ਲਾਰੈਂਸ ਬਿਸ਼ਨੋਈ ਦੇ ਤਾਰ-ਵਿਦੇਸ਼ਾਂ ਨਾਲ ਜੁੜੇ ਹਨ-ਕੀ ਪਾਕਿਸਤਾਨ ਨਾਲ ਵੀ ਗੂੜ੍ਹਾ ਸੰਬੰਧ ਹੈ ?

ਲਾਰੈਂਸ ਬਿਸ਼ਨੋਈ ਦੇ ਤਾਰ-ਵਿਦੇਸ਼ਾਂ ਨਾਲ ਜੁੜੇ ਹਨ-ਕੀ ਪਾਕਿਸਤਾਨ ਨਾਲ ਵੀ ਗੂੜ੍ਹਾ ਸੰਬੰਧ ਹੈ ?

ਪੰਜਾਬ ਵਿਚ ਗੈਂਗਸਟਰ ਬਹੁਤ ਹੀ ਵੱਡੇੇ ਪੱਧਰ ਤੇ ਤਰੱਕੀ ਕਰ ਗਏ ਹਨ ਅਤੇ ਅੱਜ ਗਿਣਤੀ ਨਹੀ ਕੀਤੀ ਜਾ ਸਕਦੀ ਕਿ ਕਿੰਨੇ ਗੈਂਗਸਟਰ ਵਿਚਰ ਰਹੇ ਹਨ। ਇਹਨਾਂ ਦਾ ਰਾਜ ਜਿੱਥੇ ਨਸ਼ਿਆਂ ਦੇ ਕਾਰੋਬਾਰ ਵਿਚ ਵਧੇਰੇ ਤੌਰ ਤੇ ਚਲ ਰਿਹਾ ਹੈ, ਉਥੇ ਹੀ ਇਹਨਾਂ ਦਾ ਲੱੁਟਾਂ-ਖੋਹਾਂ, ਫਿਰੋਤੀਆਂ, ਹਫਤਾ ਅਤੇ ਹੋਰ ਕਈ ਕਿਸਮ ਦੇ ਨਜ਼ਾਇਜ਼ ਕੰਮਾਂ ਵਿਚ ਵੱਡੇ ਪੱਧਰ ਦਾ ਹੱਥ ਹੈ ? ਨਸ਼ਿਆਂ ਦੀ ਸਪਲਾਈ ਜੋ ਕਿ ਪੁਲਿਸ ਦੇ ਹੱਥ ਲੱਗ ਜਾਂਦੀ ਹੈ ਜਦੋਂ ਉਸ ਦੀ ਕਮਾਈ ਨੂੰ ਆਂਕਿਆ ਜਾਂਦਾ ਹੈ ਤਾਂ ਪਤਾ ਲਗਦਾ ਹੈ ਕਿ ਇਸ ਦੀ ਕਮਾਈ ਕਿੰਨੀ ਕੁ ਵੱੱਡੀ ਹੈ ਜੋ ਕਿ ਜ਼ੁਲਮ ਦੀ ਦੁਨੀਆਂ ਵਿਚ ਵਿਚਰਨ ਦੇ ਲਈ ਅੱਜ ਦੇ ਨੌਜੁਆਨਾਂ ਨੂੰ ਪ੍ਰੇਰ ਰਹੀ ਹੈ। ਇਹਨਾਂ ਗੈਂਗਸਟਰਾਂ ਵਿਚੋਂ ਹੀ ਅੱਜ ਇਕ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਲਾਰੈਂਸ ਬਿਸ਼ਨੋਈ ਜੋ ਕਿ ਖੁੱਦ ਤਾਂ ਜੇਲ੍ਹ ਵਿਚ ਹੈ ਪਰ ਉਸ ਦੇ ਗੈਂਗ ਦਾ ਵਿਸ਼ਾਲ ਦਾਇਰਾ ਸੱਤ ਸਮੁੰਦਰੋਂ ਪਾਰ ਹੈ।

