹਲਕੇ ਵਿਚ ਆ ਕੇ ਦੱਸਣਗੇ | ਇਸ ਅਵਸਰ ‘ਤੇ ਪੰਜਾਬ ਵਿਚ ਭਾਜਪਾ ਦੇ ਇਕੋ ਇਕ ਜਿਲ੍ਹਾ ਪ੍ਰੀਸ਼ਦ ਮੈਂਬਰ ਮੁਕੇਰੀਆਂ ਤੋਂ ਗੁਰਬਚਨ ਸਿੰਘ ਬਾਵਾ ਆਪਣੇ ਸਾਥੀਆਂ ਦੇ ਨਾਲ ਹਲਕਾ ਇੰਚਾਰਜ ਪ੍ਰੋ. ਜੀ. ਐਸ. ਮੁਲਤਾਨੀ ਦੀ ਅਗੁਵਾਈ ਵਿਚ ਭਾਜਪਾ ਤੋਂ ਨਾਤਾ ਤੋੜ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਉਹਨਾਂ ਡਾ ਵੀ ਇਹੀ ਵਿਚਾਰ ਸੀ ਕਿ ਉਹਨਾਂ ਸ਼ੁਰੂ ਤੋਂ ਭਾਜਪਾ ਦੇ ਉਮੀਦਵਾਰਾਂ ਲਈ ਜੀ-ਤੋੜ ਮਹਿਨਤ ਕਰ ਉਹਨਾਂ ਨੂੰ ਮੁਕੇਰੀਆਂ ਹਲਕੇ ਤੋਂ ਜਿੱਤ ਦਿਵਾਈ ਪਰ ਉਹਨਾਂ ਨੇ ਜਿੱਤਾਂ ਤੋਂ ਬਾਅਦ ਹਲਕੇ ਦੀ ‘ਤੇ ਆਪਣੇ ਪਾਰਟੀ ਵਰਕਰਾਂ ਦੀ ਕਦੇ ਸਾਰ ਨਹੀਂ ਲਈ | ਉਹਨਾਂ ਕਿਹਾ ਕਿ ਉਹ ਡਾ. ਰਾਜ ਦੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹਨ ਜਿਹਨਾਂ ਨੇ ਆਪਣੇ ਕੰਮਾਂ ਨਾਲ ਆਪਣੇ ਹਲਕਾ ਚੱਬੇਵਾਲ ਵਿਚ ਨਾਂ ਕਮਾਇਆ ਅਤੇ ਹਲਕੇ ਵਿਚ ਆਪਣੀ ਪੈਠ ਦੇ ਚਲਦਿਆਂ ਆਪਣਾ ਇਕ ਰੁਤਬਾ ਕਾਇਮ ਕੀਤਾ ਹੈ | ਗੁਰਬਚਨ ਸਿੰਘ ਦਾ ਧੰਨਵਾਦ ਕਰਦਿਆਂ ਡਾ ਰਾਜ ਨੇ ਕਿਹਾ ਕਿ ਇਹ ਮੇਰਾ ਅਹਿਦ ਹੈ ਸਾਰੇ ਹੁਸ਼ਿਆਰਪੁਰ ਵਾਸੀਆਂ ਨਾਲ ਕਿ ਜੇਕਰ ਹਲਕਾ ਵਾਸੀ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਦੇ ਹਨ ਤਾਂ ਮੈਂ ਇਸ ਲੋਕਸਭਾ ‘ਚ ਪੈਂਦੇ 9 ਵਿਧਾਨਸਭਾ ਹਲਕਿਆਂ ਵਿਚ ਨੇਮ ਨਾਲ ਆਵਾਂਗਾ, ਪਿੰਡਾਂ-ਸ਼ਹਿਰਾਂ ਵਿਚ ਵਿਚਾਰ ਕੇ ਲੋਕਾਂ ਦੀਆਂ ਸਮੱਸਿਆਵਾਂ ਜਾਂ ਕੇ ਉਹਨਾਂ ਨੂੰ ਹੱਲ ਕਰਨਾ ਮੇਰੀ ਪਹਿਲ ‘ਤੇ ਹੋਵੇਗਾ | ਮੀਟਿੰਗਾਂ ਦੇ ਇਸ ਦੌਰ ਵਿਚ ਲੋਕਾਂ ਵਲੋਂ ਡਾ ਰਾਜ ਨੂੰ ਮਿਠਾਈ ਨਾਲ ਤੋਲ ਕੇ ਅਤੇ ਕ੍ਰਾਂਤੀਕਾਰੀ ਸ਼ਾਹਿਦ ਭਗਤ ਸਿੰਘ ਜੀ ਦੀ ਤਸਵੀਰ ਭੇਂਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ |

Leave a Reply

Your email address will not be published.


*