Haryana News

ਚੰਡੀਗੜ੍ਹ, :::::::::::::: –  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਮਾਜ ਵਿਚ ਵਿਅਕਤੀ ਨਿਰਮਾਣ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਭੌਤਿਕ ਨਿਰਮਾਣ ਤੋਂ ਪਹਿਲਾਂ ਵਿਅਕਤੀ ਨਿਰਮਾਣ ਜਰੂਰੀ ਹੈ। ਇਕ ਵਾਰ ਵਿਅਕਤੀ ਦਾ ਨਿਰਮਾਣ ਹੋ ਗਿਆ ਤਾਂ ਭੌਤਿਕ ਨਿਰਮਾਣ ਆਪਣੇ ਆਪ ਹੋ ਜਾਵੇਗਾ। ਵਿਅਕਤੀ ਨਿਰਮਾਣ ‘ਤੇ ਸਰਦਾਰਾਂ ਦਾ ਧਿਆਨ ਜਾਵੇਗਾ। ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀ।

          ਸ੍ਰੀ ਮਨੋਹਰ ਲਾਲ ਅੱਜ ਪੰਚਕੂਲਾ ਵਿਚ ਮਿਸ਼ਨ ਕਰਮਯੋਗੀ ਤਹਿਤ ਪ੍ਰਬੰਧਿਤ ਨੇਤਿਕਤਾ ਕੈਂਪ (ਏਥਿਕਸ ਦਾ ਕੰਨਕਲੇਵ) ਵਿਚ ਮੌਜੂਦ ਭਾਰਤੀ ਪ੍ਰਸਾਸ਼ਨਿਕ ਸੇਵਾ, ਭਾਰਤੀ ਪੁਲਿਸ ਸੇਵਾ ਅਤੇ ਹਰਿਆਣਾ ਸਿਵਲ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੁਸਾਸ਼ਨ ਵਿਚ ਨੈਤਿਕਤਾ ਭਾਵ ਨੂੰ ਆਤਮਸਾਤ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਿਸ਼ਨ  ਕਰਮਯੋਗੀ ਦੀ ਸ਼ੁਰੂਆਤ ਕੀਤੀ ਹੈ। ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿਮੇਵਾਰੀ ਹੈ ਕਿ ਵਿਵਸਥਾਵਾਂ ਵਿਚ ਜਨਤਾ ਦਾ ਭਰੋਸਾ ਵਧੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿਚ ਅਵਿਸ਼ਵਾਸ  ਦੀ ਭਾਵਨਾ ਨੂੰ ਖਤਮ ਕਰਨਾ ਇਕ ਚਨੌਤੀ ਹੈ ਪਰ ਅਧਿਕਾਰੀ ਆਪਣੇ ਸੋਚ ਅਤੇ ਕਾਰਜਸ਼ੈਲੀ ਵਿਚ ਬਦਲਾਅ ਲਿਆ ਕੇ ਜਨਤਾ ਦੀ ਊਮੀਦਾਂ ‘ਤੇ ਖਰਾ ਉਤਰ ਸਕਦੇ ਹਨ। ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਸੰਕਲਪ ਤਾਕਤ ਤੇ ਮਨੋਬਲ ਦੇ ਨਾਲ ਸਮਾਜ ਸੇਵਾ ਦੇ ਭਾਵ ਨੂੰ ਜਾਗ੍ਰਿਤ ਕਰਨ ਲਈ ਮਿਸ਼ਨ ਕਰਮਯੋਗੀ ਦੀ ਸ਼ੁਰੂਆਤ ਕੀਤੀ ਗਈ ਹੈ। ਅਧਿਕਾਰੀ ਤੇ ਕਰਮਚਾਰੀ ਅਸਲ ਕਰਮਯੋਗੀ ਬਣਦੇ ਹੋਏ ਸਮਾਜ  ਨੂੰ ਆਪਣਾ ਬੇਸਟ ਦੇਣਗੇ ਤਾਂ ਉਨ੍ਹਾਂ ਨੂੰ ਆਤਮਕ ਸੰਤੋਸ਼ ਦੀ ਪ੍ਰਾਪਤੀ ਹੋਵੇਗੀ।

          ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਜੋਤਂ ਉਨ੍ਹਾਂ ਨੇ ਸੱਤਾ ਸੰਭਾਲੀ ਉਦੋਂ ਸ਼ਾੋਨ ਅਤੇ ਅਧਿਕਾਰੀਆਂ /ਕਰਮਚਾਰੀਆਂ ਦੀ ਕਾਰਜਪ੍ਰਣਾਲੀ ਨੁੰ ਲੈ ਕੇ ਉਨ੍ਹਾਂ ਦੇ ਮਨ ਵਿਚ ਕਈ ਤਰ੍ਹਾ ਦੇ ਸੁਆਲ ਸਨ। ਸ਼ਾਸਨ ਵਿਚ ਚੰਗੀ ਪ੍ਰਵ੍ਰਿਤੀ ਦੇ ਲੋਕ ਵੀ ਬਹੁਤ ਹਨ। ਪਰ ਬਦਲਾਅ ਦੀ ਜਰੂਰਤ ਨੂੰ ਦੇਖਦੇ ਹੋਏ ਅਸੀਂ 25 ਦਸੰਬਰ, 2015 ਨੂੰ ਪਹਿਲਾ ਸੁਸਾਸ਼ਨ ਦਿਵਸ ‘ਤੇ ਵਿਵਸਥਾ ਬਦਲਣ ਦੀ ਦਿਸ਼ਾ ਵਿਚ ਅਨੇਕ ਪਹਿਲ ਦੀ ਸ਼ੁਰੂਆਤ ਕੀਤੀ। ਪਿਛਲੇ ਲਗਭਗ ਸਾਢੇ 9 ਸਾਲਾਂ ਵਿਚ ਅਸੀਂ ਸੁਸਾਸ਼ਨ ਦੀ ਦਿਸ਼ਾ ਵਿਚ ਅਨੇਕ ਸਫਲ ਕੰਮ ਕੀਤੇ ਹਨ। ਪਰ ਹੁਣੀ ਵੀ ਬਹੁਤ ਕੁੱਝ ਕਰਨਾ ਬਾਕੀ ਹੈ ਅਤੇ ਇਸ ਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਬਹੁਤ ਜਰੂਰੀ ਹੈ।

ਸਾਡੀ ਵਿਚਾਰਧਾਰਾ ਵਿਚ ਨੈਤਿਕਤਾ ਸੱਭ ਤੋਂ ਉੱਪਰ  ਮੁੱਖ ਮੰਤਰੀ

          ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਨ ਕਿ ਸਾਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿਚ ਜਨਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਪ੍ਰਧਾਨ ਮੰਤਰੀ ਅਤੇ ਉਹ ਖੁਦ ਉਸ ਵਿਚਾਰਧਾਰਾ ਤੋਂ ਆਉਂਦੇ ਹਨ ਜਿੱਥੇ ਨੈਤਿਕਤਾ ਸੱਭ ਤੋਂ ਉੱਪਰ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਹਿਲ ਕਰਦੇ ਹੋਏ ਸੱਭ ਤੋਂ ਪਹਿਲਾਂ ਰਾਜਨੇਤਾਵਾਂ ਦੀ ਛਵੀਂ ਸੁਧਾਰਨ ਦਾ ਕੰਮ ਕੀਤਾ। ਉਨ੍ਹਾਂ ਨੂੰ ਮਾਣ ਹੈ ਕਿ ਪ੍ਰਧਾਨ ਮੰਤਰੀ ਨੇ ਨਾ ਸਿਰਫ ਇਸ ਦਾ ਖੁਦ ਪਾਲਣ ਕੀਤਾ ਸਗੋ ਆਪਣੀ ਪੂਰੀ ਟੀਮ ਵਿਚ ਵੀ ਨੈਤਿਕਤਾ ਦੀ ਭਾਵਨਾ ਨੁੰ ਯਕੀਨੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਇਕ ਵਾਰ ਕਿਹਾ ਸੀ ਕਿ ਉਹ ਦਿੱਲੀ ਤੋਂ ਇਕ ਰੁਪਇਆ ਭੇਜਦੇ ਹਨ ਤਾਂ ਸਿਰਫ 15 ਪੈਸੇ ਹੀ ਹੇਠਾਂ ਪਹੁੰਚ ਪਾਉਂਦੇ ਹਨ ਬਾਕੀ ਇੱਧਰ-ਉੱਧਰ ਹੋ ਜਾਂਦੇ ਹਨ। ਪਰ ਅੱਜ ਸਰਕਾਰ ਵੱਲੋਂ ਭੇਜਿਆ ਗਿਆ ਇਕ-ਇਕ ਪੈਸਾ ਵਿਕਾਸ ਦੇ ਕੰਮਾਂ ਵਿਚ ਖਰਚ ਹੋ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸਰਕਾਰ ਬਣਦੇ ਹੀ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸਾਰੇ ਭੇਦਭਾਵ ਨੂੰ ਖਤਮ ਕੀਤਾ ਅਤੇ ਹਰਿਆਣਾ ਇਕ-ਹਰਿਆਣਵੀਂ ਇਕ ਦੀ ਭਾਵਨਾ ਨਾਲ ਸੂਬੇ ਦਾ ਸਮਾਜ ਵਿਕਾਸ ਯਕੀਨੀ ਕੀਤਾ। ਪਹਿਲਾਂ ਦੀਆਂ ਸਰਕਾਰਾਂ ਦਾ ਜਿਕਰ ਕਰਦੇ ਹੋਏ ਸ੍ਰੀ ਮਨੌਹਰ ਲਾਲ ਨੇ ਕਿਹਾ ਕਿ ਪਹਿਲਾਂ ਦੇ ਮੁੱਖ ਮੰਤਰੀ ਆਪਣੇ-ਆਪਣੇ ਜਿਲ੍ਹਿਆਂ ਦੇ ਵਿਕਾਸ ‘ਤੇ ਫੋਕਸ ਰਹਿੰਦਾ ਸੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਿਯਮਾਂ ਅਤੇ ਕਾਨੂੰਨ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੁੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਸੱਤ ਐਸ- ਸਿਖਿਆ, ਸਿਹਤ, ਸੁਰੱਖਿਆ, ਸਵਾਭੀਮਾਨ, ਸਵਾਵਲੰਬਨ, ਸੁਸਾਸ਼ਨ ਤੇ ਸੇਵਾ ਦੇ ਟੀਚੇ ‘ਤੇ ਕੰਮ ਕਰਦੇ ਹੋਏ ਸੂਬਾਵਾਸੀਆਂ ਦੇ ਜੀਵਨ ਨੁੰ ਸਰਲ ਬਣਾਇਆ ਹੈ। ਸਾਰੇ ਅਧਿਕਾਰੀ ਇੰਨ੍ਹਾਂ ਸੱਤ ਐਸ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਕੰਮ ਕਰਣਗੇ ਤਾਂ ਸਮਾਜ ਸੁਖੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਤਿੰਨ ਸੀ-ਕਾ੍ਰੲਮਿ, ਕਰਪਸ਼ਨ ਅਤੇ ਕਾਸਟ ਬੇਸਡ ਪੋਲੀਟਿਕਸ ਨੂੰ ਖਤਮ ਕਰਨ ਦੇ ਸਫਲ ਯਤਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਸੱਭ ਨੈਤਿਕ ਹਨ ਇਹ ਮੰਨ ਕੇ ਚੱਲਣ ਅਤੇ ਅਨੈਤਿਕ ਨਾ ਹੋਣ ਇਸ ਦੇ ਲਈ ਮਿਸ਼ਨ ਕਰਮਯੋਗੀ ਚਲਾਇਆ ਗਿਆ ਹੈ। 2 ਲੱਖ ਤੋਂ ਵੱਧ ਕਮਰਚਾਰੀ ਤੇ ਅਧਿਕਾਰੀ ਦਾ ਸਿਖਲਾਈ ਪੂਰੀ ਹੋ ਚੁੱਕੀ ਹੈ ਅਤੇ 31 ਮਾਰਚ, 2024 ਤਕ ਸਾਢੇ 3 ਲੱਖ ਕਰਮਚਾਰੀ ਕਰਮਯੋਗੀ ਦੀ ਸਿਖਲਾਈ ਪ੍ਰਾਪਤ ਕਰ ਲੈਣਗੇ।

          ਮੁੱਖ ਮੰਤਰੀ ਨੇ ਹਿਪਾ ਦੀ ਮਹਾਨਿਦੇਸ਼ਕ ਸ੍ਰੀਮਤੀ ਚੰਦਰਲੇਖਾ ਬੈਨਰਜੀ ਨੂੰ ਅਪੀਲ ਕੀਤੀ ਕਿ ਮਿਸ਼ਨ ਕਰਮਯੋਗੀ ਦੇ ਤਹਿਤ ਕਰਮਚਾਰੀਆਂ ਤੇ ਅਧਿਕਾਰੀਆਂ ਨੁੰ ਦਿੱਤੇ ਜਾ ਰਹੀ ਸਿਖਲਾਈ ਮਾਡੀਯੂਲ ਨੂੰ ਹਿਪਾ ਦੇ ਕੋਰਸ ਵਿਚ ਵਰਤੋ ਕੀਤਾ ਜਾਣਾ ਚਾਹੀਦਾ ਹੈ।

ਸੁਧਾਂਸ਼ੂ ਮਹਾਰਾਜ ਨੇ ਮੁੱਖ ਮੰਤਰੀ ਨੂੰ ਦਸਿਆ ਕਰਮਯੋਗੀ, ਬੋਲੇ ਉਨ੍ਹਾਂ ਦੀ ਸਾਦਗੀ ਤੇ ਅਪਣਾਪਨ ਤੋਂ ਹਨ ਕਾਫੀ ਖੁਸ਼ ਅਤੇ ਪ੍ਰਭਾਵਿਤ

          ਇਸ ਤੋਂ ਪਹਿਲਾਂ ਸੁਧਾਂਸ਼ੂ ਜੀ ਮਹਾਰਾਜ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਕਰਮਯੋਗੀ ਦੱਸਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਦੀ ਸਾਦਗੀ ਤੇ ਆਪੇਅਣ ਤੋਂ ਕਾਫੀ ਖੁਸ਼ ਅਤੇ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਉਹ ਰਾਜਨੇਤਾਵਾਂ ਤੋਂ ਘੱਟ ਮਿਲਦੇ ਹਨ ਪਰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇਤਾ ਘੱਟ ਆਪਣੇ ਵੱਧ ਲਗਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਸਵਭਾਵ ਵਿਚ ਕਰਮਯੋਗ ਲਿਆਉਣ ਤਾਂਹੀ ਜੀਵਨ ਕਰਮਯੋਗੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਧਿਕਾਰੀਆਂ ਦੇ ਕੋਲ ਅਜਿਹੇ ਸਮੇਂ ਹੈ ਜਿਸ ਦੀ ਵਰਤੋ ਕਰਦੇ ਹੋਏ ਅਜਿਹਾ ਇਤਿਹਾਸ ਲਿਖਣ ਕਿ ਆਉਣ ਵਾਲੀ ਪੀੜੀਆਂ ਉਨ੍ਹਾਂ ਦੀ ਮਿਸਾਲ ਦੇ ਸਕਣ।

