ਨੀਰਜ ਚੋਪੜਾ ਨੂੰ ਤਹਿ ਦਿਲੋਂ ਮੁਬਾਰਕਾਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਤੋਂ ਨੌਜੁਆਨੋ ਕੱੁਝ ਸਿੱਖੋ

ਨੀਰਜ ਚੋਪੜਾ ਨੂੰ ਤਹਿ ਦਿਲੋਂ ਮੁਬਾਰਕਾਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਤੋਂ ਨੌਜੁਆਨੋ ਕੱੁਝ ਸਿੱਖੋ

ਅੱਜ ਭਾਰਤ ਤੇ ਖਾਸ ਕਰਕੇ ਹਰਿਆਣਾ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜਦੋਂ ਉਲੰਪਿਕ ਚੈਂਪੀਅਨ ਨੀਰਜ ਚੋਪੜਾ (24) ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਨੇਜੇਬਾਜ਼ੀ ‘ਚ 88.13 ਮੀਟਰ ਦੀ ਥ੍ਰੋਅ ਨਾਲ ਇਤਿਹਾਸਕ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ 19 ਸਾਲ ਦਾ ਸੋਕਾ ਖ਼ਤਮ ਕਰ ਦਿੱਤਾ ਹੈ । ਇਸ ਦੇ ਨਾਲ ਹੀ ਉਹ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਤੇ ਪਹਿਲਾ ਪੁਰਸ਼ ਟ੍ਰੈਕ ਅਤੇ ਫੀਲਡ ਅਥਲੀਟ ਬਣ ਗਿਆ ਹੈ । ਭਾਰਤ ਲਈ ਇਕਮਾਤਰ ਕਾਂਸੀ ਦਾ ਤਗਮਾ 2003 ਦੀ ਪੈਰਿਸ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਮਹਾਨ ਅਥਲੀਟ ਅੰਜੂ ਬੌਬੀ ਜਾਰਜ ਨੇ ਲੰਬੀ ਛਾਲ ‘ਚ ਜਿੱਤਿਆ ਸੀ ਅਤੇ ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਦੇਸ਼ ਲਈ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ । ‘ਡਿਫੈਂਡਿੰਗ’ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 90.54 ਮੀਟਰ ਦੀ ਸ਼ਾਨਦਾਰ ਥ੍ਰੋਅ ਨਾਲ ਸੋਨ ਤਗਮਾ ਆਪਣੇ ਨਾਂਅ ਕੀਤਾ, ਜਦੋਂਕਿ ਉਲੰਪਿਕ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦੇ ਜੈਕਬ ਵਡਲੇਜਚ ਨੇ 88.09 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਫਾਊਲ ਨਾਲ ਸ਼ੁਰੂਆਤ ਕਰਨ ਵਾਲੇ ਚੋਪੜਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੀ ਕੋਸ਼ਿਸ਼ ‘ਚ 82.39 ਮੀਟਰ, ਤੀਸਰੀ ‘ਚ 86.37 ਮੀਟਰ ਅਤੇ ਚੌਥੀ ਕੋਸ਼ਿਸ਼ ‘ਚ 88.13 ਮੀਟਰ ਦਾ ਥਰੋਅ ਕੀਤਾ, ਜੋ ਸੀਜ਼ਨ ਦਾ ਉਨ੍ਹਾਂ ਦਾ ਚੌਥਾ ਸਰਬੋਤਮ ਪ੍ਰਦਰਸ਼ਨ ਹੈ। ਉਨ੍ਹਾਂ ਦਾ 5ਵਾਂ ਤੇ 6ਵਾਂ ਯਤਨ ਫਾਊਲ ਰਿਹਾ। ਹਰਿਆਣੇ ਦੇ ਪਾਣੀਪਤ ਨੇੜੇ ਖਾਂਦਰਾ ਪਿੰਡ ਦੇ ਕਿਸਾਨ ਦੇ ਪੁੱਤਰ ਚੋਪੜਾ ਨੇ ਪਿਛਲੇ ਸਾਲ ਟੋਕੀਓ ਓਲੰਪਿਕ ‘ਚ 87.58 ਮੀਟਰ ਦੀ ਥਰੋਅ ਨਾਲ ਸੋਨ ਤਮਗਾ ਜਿੱਤਿਆ ਸੀ ਅਤੇ ਉਹ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਉਲੰਪਿਕ ਦੇ ਵਿਅਕਤੀਗਤ ਮੁਕਾਬਲੇ ‘ਚ ਸੋਨ ਤਗਮਾ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਸਨ। ਬਿੰਦਰਾ ਨੇ 2008 ਬੀਜਿੰਗ ਖੇਡਾਂ ‘ਚ ਸੋਨ ਤਗਮਾ ਜਿੱਤਿਆ ਸੀ। ਚੋਪੜਾ 2016 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਅੰਤਰਰਾਸ਼ਟਰੀ ਪੱਧਰ ‘ਤੇ ਸੁਰਖੀਆਂ ‘ਚ ਆਇਆ ਸੀ। ਉਹ ਵਰਤਮਾਨ ‘ਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ‘ਚ ਸੋਨ ਤਗਮਾ ਜੇਤੂ ਹੈ। ਉਹ 2017 ਏਸ਼ੀਅਨ ਚੈਂਪੀਅਨਸ਼ਿਪ ‘ਚ ਵੀ ਸੋਨ ਤਮਗਾ ਜਿੱਤ ਚੁੱਕਾ ਹੈ।

ਹਾਲ ਹੀ ਵਿਚ ਹੋਈਆਂ ਪ੍ਰੀਖਿਆਵਾਂ ਵਿਚ ਵੀ ਬਹੁਤ ਸਾਰੇ ਵਿਿਦਆਰਥੀਆਂ ਨੇ ਅਜਿਹੀਆਂ ਮੱਲ੍ਹਾਂ ਮਾਰੀਆਂ ਹਨ ਕਿ ਉਹਨਾਂ ਨੇ ਉੇਸ ਸਮੇਂ ਵਿਚ ਸਿਿਖਆ ਦੀ ਉੱਚ ਕੋਈ ਦੀਆਂ ਪ੍ਰਾਪਤੀਆਂ ਕੀਤੀਆਂ ਹਨ ਜਦੋਂ ਦੇਸ਼ ਦਾ ਨੌਜੁਆਨ ਇਸ ਸਮੇਂ ਪੜ੍ਹਾਈ ਕਰਕੇ ਵੀ ਹੱਥਾਂ ਵਿਚ ਡਿਗਰੀਆਂ ਲਈ ਵਿਹਲਾ ਫਿਰ ਰਿਹਾ ਹੈ ਤੇ ਉਸ ਦਾ ਮਨੋਬਲ ਇਸ ਕਦਰ ਡਿੱਗ ਚੁੱਕਾਾ ਹੈ ਕਿ ਉਹ ਆਪਣਾ ਦਿਮਾਗੀ ਤਬਾਜ਼ਨ ਹੀ ਵਿਗਾੜ ਚੁੱਕਾ ਹੈ। ਹਾਲ ਹੀ ਵਿੱਚ ਆਏ ਨਤੀਜਿਆਂ ਵਿਚ ਜਿੱਥੇ ਕੁੜੀਆਂ ਨੇ ਪਹਿਲ ਕਦਮੀ ਕੀਤੀ ਹੈ ਅਤੇ ਉਹ ਹੋਰਨਾਂ ਲਈ ਪ੍ਰੇਰਣਾ ਸਰੋਤ ਬਣੀਆਂ ਹਨ ਉਥੇ ਹੀ ਸਭ ਤੋਂ ਅਵੱਲ ਰਹਿਣ ਵਾਲੀ ਲੜਕੀ ਦਾ ਇਹ ਕਥਨ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਹੀ ਇਹ ਮਾਨ ਹਾਸਲ ਕਰ ਸਕੀ ਹੈ ਤਾਂ ਉਥੇ ਹੋਰਨਾ ਉਹਨਾਂ ਨੌਜੁਆਨਾਂ ਨੂੰ ਵੀ ਪੇ੍ਰੇਰਣਾ ਲੈਣੀ ਚਾਹੀਦੀ ਹੈ ਕਿ ੳੇੁਹ ਆਪਣੀ ਜਿੰਦਗੀ ਨੂੰ ਢਹਿੰਦੀ ਕਲਾਂ ਵੱਲ ਨਾ ਲਿਜਾਣ ਬਲਕਿ ਉਹ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਤਾਂ ਜੋ ਉਹਨਾਂ ਦਾ ਮਨੋਬਲ ਇੰਨਾ ਕੁ ਉੱਚਾ ਹੋਵੇ ਕਿ ਉਹ ਆਪਣੀਆਂ ਕੋਸ਼ਿਸ਼ਾਂ ਸਦਕਾ ਦੇਸ਼ ਦੀ ਰਾਜਨੀਤੀ ਤੇ ਆਰਥਿਕਤਾ ਨੂੰ ਸੁਧਾਰਨ ਦੀ ਕੋਸ਼ਿਸ਼ਾਂ ਵਿਚ ਸਫਲ ਹੋ ਸਕਣ।

ਜਿੱਤ ਦਾ ਅਹਿਸਾਸ ਉਸ ਨੂੰ ਹੁੰਦਾ ਹੈ ਜੋ ਜਿੱਤ ਦਾ ਹੱਥ ਵਿਚ ਪ੍ਰਚਮ ਲਹਿਰਾਉਂਦਾ ਹੈ ਜਾਂ ਫਿਰ ਜੋ ਜੰਗ ਦੇ ਮੈਦਾਨ ਵਿਚ ਹਾਰ ਕੇ ਜ਼ਖਮੀ ਹੋਇਆ ਜਿੱਤ ਦੇ ਘੋੜਿਆਂ ਦੀ ਠਾਪਾਂ ਨੂੰ ਸੁਣਦਾ ਹੈ। ਪਰ ਅੱਜ ਅਜੋਕੀ ਪੀੜ੍ਹੀ ਲਈ ਭ੍ਰਿਸ਼ਟ ਰਾਜਨੀਤੀ ਨੇ ਇਹ ਅਹਿਸਾਸ ਹੀ ਖਤਮ ਕਰ ਦਿੱਤਾ ਹੈ ਕਿ ਜਿਸ ਦੀ ਤਹਿਤ ਮਾਨਸਿਕ ਹਾਲਤ ਹੀ ਇਹ ਹੋ ਗਈ ਹੈ ਕਿ ਉਹ ਨਸ਼ਿਆਂ ਦਾ ਸਹਾਰਾ ਲੈੇ ਕੇ ਕੱੁਝ ਸਮਾਂ ਜੀਅ ਰਹੀ ਹੈ ਅਤੇ ਫਿਰ ਮੌਤ ਦੇ ਮੂੰਹ ਵਿਚ ਜਾ ਰਹੀ ਹੈ ਤਾਂ ਉਸ ਸਮੇਂ ਨੀਰਜ ਚੌਪੜਾ ਜਿੱਤ ਦੀ ਇਕ ਅਜਿਹੀ ਮਿਸਾਲ ਹੈ ਕਿ ਜਿਸ ਤੋਂ ਸਿਿਖਆ ਲੈਂਦਿਆਂ ਹੁਣ ਦੇਸ਼ ਦਾ ਨਾਂ ਇਕ ਵਾਰ ਦੁਨੀਆਂ ਦੇ ਅਸਲ ਲੋਕਤੰਤਰ ਵਜੋਂ ਉਭਾਰ ਦੇਣਾ ਚਾਹੀਦਾ ਹੈ ਤਾਂ ਜੋ ਭਾਰਤ ਦਾ ਨੌਜੁਆਨ ਦੁਨੀਆਂ ਵਿਚ ਮਿਸਾਲ ਬਣ ਸਕੇ। ਜਾਪਦਾ ਤਾਂ ਇੰਝ ਹੈ ਕਿ ਇਸ ਸਮੇਂ ਵਾਹਿਗੁਰੂ ਵੀ ਕੱੁਝ ਇਸ ਤਰ੍ਹਾਂ ਮੇਹਰਬਾਨ ਹੈ ਕਿ ਜਿਸ ਤਰ੍ਹਾਂ ਇੰਗਲੈਂਡ ਵਿਚ ਭਾਰਤੀ ਮੂਲ ਦੀ ਮਹਾਨ ਸ਼ਖਸ਼ੀਅਤ ਪ੍ਰਧਾਨ ਮੰਤਰੀ ਬਨਣ ਜਾ ਰਹੀ ਹੈ। ਉਸੇ ਤਰ੍ਹਾਂ ਹੀ ਹੁਣ ਭਾਰਤ ਦਾ ਨੌਜੁਆਨ ਨਸ਼ਿਆਂ ਦੀ ਅਲਾਮਤ ਵਿਚੋਂ ਬਾਹਰ ਨਿਕਲ ਕੇ ਭਾਰਤ ਦੀ ਧਰਤੀ ਨੂੰ ਧਰਮਾਂ, ਵਹਿਮਾਂ-ਭਰਮਾਂ ਦੀ ਲੜਾਈ ਵਿਚੋਂ ਕੱਢ ਕੇ ਕੱੁਝ ਇਸ ਕਦਰ ਸਰਬ ਧਰਮ ਸਤਿਕਾਰਿਤ ਬਣਾਏਗਾ ਕਿ ਜਿਸ ਨਾਲ ਸਰਬੱਤ ਦਾ ਭਲਾ ਇੱਕ ਵਾਰੀ ਜੋਰਾਂ ਸ਼ੋਰਾਂ ਨਾਲ ਹੋਵੇਗਾ।

ਅੱਜ ਦੇ ਮੌਕੇ ਤੇ ਜਿੱਥੇ ਨੀਰਜ ਚੋਪੜਾ ਦੇ ਵਿਹੜੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ ਉਥੇ ਹੀ ਪੰਜਾਬ ਦੇ ਹਰ ਵਿਹੜੇ ਵਿੱਚ ਜਿੱਤ ਦੀਆਂ ਖੁਸ਼ੀਆਂ ਹਰ ਖੇਤਰ ਵਿੱਚ ਗੂੰਜਣ ਇਸ ਲਈ ਸਫਲ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਪੰਜਾਬ ਦੇ ਨੌਜੁਆਨਾਂ ਨੂੰ ਇਸ ਸਮੇਂ ਇੱਕ ਉਸ ਖੁਸ਼ਹਾਲ ਦੌਰ ਵੱਲ ਕਦਮ ਵਧਾਉਣੇ ਚਾਹੀਦੇ ਹਨ ਜਿਸ ਨਾਲ ਕਿ ਰਾਜਨੀਤਿਕਾਂ ਵੱਲੋਂ ਖੇਡੀ ਨਸ਼ਿਆਂ ਦੀ ਖੇਡ ਨੂੰ ਜੜ੍ਹੋਂ ਪੁੱਟਿਆ ਜਾ ਸਕੇ । ਅੱਜ ਜਿਸ ਧਰਤੀ ਤੇ ਅਰਬਾਂ ਰੁਪਿਆ ਦਾ ਨਸ਼ਾ ਵੇਚਿਆ ਜਾ ਰਿਹਾ ਹੈ ਤੇ ਖਰੀਦਿਆ ਜਾ ਰਿਹਾ ਹੈ ਉੇਸ ਤੇ ਕੱੁਝ ਅਜਿਹੇ ਅਦਾਰੇ ਸਥਾਪਿਤ ਕਰਨੇ ਚਾਹੀਦੇ ਹਨ ਜੋ ਕਿ ਮੌਤ ਦੇ ਮੂੰਹ ਵਿਚ ਧੱਕ ਰਹੇ ਨੌਜੁਆਨਾਂ ਲਈ ਰੁਜ਼ਗਾਰ ਦਾ ਸਬੱਬ ਬਣ ਸਕਣ। ਇਸ ਦੇ ਲਈ ਅੱਜ ਹਰ ਘਰ ਵਿਚੋਂ ਇਕ ਅਜਿਹੀ ਰੋਸ਼ਨੀ ਦੀ ਮਿਸਾਲ ੳੱੱੱੱੁਠਣੀ ਚਾਹੀਦੀ ਹੈ ਕਿ ਜਿਸ ਸਦਕਾ ਉਸ ਦਾ ਚਾਨਣ ਆੳੇੁਣ ਵਾਲੀਆਂ ਪੀੜ੍ਹੀਆਂ ਨੂੰ ਨਿਰਾਸ਼ਤਾ ਦੇ ਧੁੰਧੂਕਾਰੇ ਵਿਚੋਂ ਕੱਢ ਸਕੇ ਅਤੇ ਉਹ ਹੀ ਮਿਸ਼ਾਲ ਰਾਜਨੀਤਿਕਾਂ ਦੀ ਭੈੜੀਆਂ ਬਦਨੀਤੀਆਂ ਨੂੰ ਸਾੜ ਕੇ ਸਵਾਹ ਕਰ ਸਕੇ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d