ਭਾਰਤ ਵਿਚ ਵਿੱਦਿਆ ਦੇ ਡਿਗਦੇ ਮਿਆਰ ਸੰਬੰਧੀ ਨੀਤੀ ਆਯੋਗ ਨੂੰ ਧਿਆਨ ਦੇਣਾ ਬਹੁਤ ਜਰੂਰੀ ?

ਭਾਰਤ ਵਿਚ ਵਿੱਦਿਆ ਦੇ ਡਿਗਦੇ ਮਿਆਰ ਸੰਬੰਧੀ ਨੀਤੀ ਆਯੋਗ ਨੂੰ ਧਿਆਨ ਦੇਣਾ ਬਹੁਤ ਜਰੂਰੀ ?

ਇਸ ਵਿਚ ਕੋਈਂ ਅਤਕਥਿਨੀ ਨਹੀਂ ਕਿ ਭਾਰਤ ਵਿਚ ਇਸ ਸਮੇਂ ਲੱਖਾਂ ਵਿੱਦਿਆਰਥੀ ਹੱਥਾਂ ਵਿਚ ਡਿਗਰੀ ਲਈ ਵੇਹਲੇ ਫਿਰ ਰਹੇ ਹਨ ਪਰ ਉਹਨਾਂ ਕੋਲ ਨੌਕਰੀ ਨਹੀਂ। ਨੌਕਰੀ ਪ੍ਰਾਪਤੀ ਦੇ ਮਾਮਲੇ ਵਿਚ 20 ਨੌਕਰੀਆਂ ਪਿੱਛੇ 1 ਲੱਖ ਉਮੀਦਵਾਰ ਲਾਈਨ ਵਿਚ ਲੱਗਣ ਨੂੰ ਤਿਆਰ ਹੈ। ਜਦਕਿ ਪੜ੍ਹਾਈ ਦਿਨ-ਬ-ਦਿਨ ਇੰਨੀ ਕੁ ਮਹਿੰਗੀ ਹੋ ਰਹੀ ਹੈ ਕਿ ਉਹ ਆਮ ਲੋਕਾਂ ਦੇ ਵੱਸ ਦੀ ਨਹੀਂ ਰਹੀ। ਜੇਕਰ ਮੈਡੀਕਲ ਦੀ ਪੜ੍ਹਾਈ ਦੇ ਮਾਮਲੇ ਵਿਚ ਧਿਆਨ ਮਾਰੀਏ ਤਾਂ ਸਿਰਫ ਡਾਕਟਰੀ ਦੀ ਡਿਗਰੀ ਹਾਸਲ ਕਰਨ ਲੱਗਿਆਂ ਹੀ ਇੱਕ ਕਰੋੜ ਰੁਪਿਆ ਖਰਚ ਆ ਜਾਂਦਾ ਹੈ। ਜਿਸ ਦੀ ਪ੍ਰਤੱਖ ਸਚਾਈ ਉਸ ਸਮੇਂ ਸਾਹਮਣੇ ਆਈ ਜਦੋਂ ਯੁਕਰੇਨ ਵਿਚ 18 ਨੌਜੁਆਨ ਪੜ੍ਹਾਈ ਕਰਨ ਗਿਆ ਜੰਗ ਦੇ ਮਾਹੌਲ ਵਿਚ ਫਸ ਗਿਆ। ਇਸ ਦਾ ਦੂਜਾ ਪਹਿਲੂ ਇਹ ਕਿ ਪੜ੍ਹਾਈ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਮਿਆਰ ਡਿਗਦਾ ਜਾ ਰਿਹਾ ਹੈ। ਅੱਜ ਦਸਵੀਂ ਪੜ੍ਹੇ ਵਿੱਦਿਆਰਥੀ ਨੂੰ ਆਪਣੀ ਮਾਤ-ਭਾਸ਼ਾ ਹੀ ਲਿੱਖਣੀ ਪੜ੍ਹਣੀ ਚੱਜ ਨਾਲ ਨਹੀਂ ਆ ਰਹੀ। ਵੱਡੀ ਤਦਾਦ ਵਿਚ ਖੁਲ੍ਹੇ ਕਾਲਜ ਜੋ ਕਿ ਡਿਸਟੈਂਸ ਕੋਰਸ ਅਤੇ ਕਰੈਸ਼ ਕੋਰਸਾਂ ਦੇ ਮਾਹਰ ਹਨ। ਉਹ ਤਾਂ ਸਾਫ ਹੀ ਕਹਿ ਦਿੰਦੇ ਹਨ ਕਿ ਤੁਹਾਡਾ ਬੱਚਾ ਪਾਸ ਹੋ ਜਾਵੇਗਾ ਉਸ ਦੇ ਹੱਥ ਵਿਚ ਕੁੱਝ ਸਾਲ ਬਾਅਦ ਡਿਗਰੀ ਹੋਵੇਗੀ ਬੱਸ ਤੁਸੀਂ ਖਰਚਾ ਭਰੋ। ਕਈ ਕਾਲਜਾਂ ਵਿਚ ਨਾ ਤਾਂ ਕਲਾਸ ਅਟੈਂਡ ਕਰਨੀ ਪੈਂਦੀ ਹੈ ਅਤੇ ਨਾ ਹੀ ਹਾਜ਼ਰੀਆਂ ਦੀ ਕੋਈ ਗਿਣਤੀ। ਜਦ ਕਿ ਹਾਲ ਹੀ ਵਿਚ ਇੱਕ ਅਜਿਹੀ ਧਾਂਧਲੀ ਸਾਹਮਣੇ ਆਈ ਹੈ ਕਿ ਵੀਹ ਲੱਖ ਵਿਚ ਐਮ.ਬੀ.ਬੀ.ਐਸ. ਦੀ ਡਿਗਰੀ ਇਸ ਕਦਰ ਮਿਲ ਰਹੀ ਸੀ ਕਿ ਵਿਿਦਆਰਥੀ ਹੋਰ ਤੇ ਪੇਪਰ ਦੇਣ ਹੋਰ ਵਿਿਦਆਰਥੀ ਜਾ ਰਿਹਾ ਹੈ। ਇਸ ਤੋਂ ਉੱਪਰ ਦਾ ਚਲਨ ਜੇ ਕਰ ਦੇਖੀਏ ਤਾਂ ਪੜ੍ਹਾਈ ਦੇ ਮਾਮਲੇ ਨੂੰ ਲੈਕੇ ਨਿੱਤ ਦਿਨ ਹਜ਼ਾਰਾਂ ਨੌਜੁਆਨ ਵਿਦੇਸ਼ਾਂ ਨੂੰ ਜਾ ਰਹੇ ਹਨ ਜਦਕਿ ਉਹ ਜਾ ਸਿਰਫ ਹਫਤੇ ਵਿਚ 20 ਘੰਟੇ ਕੰਮ ਕਰਨ ਅਤੇ ਬਾਅਦ ਵਿਚ ਪੱਕਿਆਂ ਹੋਣ ਦੀ ਨੀਯਤ ਨਾਲ ਅਤੇ ਫਿਰ ਉਹ ਸਦਾ ਵਾਸਤੇ ਹੀ ਉੇਥੇ ਵੱਸ ਜਾਣ ਵਾਸਤੇ। ਇੱਕ ਇੱਕ ਵਿਿਦਆਰਥੀ ਜਿਹੜਾ ਕਿ ਇੱਥੇ ਡੱਕਾ ਨਹੀਂ ਤੋੜ ਰਿਹਾ ਉਥੇ ਉਹ 30-35 ਲੱਖ ਰੁਪਿਆ ਲਾ ਕੇ ਹਰ ਤਰ੍ਹਾਂ ਦੇ ਕੰਮ ਕਰਨ ਨੂੰ ਪਹਿਲ ਦੇ ਰਿਹਾ ਹੈ।

ਭਾਰਤ ‘ਚ ਹਰ ਸਾਲ ਲਗਭਗ 65 ਲੱਖ ਦੇ ਕਰੀਬ ਵਿੱਦਿਆਰਥੀ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਉੱਚ ਸਿੱਖਿਆ ਲਈ ਵੱਖੋ-ਵੱਖਰੇ ਵਿੱਦਿਅਕ ਅਦਾਰਿਆਂ ‘ਚ ਕਦਮ ਰੱਖਦੇ ਹਨ। ਸੁਨਹਿਰੀ ਭਵਿੱਖ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਿਦਆਰਥੀ ਵਲੋਂ ਉਚੇਰੀ ਸਿੱਖਿਆ ਵੱਲ ਸਫ਼ਰ ਦੀ ਸ਼ੁਰੂਆਤ ਕਰਨਾ ਬੜਾ ਹੀ ਮਹੱਤਵਪੂਰਨ ਪੜਾਅ ਹੁੰਦਾ ਹੈ। ਜੇਕਰ ਗੱਲ ਕੀਤੀ ਜਾਵੇ ਭਾਰਤ ‘ਚ ਉੱਚ ਸਿੱਖਿਆ ਸੰਸਥਾਵਾਂ ਦੀ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਦੇਸ਼ ‘ਚ 1047 ਯੂਨੀਵਰਸਿਟੀਆਂ ਅਤੇ 46 ਹਜ਼ਾਰ ਦੇ ਕਰੀਬ ਡਿਗਰੀ ਕਾਲਜ ਵਿੱਦਿਅਕ ਖੇਤਰ ‘ਚ ਸੇਵਾਵਾਂ ਨਿਭਾਅ ਰਹੇ ਹਨ। ਸਕੂਲ ਦੀ ਪੜ੍ਹਾਈ ਤੋਂ ਬਾਅਦ ਵਿਿਦਆਰਥੀ ਗੁਣਵੱਤਾਪੂਰਨ ਵਿੱਦਿਅਕ ਅਦਾਰੇ ਦੀ ਭਾਲ ਲਈ ਅਨਿਸਚਿਤਤਾ ਅਤੇ ਦੁਚਿੱਤੀ ਦੇ ਦੌਰ ‘ਚ ਗੁਜ਼ਰਦਾ ਹੈ। ਸਹੀ ਕੋਰਸ, ਢੁਕਵੇਂ ਵਿੱਦਿਅਕ ਅਦਾਰੇ ਦੀ ਚੋਣ ਕਰਨਾ ਇਕ ਚੁਣੌਤੀ ਭਰਿਆ ਸਮਾਂ ਹੁੰਦਾ ਹੈ।

ਅਜਿਹੇ ‘ਚ ਇਕ ਵਿਿਦਆਰਥੀ ਨੂੰ ਕਿਸੇ ਸੰਸਥਾ ਦੀ ਗੁਣਵੱਤਾ ਦਾ ਪ੍ਰਮਾਣ ਕਿਥੋਂ ਮਿਲੇ, ਤਾਂ ਅਸੀਂ ਸਮਝਦੇ ਹਾਂ ਕਿ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸਰਕਾਰਾਂ ਅਤੇ ਮਨਜ਼ੂਰਸ਼ੁਦਾ ਅਦਾਰਿਆਂ ਵਲੋਂ ਵਿੱਦਿਅਕ ਅਦਾਰਿਆਂ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਦਰਜਾਬੰਦੀਆਂ ਕਿਸੇ ਵੀ ਸੰਸਥਾ ਦੇ ਵਿੱਦਿਅਕ ਮਿਆਰ ‘ਤੇ ਪ੍ਰਮਾਣਿਕਤਾ ਦੀ ਮੋਹਰ ਦਾ ਕੰਮ ਕਰਦੀਆਂ ਹਨ। ਬਤੌਰ ਮਾਰਗ ਦਰਸ਼ਕ ਰੈਂਕਿੰਗ ਦੀ ਮਦਦ ਨਾਲ ਵਿਿਦਆਰਥੀਆਂ ਨੂੰ ਪਤਾ ਲਗਦਾ ਹੈ ਕਿ ਕਿਹੜਾ ਕਾਲਜ ਜਾਂ ਯੂਨੀਵਰਸਿਟੀ ਉਨ੍ਹਾਂ ਦੇ ਕਰੀਅਰ ਲਈ ਬਿਹਤਰ ਰਹੇਗੀ। ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਹਰ ਸਾਲ ਜਾਰੀ ਕੀਤੀ ਜਾਣ ਵਾਲੀ ਕੌਮੀ ਪੱਧਰ ਦੀ ਦਰਜਾਬੰਦੀ ਨਿਰਫ਼ (ਐਨ.ਆਈ.ਆਰ.ਐਫ਼.) ਰੈਂਕਿੰਗ ਅਹਿਮ ਸਮਝੀ ਗਈ ਹੈ। 29 ਸਤੰਬਰ, 2015 ਨੂੰ ਮਾਣਯੋਗ ਕੇਂਦਰੀ ਮੰਤਰੀ ਐਚ.ਆਰ.ਡੀ. ਮੰਤਰਾਲੇ ਵਲੋਂ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਭਾਵ ਨਿਰਫ਼ ਨੂੰ ਪ੍ਰਵਾਨਗੀ ਦਿੱਤੀ ਗਈ। ਜਿਸ ਰਾਹੀਂ ਦੇਸ਼ ਦੇ ਉਚੇਰੀ ਸਿੱਖਿਆ ਦੇ ਅਦਾਰਿਆਂ ਦੀ ਦਰਜਾਬੰਦੀ ਵਿਧੀ ਅਤੇ ਰੂਪ-ਰੇਖਾ ਦੀ ਨਿਸ਼ਾਨਦੇਹੀ ਨਿਸਚਿਤ ਹੋਈ। 