          ਇਸ ਮੌਕੇ ‘ਤੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਹਰ ਕਰਮਚਾਰੀ ਤੇ ਅਧਿਕਾਰੀ ਨੂੰ ਨੈਤਿਕਤਾ ਦੇ ਵਿਸ਼ਾ ‘ਤੇ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦਾ ਉਦੇਸ਼ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੌਸ਼ਲ ਅਤੇ ਕੁਸ਼ਲ ਵਿਕਾਸ ਦੇ ਨਾਲ-ਨਾਲ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਨੂੰ ਵਧਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪਬਲਿਕ ਕੰਮਾਂ ਅਤੇ ਫੈਸਲਿਆਂ ਦੇ ਪ੍ਰਤੀ ਸਾਡੀ ਜਵਾਬਦੇਹੀ ਹੋਣੀ ਚਾਹੀਦੀ ਹੈ। ਸਾਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਨ ਜਾਂ ਫੈਸਲਾ ਲੈ ਰਹੇ ਹਨ ਉਸ ਦਾ ਆਮ ਜਨਤਾ ‘ਤੇ ਕੀ ਪ੍ਰਭਾਵ ਪਵੇਗਾ।

          ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਹਿਪਾ ਦੀ ਮਹਾਨਿਦੇਸ਼ਕ ਸ੍ਰੀਮਤੀ ਚੰਦਰਲੇਖਾ ਬੈਨਰਜੀ ਸਮੇਤ ਪੂਰੇ ਸੂਬੇ ਤੋਂ ਆਏ ਹੋਏ ਸਿਵਲ ਅਤੇ ਪੁਲਿਸ ਸੇਵਾ ਦੇ ਅਧਿਕਾਰੀ ਵੀ ਮੌਜੂਦ ਸਨ।

800 ਮੇਗਾਵਾਟ ਯੂਨਿਟ ਦੀ ਸਮਰੱਥਾ ਦੇ ਨਵੇਂ ਲਗਣ ਵਾਲੇ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਯਮੁਨਾਨਗਰ ਦਾ ਕੰਮ ਜਲਦੀ ਹੋਵੇਗਾ ਸ਼ੁਰੂ  ਮੁੱਖ ਮੰਤਰੀ ਮਨੋਹਰ ਲਾਲ

ਭਾਰਤ ਹੇਵੀ ਇਲੈਕਟ੍ਰੀਕਲਸ ਲਿਮੀਟੇਡ (ਬੀਐਚਈਐਲ) ਨੂੰ 6900 ਕਰੋੜ ਰੁਪਏ ਵਿਚ ਅਲਾਟ ਹੋਇਆ ਟੇਂਡਰ

ਬੀਐਚਈਐਲ ਇਸ ਕਾਰਜ ਨੂੰ 57 ਮਹੀਨੇ ਦੀ ਸਮੇਂ ਸੀਮਾ ਵਿਚ ਕਰੇਗੀ ਪੂਰਾ

ਚੰਡੀਗੜ੍ਹ, 6 ਫਰਵਰੀ –  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਕੁੱਲ ਦੇਰ ਸ਼ਾਮ ਹੋਈ ਹਾਈ ਪਾਵਰ ਵਰਕਸ ਪਰਚੇਜ ਕਮੇਟੀ (ਐਚਪੀਜੀਸੀਐਲ) ਦੀ ਮੀਟਿੰਗ ਵਿਚ 800 ਮੇਗਾਵਾਟ ਯੂਨਿਟ ਦੀ ਸਮਰੱਥਾ ਦਾ ਨਵੇਂ ਲਗਣ ਵਾਲੇ ਦੀਨਬੰਧੂ ਛੋਟੂਰਾਮ ਥਰਮਲ ਪਾਵਰ ਪਲਾਂਟ , ਯਮੁਨਾਨਗਰ ਨੂੰ ਬਨਾਉਣ ਦੇ ਲਈ ਟੇਂਡਰ ਦਾ ਕੰਮ ਭਾਂਰਤ ਹੈਵੀ ਇਲੈਕਟ੍ਰੀਕਲਸ ਲਿਮੀਟੇਡ (ਬੀਐਚਈਐਲ) ਨੂੰ 6900 ਕਰੋੜ ਰੁਪਏ ਵਿਚ ਦੇਣ ਦੀ ਮੰਜੂਰੀ ਪ੍ਰਦਾਨ ਕੀਤੀ ਗਈ। ਬੀਐਚਈਐਲ ਇਸ ਕੰਮ ਨੂੰ 57 ਮਹੀਨੇ ਦੇ ਸਮੇਂ ਸੀਮਾ ਵਿਚ ਪੂਰਾ ਕਰੇਗੀ।

