ਲੋਕ ਆਵਾਜ਼ ਬੁਲੰਦ ਕਰਨ ਵਾਲੇ ਲੋਕੋ ਚੌਕਸ ਰਹੋ-ਤੁਹਾਡੇ ਨਾਲ ਕੱੁਝ ਵੀ ਹੋ ਸਕਦਾ ਹੈ ?

ਲੋਕ ਆਵਾਜ਼ ਬੁਲੰਦ ਕਰਨ ਵਾਲੇ ਲੋਕੋ ਚੌਕਸ ਰਹੋ-ਤੁਹਾਡੇ ਨਾਲ ਕੱੁਝ ਵੀ ਹੋ ਸਕਦਾ ਹੈ ?

ਬੀਤੇ ਕੱੁਝ ਸਮੇਂ ਤੋਂ ਕੱੁਝ ਅਜੀਬ ਜਿਹੇ ਕਿਸੇ ਹੋਂਦ ਵਿਚ ਆ ਰਹੇ ਹਨ ਜਿਵੇਂ ਕਿ ਆਰ.ਟੀ.ਆਈ. ਅਕਟੀਵਿਸਟਾਂ ਦਾ ਕਤਲ, ਛੱਤਰਪਤੀ ਪੱਤਰਕਾਰ ਦਾ ਕਤਲ ਅਤੇ ਹੁਣ ਉਹਨਾਂ ਸ਼ਖਸ਼ੀਅਤਾਂ ਦਾ ਜੇਲ੍ਹ ਵਿਚ ਜਾਣਾ ਜੋ ਕਿ ਲੋਕ ਆਵਾਜ਼ ਨੂੰ ਬੁਲੰਦ ਕਰਦੇ ਹਨ। ਵਿਰੋਧੀ ਧਿਰਾਂ ਨੂੰ ਖਤਮ ਕਨ ਦਾ ਰੁਝਨਾ ਤਾਂ ਸ਼ਾਇਦ ਮੌਜੂਦਾ ਕੇਂਦਰੀ ਸਰਕਾਰ ਨੇ ਹੀ ਮਨਸੂਬਾ ਪਾਲਿਆ ਹੈ ਪਰ ਇਸ ਤੋਂ ਪਹਿਲਾਂ ਰਾਜਸੀ ਪਾਰਟੀਆਂ ਦੀ ਆਪਸੀ ਕਿੜਾਂ ਦੀ ਭੇਂਟ ਵੀ ਬਹੁਤ ਸਾਰੇ ਲੋਕ ਚੜ੍ਹੇ ਹਨ।ਜਿੰਨ੍ਹਾਂ ਨੇ ਅਗਰ ਸੱਤ੍ਹਾ ਧਾਰ*ੀ ਤਾਕਤਵਰ ਨੇਤਾਵਾਂ ਦੀ ੱਗਲ ਨਹੀਂ ਮੰਨੀ ਤਾਂ ਉਹਨਾਂ ਨੇ ਅਜਿਹੇ ਇਲਜ਼ਾਮਾਂ ਹੇਠ ਜੇਲ੍ਹਾਂ ਦੀ ਹਵਾ ਖਾਧੀ ਹੈ ਕਿ ਉਹ ਆਪਣਾ ਰਾਜਸੀ ਚਰਿੱਤਰ ਹੀ ਖਤਮ ਕਰ ਬੈੈਠੇ ਹਨ। ਰੰਜਿਸ਼ ਪਾਲਨੀ ਤੇ ਫਿਰ ਉਸ ਦੇ ਸ਼ਿਕਾਰ ਹੋਣ ਤੋਂ ਤਾਂ ਤੁਸੀਂ ਕਦੇ ਬੱਚ ਹੀ ਨਹੀਂ ਸਕਦੇ। ਇਸ ਦੀ ਮੌਜੂਦਾ ਸਮੇਂ ਵਿਚ ਬਹੁਤ ਸਾਰੀਆਂ ਮਿਸਾਲਾਂ ਸਾਹਮਣੇ ਹਨ ਜਿਨ੍ਹਾਂ ਵਿਚੋਂ ਪ੍ਰਮੱੁਖ ਤਾਂ ਹੈ ਊਧਵ ਠਾਕਰੇ ਦੀ ਸਰਕਾਰ ਦਾ ਡੇਗਣਾ ਅਤੇ ਖਰੀਦੋ-ਫਰੋਖਤ ਹੋਵੇ ਜਾਂ ਫਿਰ ਈ.ਡੀ. ਦੀ ਦਹਿਸ਼ਤ ਉਸ ਦਾ ਕਮਾਲ ਕਿਵੇਂ ਕੰਮ ਕਰਦਾ ਹੈ ਇਸ ਦਾ ਨਜ਼ਾਰਾ ਲੋਕਾਂ ਨੇ ਸ਼ਰੇਆਮ ਵੇਖਿਆ ਹੈ। ਜਦਕਿ ਇੰਨਾ ਵੱਡਾ ਬਜਟ ਇਸ ਸਾਰੇ ਘਟਨਾਕ੍ਰਮ ਤੇ ਖਰਚ ਹੋਇਆ ਉਹ ਕਿਸ ਨੇ ਕੀਤਾ ਕਿਸ ਦੇ ਖਾਤੇ ਵਿਚੋਂ ਹੋਇਆ ਇਸ ਦਾ ਕੋਈ ਵੀ ਖਦਸ਼ਾ ਜਾਹਿਰ ਨਹੀਂ ਹੋਇਆ। ਇਹ ਤਾਂ ਸੀ ਕੇਂਦਰੀ ਘਟਨਾਕ੍ਰਮ ਦਾ ਚੱਕਰ ਪਰ ਜੇਕਰ ਸੂਬਾ ਪੱਧਰ ਤੇ ਦੇਖਿਆ ਜਾਵੇ ਤਾਂ ਇਸ ਸਮੇਂ ਪੰਜਾਬ ਦੇ ਵਿਚ ਤਿੰਨ ਉੱਚ ਕੋਟੀ ਦੇ ਬੁਲਾਰੇ ਤੇ ਨੇਤਾ ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ ਤੇ ਸਿਰਜੀਤ ਸਿੰਘ ਬੈਂਸ ਇਸ ਸਮੇਂ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਹਨ।

ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਹ ਕਿਸੇ ਸਮੇਂ ਤੇ ਭਾਰਤੀ ਜਨਤਾ ਪਾਰਟੀ ਦਾ ਹੋਣਹਾਰ ਸਿਪਾਹੀ ਰਿਹਾ ਹੈ ਅਤੇ ਉਹ ਦੋ ਵਾਰ ਮੈਂਬਟ ਪਾਰਲੀਮੈਂਟ ਵੀ ਰਹਿ ਚੁੱਕਾ ਹੈ ਉਹ ਬੜਬੋਲਾ ਹੈ ਪਰ ਹੈ ਸੱਚਾ, ਭ੍ਰਿਸ਼ਟਾਚਾਰ ਦੇ ਵਿਰੁੱਧ ਹੈ, ਸਟਾਰ ਪ੍ਰਚਾਰਕ ਹੈ ਤੇ ਜਿੰਦਗੀ ਜੀਊਣ ਤੇ ਦੂਜਿਆ ਦੇ ਹੱਕਾਂ ਦੀ ਰਾਖੀ ਕਰਨ ਦਾ ਉਸ ਦਾ ਨਿਵੇਕਲਾ ਅੰਦਾਜ਼ ਹੈ ਇਹੀ ਵਜ੍ਹਾ ਰਹੀ ਕਿ ਭ੍ਰਿਸ਼ਟ ਰਾਜਨੀਤੀ ਵਿਚ ਉਸ ਦੀ ਕਿਸੇ ਨਾਲ ਬਣ ਨਾ ਸਕੀ ਤੇ ਅੱਜ ਉਹ ਹਰ ਉਸ ਰਾਜਸੀ ਪਾਰਟੀ ਦਾ ਦੁਸ਼ਮਣ ਬਣ ਗਿਆ ਜਿੰਨ੍ਹਾਂ ਦੇ ਭ੍ਰਿਸ਼ਟ ਅਸੂਲਾਂ ਨੂੰ ਉਸ ਨੇ ਠੁੱਡਾ ਮਾਰਿਆ ਸੀ। ਉਸ ਨੂੰ 35 ਸਾਲ ਬਾਅਦ ਇੱੱਕ ਸਾਲ ਦੀ ਸਜ਼ਾ ਅਜਿਹੇ ਕੇਸ ਬਿਵਚ ਸੁਣਾਈ ਕਿ ਜਿਸ ਵਿੱਚ ਉਹ ਲੰਮਾ ਸਮਾਂ ਬਰੀ ਹੁੰਦਾ ਆਇਆ, ਸਜ਼ਾ ਯਾਫਤਾ ਦਾ ਧੱਬਾ ਉਸ ਦੇ ਉਸ ਕਿਰਦਾਰ ਨੂੰ ਖਤਮ ਕਰਨ ਦੇ ਲਈ ਵਰਤਿਆ ਗਿਆ ਤਾਂ ਉਹ ਰਾਜਨੀਤੀ ਦੇ ਖੇਤਰ ਵਿਚ ਮੁੜ ਸਿਰ ਨਾ ਚੱੁਕ ਸਕੇ।

ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜੋ ਕਿ ਸ਼ੌ੍ਰਮਣੀ ਅਕਾਲੀ ਦਲ ਦੀ ਸਿਰਮੌਰ ਲੀਡਰਸ਼ਿਪ ਦਾ ਪਰਿਵਾਰਿਕ ਮੈਂਬਰ ਹੋਣ ਦ ਨਾਲ-ਨਾਲ ਯੂਥ ਅਕਾਲੀ ਦਲ ਦਾ ਹੋਣਹਾਰ ਆਗੂ ਰਿਹਾ ਤੇ ਉੇਸ ਦਾ ਪਰਿਵਾਰਿਕ ਪਿਛੋਕੜ ਰਾਜਾ ਸ਼ਾਹੀ ਰਿਹਾ। ਉਸ ਦੀ ਹੋਂਦ ਸਦਾ ਯੂਥ ਵਿਚ ਕਾਇਮ ਰਹੀ ਪੰਜਾਬ ਸਰਕਾਰ ਵਿੱਚ ਉਹ ਕਈ ਵਾਰ ਮੰਤਰੀ ਰਿਹਾ ਪਰ ਸ਼੍ਰੌਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ-ਵਿਛੌੜਾ ਉਸ ਦੇ ਕਿਰਦਾਰ ਤੇ ਕੱੁਝ ਇਸ ਤਰ੍ਹਾਂ ਭਾਰੂ ਪਿਆ ਕਿ ਉਹ ਅੱਜ ਪੰਜਾਬ ਵਿਚ ਚਲ ਰਹੇ ਨਸ਼ਿਆਂ ਦੇ ਵਪਾਰ ਨਾਲ ਜੋੜ ਕਿ ਐਨ ਉਸ ਸਮੇਂ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਜਦੋਂ ਪੰਜਾਬ ਵਿੱਚ ਸਭ ਖੇਤਰੀ ਤੇ ਕੇਂਦਰੀ ਰਾਜਸੀ ਪਾਰਟੀਆਂ ਦਾ ਸਫਾਇਆ ਹੋ ਗਿਆ। ਇਸ ਵਿੱਵਡ ਕੋਈ ਸ਼ੱਕ ਨਹੀਂ ਕਿ ਸ਼੍ਰੌਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨਾਲ ਤੋੜ ਵਿਛੌੜੇ ਦੇ ਕਈ ਖਮਿਆਜ਼ੇ ਭੁੱਗਣਤੇ ਪਏ ਹਨ ਅਤੇ ਸਭ ਤੋਂ ਵੱਡਾ ਖਮਿਆਜਾ ਕੱਦ ਤੱਕ ਭੁਗਤਣਾ ਪਵੇਗਾ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹੇਗਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਉਸ ਦਾ ਕਿਰਦਾਰ ਵੀ ਸਜ਼ਾ ਯਾਫਤਾ ਹੁੰਦਾ ਹੋਇਆ ਸਜ਼ਾ ਦਾ ਧਾਰਨੀ ਹੋ ਜਾਵੇਗਾ।

ਇਸ ਤੋਂ ਬਾਅਦ ਨੰਬਰ ਲੱਗ ਗਿਆ ਹੈ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਮਿਸਾਲ ਕਾਇਮ ਕਰਨ ਵਜੋਂ ਹੋਂਦ ਵਿਚ ਆਏ ਉੱਘੇ ਨੌਜੁਆਨ ਆਗੂ ਸਿਮਰਜੀਤ ਸਿੰਘ ਬੈਂਸ ਦਾ ਜੋ ਕਿ ਕਦੇ ਸ਼੍ਰੌੰਣਮੀ ਅਕਾਲੀ ਦਲ ਦਾ ਯੂਥ ਦਾ ਪ੍ਰਧਾਨ ਰਿਹਾ, ਕੌਂਸਲਰ ਚੁਣਿਆ ਗਿਆ ਅਤੇ ਦੋ ਵਾਰ ਵਿਧਾਇਕ ਚੁਣਿਆ ਗਿਆ। ਵੱਡਾ ਭਰਾ ਬਲਵਿੰਦਰ ਸਿੰਘ ਬੈਂਸ ਜਿਸ ਨੇ ਕਿ ਜਵਾਨੀ ਦੀਆਂ ਬਰੂਹਾਂ ਤੇ ਪੈਰ ਧਰਨ ਉਪਰੰਤ ਆਪਣੇ ਆਪ ਨੂੰ ਸ਼੍ਰੌੰਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਵਜੋਂ ਸਮਰਪਿਤ ਕਰ ਲਿਆ ਸੀ ਅਤੇ ਉਹ ਕਈ ਵਾਰ ਮੈਂਬਰ ਸ੍ਰੌਮਣੀ ਕਮੇਟੀ ਕੌੰਸਲਰ ਅਤੇ ਦੋ ਵਾਰ ਵਿਧਾੲਕ ਰਹੇ ਅਤੇ ਹੁਣ ਵੀ ਉਹ ਸ਼੍ਰੌੰਮਣੀ ਕਮੇਟੀ ਦੇ ਮੈਂਬਰ ਹਨ ਪਰ ਇਹਨਾਂ ਦੋਵਾਂ ਭਰਾਵਾਂ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਜਿਸ ਜੰਗ ਨੂੰ ਲੜਿਆ ਹੈ ਉਸ ਦੀ ਮਿਸਾਲ ਇਸ ਤਰ੍ਹਾਂ ਸਾਹਮਣੇ ਹੈ ਕਿ ਆਪਨੀ ਜਿੰਦਗੀ ਦੇ ਨੇਕ ਨੀਤੀ ਦੇ ਅਸੂਲਾਂ ਨੂੰ ਉਹਨਾਂ ਨੇ ਕਿਸੇ ਵੀ ਉਸ ਰਾਜਸੀ ਪਾਰਟੀ ਦੀ ਝੋਲੀ ਵਿਚ ਨਹੀਂ ਪਾਇਆ ਜਿਸ ਦੇ ਦਾਮਨ ਤੇ ਭ੍ਰਿਸ਼ਟਾਚਾਰੀ ਦਾ ਦਾਗ ਲੱਗਾ ਹੋਇਆ ਸੀ ਜਾਂ ਫਿਰ ਜਿਸ ਨੇ ਵੀ ਨਿੱਜੀ ਹਿੱਤਾਂ ਲਈ ਪੰਜਾਬ ਦੇ ਹੱਕਾਂ ਨੂੰ ਗਹਿਣੇ ਰੱਖਣ ਦੀ ਸੋਚ ਵੀ ਸੋਚੀ ਸੀ। ਉਹਨਾਂ ਨੇ ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ ਇੱਕ ਵਿਸ਼ੇਸ਼ ਕਿਸਮ ਦੀ ਜੰਗ ਲੜਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਲੋਕਾਂ ਨੂੰ ਹਰ ਹੀਲੇ ਇਨਸਾਫ ਦਿਵਾਉਣ ਦੇ ਲਈ ਲੋਕ ਇਨਸਾਫ ਪਾਰਟੀ ਦਾ ਖੁੱਦਮੁਖਤਿਆਰੀ ਝੰਡਾ ਬੁਲੰਦ ਕੀਤਾ।

ਪਹਿਲਾਂ ਤਹਿਸੀਲਦਾਰ ਦੇ ਉੱਤੇ ਹੋਏ ਹਮਲੇ ਵਿਚ ਦਸ ਮਹੀਨੇ ਜੇਲ੍ਹ ਵਿਚ ਕੱਟੇ ਅਤੇ ਉਹਨਾਂ ਸਾਰਿਆਂ ਕੇਸਾਂ ਵਿਚੋਂ ਉਹ ਦੋਸ਼ ਮੁਕਤ ਸਾਬਿਤ ਹੋਏ। ਇਸ ਤੋਂ ਬਾਅਦ ਉਹਨਾਂ ਦਾ ਰਾਜਨੀਤਿਕ ਸਿਤਾਰਾ ਜਦੋਂ ਬੁਲੰਦੀਆਂ ਨੂੰ ਛੂਹਣ ਲੱਗਾ ਅਤੇ ਉਹਨਾਂ ਦੀ ਲੋਕ ਇਨਸਾਫ ਪਾਰਟੀ ਦਾ ਵਿਸਤਾਰ ਪੰਜਾਬ ਪੱਧਰ ਤੇ ਹੋਣ ਲੱਗਾ ਤਾਂ ਰਾਜਸੀ ਚਾਲਾਂ ਦੀ ਚਾਲ ਕਹੀਏ ਜਾਂ ਫਿਰ ਕੱੁਝ ਹੋਰ ਸਿਮਰਜੀਤ ਸਿੰਘ ਬੈਂਸ ਇੱਕ ਅਜਿਹੇ ਇਲਜ਼ਾਮ ਦੇ ਘੇਰੇ ਵਿਚ ਆ ਗਿਆ ਕਿ ਮਹਿਲਾ ਚਰਿੱਤਰ ਸੋਸ਼ਣ ਜਿਸ ਨੂੰ ਕਿ ਜਬਰ ਜਨਾਹ ਵੀ ਕਿਹਾ ਜਾਂਦਾ ਹੈ ਉਹ ਕਦੇ ਨਾ ਧੋਪਣ ਵਾਲਾ ਇੱਕ ਅਜਿਹਾ ਇਲਜ਼ਾਮ ਹੈ ਜੋ ਕਿ ਇੱਕ ਚੰਗੇ ਭਲੇ ਆਦਮੀ ਦੇ ਚਰਿੱਤਰ ਨੂੰ ਦਾਗਦਾਰ ਕਰ ਦਿੰਦਾ ਹੈ। ਇਸ ਮਾਮਲੇ ਵਿੱਚ ਹਕੀਕਤ ਕੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦਸੇਗਾ ਕਿਉਂਕਿ ਲੰਮਾ ਸਮਾਂ ਦੀ ਰੱਸ਼ਾਕਸੀ ਤੋਂ ਬਾਅਦ ਇਹ ਮਾਮਲਾ ਹੁਣ ਨਿਆਂ ਪਾਲਿਕਾ ਤੋਂ ਇਨਸਾਫ ਦੀ ਉਡੀਕ ਕਰੇਗਾ ਬਸ਼ਰੇਤ ਕਿ ਉਹ ਇਨਸਾਫ ਬਿਨਾਂ ਕਿਸੇ ਰਾਜਨੀਤਿਕ ਦਬਾਓ ਦੇ ਹੋਵੇ।

ਦੇਖਿਆ ਜਾਵੇ ਤਾਂ ਬੈਂਸ ਦੇ ਮਾਮਲੇ ਵਿਚ ਜਿਸ ਤਰ੍ਹਾਂ ਸ਼੍ਰੌਮਣੀ ਅਕਾਲੀ ਦਲ ਦਾ ਰੋਲ ਰਿਹਾ ਹੈ ਅਤੇ ਉਸ ਨੇ ਉਵੇਂ ਹੀ ਇਸ ਮਾਮਮੇ ਨੂੰ ਤੂਲ ਦਿੱਤੀ ਜਿਵੇਂ ਉਹਨਾਂ ਨੇ ਮਹਿਲਾਂ ਨੁਮਾ ਸਿਟੀ ਸੈਂਟਰ ਨੂੰ ਖੰਡਰ ਬਣਾਉਣ ਵਿਚ ਪੂਰਾ ਜੋਰ ਲਗਾ ਦਿੱਤਾ ਸੀ। ਆਪਣੀ ਰਾਜਸੀ ਪਾਰਟੀ ਨੂੰ ਸਮਰਪਿਤ ਪਰਿਵਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਲਿਜਾ ਕੇ ਦਮ ਲੈਣ ਵਾਲਾ ਸ਼੍ਰੌਮਣੀ ਅਕਾਲੀ ਦਲ ਭਾਵੇਂ ਕਿ ਖੁੱਦ ਵੀ ਖਮਿਆਜ਼ਾ ਭੁਗਤ ਰਿਹਾ ਹੈ । ਪਰ ਹੁਣ ਤਾਂ ਪ੍ਰਤੱਖ ਸਚਾਈ ਇਹ ਹੈ ਕਿ ਰਾਜਨੀਤਿਲਕਾਂ ਦੇ ਖਿਲਾਫ ਬੋਲਣ ਤੋਂ ਪਹਿਲਾਂ ਸੋਚੋ ਨਹੀਂ ਤਾਂ ਤੁਹਾਡੇ ਖਿਲਾਫ ਕੋਈ ਵੀ ਹਥਿਆਰ ਸੱਤ੍ਹਾਧਾਰੀ ਪਾਰਟੀ ਵਰਤ ਸਕਦੀ ਹੈ ਕਿ ਜਿਸ ਨਾਲ ਤੁਸੀਂ ਭਾਵੇਂ ਕਾਇਮ ਰਹੋ ਪਰੰਤੂ ਤੁਹਾਡੇ ਚਰਿੱਤਰ ਦੇ ਟੁਕੜੇ-ਟੁਕੜੇ ਹੋ ਸਕਦੇ ਹਨ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d