ਅੱਜ ਤੱਕ ਪਤਾ ਨਹੀਂ ਇਹ ਗੈਂਗ ਕਿੰਨੇ ਕੁ ਅਪਰਾਧ ਕਰ ਚੁਕਿਆ ਹੈ। ਕੱੁਝ ਸਾਲਾਂ ਦੇ ਵਕਫੇ ਵਿਚ ਹੀ ਇਸ ਦੀ ਮੱੁਛ ਤੇ ਪੂੰਛ ਕਿਵੇਂ ਲੰਬੀਆਂ ਹੋ ਗਈਆਂ ਕਿ ਇਹਨਾਂ ਕੋਲ ਮਹਿੰਗੇ ਮੱੁਲ ਦੀਆਂ ਗੱਡੀਆਂ ਤੇ ਮਹਿੰਗੇ ਮੱੁਲ ਦੇ ਹਥਿਆਰ ਕਿੱਥੋਂ ਆ ਗਏ ਹਨ? ਨਜ਼ਾਇਜ਼ ਅਸਲਾ ਵੀ ਕੋਈ ਘੱਟ ਕੀਮਤ ਦਾ ਨਹੀਂ ਜੋ ਕਿ ਵਿਦੇਸ਼ ਦਾ ਬਣਿਆ ਹੈ ਅਤੇ ਸਮਗਲਰਾਂ ਰਾਹੀਂ ਇਹਨਾਂ ਹਥਿਆਰਾਂ ਨੂੰ ਸਰਹੱਦ ਪਾਰ ਤੋ ਲੈ ਕੇ ਆਉਣ ਬਦਲੇ ਵੀ ਵੱਡੇ ਪੱਧਰ ਤੇ ਮੋਟੀ ਰਕਮ ਚੁਕਾਉਣੀ ਪੈਂਦੀ ਹੈ। ਇਹ ਜੋ ਵੀ ਪੈਸਾ ਖਰਚ ਰਹੇ ਹਨ ਉਹ ਪੈਸਾ ਤਾਂ ਕਿਤੋਂ ਹੋਰ ਨਹੀਂ ਹੋ ਰਿਹਾ ਉਹ ਪੈਦਾ ਤਾਂ ਇਸੇ ਪੰਜਾਬ ਦੀ ਧਰਤੀ ਤੋਂ ਹੀ ਹੋ ਰਿਹਾ ਹੈ ਅਤੇ ਉਹ ਹੋ ਵੀ ਗੈਰ ਕਾਨੂੰਨੀ ਕੰਮਾ ਤੋਂ ਰਿਹਾ ਹੈ ? ਨਾ ਕਿ ਕਿਸੇ ਨੇਕ ਕਮਾਈ ਤੋਂ । ਪਰ ਇਹ ਸਭ ਕੱੁਝ ਉਦੋਂ ਹੀ ਦਿਖਾਈ ਕਿਉਂ ਦਿੰਦਾ ਹੇ ਜਦੋਂਪਾਣੀ ਸਿਰ ਦੇ ਉਤੋਂ ਦੀ ਲੰਘ ਚੁੱਕਾ ਹੁੰਦਾ ਹੈ।

ਕੱੁਝ ਸਮਾਂ ਪਹਿਲਾਂ ਸਿੱਧੂ ਮੂਸੇਵਲਾ ਦਾ ਸ਼ਰੇਆਮ ਕੀਤਾ ਗਿਆ ਕਤਲ ਅੱਜ ਕੱਲ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਨੇੜਿਓ ਗੋਲੀਆਂ ਮਾਰਨ ਵਾਲੇ ਸ਼ਾਰਪ ਸ਼ੂਟਰ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੂੰ ਕੁੱਸਾ ਤੇ ਜਗਰੂਪ ਸਿੰਘ ਰੂਪਾ ਨੂੰ ਅੱਜ ਪੁਲਿਸ ਨੇ ਇਕ ਮੁਕਾਬਲੇ ਦੌਰਾਨ ਮਾਰ ਮੁਕਾਇਆ। ਇਹ ਮੁਕਾਬਲਾ ਅੱਜ ਸਵੇਰੇ ਇਥੇ ਅਟਾਰੀ ਸਰਹੱਦ ਨੇੜੇ ਪੈਂਦੇ ਪਿੰਡ ਚੀਚਾ ਭਕਨਾ ਦੇ ਖੇਤਾਂ ‘ਚ ਬਣੀ ਇਕ ਬਹਿਕ ‘ਤੇ ਕਰੀਬ ਪੰਜ ਘੰਟੇ ਤੱਕ ਚੱਲਿਆ। ਪੁਲਿਸ ਨੂੰ ਗੈਂਗਸਟਰਾਂ ਪਾਸੋਂ ਇਕ ਏ.ਕੇ. 47 ਅਸਾਲਟ, ਇਕ ਪਿਸਤੌਲ, ਗੋਲੀ ਸਿੱਕਾ ਤੇ ਇਕ ਬੈਗ ਵੀ ਮਿਿਲਆ ਹੈ।

ਇਸ ਮੁਕਾਬਲੇ ‘ਚ ਗੈਂਗਸਟਰਾਂ ਨੇ ਵੀ ਪੁਲਿਸ ਦੇ ਸਿੱਧੀਆਂ ਗੋਲੀਆਂ ਚਲਾਈਆਂ, ਜਿਸ ਕਾਰਨ ਤਿੰਨ ਪੁਲਿਸ ਮੁਲਾਜ਼ਮ ਤੇ ਇਕ ਮੀਡੀਆ ਕਰਮੀਂ ਵੀ ਜ਼ਖ਼ਮੀ ਹੋ ਗਿਆ। ਮੁਕਾਬਲੇ ਉਪਰੰਤ ਪੁਲਿਸ ਲਾਇਨ ਸ਼ਹਿਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਇਸ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਗੈਂਗਸਟਰ ਇਥੇ ਅੰਮ੍ਰਿਤਸਰ ਦਿਹਾਤੀ ਦੇ ਖੇਤਰ ‘ਚ ਵਿਚਰ ਰਹੇ ਹਨ। ਜਿਸ ਉਪਰੰਤ ਪੁਲਿਸ ਨੇ ਇਨ੍ਹਾਂ ਦੀ ਮੂਵਮੈਂਟ ਦਾ ਪਿੱਛਾ ਕੀਤਾ ਅਤੇ ਜਦੋਂ ਅੱਜ ਸਵੇਰੇ ਇਨ੍ਹਾਂ ਦਾ ਸਰਹੱਦੀ ਇਲਾਕੇ ‘ਚ ਹੋਣ ਦਾ ਪਤਾ ਲੱਗਿਆ ਤਾਂ ਪੁਲਿਸ ਟੀਮਾਂ ਨੇ ਇਨ੍ਹਾਂ ਦਾ ਪਿੱਛਾ ਕੀਤਾ। ਜਿਸ ਉਪਰੰਤ ਇਹ ਖੇਤਾਂ ‘ਚ ਬਣੇ ਇਕ ਖ਼ਾਲੀ ਪਏ ਘਰ ‘ਚ ਲੁਕ ਗਏ। ਪੁਲਿਸ ਨੇ ਦੋਵਾਂ ਨੂੰ ਵਾਰ-ਵਾਰ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ ਪਰ ਉਨ੍ਹਾਂ ਹਥਿਆਰ ਨਾ ਸੁੱਟੇ ਸਗੋਂ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਅਤੇ ਇਹ ਗੋਲੀਬਾਰੀ ਪੁਲਿਸ ਮੁਤਾਬਿਕ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। ਮੁਕਾਬਲੇ ਇਕ ਏ.ਐੱਸ.ਆਈ ਸਮੇਤ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ।

ਏ.ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਕੋਰੋਲਾ ਕਾਰ ‘ਚ ਮਨੂੰ ਕੁੱਸਾ ਤੇ ਹੋਰ ਸਵਾਰ ਸਨ ਅਤੇ ਮਨੂੰ ਕੁੱਸਾ ਨੇ ਹੀ ਸਿੱਧੂ ਮੂਸੇਵਾਲਾ ‘ਤੇ ਪਹਿਲੀ ਗੋਲੀ ਚਲਾਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਮਾਸਟਰ ਮਾਈਂਡ ਲਾਂਰੈਂਸ ਬਿਸ਼ਨੋਈ ਸਮੇਤ ਹੋਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੱਕਾ ਹੈ ਅਤੇ ਗੋਲਡੀ ਬਰਾੜ ਨੂੰੂ ਕੈਨੇਡਾ ਤੋਂ ਵਾਪਸ ਲਿਆਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਪਾਸੋਂ ਮਿਲੇ ਸਾਮਾਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਗੌਰਵ ਯਾਦਵ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ‘ਚੋਂ ਗੈਂਗਸਟਰਾਂ ਤੇ ਨਸ਼ਿਆਂ ਦਾ ਨਾਮੋ ਨਿਸ਼ਾਨ ਖ਼ਤਮ ਕਰ ਦਿੱਤਾ ਜਾਵੇਗਾ। ਇਸ ਮੌਕੇ ਆਈ.ਜੀ. ਜਸਕਰਨਜੀਤ ਸਿੰਘ, ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ, ਗੁਰਮੀਤ ਸਿੰਘ ਚੌਹਾਨ, ਜ਼ਿਲ੍ਹਾ ਪੁਲਿਸ ਮੁਖੀ ਸਵਪਨਦੀਪ ਸਿੰਘ, ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੁਕਾਬਲੇ ‘ਚ ਜ਼ਖ਼ਮੀ ਹੋਏ 3 ਪੁਲਿਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਣ ਲਈ ਏ.ਡੀ.ਜੀ.ਪੀ. ਪ੍ਰਮੋਦ ਬਾਨ ਹਸਪਤਾਲ ਪੁੱਜੇ ਤੇ ਤਿੰਨਾਂ ਦੇ ਹੌਸਲੇ ਅਤੇ ਬਹਾਦਰੀ ਦੀ ਦਾਦ ਦਿੱਤੀ।

ਜੇਕਰ ਹੌਂਸਲਿਆਂ ਦੀ ਦਾਤ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਖਿਰ ਹੌਂਸਲਾ ਕਿੱਥੋਂ ਮਿਲ ਰਿਹਾ ਹੈ ਸ਼ਾਰਪ ਸ਼ੂਟਰ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੂੰ ਕੁੱਸਾ ਤੇ ਜਗਰੂਪ ਸਿੰਘ ਰੂਪਾ ਨੂੰ ਜੋ ਕਿ ਵੱਡੇ ਪੱਧਰ ਤੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਲੋੜੀਂਦੇ ਸਨ ਅਤੇ ਇਸ ਕੇਸ ਵਿਚ ਕਈ ਗ੍ਰਿਫਤਾਰੀਆਂ ਹੋ ਚੱੁਕੀਆਂ ਹਨ ਪਰ ਅਜਿਹੇ ਮੌਕੇ ਤੇ ਉਹਨਾਂ ਦੀ ਕਿੰਨੀ ਹਿੰਮਤ ਹੈ ਕਿ ਉਹ ਪੰਜਾਬ ਦ ਸ਼ਹਿਰਾਂ ਦੇ ਵਿੱਚੋਂ ਹੁੰਦੇ ਹੋਏ ਬਾਰਡਰ ਦੇ ਲਾਗੇ ਪਹੁੰਚਦੇ ਹਨ ਇਸ ਲਈ ਕਿ ਜਾਂ ਤਾਂ ਉਹ ਬਾਰਡਰ ਪਾਰ ਕਰ ਜਾਣ ਜਾਂ ਫਿਰ ਉਹ ਪਾਕਿਸਤਾਨ ਤੋਂ ਆ ਰਿਹਾ ਹੋਰ ਅਸਲਾ ਹਾਸਲ ਕਰਨਾ ਚਾਹੁੰਦੇ ਹਨ। ਕਿੰਨਾ ਹੈਰਾਨੀ ਜਨਕ ਤੱਥ ਹੈ ਕਿ ਦੋ ਆਮ ਜਿਹੇ ਬਦਮਾਸ਼ਾਂ ਨੇ ਚਾਰ ਘੰਟੇ ਪੁਲਿਸ ਨਾਲ ਮੁਕਾਬਲਾ ਕੀਤਾ ਉਹ ਵੀ ਉਹਨਾਂ ਜਵਾਨਾਂ ਦੇ ਨਾਲ ਜੋ ਕਿ ਸਪੈਸ਼ਲ ਟਾਸਕ ਫੋਰਸ ਦੇ ਸਪੈਸ਼ਲ ਟਰੇਨਿੰਗ ਦੇ ਮਾਹਰ ਹਨ। ਅਜਿਹੇ ਮੌਕੇ ਤੇ ਚਾਰ ਪੁਲਿਸ ਕਰਮਚਾਰੀ ਤੇ ਇੱਕ ਪੱਤਰਕਾਰ ਜ਼ਖਮੀ ਹੋ ਜਾਂਦਾ ਹੈ। ਇਸ ਸਾਰੇ ਘਟਨਾਕ੍ਰਮ ਨੂੰ ਜੇ ਗੌਰ ਨਾਲ ਵਾਚੀਏ ਤਾਂ ਕਿੰਨਾ ਹੈਰਾਨੀਜਨਕ ਤੱਥ ਹੈ ਕਿ ਪਕਿਸਤਾਨ ਜੋ ਕਿ ਪੰਜਾਬ ਦੇ ਖਾੜਕੂਆਂ ਨੂੰ ਹਥਿਆਰ ਸਪਲਾਈ ਕਰਨ ਤੋਂ ਲੈ ਕੇ ਪਨਾਹ ਦੇਣ ਤੱਕ ਦੀਆਂ ਹਰਕਤਾਂ ਕਰਦਾ ਰਿਹਾ ਹੈ ਅਤੇ ਅੱਜ ਉਹ ਗੈਂਗਸਟਰਾਂ ਦੀ ਵੀ ਮਦਦ ਕਰ ਰਿਹਾ ਹੈ। ਇੰਨਾ ਸਭ ਕੱੁਝ ਹੋਣ ਦੇ ਬਾਅਦ ਸਾਡਾ ਅੰਦਰੂਨੀ ਤੇ ਸੁਰੱਖਿਆ ਤੰਤਰ ਕਮਜ਼ੋਰ ਕਹੀਏ , ਲਾਪਰਵਾਹ ਜਾਂ ਫਿਰ ਮਚਲਿਆ ਹੋਇਆ ਕਿ ਉਸ ਨੂੰ ਕੱੁਝ ਨਜ਼ਰ ਹੀ ਨਹੀਂ ਆਉਂਦਾ ?