          ਮੀਟਿੰਗ ਵਿਚ ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਵੀ ਮੌਜੂਦ ਰਹੇ।

          ਇਸ ਪਲਾਂਟ ਵਿਚ ਅਲਟਰਾ ਸੁਪਰ ਕ੍ਰਿਟਿਕਲ ਯੂਨਿਟ ਲੱਗੇਗੀ ਜਦੋਂ ਕਿ ਹੁਣ ਤਕ ਸਬ-ਕ੍ਰਿਟੀਕਲ ਯੂਨਿਟ ਲੱਗੇ ਹੋਏ ਹਨ। ਇਹ ਪਹਿਲਾਂ ਲੱਗੇ ਯੂਨਿਟ ਤੋਂ 8 ਫੀਸਦੀ ਵੱਧ ਸਮਰੱਥਾ ਦੇ ਹਨ। ਇਸ ਵਿਚ ਕੋਇਲੇ ਦੀ ਖਪਤ ਘੱਟ ਹੋਵੇਗੀ ਅਤੇ ਬਿਜਲੀ ਸਸਤੀ ਬਣੇਗੀ। ਇਸ ਪਰਿਯੋਜਨਾ ਨਾਲ ਹਰਿਆਣਾ ਦੇ ਨਾਗਰਿਕਾਂ ਦੇ ਲਈ ਬਿਨ੍ਹਾਂ ਰੁਕਾਵਟ ਬਿਜਲੀ ਦੀ ਵਿਵਸਥਾ ਯਕੀਨੀ ਕਰਨ ਵਿਚ ਮਦਦ ਮਿਲੇਗੀ। ਨਾਲ ਹੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਸਾਰੀ ਸਮੱਗਰੀ ਲਗਾਉਣ ਦਾ ਪ੍ਰਾਵਧਾਨ ਕੀਤਾ ਗਿਆ ਹੈ।

          ਮੀਟਿੰਗ ਵਿਚ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਹਰਿਆਣਾ ਬਿਜਲੀ ਉਤਪਾਦਨ ਨਿਗਮ ਲਿਮੀਟੇਡ ਦੇ ਚੇਅਰਮੈਨ ਪੀ ਕੇ ਦਾਸ, ਹਰਿਆਣ ਬਿਜਲੀ ਉਤਪਾਦਨ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਮੋਹਮਦ ਸ਼ਾਇਨ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸਿਵਲ ਏਵੀਏਸ਼ਨ ਵਿਭਾਗ ਨੇ ਭਰੀ ਉੱਚੀ ਉੜਾਨ  ਦੁਸ਼ਯੰਤ ਚੌਟਾਲਾ

ਸੂਬੇ ਵਿਚ ਨੌ ਏਅਰ ਰੂਟਸ ਕੀਤੇ ਚੋਣ

ਹਿਸਾਰ ਏਅਰਪੋਰਟ ਨੂੰ ਜਹਾਜਾਂ ਦੀ ਨਾਇਟ-ਪਾਰਕਿੰਗ ਲਈ ਵੀ ਕਰ ਸਕਣਗੇ ਪ੍ਰਯੁਕਤ

ਚੰਡੀਗੜ੍ਹ, 6 ਫਰਵਰੀ –  ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਿਵਲ ਏਵੀਏਸ਼ਨ ਵਿਭਾਗ ਨੇ ਪਿਛਲੇ ਚਾਰ ਸਾਲਾਂ ਵਿਚ ਪ੍ਰਗਤੀ ਦੀ ਉੱਚੀ ਉੜਾਨ ਭਰਦੇ ਹੋਏ ਕਈ ਵਰਨਣਯੋਗ ਉਪਲਬਧੀਆਂ ਹਾਸਲ ਕੀਤੀਆਂ ਹਨ।

          ਉਨ੍ਹਾਂ ਨੇ ਸੂਬੇ ਦੇ ਪ੍ਰਮੁੱਖ ਪ੍ਰੋਜੈਕਟ ਹਿਸਾਰ ਏਵੀਏਸ਼ਨ ਹੱਬ ਦੇ ਬਾਰੇ ਵਿਚ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੇ ਦਿਨਾਂ ਹੈਦਰਾਬਾਦ ਵਿਚ ਏਵੀਏਸ਼ਨ ਨਾਲ ਸਬੰਧਿਤ ਵਿੰਗਸ ਇੰਡੀਆ -2024 ਇਕ ਸਮੇਲਨ ਹੋਇਆ ਸੀ ਜਿਸ ਵਿਚ ਤਿੰਨ ਐਮਓਯੂ ‘ਤੇ ਹਸਤਾਖਰ ਹੋਏ ਹਨ।

          ਇੰਨ੍ਹਾਂ ਵਿਚ ਪਹਿਲਾ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਨਾਲ ਹੋਇਆ ਹੈ। ਇਸ ਸਮਝੌਤੇ ਤਹਿਤ ਏਅਰਪੋਰਟ ‘ਤੇ ਇਕਵਿਪਮੈਂਟ ਮੈਨੇਜਮੈਨ, ਫੰਕਸ਼ਨਿੰਗ ਅਤੇ ਟੈਕਨੀਕਲ ਸਪੋਰਟ ਏਅਰਪੋਰਟ ਅਥਾਰਿਟੀ ਆਫ ਇੰਡੀਆ ਕਰੇਗੀ।

