HARYANA NEWS

ਝੱਜਰ ਵਿਚ ਰਾਜ ਅਧਿਆਪਕ ਸਿਖਿਆ ਉਨੱਤ ਅਧਿਐਨ ਸੰਸਥਾਨ ਦੇ ਨਿਰਮਾਣ ਲਈ 15 ਕਰੋੜ ਰੁਪਏ ਦੀ ਰਕਮ ਕੀਤੀ ਜਾ ਚੁੱਕੀ ਜਾਰੀ  ਮੁੱਖ ਮੰਤਰੀ

ਚੰਡੀਗੜ੍ਹ, 21 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਝੱਜਰ ਵਿਚ ਰਾਜ ਅਧਿਆਪਕ ਸਿਖਿਆ ਉਨੱਤ ਅਧਿਐਨ ਸੰਸਥਾਨ ਦੇ ਨਵੇਂ ਭਵਨ ਲਈ ਜਮੀਨ ਲਈ ਜਾ ਚੁੱਕੀ ਹੈ ਅਤੇ ਭਵਨ ਦਾ ਡਿਜਾਇਨ ਅਗਸਤ, 2023 ਵਿਚ ਅਪਰੂਵਡ ਕੀਤਾ ਜਾ ਚੁੱਕਾ ਹੈ। ਇਸ ਦਾ ਨਿਰਮਾਣ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਵੱਲੋਂ ਕੀਤਾ ਜਾਵੇਗਾ। ਇਸ ਦੇ ਲਈ ਸਰਕਾਰ ਵੱਲੋਂ 15 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ।

          ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸੁਆਲ ਸਮੇਂ ਦੌਰਾਨ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

          ਸ੍ਰੀ ਮਨੋਹਰ ਲਾਲ ਨੇ ਸਦਨ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬਾ ਅਧਿਆਪਕ ਸਿਖਿਆ ਉਨੱਤ ਅਧਿਐਨ ਸੰਸਥਾਨ ਪਹਿਲਾਂ ਸਕੂਲ ਸਿਖਿਆ ਵਿਭਾਗ ਤਹਿਤ ਸੀ, ਫਿਰ ਇਸ ਸੰਸਥਾਨ ਨੂੰ ਉੱਚੇਰੀ ਸਿਖਿਆ ਵਿਭਾਗ ਦੇ ਅਧੀਨ ਲਿਆਇਆ ਗਿਆ।

          ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਸੰਸਥਾਨ ਨੁੰ ਗੁਰੂਗ੍ਰਾਮ ਵਿਚ ਸ਼ਿਫਟ ਕਰਨ ਦੀ ਵੀ ਮੰਗ ਆਈ ਸੀ, ਪਰ ਅਸੀਂ ਫੈਸਲਾ ਕੀਤਾ ਕਿ ਝੱਜਰ ਦੇ ਸੰਸਥਾਨ ਨੂੰ ਸ਼ਿਫਟ ਨਈਂ ਕੀਤਾ ਜਾਵੇਗਾ, ਸਗੋ ਗੁਰੂਗ੍ਰਾਮ ਵਿਚ ਵੱਖ ਤੋਂ ਸੰਸਥਾਨ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਰਕਾਰ ਵੱਲੋਂ ਕੁਰੂਕਸ਼ੇਤਰ ਵਿਚ ਵੀ ਰਾਜ ਅਧਿਆਪਕ ਸਿਖਿਆ ਉਨੱਤ ਅਧਿਐਨ ਸੰਸਥਾਨ ਬਣਾਇਆ ਗਿਆ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਤਕ ਰਾਜ ਅਧਿਆਪਕ ਸਿਖਿਆ ਉਨੱਤ ਅਧਿਐਨ ਸੰਸਥਾਨ, ਝੱਜਰ ਦੀ ਮਾਨਤਾ ਦਾ ਵਿਸ਼ਾ ਹੈ, ਤਾਂ ਸੰਸਥਾਨ ਦੀ ਮਾਨਤਾ ਮੁੜ ਪ੍ਰਾਪਤ ਕਰ ਲਈ ਜਾਵੇਗੀ। ਕੌਮੀ ਸਿਖਿਆ ਨੀਤੀ-2020 ਅਨੁਸਾਰ ਇਸ ਸੰਸਥਾਨ ਲਈ ਜੋ ਵੀ ਜਰੂਰੀ ਹੋਵੇਗਾ ਉਹ ਸੱਭ ਪ੍ਰਕ੍ਰਿਆਵਾਂ ਪੂਰੀਆਂ ਕੀਤੀਆਂ ਜਾਣਗੀਆਂ।

ਪਰਿਵਾਰ ਪਹਿਚਾਣ ਪੱਤਰ ਅਨੋਖੀ ਯੋਜਨਾ, ਅੱਜ ਜਨਤਾ ਨੁੰ ਹਰ ਸਰਕਾਰੀ ਯੋਜਨਾ ਤੇ ਸੇਵਾ ਦਾ ਲਾਭ ਪੀੀਪੀਪੀ ਰਾਹੀਂ ਦਿੱਤਾ ਜਾ ਰਿਹਾ  ਮੁੱਖ ਮੰਤਰੀ

ਚੰਡੀਗੜ੍ਹ, 21 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਪਰਿਵਾਰ ਪਹਿਚਾਣ ਪੱਤਰ ਯੋਜਨਾ ਇਕ ਅਨੋਖੀ ਯੋਜਨਾ ਹੈ ਅਤੇ ਅੱਜ ਪੀਪੀਪੀ ਰਾਹੀਂ ਹੀ ਸਾਰੀ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਜਨਤਾ ਨੁੰ ਮਿਲ ਰਿਹਾ ਹੈ। ਪੀਪੀਪੀ ਵਿਚ ਦਰਜ ਕੋਈ ਵੇਰਵਾ ਨੂੰ ਅਪਡੇਟ ਕਰਵਾਉਣ ਜਾਂ ਦਰੁਸਤ ਕਰਵਾਉਣ ਲਈ ਕੋਈ ਨਾਗਰਿਕ ਬਿਨੈ ਕਰਦਾ ਹੈ, ਤਾਂ 30 ਦਿਨਾਂ ਦੇ ਅੰਦਰ ਉਸ ਨੂੰ ਦਰੁਸਤ ਕਰ ਦਿੱਤਾ ਜਾਂਦਾ ਹੈ। ਹੁਣ ਤਕ 22 ਸ਼੍ਰੇਣੀਆਂ ਦੇ ਤਹਿਤ 84,34,961 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਵਿੱਚੋਂ 80,50,611 ਸ਼ਿਕਾਇਤਾਂ ਦਾ ਹੱਲ ਕੀਤਾ ਜਾ ਚੁੱਕਾ ਹੈ, ਬਾਕੀ ਲਗਭਗ 3 ਲੱਖ 86 ਹਜਾਰ ਸ਼ਿਕਾਇਤਾਂ ਨੂੰ ਵੀ ਜਲਦੀ ਠੀਕ ਕਰ ਦਿੱਤਾ ਜਾਵੇਗਾ।

          ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸੁਆਲ ਸਮੇਂ ਦੌਰਾਨ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਵਿਚ ਨਾਗਰਿਕਾਂ ਵੱਲੋਂ ਸਵੈ-ਐਲਾਨ ਡਾਟਾ ਦਰਜ ਕਰਵਾਇਆ ਗਿਆ ਸੀ, ਉਸ ਦੇ ਬਾਅਦ ਜਰੂਰਤ ਅਨੁਸਾਰ ਇਸ ਵਿਚ ਬਦਲਾਅ ਕੀਤਾ ਗਿਆ। ਕਰੇਕਸ਼ਨ ਮਾਡੀਯੂਲ ਤਹਿਤ 8434961 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਹ ਸ਼ਿਕਾਇਤਾਂ ਇਕ ਪਰਿਵਾਰ ਦੀ 2-2 ਜਾਂ 3-3 ਵੀ ਹੋ ਸਕਦੀ ਹੈ। ਟਿਕਟਿੰਗ ਮਾਡੀਯੂਲ ਤੇ ਸੋਸ਼ਲ ਮੀਡੀਆ ਰਾਹੀਂ ਲਗਭਗ 282000 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਸ ਵਿੱਚੋਂ 263852 ਦਾ ਹੱਲ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਨਾਗਰਿਕ ਵੱਲੋਂ ਕਿਸੇ ਸੇਵਾ ਦਾ ਲਾਭ ਲੈਂਦੇ ਸਮੇਂ ਕੋਈ ਸਮਸਿਆ ਆਈ ਹੋਵੇ, ਅਜਿਹੀ ਵੀ 1205667 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 1140690 ਨੂੰ ਠੀਕ ਕੀਤਾ ਜਾ ਚੁੱਕਾ ਹੈ।

          ਉਨ੍ਹਾਂ ਨੇ ਦਸਿਆ ਕਿ ਲਗਭਗ 22 ਸ਼੍ਰੇਣੀਆਂ ਜਿਵੇਂ, ਨਾਂਅ, ਪਤਾ, ਪਤੀ ਜਾਂ ਪਤਨੀ ਦਾ ਨਾਂਅ, ਜਨਮ ਮਿੱਤੀ, ਬੈਂਕ ਖਾਤਾ, ਕਾਰੋਬਾਰ, ਆਮਦਨ ਆਦਿ ਵਿਚ ਬਦਲਾਅ ਅਤੇ ਅਪਡੇਟ ਦੇ ਲਈ ਨਾਗਰਿਕਾਂ ਵੱਲੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਹੋਰ ਮਿੱਤੀ ਨਾਲ ਸਬੰਧਿਤ ਲਗਭਗ 5 ਲੱਖ 4 ਹਜਾਰ ਸ਼ਿਕਾਇਤਾਂ ਨੂੰ ਵੀ ਠੀਕ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਵੱਧ ਬਦਲਾਅ ਆਮਦਨ ਦੀ ਸ਼੍ਰੇਣੀ ਵਿਚ ਹੋਇਆ ਹੈ। ਆਮਦਨ ਦੇ ਤਸਦੀਕ ਦੇ ਲਈ ਲੋਕਲ ਕਮੇਟੀ, ਬਲਾਕ ਪੱਧਰ ‘ਤੇ ਸੈਕਟੋਰਲ ਕਮੇਟੀ ਅਤੇ ਜਿਲ੍ਹਾ ਪੱਧਰੀ ਕਮੇਟੀ ਬਣਾਈ ਹੋਈ ਹੈ, ਜਿਨ੍ਹਾਂ ਦੀ ਤਸਦੀਕ ਦੇ ਬਾਅਦ ਹੀ ਆਮਦਨ ਵਿਚ ਬਦਲਾਅ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ 48,851 ਲੋਕ ਅਜਿਹੇ ਹਨ, ਜਿਨ੍ਹਾਂ ਦੀ ਪਰਿਵਾਰ ਪਹਿਚਾਣ ਪੱਤਰ ਵਿਚ ਆਮਦਨ ਘੱਟ ਦਰਜ ਕੀਤੀ ਹੋਈ ਸੀ, ਪਰ ਉਨ੍ਹਾਂ ਨੇ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਆਮਦਨ ਵੱਧ ਹੈ, ਉਸ ਦੇ ਬਾਅਦ ਉਨ੍ਹਾਂ ਦੀ ਆਮਦਨ ਵਿਚ ਬਦਲਾਅ ਕੀਤਾ ਗਿਆ।

          ਉਨ੍ਹਾਂ ਨੇ ਕਿਹਾ ਕਿ ਪੀਪੀਪੀ ਦੀ ਸ਼੍ਰੇਣੀਆਂ ਵਿਚ ਬਦਲਾਅ ਤੇ ਅਪਡੇਟ ਕਰਵਾਉਣ ਦੀ ਪ੍ਰਕ੍ਰਿਆ ਲਗਾਤਾਰ ਚਲਣ ਵਾਲੀ ਪ੍ਰਕ੍ਰਿਆ ਹੈ ਅਤੇ ਸਰਕਾਰ ਵੱਲੋਂ ਪ੍ਰੋ -ਏਕਟਿਵ ਢੰਗ ਨਾਲ ਕਾਰਜ ਕੀਤਾ ਜਾ ਰਿਹਾ ਹੈ। ਜਨਮ, ਮੌਤ ਅਤੇ ਵਿਆਹ ਰਜਿਸਟ੍ਰੇਸ਼ਣ ਡਾਟਾ ਨੂੰ ਵੀ ਪੀਪੀਪੀ ਦੇ ਨਾਲ ਏਕੀਕ੍ਰਿਤ ਕਰ ਦਿੱਤਾ ਗਿਆ ਹੈ, ਜਿਸ ਨਾਲ ਪੀਪੀਪੀ ਵਿਚ ਆਟੋ ਅਪਡੇਟ ਹੋ ਜਾਂਦਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਪੀਪੀਪੀ ਦੀ ਸਵੀਕਾਰਯੋਗਤਾ ਜਨਤਾ ਵਿਚ ਹੋ ਗਈ ਹੈ, ਅੱਜ ਸਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਪੀਪੀਪੀ ਰਾਹੀਂ ਹੀ ਦਿੱਤਾ ਜਾ ਰਿਹਾ ਹੈ। ਪਹਿਲਾਂ ਕੁੱਝ ਲੋਕ ਗਲਤ ਢੰਗ ਨਾਲ ਸਰਕਾਰੀ ਲਾਭ ਲੈ ਲੈਂਦੇ ਸਨ, ਪਰ ਅਸੀਂ ਵਿਵਸਥਾ ਨੂੰ ਠੀਕ ਕੀਤਾ ਹੈ। ਰਾਸ਼ਨ ਕਾਰਡ, ਪੈਂਸ਼ਨ ਆਦਿ ਵਿਚ ਵਿਵਸਥਾ ਨੁੰ ਠੀਕ ਕੀਤਾ ਹੈ। ਹੁਣ ਲੋਕਾਂ ਦੀ ਧਾਰਣਾ ਵੀ ਇਹੀ ਹੈ ਕਿ ਜੀਜਾਂ ਠੀਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਮੈਂਬਰ ਪੀਪੀਪੀ ਵਿਚ ਡਾਟਾ ਠੀਕ ਕਰਵਾਉਣ ਸਬੰਧੀ ਕੋਈ ਸ਼ਿਕਾਇਤ ਦੀ ਜਾਣਕਾਰੀ ਸਾਨੂੰ ਦੇਣਗੇ ਤਾਂ ਉਸ ਨੁੰ ਯਕੀਨੀ ਰੂਪ ਨਾਲ 30 ਦਿਨਾਂ ਦੇ ਅੰਦਰ ਦਰੁਸਤ ਕੀਤਾ ਜਾਵੇਗਾ।

ਹਰਿਆਣਾ ਵਿਧਾਨਸਭਾ ਨੇ ਸਰਵਸੰਮਤੀ ਨਾਲ ਸ੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਧੰਨਵਾਦ ਤੇ ਵਧਾਈ ਪ੍ਰਸਤਾਵ ਕੀਤਾ ਪਾਸ

