ਪੰਜਾਬ ਵਿੱਚ ਲੁੱਟਾਂ-ਖੋਹਾਂ ਦਾ ਦੌਰ-ਸਮੱੁਚੀ ਪੰਜਾਬੀਅਤ ਲਈ ਵੰਗਾਰ- ਜਾਗੋ

ਪੰਜਾਬ ਵਿੱਚ ਲੁੱਟਾਂ-ਖੋਹਾਂ ਦਾ ਦੌਰ-ਸਮੱੁਚੀ ਪੰਜਾਬੀਅਤ ਲਈ ਵੰਗਾਰ- ਜਾਗੋ ! ਪੰਜਾਬ ਦੇ ਨੌਜੁਆਨੋ ਜਾਗੋ ?

ਪੰਜਾਬ ਇਸ ਸਮੇਂ ਜਿੱਥੇ ਸਮਾਰਟ ਸਿਟੀ ਤੇ ਮਹਾਂਨਗਰ ਦੀ ਉਪਾਧੀ ਵੱਡੇ ਸ਼ਹਿਰਾਂ ਵਾਗੂੰ ਹਾਸਲ ਕਰ ਚੱੁਕਿਆ ਹੈ ਉਥੇ ਹੀ ਇਸ ਵਿਚ ਬੰਬਈ ਵਰਗੇ ਸ਼ਹਿਰਾਂ ਦੇ ਜੋ ਕਦੀ ਕ੍ਰਾਈਮ ਦੇ ਕਿੱਸੇ ਸੁਣੀਦੇ ਸੀ ਜਾਂ ਫਿਰ ਫਿਲਮਾਂ ਵਿੱਚ ਵੇਖੀਦੇ ਸੀ ਉਹਨਾਂ ਨਾਲ ਭਰਪੂਰ ਹੋ ਚੁੱਕਾ ਹੈ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਕਤਲ ਜਿੱਥੇ ਪੁਲਿਸ ਫੋਰਸ ਲਈ ਬਹੁਤ ਵੱਡੀ ਚੁਣੌਤੀ ਹੈ ਉਥੇ ਹੀ ਕੱਲ੍ਹ ਲੁਧਿਆਣਾ-ਜਲੰਧਰ ਮੁੱਖ ਸੜਕ ‘ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਬੀਤੇ ਦਿਨ ਤਿੰਨ ਹਥਿਆਰਬੰਦ ਲੁਟੇਰੇ ਕੰਡਕਟਰ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ, ਜਦਕਿ ਪੁਲਿਸ ਵਲੋਂ ਇਸ ਨੂੰ ਮਾਮੂਲੀ ਤਕਰਾਰ ਦੀ ਘਟਨਾ ਦੱਸਦਿਆਂ ਲੁੱਟ ਤੋਂ ਇਨਕਾਰ ਕੀਤਾ ਹੈ । ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ 8 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਪੀ.ਆਰ.ਟੀ.ਸੀ. ਦੀ ਬੱਸ ਲੁਧਿਆਣਾ-ਜਲੰਧਰ ਮੁੱਖ ਸੜਕ ‘ਤੇ ਟੋਲ ਪਲਾਜ਼ਾ ਨੇੜੇ ਜਾ ਰਹੀ ਸੀ, ਜਦੋਂ ਬੱਸ ਚਾਲਕ ਟੋਲ ਪਲਾਜ਼ਾ ਦੇ ਕੁਝ ਦੂਰੀ ‘ਤੇ ਗਿਆ ਤਾਂ ਬੱਸ ਦੇ ਦਰਵਾਜ਼ੇ ‘ਤੇ ਖੜ੍ਹੇ ਕੰਡਕਟਰ ਸਾਹਿਲ ਨੂੰ ਮੋਟਰਸਾਈਕਲ ਅਤੇ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਕੰਡਕਟਰ ਸਾਹਿਲ ਨੇ ਦੱਸਿਆ ਕਿ ਉਸ ਨੇ ਇਸ ਸੰਬੰਧੀ ਬੱਸ ਚਾਲਕ ਗੁਰਵਿੰਦਰ ਸਿੰਘ ਨੂੰ ਦੱਸਿਆ ਤਾਂ ਉਸ ਨੇ ਬੱਸ ਰੋਕ ਦਿੱਤੀ ਤੇ ਜਦੋਂ ਇਹ ਦੋਵੇਂ ਬੱਸ ਤੋਂ ਹੇਠਾਂ ਆਏ ਤਾਂ ਇਨ੍ਹਾਂ ਨੌਜਵਾਨਾਂ ਨੇ ਉਸ ਪਾਸੋਂ ਨਕਦੀ ਵਾਲੇ ਬੈਗ ਦੀ ਮੰਗ ਕੀਤੀ । ਸਾਹਿਲ ਵਲੋਂ ਬੈਗ ਦੇਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਨੌਜਵਾਨਾਂ ਨੇ ਆਪਣੇ ਪਾਸ ਰੱਖੀਆਂ ਪਿਸਤੌਲਾਂ ਕੱਢ ਲਈਆਂ, ਇਹ ਨੌਜਵਾਨ ਉਸ ਦੇ ਗਲ ‘ਚ ਪਾਈ ਸੋਨੇ ਦੀ ਚੇਨ ਅਤੇ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਬੈਗ ‘ਚ ਹਜ਼ਾਰਾਂ ਰੁਪਏ ਦੀ ਨਕਦੀ ਸੀ । ਅਜਿਹੀਆਂ ਵਾਰਦਾਤਾਂ ਜਦੋਂ ਸੜਕਾਂ ਤੇ ਔਰਤਾਂ ਦੇ ਪਰਸ ਅਤੇ ਮੋਬਾਇਲ ਖੋਹਣੇ ਆਮ ਜਿਹੀ ਗੱਲ ਹੈ ਤਾਂ ਉਸ ਸਮੇਂ ਜਦੋਂ ਲੁੱਟਾਂ-ਖੋਹਾਂ ਦੇ ਚੱਕਰ ਵਿੱਚ ਹੀ ਕਈ ਘਰਾਂ ਵਿਚ ਇਕੱਲਿਆਂ ਬਜ਼ੁਰਗਾਂ ਦੇ ਕਤਲ ਜਿਹੀਆਂ ਵਾਰਦਾਤਾਂ ਵੀ ਇਕ ਦੋ ਦਿਨ ਬਾਅਦ ਹੀ ਹੋਂਦ ਵਿਚ ਆ ਰਹੀਆਂ ਹਨ। ਆਖਿਰ ਇਹ ਸਭ ਕੱੁਝ ਨੂੰ ਰੋਕਣ ਵਿਚ ਫੋਰਸ ਬਲ ਕਿਉਂ ਅਸਮਰਥ ਹੈ ਉੇਹ ਕਿਉਂ ਬੇਬੱਸ ਹੈ। ਜਦਕਿ ਹੁਣ ਸਾਫ ਜਾਹਿਰ ਹੋ ਚੁੱਕਿਆ ਹੈ ਕਿ ਗੈਂਗਸਟਰ ਆਪਣੇ ਗੈਂਗਾਂ ਦੀ ਕਾਰਵਾਈ ਜੇਲ੍ਹਾਂ ਵਿਚ ਬੈਠੇ ਹੀ ਚਲਾ ਰਹੇ ਹਨ । ਉਹਨਾਂ ਦੇ ਗੁਰਗਿਆਂ ਦੀ ੱਿਨੱਤ ਦਿਨ ਨਵੀਂ ਭਰਤੀ ਹੋ ਰਹੀ ਹੈ ਅਤੇ ਇਹਨਾਂ ਦੇ ਜਾਲ ਵਿਚ ਹਰ ੳੇੁਹ ਸ਼ਖਸ਼ ਫਸ ਰਿਹਾ ਹੈ ਜੋ ਕਿ ਕਿਸੇ ਵੀ ਮਾਮੂਲੀ ਕੇਸ ਵਿਚ ਜੇਲ੍ਹਾਂ ਜਾਂਦਾ ਹੈ ਤਾਂ ਉਸ ਦਾ ਦਾਖਲਾ ਜੁਲਮ ਦੇ ਜੇਲ੍ਹਾਂ ਅੰਦਰ ਚਲ ਰਹੇ ਸਕੂਲਾਂ ਵਿਚ ਹੋ ਜਾਂਦਾ ਹੈ ਬਜਾਏ ਕਿ ਜੇਲ੍ਹ ਜਾ ਕੇ ਕੁੱਝ ਸੁਧਰੇ ਉਹ ਤਾਂ ਹੋਰ ਵਿਗੜ ਰਿਹਾ ਹੈ। ਅਜਿਹੀ ਸੁਰਤੇ ਹਾਲ ਵਿਚ ਅੱਜ ਜੋ ਵੀ ਮੁਜਰਮ ਫੜਿਆ ਜਾਂਦਾ ਹੈ ੳੇੁਹ ਪਹਿਲਾਂ ਹੀ ਕਈ ਕੇਸਾਂ ਵਿਚ ਨਾਮਜਦ ਹੁੰਦਾ ਹੈ ਅਤੇ ਹਰ ਵਾਰ ਉਹ ਅੰਦਰ ਜਾ ਕੇ ਜਦੋਂ ਬਾਹਰ ਆਉਂਦਾ ਹੈ ਤਾਂ ਉਹ ਦੁਬਾਰਾ ਕਿਸੇ ਨਵੇਂ ਕੇਸ ਵਿਚ ਹੀ ਫਸਿਆ ਨਜ਼ਰ ਆਉਂਦਾ ਹੈ।

ਪੰਜਾਬ ਦੇ ਵਿੱਚ ਹਰ ਰੋਜ਼ ਜਵਾਨੀ, ਕੋਈ ਕਤਲਾਂ ਦੀ ਭੇਂਟ, ਕੋਈ ਨਸ਼ਿਆਂ ਦੀ ਭੇਂਟ , ਕੋਈ ਹਾਦਸਿਆਂ ਦੀ ਭੇੰਟ , ਕੋਈ ਆਪਸੀ ਧੜੇਬੰਦੀ ਜਾਂ ਦੁਸ਼ਮਣੀ ਦੀ ਭੇਟ ਚੜ੍ਹ ਰਿਹਾ ਹੈ। ਇੰਟੈਲੀਜੈਂਟ ਬੱਚੇ ਦਿਨੋਂ ਦਿਨ ਵਿਦੇਸ਼ਾਂ ਨੂੰ ਕੂਚ ਕਰੀ ਜਾਂਦੇ ਹਨ । ਪੰਜਾਬ ਚ ਕੋਈ ਰਹਿ ਕੇ ਰਾਜ਼ੀ ਨਹੀਂ ਹੈ। ਪੰਜਾਬੀਓ ਆਪ ਹੀ ਦੱਸੋ ਪੰਜਾਬ ਬਚੇਗਾ ਕਿ ਹੁਣ ਜਦੋਂ ਇਹ ਹਾਲਾਤ ਹਨ ਤਾਂ ੳੇੁਸ ਸਮੁੱਚੇ ਪੰਜਾਬੀਆਂ ਲਈ ਹੁਣ ਇਹ ਵੰਗਾਰ ਹੈ ਕਿ ਪੰਜਾਬ ਨੂੰ ਕਿਵੇਂ ਸੰਭਾਲਣਾ ਹੈ ਇਸ ਧਰਤੀ ਤੋਂ ਜੁਲਮ ਦੀ ਪੈਦਾਵਾਰ ਨੂੰ ਕਿਵੇਂ ਖਤਮ ਕਰਨਾ ਹੈ। ਹੁਣ ਤਾਂ ਇੱਕੋ ਹੀ ਹੱਲ ਹੈ ਕਿ ਸਮੱੁਚਾ ਪੰਜਾਬੀ ਨੌਜੁਆਨ ਇਸ ਸਮੇਂ ਵਕਤ ਨੂੰ ਸੰਭਾਲਦਿਆਂ ਬਜਾਏ ਕਿ ਇਸ ਤੋਂ ਭੱਜੇ ਵਿਦੇਸ਼ਾਂ ਵਿਚ ਸੈੱਟ ਹੋਵੇ ਉਸ ਨੂੰ ਆਪਣਾ ਪੰਜਾਬ ਸੰਭਾਲਨ ਦੇ ਲਈ ਕਮਰ ਕੱਸ ਲੈਣੀ ਚਾਹੀਦੀ ਹੈ। ਪੰਜਾਬ ਦੀ ਆਬੋ-ਹਵਾ ਵਿੱਚ ਇੱਕ ਵਾਰ ਫੇਰ ਅੱਗ ਲਗਾ ਰਹੇ ਮੱੁਠੀ ਭਰ ਉਹਨਾਂ ਲੋਕਾਂ ਨੂੰ ਭਾਂਜ ਦੇਣਾ ਕੋਈ ਔਖੀ ਨਹੀਂ ਜੇਕਰ ਪੰਜਾਬ ਦੀ ਧਰਤੀ ਤੇ ਹਰ ਦਾਅਵੇਦਾਰ ਇਸ ਗੱਲ ਦਾ ਪ੍ਰਣ ਕਰ ਲਵੇ ਕਿ ਇਹਨਾਂ ਗੈਂਗਸਟਰਾਂ ਦਾ ਸਫਾਇਆ ਕਰਨਾ ਹੀ ਕਰਨਾ ਹੈ।

ਹੁਣ ਇੱਕ ਗੱਲ ਤੇ ਪਹਿਰਾ ਦੇਣਾ ਹੋਵੇਗਾ ਕਿ ਪੰਜਾਬ ਨੂੰ ਕਿਵੇਂ ਬਚਾਉਣਾ ਹੈ ਅਤੇ ਇਸ ਨੂੰ ਕਿਵੇਂ ਤਰੱਕੀ ਵੱਲ ਲਿਜਾਉਣਾ ਹੈ। ਇਸ ਵਿੱਚ ਕਿਵੇਂ ਖੁਸ਼ਹਾਲੀ ਸਥਾਪਿਤ ਕਰਨੀ ਹੈ। ਅੱਜ ਕਰਜ਼ਾ ਤੇ ਨਸ਼ਾ ਅਲਾਮਤ ਬਣ ਚੁੱਕੇ ਹਨ । ਹੁਣ ਪੰਜਾਬ ਦੀ ਧਰਤੀ ਤੇ ਰਹਿ ਰਹੇ ਕਿਸੇ ਵੀ ਸ਼ਖਸ਼ ਨੂੰ ਕਰਜ਼ੇ ਨੂੰ ਲੈ ਕੇ ਆਤਮ-ਹੱਤਿਆ ਕਰਨ ਦੀ ਲੋੜ ਨਹੀਂ ਅਤੇ ਨਾ ਹੀ ਅੱਗੇਂ ਕੋਈ ਕਰਜ਼ਾ ਲਵੇ । ਸਾਦੇ ਭੋਗ, ਸਾਦੇ ਵਿਆਹ ਸਾਦੇ ਸਮਾਰੋਹ ਕਰੋ ਤੇ ਝੂਠੀ ਸ਼ਾਨੌ-ਸ਼ੌਕਤ ਤੋਂ ਦੂਰ ਰਹਿ ਕੇ ਪੰਜਾਬੀਆਂ ਅਤੇ ਪੰਜਾਬ ਨੂੰ ਬਚਾਈਏ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d