          ਦੂਜਾ ਐਮਓਯੂ, ਪਵਨਹੰਸ ਲਿਮੀਟੇਡ, ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਵਿਚ ਹੋਇਆ ਹੈ। ਇਸ ਦੇ ਲਈ ਹਰਿਆਣਾ ਦੇ ਸਿਵਲ ਏਵੀਏਸ਼ਨ ਵਿਭਾਗ ਨੇ ਐਚਐਸਆਈਆਈਡੀਸੀ ਤੋਂ 30 ਏਕੜ ਜੀਮਨ ਲੈ ਕੇ ਭਾਰਤ ਸਰਕਾਰ ਨੁੰ ਦਿੱਤੀ ਹੈ। ਇਹ ਜਮੀਨ ਗੁਰੂਗ੍ਰਾਮ ਵਿਚ ਦਵਾਰਕਾ ਐਕਸਪ੍ਰੈਸ ਦੇ ਨਾਲ ਹੈ। ਇਸ ਵਿਚ ਦੇਸ਼ ਦਾ ਸੱਭ ਤੋਂ ਵੱਡਾ ਹੇਲੀਹੱਬ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇਹ ਹੈਲੀਹੱਲ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਤੋਂ ਸਿਰਫ 13 ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ। ਇਸ ਹੈਲੀਹੱਬ ਤੋਂ ਪੂਰੇ ਉੱਤਰ ਭਾਰਤ ਨੂੰ ਏਪਿਕ ਸੈਂਟਰ ਵਜੋ ਹੈਲੀਕਾਪਟਰ ਟੈਕਸੀ ਸਰਵਿਸ , ਪ੍ਰਾਈਵੇਟ ਚਾਰਟਰ, ਮੈਡੀਕਲ ਏਂਬੂਲੈਂਸ ਦੀ ਹੈਲੀ-ਸਰਵਿਸਿਸ ਵਰਗੀ ਸਹੂਲਤਾਂ ਮਿਲਣਗੀਆਂ।

          ਸ੍ਰੀ ਦੁਸ਼ਯੰਤ ਚੌਟਾਲਾ ਨੇ ਤੀਜੇ ਐਮਓਯੂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਐਮਓਯੂ ਅਲਾਇੰਸ ਏਅਰ ਕੰਪਨੀ ਅਤੇ ਹਰਿਆਣਾ ਸਰਕਾਰ ਦੇ ਵਿਚ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਨੌ ਏਅਰ ਰੂਟਸ ਚੋਣ ਕੀਤੇ ਗਏ ਹਨ। ਜਿਨਾਂ ਵਿਚ ਉਪਰੋਕਤ ਕੰਪਨੀ ਵੀਜੀਐਫ (ਵਾਈਬਿਲਿਟੀ ਗੈਪ ਫੰਡਿੰਗ) ਦੀ ਸਕੀਮ ਦੇ ਆਧਾਰ ‘ਤੇ ਜਹਾਜ ਦੀ ਉੜਾਨ ਭਰੇਗੀ। ਇੰਨ੍ਹਾਂ ਵਿਚ ਹਿਸਾਰ ਤੋਂ ਦੋ ਜਹਾਜ ਹਫਤੇ ਵਿਚ ਤਿੰਨ ਦਿਲ ਉੜਨਗੇ। ਅੰਬਾਲਾ ਵਿਚ ਸਿਵਲ ਟਰਮੀਨਲ ਬਨਣ ਦੇ ਬਾਅਦ ਉੱਥੋਂ ਏਅਰ ਸਰਵਿਸ ਸ਼ੁਰੂ ਹੋ ਜਾਵੇਗੀ।

          ਉਨ੍ਹਾਂ ਨੇ ਇਹ ਵੀ ਦਸਿਆ ਕਿ ਦੇਸ਼ ਦੀ ਹੋਰ ਵੱਡੀ ਏਅਰਲਾਇੰਸ ਅਕਾਸਾ ਇੰਡੀਗੋ ਅਤੇ ਸਪੀਡਸਜੇਟ ਦੇ ਪ੍ਰਤੀਨਿਧੀਆਂ ਨੇ ਵੀ ਭਵਿੱਖ ਵਿਚ ਹਿਸਾਰ ਏਅਰਪੋਰਟ ਨੂੰ ਚੰਡੀਗੜ੍ਹ ਏਅਰਪੋਰਟ ਦੀ ਤਰ੍ਹਾ ਪਾਰਕਿੰਗ ਲਈ ਵੀ ਪ੍ਰਯੁਕਤ ਕਰਨ ਦੀ ਇੱਛਾ ਜਤਾਈ ਹੈ। ਕਿਉਂਕਿ ਦਿੱਲੀ ਕੌਮਾਂਤਰੀ ਹਵਾਈ ਅੱਡਾ ‘ਤੇ ਰੋਜਾਨਾ ਏਅਰ ਟ੍ਰੈਫਿਕ ਵੱਧ ਰਿਹਾ ਹੈ, ਅਜਿਹੇ ਵਿਚ ਹਿਸਾਰ ਏਅਰਪੋਰਟ ਵੀ ਰਾਤ ਦੇ ਸਮੇਂ ਜਹਾਜ ਪਾਰਕਿੰਗ ਲਈ ਬਿਹਤਰੀਨ ਵਿਕਲਪ ਵਜੋ ਲਾਭਦਾਇਕ ਸਾਬਤ ਹੋਵੇਗਾ।