ਚੰਡੀਗੜ੍ਹ, 21 ਫਰਵਰੀ – ਹਰਿਆਣਾ ਵਿਧਾਨਸਭਾ ਵੱਲੋਂ ਅੱਜ ਪਿਛਲੇ 22 ਜਨਵਰੀ, 2024 ਨੂੰ ਸ੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਧੰਨਵਾਦ ਤੇ ਵਧਾਈ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਸਦਨ ਦੇ ਨੇਤਾ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਦਨ ਵਿਚ ਇਸ ਸਬੰਧ ਵਿਚ ਸਰਕਾਰੀ ਪ੍ਰਸਤਾਵ ਪੇਸ਼ ਕੀਤਾ।

          ਸ੍ਰੀ ਮਨੋਹਰ ਲਾਲ ਨੇ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਕਿ ਅਯੋਧਿਆ ਵਿਚ ਪਿਛਲੇ 22 ਜਨਵਰੀ, 2024 ਨੂੰ ਸ੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਰੇ ਵਿਚ ਅੱਜ ਇਸ ਮਾਣਯੋਗ ਸਦਨ ਵਿਚ ਧੰਨਵਾਦ ਪ੍ਰਸਤਾਵ ਪੇਸ਼ ਕਰਨਾ ਮੇਰੇ ਲਈ ਖੁਸ਼ਕਿਸਮਤੀ ਦਾ ਵਿਸ਼ਾ ਹੈ। ਸ੍ਰੀ ਰਾਮ ਮੰਦਿਰ ਦੀ ਮੁੜ ਸਥਾਪਨਾ ਨਾਲ ਅੱਜ ਹਰ ਭਾਰਤਵਾਸੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਹਰਿਆਣਾ ਦੇ ਲੋਕਾਂ ਦੇ ਨਲ-ਨਾਲ ਇਹ ਸਦਨ ਉਨ੍ਹਾਂ ਸਾਰਿਆਂ ਮਹਾਨੁਭਾਵਾਂ ਦੇ ਪ੍ਰਤੀ ਧੰਨਵਾਦ ਪ੍ਰਗਟਾਇਆ ਹੈ , ਜਿਨ੍ਹਾਂ ਨੇ ਮਨਸਾ-ਵਾਚਾ-ਕਰਮਣਾ ਇਸ ਵਿਲੱਖਣ ਉਪਲਬਧੀ ਵਿਚ ਯੋਗਦਾਨ ਦਿੱਤਾ ਹੈ।

          ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਸਾਡੇ ਆਰਧਣਯੋਗ ਹਨ ਅਤੇ ਇਸ ਵਿਸ਼ਾਲ ਰਾਸ਼ਟਰ ਦੀ ਉਰਜਾ ਦੇ ਸਰੋਤ ਹੈ। ਉਹ ਸਾਡੇ ਲਈ ਪ੍ਰੇਰਣਾ ਵੀ ਹਨ ਅਤੇ ਮਾਰਗਦਰਸ਼ਕ ਵੀ। ਇਹ ਸਦਨ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੀ ਚਰਚਾ ਕਰਨ ਨਾਲ ਸਾਨੂੰ ਸ੍ਰੀ ਰਾਮ ਵੱਲੋਂ ਸਥਾਦਿਪਤ ਜਨਸੇਵਾ ਦੇ ਉਨ੍ਹਾਂ ਉੱਚ ਆਦੇਰਸ਼ਾਂ ਦਾ ਸਮਰਣ ਹੋ ਜਾਂਦਾ ਹੈ ਜੋ ਅੱਜ ਸਾਡੇ ਲੋਕਤੰਤਰ ਨੂੰ ਮਹਾਨ ਸ਼ਕਤੀ ਪ੍ਰਦਾਨ ਕਰਦੇ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਰਾਮ ਰਾਜ ਭਾਰਤੀ ਸਭਿਆਚਾਰਕ ਅਤੇ ਅਧਿਆਤਮਕ ਚਿੰਤਨ ਦੀ ਇਕ ਮਹਤੱਵਪੂਰਨ ਅਵਧਾਰਣਾ ਹੈ, ਜੋ ਆਦਰਸ਼ ਸ਼ਾਸਨ ਦੀ ਕਲਪਣਾ ਕਰਦੀ ਹੈ। ਰਾਮ ਰਾਜ ਦਾ ਆਦਰਸ਼ ਇਕ ਅਜਿਹੇ ਸਮਾਜ ਦੀ ਕਲਪਣਾ ਕਰਦਾ ਹੈ ਜਿੱਥੇ ਨਿਆਂ, ਸਮਾਨਤਾ, ਭਾਈਚਾਰਾ ਅਤੇ ਖੁਸ਼ਹਾਲੀ ਹੈ। ਭਾਂਰਤੀ ਸਭਿਆਚਾਰ ਵਿਚ ਰਾਮ ਰਾਜ ਦੀ ਅਵਧਾਰਣਾ ਨਾ ਸਿਰਫ ਇਕ ਰਾਜਨੀਤਿਕ ਜਾਂ ਸਮਾਜਿਕ ਆਦਰਸ਼ ਵਜੋ ਮੰਨੀ ਜਾਂਦੀ ਹੈ, ਸਗੋ ਇਹ ਅਧਿਆਤਮਕ ਅਤੇ ਨੈਤਿਕ ਮੁੱਲਾਂ ਦੀ ਵੀ ਪ੍ਰਤਿਸ਼ਠਾ ਕਰਦੀ ਹੈ।

