Has the digital world diverted people from the subject of living?

ਡਿਜ਼ੀਟਲ ਦੀ ਦੁਨੀਆਂ ਨੇ ਲੋਕਾਂ ਨੂੰ ਜਿੰਦਗੀ ਜੀਊਣ ਦੇ ਵਿਸ਼ੇ ਤੋਂ ਹੀ ਭਟਕ ਦਿੱਤਾ ਹੈ ?

ਅੱਜ ਦੇ ਦੌਰ ਵਿੱਚ ਜਦੋਂ ਹਰ ਹੱਥ ਵਿਚ ਮੋਬਾਇਲ ਹੈ ਜਿਸ ਵਿਚ ਹੈ ਤਾਂ ਜਿੰਦਗੀ ਨੂੰ ਸਰਲ ਤੇ ਸੌਖਿਆਂ ਢੰਗ ਨਾਲ ਜੀਊਣ ਦਾ ਹਰ ਤਰੀਕਾ । ਪਰ ਅਸਲ ਵਿਚ ਅੱਜ ਇਹ ਇੱਕ ਅਜਿਹਾ ਜਿੰਦਗੀ ਨੂੰ ਬਰਬਾਦ ਕਰਨ ਦਾ ਸਾਧਨ ਬਣਾ ਦਿੱਤਾ ਹੈ ਕਿ ਜਿਸ ਨਾਲ ਅੱਜ ਹਰ ਇੱਕ ਜਿੰਦਗੀ ਦਿਮਾਗੀ ਤੌਰ ਤੇ ਖਾਲੀ ਹੋਈ ਪਈ ਹੈ । ਹਰ ਇੱਕ ਇਨਸਾਨ ੱਿਕਥੇ ਖੋਹਿਆ ਪਿਆ ਹੈ ਉਹ ਕੀ ਕਰਨਾ ਚਾਹੁੰਦਾ ਹੈ ਅਤੇ ਉਹ ਕੀ ਕਰ ਰਿਹਾ ਹੈ ? ਅੱਜ ਦਾ ਨੌਜੁਆਨ ਵਟਸਅੱਪ ਤੇ ਕੀ ਲੱਭ ਰਿਹਾ ਹੈ, ਜਨਾਨੀਆਂ ਨਾਟਕਾਂ ਵਿਚੋਂ ਕੀ ਲੱਭ ਰਹੀਆਂ ਹਨ। ਹਰ ਅੱਖ ਕਿਸੇ ਨਾ ਕਿਸੇ ਡਿਜੀਟਲ ਗੈਜ਼ਟ ਵਿਚ ਖੋਹੀ ਪਈ ਹੈ। ਪਰ ਕਿਸੇ ਨੂੰ ਵੀ ਕੋਈ ਕਿਵੇਂ ਵਰਜ ਸਕਦਾ ਹੈ ਕਿਉਂਕਿ ਹਰ ਕੋਈ ਹੀ ਇਸ ਅਲਾਮਤ ਵਿਚ ਲਿਪਤ ਹੋ ਗਿਆ। ਦੂਰਦਰਸ਼ਨ ਦੀ ਸ਼ੁਰੂਆਤ ਜਦੋਂ ਹੋਈ ਸੀ ਤਾਂ ਇਹ ਸ਼ਾਮ ਛੇ ਵਜੇ ਚਾਲੂ ਹੁੰਦਾ ਸੀ ਅਤੇ ਲੋਕ ਸਾਰੇ ਦਿਨ ਦੇ ਕੰਮ ਧੰਧੇ ਨਿਪਟਾ ਕੇ ਵੇਹਲੇ ਹੋ ਕੇ ਇਸ ਮਨੋਰੰਜਨ ਦੇ ਸਾਧਨ ਦਾ ਆਨੰਦ ਮਾਣਦੇ ਸਨ। ਉਸ ਸਮੇਂ ਜਿੱਥੇੋ ਕਝੁ ਨਾਟਕ ਨੁਕੜ ਨਾਟਕ, ਬੁਨਿਆਦ ਤੇ ਹਮ ਲੋਗ ਜੋ ਕਿ ਹਫਤੇ ਦੇ ਮਿੱਥੇ ਦਿਨਾਂ ਨੂੰ ਹੀ ਫਿਲਮਾਏ ਜਾਂਦੇ ਸਨ ਅਤੇ ਲੋਕ ਫਿਲਮੀ ਗਾਣਿਆਂ ਦਾ ਪਰੋਗਰਾਮ ਚਿੱਤਰਹਾਰ ਦੇਖਣ ਨੂੰ ਉਡੀਕਦੇ ਸਨ ਜਦਕਿ ਇਹ ਉਸ ਸਮੇਂ ਵੀ ਇਨਸਾਨੀ ਜਿੰਦਗੀ ਨੂੰ ਕੱੁਝ ਨਾ ਕੱੁਝ ਘੁਣ ਲਗਾਉਣ ਦੀ ਤਿਆਰੀ ਵਿਚ ਸੀ। ਉਸ ਸਮੇਂ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਨੇ ਇੱਕ ਗਾਣਾ ਵੀ ਗਾਇਆ ਸੀ ਕਿ “ਤੂੰ ਵੇਂਹਦੀ ਵੇਂਹਦੀ ਚਿੱਤਰ ਹਾਰ ਚੁੱਲ੍ਹੇ ਤੇ ਸਬਜ਼ੀ ਸਾੜੇਗੀ।” ਲੋਕ ਮਾਨਸਿਕਤਾ ਦੀ ਹਾਲਤ ਇਸ ਗੀਤ ਦੇ ਬੋਲਾਂ ਨੇ ਉਜਾਗਰ ਕਰ ਦਿੱਤੀ ਸੀ ਕਿ ਮਾਨਸਿਕਤਾ ਭ੍ਰਿਸ਼ਟ ਹੋਣੀ ਸ਼ੁਰੂ ਹੋ ਗਈ ਹੈ। ਰਮਾਇਣ ਤੇ ਮਹਾਂਭਾਰਤ ਵਰਗੇ ਨਾਟਕਾਂ ਨੇ ਤਾਂ ਬੰਦੇ ਦਾ ਸਮਾਂ ਹੀ ਬੰਨ੍ਹ ਕੇ ਰੱਖ ਦਿੱਤਾ ਸੀ ਕਿ ਚਾਹੇ ਕੱੁਝ ਵੀ ਹੋ ਜਾਵੇ ਪਹਿਲਾਂ ਤਾਂ ਇਹ ਧਾਰਮਿਕ ਨਾਟਕ ਦੇਖਣ ਨੂੰ ਪਹਿਲ ਦਿੱਤੀ ਜਾਂਦੀ ਸੀ।

ਪਰ ਦਿਨਾਂ ਵਿਚ ਹੀ ਪੁਲਾਂਘਾ ਪੁਟਦਿਆਂ ਡਿਜ਼ੀਟਲ ਦੌਰ ਜਦੋਂ ਨਿੱਝੀ ਤੌਰ ਤੇ 24 ਘੰਟੇ ਚਲਨ ਵਾਲੇ ਚੈਨਲਾਂ ਨੂੰ ਲੈ ਕੇ ਆਇਆ ਤਾਂ ਉਸ ਦਿਨ ਤੋਂ ਹੀ ਵਿਿਦਆਰਥੀ ਜਗਤ ਦੀ ਪੜ੍ਹਾਈ ਦਾ ਬੇੜਾ ਗਰਕ ਹੋ ਗਿਆ, ਜਨਾਨੀਆਂ ਨੇ ਤਾਂ ਨਾਟਕ ਦੇਖਦੇ ਹੋਏ ਕਈ ਅਜਿਹੇ ਹਾਦਸਿਆਂ ਨੂੰ ਜਨਮ ਦਿੱਤਾ ਕਿ ਕਈ ਕੀਮਤੀ ਜਾਨਾਂ ਹੀ ਚਲੀਆਂ ਗਈਆਂ। ਜਿਵੇਂ ਕਿ ਲੁਧਿਆਣਾ ਵਿਚ ਹੀ ਇਕ ਮਹਿਲਾ ਜਿਸਦਾ ਬੇਟਾ ਹਾਲੇ ਕਦਮ ਪੁੱਟਣੇ ਹੀ ਸ਼ੁਰੂ ਹੋਇਆ ਸੀ ਉਹ ਨਾਟਕ ਵੇਖਣ ਵਿੱਚ ਇੰਨੀ ਕੁ ਰੱੁਝ ਗਈ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਦਾ ਬੱਚਾ ਹੌਲੀ-ਹੌਲੀ ਪੁਲਾਂਘਾ ਪੁੱਟਦਾ ਹੋਇਆ ਬਾਹਰ ਵਿਹੜੇ ਵਿੱਚ ਭਰੇ ਪਾਣੀ ਦੇ ਟੱਬ ਨਾਲ ਖੇਡਣ ਲੱਗ ਪਿਆ ਅਤੇ ਉਹ ਉਸ ਵਿਚ ਮੂਧੇ ਮੂੰਹ ਡਿੱਗ ਪਿਆ । ਉਹ ਨਾਟਕ ਦੇਖਣ ਵਿਚ ਮਸ਼ਰੂਫ ਰਹੀ ਤੇ ਬਾਹਰ ਵਿਹੜੇ ਵਿੱਚ ਉਸ ਦਾ ਬੱਚਾ ਦਮ ਤੋੜ ਗਿਆ। ਜਦ ਉਹ ਬਾਹਰ ਆਈ ਤਾਂ ਫਿਰ ਪਛਤਾਵੇ ਨਾਲ ਪਿੱਟਣ ਲੱਗੀ। ਪਰ ਕਿਸੇ ਨੇ ਵੀ ਉਸ ਘਟਣਾ ਤੋਂ ਕੱੁਝ ਨਹੀਂ ਸਿਿਖਆ ਬਲਕਿ ਦਿਨ-ਬ-ਦਿਨ ਅਜਿਹੇ ਦੌਰ ਨੇ ਤਰੱਕੀ ਕੀਤੀ ਕਿ ਮਾਨਸਿਕਤਾ ਦਿਨ ਰਾਤ ਫਿਲਮੀ ਚੈਨਲਾਂ, ਬੱਚੇ ਕਾਰਟੂਨ ਦੇ ਚੈਨਲਾਂ ਅਤੇ ਜਨਾਨੀਆਂ ਭ੍ਰਿਸ਼ਟ ਤੇ ਨਜ਼ਾਇਜ਼ ਕਹਾਣੀਆਂ ਦੇ ਨਾਟਕਾਂ ਵਿਚ ਖੋ ਗਈਆਂ । ਇਸ ਤੋਂ ਬਾਅਦ ਫੇਸ ਬੱੁਕ ਜੋ ਕਿ ਹਰ ਇੱਕ ਦੀ ਜਿੰਦਗੀ ਦਾ ਅਜਿਹਾ ਹਿੱਸਾ ਬਣੀ ਕਿ ਹਰ ਕੰਪਿਊਟਰ ਤੇ ਕੰਮ ਕਰਨ ਵਾਲੇ ਨੌਜੁਆਨ ਮੁੰਡੇ ਕੁੜੀਆਂ ਕੰਮ ਕਰਨ ਦੀ ਸ਼ੁਰੂਆਤ ਤਾਂ ਬਾਅਦ ਵਿੱਚ ਕਰਦੇ ਸਨ ਪਹਿਲਾਂ ਉਹ ਫੇਸ ਬੱੁਕ ਹੀ ਖੋਲ੍ਹਦੇ ਸਨ। ਫੇਸ ਬੁੱਕ ਨੇ ਸਿਿਖਆ ਤਾਂ ਕੀ ਦੇਣੀ ਸੀ ਕੋਈ ਨਵੀਂ ਸੇਧ ਤਾਂ ਕੀ ਦੇਣੀ ਸੀ ੳੇੁਸਨੇ ਤਾਂ ਕੱੁਝ ਅਜਿਹੇ ਸਿੱਧੇ ਸੰਪਰਕ ਪੈਦਾ ਕਰ ਦਿੱਤੇ ਕਿ ਲਵ-ਜਿਹਾਦ ਦਾ ਖੁੱਲ੍ਹਾ ਵਾਤਾਵਰਣ ਕਈ ਜਿੰਦਗੀਆਂ ਤਬਾਹ ਕਰਨ ਲੱਗ ਪਿਆ।

ਇਸ ਤੋਂ ਉਪਰੰਤ ਯੂ-ਟਿਊਬ ਜੇਕਰ ਦੇਖਿਆ ਜਾਵੇ ਤਾਂ ਉਹ ਇੱਕ ਅਜਿਹਾ ਡਿਜਟਿਲ ਸਾਧਨ ਹੈ ਜਿਸ ਨੇ ਜਿੱਥੇ ਹਰ ਇੱਕ ਸਮੱਸਿਆ ਦਾ ਹੱਲ ਦੱਸਿਆ ਹੈ ਉਥੇ ਹੀ ਉਸਨੇ ਗਾੁਿਣਆਂ ਤੋਂ ਲੈ ਕੇ ਅਸ਼ਲੀਲਤਾ ਜਿਹੇ ਕੱੁਝ ਅਜਿਹੇ ਤਰੀਕੇ ਵੀ ਇਜਾਦ ਕੀਤੇ ਹੋਏ ਹਨ ਕਿ ਕਿਸੇ ਵੀ ਕੰਮ ਦੀ ਗੱਲ ਨੂੰ ਅਪਨਾਉਣ ਦੀ ਤਾਂ ਲੋਕਾਂ ਨੇ ਕੋਸ਼ਿਸ਼ ਹੀ ਨਾਮਾਤਰ ਕੀਤੀ ਹੋਈ ਹੈ ਬਾਕੀ ਤਾਂ ਸਭ ਵਿਅਰਥ ਦੀਆਂ ਗੱਲਾਂ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਤੋਂ ਬਾਅਦ ਹਾਲਾਂ ਕਿ ਚਾਈਨੀ ਐਪ ਟਿਕ-ਟਾਕ ਸਰਕਾਰ ਨੇ ਬੈਨ ਕਰ ਦਿੱਤਾ ਹੈ ਨਹੀਂ ਤਾਂ ਉਸ ਨੇ ਤਾਂ ਸਭ ਕੱੁਝ ਹੀ ਖਤਮ ਕੱੁਝ ਅਜਿਹੇ ਢੰਗ ਨਾਲ ਕੀਤਾ ਸੀ ਕਿ ਹਰ ਕੋਈ ਆਪਣੀ ਕਲਾ ਨਿਖਾਰਨ ਵੱਲ ਲੱਗ ਪਿਆ ਤੇ ਜਵਾਨ ਮੁੰਡੇ ਕੁੜੀਆਂ, ਜਨਾਨੀਆਂ ਅਤੇ ਚੰਗੀ ਉਮਰ ਦੇ ਸਭ ਲੋਕ ਇਸ ਵਿੱਚ ਇਸ ਲਾਲਚ ਨੂੰ ਲੈਕੇ ਰੁਝ ਗਏ ਸਨ ਕਿ ਜਿੰਨੇ ਜਿਆਦਾ ਲੋਕ ੳੇੁਹਨਾਂ ਦੀ ਫਿਲਮਾਈ ਫਿਲਮ ਨੂੰ ਦੇਖਣਗੇ ਉਸ ਨੂੰ ਉਸ ਦੇ ਕੱੁਝ ਪੈਸੇ ਮਿਲਣਗੇ। ਭਾਵੇਂ ਕਿ ਲੋਕ ਯੂ-ਟਿਊਬ ਤੇ ਵੀ ਬਹੁਤ ਕੱੁਝ ਇਸ ਲਾਲਚ ਵੱਸ ਹੀ ਅਪਲੋਡ ਕਰ ਰਹੇ ਹਨ।

ਕਿੰਨਾ ਚੰਗਾ ਦੌਰ ਹੁੰਦਾ ਸੀ ਕਿ ਹਰ ਕੋਈ ਕੰਮ ਵਿਚ ਰੁੱਝਿਆ ਹੁੰਦਾ ਸੀ ਅਤੇ ਵੱਧ ਤੋਂ ਵੱਧ ਰੇਡੀਓ ਰਾਹੀਂ ਵੱਜ ਰਹੇ ਗਾਣਿਆਂ ਨੂੰ ਹੀ ਮਨੋਰੰਜਨ ਦਾ ਸਾਧਨ ਕਬੂਲਦਾ ਸੀ। ਅੱਜ ਜਦੋਂ ਹਰ ਇੱਕ ਦੁਕਾਨ ਤੇ ਹਰ ਇੱਕ ਘਰ ਵਿੱਚ ਟੈਲੀਵਿਜ਼ਨ ਉਸ ਸਮੇਂ ਹੀ ਬੰਦ ਹੁੰਦਾ ਹੈ ਜਦ ਬਿਜਲੀ ਬੰਦ ਹੁੰਦੀ ਹੈ ਜਾਂ ਫਿਰ ਉਸ ਵਿਚ ਕੋਈ ਨੁਕਸ ਪੈਂਦਾ ਹੈ। ਅੱਜ ਜਿੱਥੇ ਦੁਨੀਆਂ ਦੀ ਪਲ ਦੀ ਪਲ ਖਬਰ ਸਾਡੇ ਤੱਕ ਹਰ ਸੈਕਿੰਡ ਪੁੱਜ ਰਹੀ ਹੈ ਉਥੇ ਹੀ ਮੀਡੀਆ ਦੀ ਖਰੀਦੋ-ਫਰੋਖਤ ਨੇ ਅਸਲ ਸੱਚੇ ਤੱਥਾਂ ਤੇ ਤਾਂ ਪਰਦਾ ਹੀ ਪਾ ਦਿੱਤਾ ਹੈ। ਅੱਜ ਦੁਨੀਆਂ ਭਰ ਵਿਚ ਮੰਦੀ ਦਾ ਕਾਰਨ ਹੀ ਇਹ ਹੈ ਕਿ ਹਰ ਇਕ ਇਨਸਾਨ ਦੀ ਸਮਾਂ ਸਾਰਨੀ ਦਾ ਫਾਲਤੂ ਕੰਮਾਂ ਵਿਚ ਨਸ਼ਟ ਹੋਣਾ ਅਤੇ ਆਪਣੇ ਰੁਝੇਵਿਆਂ ਭਰੇ ਸਮੇਂ ਨੂੰ ਫਾਲਤੂ ਦਾ ਬਰਬਾਦ ਕਰਨਾ । ਅੱਜ ਪੰਜਾਬ ਦੀ ਖੇਤੀ ਤੇ ਰਸੋਈ ਭਈਆਂ ਦੇ ਹਵਾਲੇ ਹੋ ਗਈ ਹੈ। ਭਾਵੇਂ ਕਿ ਹੱਥੀਂ ਮਿਹਨਤ ਨਾ ਕਰਨ ਦੇ ਕਾਰਨ ਹੀ ਅੱਜ ਹਰ ਇਨਸਾਨ ਕਰਜ਼ਾਈਂ ਹੋ ਰਿਹਾ ਹੈ ਅਤੇ ਕਰਜ਼ੇ ਦੇ ਕਾਰਨ ਹੀ ਪੰਜਾਬ ਦੇ ਹਜ਼ਾਰਾਂ ਕਿਸਾਨ ਤੇ ਛੋਟੇ ਉਦਯੋਗਪਤੀ ਆਤਮ-ਹੱਤਿਆਵਾਂ ਕਰ ਚੁੱਕੇ ਹਨ ਅਤੇ ਨਿੱਤ ਦਿਨ ਕਰ ਰਹੇ ਹਨ। ਲੋਕ ਆਪਣੀਆਂ ਕਰਤੂਤਾਂ ਪ੍ਰਤੀ ਤਾਂ ਆਪਣੇ ਆਪ ਨੂੰ ਕਸੂਰਵਾਰ ਨਹੀਂ ਮੰਨਦੇ ਬਲਕਿ ਇਸ ਸਭ ਕੱੁਝ ਦਾ ਦੋਸ਼ ਸਰਕਾਰਾਂ ਤੇ ਸੁੱਟਦੇ ਹਨ ਅਤੇ ਖੁੱਦ ਜਾ ਕੇ ਹਫਤੇ ਵਿਚ ਇੱਕ ਦਿਨ ਮੱਥਾ ਸੱਚੀ ਸਰਕਾਰ ਅੱਗੇ ਰਗੜਦੇ ਹਨ ਅਤੇ ਦੁਹਾਈਆਂ ਦਿੰਦੇ ਹਨ। ਪੰਜਾਬ ਦੇ ਵਧੇਰੇ ਘਰਾਂ ਦੀ ਤਬਾਹੀ ਦਾ ਕਾਰਨ ਇਸ ਸਮੇਂ ਟੈਲੀਵਿਜ਼ਨ ਤੇ ਮੋਬਾਇਲ ਹੈ। ਜੋ ਕਿ ਬਹੁਤ ਸਾਰੇ ਅਜਿਹੇ ਐਪਸ ਦੇ ਨਾਲ ਵੀ ਖਤਰਨਾਕ ਹੋਇਆ ਪਿਆ ਹੈ ਕਿ ਜਿਸ ਰਾਹੀਂ ਤਰ੍ਹਾਂ-ਤਰ੍ਹਾਂ ਦੀਆਂ ਠੱਗੀਆਂ ਮਚੀਆਂ ਪਈਆਂ ਹਨ। ਹੁਣ ਜਦੋਂ ਹਰ ਪਾਸੇ ਦੀ ਤਬਾਹੀ ਹੋਣ ਤੋਂ ਬਾਅਦ ਅੱਜ ਸੈਲਫੀ ਕਈ ਜਾਨਾਂ ਲੈ ਚੁੱਕੀ ਹੈ ਤਾਂ ਉਸ ਸੈਲਫਿਸ਼ਤਾ ਨੂੰ ਤਿਆਗ ਦੇਣਾ ਚਾਹੀਦਾ ਹੈ ਅਤੇ ਮੱੁੜ ਉਸ ਮਿਹਨਤ ਦੇ ਦੌਰ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬੀਅਤ ਦੀ ਰੱਖਿਆ ਹੋ ਸਕੇ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d