ਹਰਿਆਣਾ ਸਰਕਾਰ ਨੇ ਨਵੇਂ ਸਰਕਾਰੀ ਕਰਮਚਾਰੀਆਂ ਨੂੰ ਚਰਿੱਤਰ ਤਸਦੀਕ ਮਾਨਦੰਡਾਂ ਵਿਚ ਦਿੱਤੀ ਢਿੱਲ

ਚੰਡੀਗੜ੍ਹ:::::::::::::::::-  ਹਰਿਆਣਾ ਸਰਕਾਰ ਨੇ ਸਰਕਾਰੀ ਸੇਵਾ ਵਿਚ ਪਹਿਲੀ ਨਿਯੁਕਤੀ ਤੋਂ ਪਹਿਲਾਂ ਚੋਣ ਕੀਤੇ ਉਮੀਦਵਾਰਾਂ ਲਈ ਚਰਿੱਤਰ ਅਤੇ ਪੂਰਵ ਅਨੁਮਾਨ ਤਸਦੀਕ ਦੀ ਪ੍ਰਕ੍ਰਿਆ ਵਿਚ ਵੱਡੀ ਰਾਹਤ ਦਿੱਤੀ ਹੈ।

          ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਰਾਜ ਦੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ ਸਮੇਤ ਪ੍ਰਬੰਧ ਨਿਦੇਸ਼ਕਾਂ, ਮੁੱਖ ਪ੍ਰਸਾਸ਼ਕਾਂ, ਡਿਵੀਜਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਯੂਨੀਵਰਸਿਟੀਆਂ ਦੇ ਰਜਿਸਟਰਾਰਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਅਤੇ ਹਰਿਆਣਾ ਲੋਕ ਸੇਵਾ ਆਯੋਗ ਵੱਲੋਂ 30 ਜੂਨ, 2024 ਤਕ ਨਿਯੁਕਤੀਆਂ ਦੇ ਲਈ ਅਨੁਸ਼ੰਸਿਕ ਉਮੀਦਵਾਰਾਂ ਨੂੰ ਹੁਣ ਨਿਯੁਕਤੀ ਤੋਂ ਪਹਿਲਾਂ ਚਰਿੱਤ, ਪੂਰਵ ਅਨੁਮਾਨਾਂ ਅਤੇ ਨਿਯੁਕਤੀ ਲਈ ਜਰੂਰੀ ਸਾਰੀ ਦਸਤਾਵੇਜਾਂ ਦੇ ਤਸਦੀਕ ਦੇ ਬਿਨ੍ਹਾਂ ਅੰਤਰਿਮ ਰੂਪ ਨਾਲ ਨਿਯੁਕਤ ਕੀਤਾ ਜਾ ਸਕਦਾ ਹੈ।

          ਪੱਤਰ ਵਿਚ ਅੱਗੇ ਕਿਹਾ ਗਿਆ ਹੈ ਕਿ ਆਖੀਰੀ ਨਿਯੁਕਤੀ ਲਈ ਜਰੂਰੀ ਚਰਿੱਤ, ਪੂਰਵ ਅਨੁਮਾਨਾਂ ਅਤੇ ਹੋਰ ਸਾਰੀ ਜਰੂਰੀ ਦਸਤਾਵੇਜਾਂ ਸਮੇਤ ਤਸਦੀਕ ਪ੍ਰਕ੍ਰਿਆ ਉਨ੍ਹਾਂ ਦੀ ਅੰਤਰਿਮ ਨਿਯੁਕਤ ਦੇ ਦੋ ਮਹੀਨੇ ਦੇ ਸਮੇਂ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ।

ਚੰਡੀਗੜ੍ਹ:::::::::::::::::::: –  ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਸਾਰੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲੋਕਸਭਾ-2024 ਦੇ ਆਮ ਚੋਣਾਂ ਨੂੰ ਦੇਖਦੇ ਹੋਏ ਆਪਣੇ-ਆਪਣੇ ਖੇਤਰਾਂ ਵਿਚ ਜਲਦੀ ਤੋਂ ਜਲਦੀ ਸੈਕਟਰਲ ਆਫਿਸਰ/ਸੁਪਰਵਾਈਜਰ ਨਾਮਜਦ ਕਰ ਦੇਣ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਖੇਤਰ ਦੀ ਪੁਲਿਸ ਪ੍ਰਭਾਰੀ ਦੇ ਨਾਲ ਤਾਲਮੇਲ ਕਰਨ ਨੁੰ ਵੀ ਕਿਹਾ ਹੈ ਤਾਂ ਜੋ ਚੋਣ ਪ੍ਰਕ੍ਰਿਆ ਦੇ ਦੌਰਾਨ ਆਪਣੇ ਨਿਰੀਖਣ ਦੌਰੇ ਵਿਚ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਪਹੁੰਚਣ ਵਿਚ ਰੂਟ ਦੀ ਮੁਸ਼ਕਲ ਨਾ ਆਵੇ।