4 ਅਪ੍ਰੈਲ 2016 ਦੀ ਨਿਰਫ਼ ਰੈਂਕਿੰਗ ‘ਚ 3 ਹਜ਼ਾਰ ਦੇ ਕਰੀਬ ਉੱਚ ਵਿੱਦਿਅਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ ਸੀ, ਪਰ ਸੰਨ 2022 ਦੀ ਰੈਂਕਿੰਗ ਰਿਪੋਰਟ ਵਿਚ 7250 ਅਦਾਰਿਆਂ ਦਾ ਸ਼ਾਮਿਲ ਹੋਣਾ, ਨਿਰਫ਼ ਦੀ ਗੁਣਵੱਤਾ ‘ਤੇ ਆਧਾਰਿਤ ਦਰਜਾਬੰਦੀ ਪ੍ਰਤੀ ਵਧ ਰਹੀ ਭਰੋਸੇਯੋਗਤਾ ਦਾ ਸਬੂਤ ਹੈ।

ਪਾਰਦਰਸ਼ਤਾ ਅਤੇ ਉੱਤਮਤਾ ਦੀ ਇਸ ਤੋਂ ਵੱਡੀ ਹੋਰ ਮਿਸਾਲ ਕੀ ਹੋ ਸਕਦੀ ਹੈ ਕਿ ਇਸ ਦੁਆਰਾ ਨਿਰੀਖਣ ਕੀਤੇ ਜਾਣ ਵਾਲੇ ਅਦਾਰਿਆਂ ਦੀ ਗਿਣਤੀ ਵਿਚ ਸਿਫ਼ਤੀ ਅਤੇ ਮਿਆਰਾਂ ਵਿਚ ਵਾਧਾ ਹੋਇਆ ਹੈ, ਉਸ ਦੀ ਪੁਸ਼ਟੀ ਹੋਈ ਹੈ। ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਮਿਆਰ ਆਧਾਰਿਤ ਦਰਜਾਬੰਦੀ ਕਰਨ ਵਾਲੇ ਕੌਮੀ ਅਦਾਰੇ ਨੈਕ (ਨੈਸ਼ਨਲ ਅਸੈਸਮੈਂਟ ਐਂਡ ਅਕਰੈਡਟੀਏਸ਼ਨ ਕੌਂਸਲ) ਵਲੋਂ ਜਾਰੀ ਕੀਤੀ ਜਾਣ ਵਾਲੀ ਰੈਂਕਿੰਗ ਵੀ ਮਹੱਤਵਪੂਰਨ ਹੈ, ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਦੀਆਂ ਕੁੱਲ ਯੂਨੀਵਰਸਿਟੀਆਂ ਵਿਚੋਂ ਕੇਵਲ 206 ਯੂਨੀਵਰਸਿਟੀਆਂ ਨੂੰ ਹੀ ਨੈਕ ਏ+ ਗਰੇਡ ਦਾ ਦਰਜਾ ਦਿੱਤਾ ਗਿਆ ਹੈ। ਨਿਰਫ਼ ਨੇ ਵਿੱਦਿਅਕ ਅਦਾਰਿਆਂ ਦੇ ਸਾਹਮਣੇ ਉੱਤਮ ਦਰਜਿਆਂ ਵਾਲੇ ਮਾਪਦੰਡ ਨਿਸਚਿਤ ਕੀਤੇ ਹਨ। ਜਿਹੜੇ ਅਦਾਰੇ 2021 ਵਿਚ ਪਹਿਲੇ 100 ਉੱਤਮ ਅਦਾਰਿਆਂ ਵਿਚ ਸ਼ਾਮਿਲ ਹੋਏ, ਭਾਵੇਂ ਉਨ੍ਹਾਂ ਦੇ ਲਈ ਉਸ ਸਮੇਂ ਇਹ ਮਾਣਮੱਤੀ ਪ੍ਰਾਪਤੀ ਸੀ ਪਰ ਉਨ੍ਹਾਂ ਨੇ ਸੰਨ 2022 