ਸਾਡੇ ਘਰ ਵਿੱਚ ਇੰਨਾ ਕੱੁਝ ਬਾਹਰੋਂ ਆ ਰਿਹਾ ਹੈ ਨਸ਼ਾ, ਹਥਿਆਰ ਅਤੇ ਇੱਥੋਂ ਤੱਕ ਕਿ ਮਨੱੁਖਤਾ ਦਾ ਸ਼ਰੇਆਮ ਕਤਲ ਕਰਨ ਲਈ ਅਜ਼ਮਲ ਕਸਾਬ ਵਰਗਿਆਂ ਦੀ ਆਮਦ ਪਰ ਇਸ ਨਾਲ ਅਸੀਂ ਇਨਸਾਨੀਅਤ ਦਾ ਜੋ ਘਾਣ ਹੋ ਰਿਹਾ ਹੈ ਉਸ ਨੂੰ ਬਰਦਾਸ਼ਤ ਕਰਨ ਦਾ ਮਾਦਾ ਦੇਖੋ ਕਿ ਸਾਡੇ ਬਾਰਡਰ ਇਹ ਸਭ ਕੱੁਝ ਰੋਕ ਨਹੀਂ ਰਹੇ ਅਤੇ ਇਸ ਦੇ ਜੁੰਮੇਵਾਰਾਂ ਨੂੰ ਲੱਭ ਕੇ ਫਾਹੇ ਤੱਕ ਨਹੀਂ ਟੰਗਿਆ ਜਾ ਰਿਹਾ । ਅੱੱਜ ਦਾ ਗੈਂਗਸਟਰਾਂ ਦਾ ਪੁਲਿਸ ਨਾਲ ਚਲਨ ਵਾਲਾ ਮੁਕਾਬਲਾ ਅਜਿਹੇ ਕਈ ਸਵਾਲਾਂ ਨੂੰ ਜਨਮ ਦੇ ਗਿਆ ਹੈ ਜਿੰਨ੍ਹਾਂ ਦਾ ਭਵਿੱਖ ਵਿਚ ਹੱਲ ਲੱਭਣਾ ਬਹੁਤ ਔਖਾ ਹੈ ?

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d