          ਸ੍ਰੀ ਅਗਰਵਲਾ ਕੱਲ ਦੇਰ ਸ਼ਾਮ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਾਰੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਚੋਣ ਅਧਿਕਾਰੀ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਜਾਰੀ ਕੀਤੇ ਗਏ ਭਾਰਤ ਦੇ ਚੋਣ ਕਮਿਸ਼ਨ ਦੇ ਇਲੈਕਸ਼ਨ ਪਲਾਨਰ ਦੇ ਅਨੁਰੂਪ ਆਪਣੈ-ਆਪਣੇ ਜਿਲ੍ਹਿਆਂ ਦਾ ਡਿਸਟ੍ਰਿਕਟ ਕਲੈਕਸ਼ਨ ਪਲਾਨਰ ਤਿਆਰ ਕਰਨ। ਸਾਰੇ ਜਿਲ੍ਹਾ ਚੋਣ ਅਧਿਕਾਰੀ ਘੱਟ ਤੋਂ ਘੱਟ 15 ਦਿਨਾਂ ਵਿਚ ਇਕ ਵਾਰ ਅਤੇ ਚੋਣ ਰਜਿਸਟ੍ਰੇਸ਼ਣ ਅਧਿਕਾਰੀ ਹਫਤੇ ਵਿਚ ਇਕ ਵਾਰ ਮਾਨਤਾ ਪ੍ਰਾਪਤ ਕੌਮੀ ਤੇ ਰਾਜ ਦੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕਰ ਅਤੇ ਤਾਲਮੇਲ ਸਥਾਪਿਤ ਕਰਨ। ਉਲ੍ਹਾਂ ਨੇ ਕਿਹਾ ਕਿ ਜਿੰਨ੍ਹੇ ਵੀ ਫਾਰਮ ਲੰਬਿਤ ਹਨ ਉਨ੍ਹਾਂ ਦਾ ਨਿਪਟਾਨ ਜਲਦੀ ਤੋਂ ਜਲਦੀ ਕਰਨ।

          ਸ੍ਰੀ ਅਗਰਵਾਲ ਨੇ ਕਿਹਾ ਕਿ ਪਿਛਲੇ ਲੋਕਸਭਾ ਚੋਣ ਵਿਚ ਹੋਏ ਕੁੱਲ ਵੋਟਿੰਗ ਫੀਸਦੀ ਨੂੰ ਵਧਾਉਣ ਦਾ ਟੀਚਾ ਲੈ ਕੇ ਸਾਨੂੰ ਅੱਗੇ ਵੱਧਨਾ ਹੋਵੇਗਾ। ਕਮਿਸ਼ਨ ਦਾ ਟੀਚਾ ਹੈ ਕਿ 18 ਸਾਲ ਦੀ ਉਮਰ ਪੂਰੀ ਹੋਣ ਦੇ ਬਾਅਦ ਕੋਈ ਵੀ ਯੋਗ ਵੋਟਰ ਚੋਣ ਸੂਚੀ ਵਿਚ ਆਪਣਾ ਨਾਂਅ ਸ਼ਾਮਿਲ ਕਰਵਾਏ ਬਿਨ੍ਹਾਂ ਨਾ ਰਹੇ ਅਤੇ ਨਾ ਹੀ ਚੋਣ ਕਰਨ ਤੋਂ ਛੁੱਟ ਜਾਵੇ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵੱਲੋਂ ਫਿਲਮ ਅਭਿਨੇਤਾ ਰਾਜਕੁਮਾਰ ਰਾਓ ਨੂੰ ਚੋਣ ਦਾ ਆਈਕਾਨ ਬਣਾਇਆ ਹੈ। ਜਿਲ੍ਹਾ ਪੱਧਰ ‘ਤੇ ਵੀ ਚੋਣ ਅਧਿਕਾਰੀਆਂ ਨੂੰ ਨਵਾਚਾਰ, ਮੇਸਕਾਟ ਤੇ ਆਈਕਾਲ ਬਨਾਉਣ ਦੇ ਵੱਲ ਧਿਆਨ ਦੇਣਾ ਹੋਵੇਗਾ। ਪਰ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਵਿਅਕਤੀ ਗੈਰ-ਰਾਜਨੀਤਿਕ ਹੋਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਇਸ ਵਾਰ ਲੋਕਸਭਾ ਚੋਣ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਹੋਣ। ਇਸ ਟੀਚੇ ਨੂੰ ਲੈ ਕੇ ਸਾਰਿਆਂ ਨੂੰ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਚੋਣ ਅਧਿਕਾਰੀ ਆਪਣੇ-ਆਪਣੇ ਜਿਲ੍ਹਆਂ ਵਿਚ 1950 ਹੈਲਲਾਇਨ ਨੰਬਰ ਸੰਚਾਲਿਤ ਕਰਨ।

          ਮੀਟਿੰਗ ਵਿਚ ਵਧੀਕ ਮੱਖ ਚੋਣ ਅਧਿਕਾਰੀ ਸ੍ਰੀਮਤੀ ਹੇਮਾ ਸ਼ਰਮਾ, ਚੋਣ ਅਧਿਕਾਰੀ ਸ੍ਰੀ ਅਪੂਰਵ ਅਤੇ ਰਾਜ ਕੁਮਾਰ ਵੀ ਮੋਜੂਦ ਸਨ।

Leave a Reply

Your email address will not be published.


*


%d