          ਉਨ੍ਹਾਂ ਨੇ ਕਿਹਾ ਕਿ ਸ੍ਰੀਰਾਮਚਰਿਤਮਾਨਸ ਵਿਚ ਕਿਹਾ ਗਿਆ ਹੈ- ਦੈਹਿਕ ਦੈਵਿਕ ਭੌਤਿਕ ਤਾਪਾ। ਰਾਮ ਰਾਜ ਨਹਿ ਕਾਹੂਹਿ ਬਿਆਪਾ,, ਸੱਭ ਨਰ ਕਰਹਿ ਪਰਸਪਰ ਪੀਤੀ। ਚਲਹਿ ਸਵਧਰਮ ਨਿਰਤ ਸ਼ਰੂਤੀ ਨੀਤੀ ਮਤਲਬ ਰਾਮਰਾਜ ਵਿਚ ਕਿਸੇ ਨੂੰ ਦੈਹਿਕ, ਦੈਵਿਕ ਅਤੇ ਭੌਤਿਕ ਤਕਲੀਫ ਨਹੀਂ ਸੀ। ਸੱਭ ਮਨੁੱਖ ਆਪਸੀ ਪ੍ਰੇਮ ਕਰਦੇ ਸਨ ਅਤੇ ਵੇਦਾਂ ਵਿਚ ਦੱਸੀ ਹੋਈ ਨੀਤੀ (ਮਰਿਆਦਾ) ਵਿਚ ਤਤਪਰ ਰਹਿ ਕੇ ਆਪਣੇ-ਆਪਣੇ ਧਰਮ ਦਾ ਪਾਲਣ ਕਰਦੇ ਸਨ। ਰਾਮਰਾਜ ਦੀ ਇਹ ਵਿਸ਼ੇਸ਼ਤਾਵਾਂ ਅਸੀਂ ਅੱਜ ਵੀ ਵੈਸਾ ਹੀ ਭਾਰਤ ਬਨਾਉਣ ਦੀ ਪ੍ਰੇਰਣਾ ਦਿੰਦੀ ਹੈ। ਇਹ ਸਦਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਵਿਅਕਤ ਕਰਦਾ ਹੈ, ਜਿਨ੍ਹਾਂ ਨੇ ਅਜਿਹਾ ਹੀ ਭਾਰਤ ਬਨਾਉਣ ਦਾ ਸੰਕਲਪ ਕੀਤਾ ਹੈ ਅਤੇ ਸਿੱਧੀ  ਦੇ ਭਗੀਰਥ ਯਤਨ ਵਜੋ ਅਯੋਧਿਆ ਵਿਚ ਸ੍ਰੀਰਾਮ ਮੰਦਿਰ ਦੀ ਸਥਾਪਨਾ ਕੀਤੀ ਹੈ।!

          ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਰਾਮ ਇਸ ਸਭਿਆਚਾਰ ਰਾਸ਼ਟਰ ਦੀ ਚੇਤਨਾ ਹੈ। ਸ੍ਰੀ ਰਾਮ ਸਾਡੀ ਵਿਰਾਸਤ ਹੈ, ਸ੍ਰੀ ਰਾਮ ਇਕ ਸਭਿਅਤਾ ਹੈ, ਸ੍ਰੀ ਰਾਮ ਇਕ ਸਭਿਆਚਾਰ ਹੈ। ਇਸ ਲਈ ਹੁਣ ਤਕ ਉਹ 550 ਸਾਲਾਂ ਦੇ ਬਾਅਦ ਅਯੋਧਿਆ ਵਿਚ ਵਿਰਾਜਮਾਨ ਹੋਏ ਹਨ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਹੀ ਨਹੀਂ ਪੂਰੀ ਦੁਨੀਆ ਵਿਚ ਫੈਲੇ ਉਨ੍ਹਾਂ ਦੇ ਭਗਤਾਂ ਦੇ ਇਸ ਅਥਾਹ ਮਾਨਵ ਸਮੁੰਦਰ ਵਿਚ ਆਸਥਾ ਦੀ ਪ੍ਰਬਲ  ਲਹਿਰਾਂ ਉੱਠ ਜਹੀਆਂ ਹਨ ਅਤੇ ਸਾਡਾ ਪਰਮ ਸੌਭਾਗ ਹੈ  ਿਅਸੀਂ ਅਜਿਹੇ ਸੁਖਦ ਸਮੇਂ ਦਾ ਆਨੰਦ ਲੈ ਰਹੇ ਹਨ। ਅਸੀਂ ਇਹ ਸੁੱਖ ਤੇ ਆਨੰਦ ਸਾਡੇ ਲੱਖਾਂ ਬਜੁਰਗਾਂ ਦੇ ਤੱਪ ਅਤੇ ਬਲਿਦਾਨ ਤੋਂ ਪ੍ਰਾਪਤ ਹੋਇਆ ਹੈ। ਇਹ ਸਦਨ ਆਪਣੇ ਉਨ੍ਹਾਂ  ਸੱਭ ਬਜੁਰਗਾਂ ਦੇ ਪ੍ਰਤੀ ਨਤਮਸਤਕ ਹੁੰਦੇ ਹੋਏ ਉਨ੍ਹਾਂ ਦੇ ਪ੍ਰਤੀ ਅਪਾਰ ਜਿਮੇਵਾਰੀ ਵਿਅਕਤ ਕਰਦੇ ਹਨ।

          ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀ ਅਮ੍ਰਿਤ ਕਾਲ ਦੀ ਸ਼ੁਭ ਪਲਾ ਵਿਚ ਪਾ੍ਰਪਤ ਹੋਈ ਹੈ। ਇਹ ਅਗਲੇ 25 ਸਾਲਾਂ ਵਿਚ ਇਕ ਮਜਬੂਤ ਸਮਾਵੇਸ਼ੀ ਅਤੇ ਖੁਸ਼ਹਾਲ ਭਾਰਤ ਬਨਾਉਣ ਦੀ ਮਹਤੱਵਪੂਰਨ ਵਿਜਨ ਨੂੰ ਪ੍ਰਾਪਤ ਕਰਨ ਦਾ ਸ਼ੁਭ ਸੰਕੇਤ ਹੈ।

ਹਰਿਆਣਾ ਸਰਕਾਰ ਪ੍ਰੋਪਰਟੀ ਆਈਡੀ ਦੇ ਆਧਾਰ ‘ਤੇ ਰਜਿਸਟਰੀਆਂ ਕਰਨ ਦੀ ਦਿਸ਼ਾ ਵਿਚ ਕਰ ਰਹੀ ਕੰਮ

ਚੰਡੀਗੜ੍ਹ, 21 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਸਿਰਫ ਪ੍ਰੋਪਰਟੀ ਆਈਡੀ ਦੇ ਆਧਾਰ ‘ਤੇ ਰਜਿਸਟਰੀਆਂ ਹੋਣ, ਇਸ ਦਿਸ਼ਾ ਵਿਚ ਸਰਕਾਰ ਯਤਨ ਕਰ ਰਹੀ ਹੈ। ਪਹਿਲੇ ਪੜਾਅ ਵਿਚ ਸੋਨੀਪਤ ਅਤੇ ਕਰਨਾਲ ਜਿਲ੍ਹਾ ਨੂੰ ਲਿਆ ਗਿਆ ਹੈ। ਇਸ ਵਿਵਸਥਾ ਦੇ ਲਾਗੂ ਹੋਣ ਨਾਲ ਇੰਤਕਾਲ ਦੀ ਜਰੂਰਤ ਨਹੀਂ ਪਵੇਗੀ, ਸਿਰਫ ਪ੍ਰੋਪਰਟੀ ਆਈਡੀ ਦੇ ਆਧਾਰ ‘ਤੇ ਹੀ ਰਜਿਸਟਰੀਆਂ ਹੋ ਜਾਇਆ ਕਰਣਗੀਆਂ।

          ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸੁਆਲ ਸਮੇਂ ਦੌਰਾਨ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰੇਵੀਨਿਯੂ ਰਿਕਾਰਡ ਵਿਚ ਪਹਿਲਾਂ ਸ਼ਹਿਰੀ ਖੇਤਰ (ਅਰਬਨ ਏਰਿਆ), ਗ੍ਰਾਮੀਣ ਖੇਤਰ (ਰੂਰਲ ਏਰਿਆ) ਦੇ ਨਾਲ ਇਕ ਹੋਰ ਸ਼੍ਰੇਣੀ ਹੋਰ ਖੇਤਰ (ਅਦਰ ਏਰਿਆ) ਨਦਾ ਵੀ ਪ੍ਰਾਵਧਾਨ ਸੀ। ਸ਼ਹਿਰੀ ਖੇਤਰ ਵਿਚ ਸੰਪਤੀ ਦਾ ਰਿਕਾਰਡ ਸਥਾਨਕ ਨਿਗਮ ਅਤੇ ਗ੍ਰਾਮੀਣ ਖੇਤਰ ਵਿਚ ਸਬੰਧਿਤ ਵਿਭਾਗ ਵੱਲੋਂ ਕਰਵਾਇਆ ਜਾਂਦਾ ਸੀ। ਪਰ ਹੋਰ ਖੇਤਰ ਦਾ ਪ੍ਰਾਵਧਾਨ ਹੋਣ ਨਾਲ ਇਕ ਲੂਪ-ਹਾਲ ਦੇ ਦਿੱਤਾ ਗਿਆ ਸੀ। ਇਸ ਹੋਰ ਖੇਤਰ ਦੇ ਪ੍ਰਾਵਧਾਨ ਦੇ ਕਾਰਨ ਪਹਿਲਾਂ ਕੁੱਝ ਲੋਕ ਕਿਸੇ ਨਾ ਕਿਸੇ ਢੰਗ ਨਾਲ ਰਜਿਸਟਰੀਆਂ ਕਰਵਾ ਲਿਆ ਕਰਦੇ ਸਨ। ਪਰ ਮੌਜੂਦਾ ਸੂਬਾ ਸਰਕਾਰ ਨੇ ਹੁਣ ਇਸ ਹੋਰ ਖੇਤਰ (ਅਦਰ ਏਰਿਆ) ਦੇ ਪ੍ਰਾਵਧਾਨ ਨੁੰ ਖਤਮ ਕਰ ਦਿੱਤਾ, ਇਸ ਲਈ ਕੁੱਝ ਲੋਕਾਂ ਨੂੰ ਤਕਲੀਫ ਹੋਣ ਲੱਗੀ ਹੈ।