ਵਿਚ ਆਪਣੀ ਪਾਏਦਾਰ ਕਾਰਜਕੁਸ਼ਲਤਾ ਨਾਲ ਆਪਣੀ ਚੰਗੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਮਿਸਾਲ ਵਜੋਂ ਸਾਲ 2021 ਦੇ ਮੁਕਾਬਲੇ ਚੰਡੀਗੜ੍ਹ ਯੂਨੀਵਰਸਿਟੀ ਨੇ ਨਿਰਫ਼ ਦਰਜਾਬੰਦੀ ਲਈ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਸ਼੍ਰੇਣੀ ‘ਚ 29ਵਾਂ ਸਥਾਨ ਹਾਸਲ ਕਰਦਿਆਂ ਵੱਡੀ ਪੁਲਾਂਘ ਪੁੱਟੀ ਹੈ। ਇਸ ਦੇ ਨਾਲ ਹੀ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਰੋਪੜ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ, ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਡਾ. ਬੀ. ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ ਕਾਰਗੁਜ਼ਾਰੀ ਚੰਗੀ ਰਹੀ। ਇਸ ਤੋਂ ਵੀ ਵੱਧ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਆਪਣੀ ਕਾਰਜਕੁਸ਼ਲਤਾ ਦਾ ਪ੍ਰਗਟਾਵਾ ਕਰਦਿਆਂ ਸੀਯੂ ਨੇ ਆਪਣੇ ਦਸ ਸਾਲ ਦੇ ਕਾਰਜਕਾਲ ਵਿਚ ਆਪਣਾ ਕੱਦ ਕੱਢਦਿਆਂ ਆਪਣਾ ਸਥਾਨ ਦੇਸ਼ ਦੀਆਂ ਉੱਤਮ 30 ਯੂਨੀਵਰਸਿਟੀਆਂ ਵਿਚ ਬਣਾ ਲਿਆ ਹੈ।

ਪਰ ਸਵਾਲ ਫਿਰ ਵੀ ਇਹ ਪੈਦਾ ਹੁੰਦਾ ਹੈ ਕਿ ਮਾੜਾ ਕੌਣ ਹੈ ਸਿਿਖਆ, ਸਿਿਖਅਕ ਜਾਂ ਫਿਰ ਉਸ ਦੀਆ ਕਦਰਾਂ ਕੀਮਤਾਂ ਪਵਾਉਣ ਵਿੱਚ ਕਿਤੇ ਕਮੀ। ਇਸ ਉਲਝਾ ਦਾ ਹੱਲ ਤਾਂ ਹੈ ਕਿ ਵੱਧ ਤੋਂ ਵੱਧ ਟੈਕਨੀਕਲ ਕਿੱਤਿਆਂ ਵਿਚ ਧਿਆਨ ਲਾਉਣਾ ਜਿਸ ਦੀ ਕਿ ਹਰ ਖੇਤਰ ਵਿੱਚ ਘਾਟ ਹੈ ਜੋ ਕਿ ਪੂਰੀ ਨਹੀਂ ਹੋ ਰਹੀ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d