          ਉਨ੍ਹਾਂ ਨੇ ਕਿਹਾ ਕਿ ਪ੍ਰੋਪਰਟੀ ਆਈਡੀ ਸਿਰਫ ਸੰਪਤੀ ਦੀ ਪਹਿਚਾਣ ਹੈ, ਪਰ ਮਲਕੀਅਤ ਦਾ ਸਬੂਤ ਨਹੀਂ ਹੈ। ਸੂਬੇ ਵਿਚ ਚੱਲ ਰਹੀ ਲਾਰਜ ਸਕੇਲ ਮੈਪਿੰਗ ਪਰਿਯੋਜਨਾ ਦੇ ਤਹਿਤ ਸ਼ਹਿਰੀ ਖੇਤਰਾਂ ਵਿਚ ਮੈਪਿੰਗ ਕਰਵਾਈ ਜਾ ਰਹੀ ਹੈ ਅਤੇ ਰੇਵੀਨਿਯੂ ਰਿਕਾਰਡ ਦੇ ਨਾਲ ਤਸਦੀਕ ਹੋਣ ਦੇ ਬਾਅਦ ਇਹ ਡਾਟਾ ਪ੍ਰਮਾਣਿਕ ਹੋ ਜਾਵੇਗਾ। ਇਸ ਦੇ ਬਾਅਦ ਇੰਤਕਾਲ ਦੀ ਜਰੂਰਤ ਨਹੀਂ ਪਵੇਗੀ ਸਗੋ ਪ੍ਰੋਪਰਟੀ ਆਈਡੀ ਦੇ ਆਧਾਰ ‘ਤੇ ਹੀ ਰਜਿਸਟਰੀਆਂ ਹੋ ਜਾਇਆ ਕਰਣਗੀਆਂ।

ਚੰਡੀਗੜ੍ਹ, 21 ਫਰਵਰੀ – ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਰਜਿਸਟਰੀਆਂ ਦੇ ਮੁੱਦੇ ਨੂੰ ਅਹਿਮ ਦੱਸਦੇ ਹੋਏ ਕਿਹਾ ਕਿ ਜੇਕਰ ਸੂਬੇ ਵਿਚ ਕਿਤੇ ਵੀ ਰਜਿਸਟਰੀਆਂ ਦੇ ਕਰਨ ਵਿਚ ਗੜਬੜੀ ਹੋਈ ਹੈ। ਜਿਸ ਨੂੰ ਵੀ ਪ੍ਰੋਪਰਟੀ ਦੀ ਅਵੈਧ ਟ੍ਰਾਂਜੇਕਸ਼ਨ ਹੋਈ ਹੈ ਤਾਂ ਉਸ ਦੀ ਡਿਟੇਲ ਦੇਣ। ਸਰਕਾਰ ਇਸ ਦੀ ਜਾਂਚ ਕਰਵਾਏਗੀ ਅਤੇ ਦੋਸ਼ੀ ਪਾਏ ਜਾਣ ‘ਤੇ ਕਾਰਵਾਈ ਕੀਤੀ ਜਾਵੇਗੀ।

          ਡਿਪਟੀ ਮੁੱਖ ਮੰਤਰੀ ਨੇ ਇਹ ਗੱਲ ਅੱਜ ਹਰਿਆਣਾ ਵਿਧਾਨਸਭਾ ਵਿਚ ਬਜਟ ਸੈਂਸ਼ਨ 2024 ਦੌਰਾਨ ਇਕ ਸੁਆਲ ਦੇ ਜਵਾਬ ਵਿਚ ਦਿੱਤੀ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਹਜਾਰਾਂ ਕਲੋਨੀਆਂ ਨੂੰ ਵੈਧ ਕੀਤਾ ਗਿਆ ਹੈ। ਜਿਨ੍ਹਾਂ ਦੀ ਪ੍ਰੋਪਰਟੀ ਆਈਡੀ ਵੀ ਬਣਾਈ ਗਈ ਹੈ। ਨੋ ਡਿਯੂਜ ਮਿਲਣ ‘ਤੇ ਰਜਿਸਟਰੀ ਕਰ ਦਿੱਤੀ ਜਾਂਦੀ ਹੈ। ਰੈਵੀਨਿਯੂ ਵਿਭਾਗ ਦੇ ਰਿਕਾਰਡ ਨੂੰ ਦਰੁਸਤ ਕੀਤਾ ਜਾ ਰਿਹਾ ਹੈ, ਤਾਂ ਜੋ ਰਜਿਸਟਰੀ ਪ੍ਰਕ੍ਰਿਆ ਵਿਚ ਕੋਈ ਮੁਸ਼ਕਲ ਨਾ ਆਵੇ।

ਚੰਡੀਗੜ੍ਹ, 21 ਫਰਵਰੀ – ਮਾਨੇਸਰ, ਗੁਰੂਗ੍ਰਾਮ ਵਿਚ ਸਾਲ 2011 ਵਿਚ 1128 ਏਕੜ ਭੂਮੀ ਰਾਖਵਾਂ ਕੀਤੀ ਗਈ ਸੀ। ਸੁਪਰੀਮ ਕੋਰਟ ਨੇ 445 ਏਕੜ ਭੂਮੀ ਦੇ ਲਈ ਸਾਲ 2022 ਲਈ ਅਵਾਰਡ ਐਲਾਨ ਕੀਤੇ ਹਨ। ਆਰਐਂਡਆਰ ਪੋਲਿਸੀ ਤਹਿਤ ਇਸ ‘ਤੇ ਫੈਸਲਾ ਕੀਤਾ ਜਾਵੇਗਾ। ਇਹ ਭੂਮੀ ਕੁੰਡਲੀ-ਮਾਨੇਸਰ -ਪਲਵਲ ਐਮਸਪ੍ਰੈਸ-ਵੇ ਦੇ ਨਾਲ ਲਗਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਖੇਤਰ ਦੇ ਉਦਯੋਗਿਕ ਰੂਪ ਨਾਲ ਹੋਰ ਵੱਧ ਵਿਕਸਿਤ ਹੋਣ ਦੀ ਸੰਭਾਵਨਾ ਹੈ।

          ਡਿਪਟੀ ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੇ ਦੂਜੇ ਦਿਨ ਵਿਧਾਇਕ ਸ੍ਰੀ ਸਤਅਪ੍ਰਕਾਸ਼ ਜਰਾਵਤਾ ਵੱਲੋਂ ਸੁਆਲ ਸਮੇਂ ਦੇ ਸਮੇਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਬੋਲ ਰਹੇ ਸਨ।

          ਉਨ੍ਹਾਂ ਨੇ ਸਪਸ਼ਟ ਕੀਤਾ ਕਿ ਰਾਖਵਾਂ ਕੀਤੀ ਗਈ ਭੂਮੀ 27 ਏਕੜ ਭੁਮੀ ਸਟ੍ਰਕਚਰ ਦੇ ਲਈ ਸੀ ਜੋ ਐਨਜੀਓ ਛੱਡ ਕੇ ਗਿਆ ਹੈ ਉਸ ਵਿਚ 116 ਸਟ੍ਰਕਚਰ ਹੀ ਸਨ। ਮੁਆਵਜਾ ਰਕਮ ‘ਤੇ ਵਿਆਜ ਨਹੀਂ ਦਿੱਤਾ ਜਾਵੇਗਾ।

ਚੰਡੀਗੜ੍ਹ, 21 ਫਰਵਰੀ – ਹਰਿਆਣਾ ਦੇ ਉੱਚੇਰੀ ਸਿਖਿਆ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਝੱਜਰ ਵਿਚ ਸਟੇਟ ਇੰਸਟੀਟਿਯੂਟ ਆਫ ਏਡਵਾਂਸਡ ਸਟਡੀਜ ਇਨ ਟੀਚਰ ਐਜੂਕੇਸ਼ਨ (ਐਸਆਈਏਏਸਟੀਈ) ਲਈ 15 ਕਰੋੜ ਰੁਪਏ ਦਾ ਨਾਨ ਰੈਕਿੰਗ ਅਨੁਦਾਨ ਨੂੰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।

          ਸ੍ਰੀ ਮੂਲ ਚੰਦ ਸ਼ਰਮਾ ਅੱਜ ਇੱਥੇ ਚੱਲ ਰਹੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਂਸ਼ਨ ਵਿਚ ਸੁਆਲਸਮੇਂ ਦੌਰਾਨ ਵਿਧਾਇਕ ਸ੍ਰੀਮਤੀ ਗੀਤਾ ਭੁੱਕਲ ਵੱਲੋਂ ਪੁੱਛੇ ਗਏ ਇਕ ਸੁਆਲ ਦਾ ਜਵਾਬ ਦੇ ਰਹੇ ਸਨ।

          ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੁੰ ਕਰਵਾਇਆ ਕਿ ਵਿਦਿਅਕ ਸੰਸਥਾਨ ਦੇ ਭਵਨ ਨਿਰਮਾਣ ਲਈ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਹਰਿਆਣਾ ਤੋਂ ਲਾਗਤ ਅੰਦਾਜਾ ਪ੍ਰਾਪਤ ਹੋਣ ਬਾਅਦ ਮਾਡਲ ਸਕੂਲ ਤਿਆਰ ਕਰ ਦਿੱਤਾ ਜਾਵੇਗਾ।

          ਉਨ੍ਹਾਂ ਨੇ ਦਸਿਆ ਕਿ ਮੌਜੂਦਾ ਵਿਚ ਸੰਸਥਾਨ ਵਿਚ ਇਕ ਪ੍ਰਿੰਸੀਪਲ ਅਤੇ ਇਕ ਨਿਦੇਸ਼ਕ ਤੋਂ ਇਲਾਵਾ, 19 ਵਿਦਿਅਕ ਵਰਗ ਅਤੇ 20 ਗੈਰ-ਵਿਦਿਅਕ ਕਰਮਚਾਰੀ ਕੰਮ ਕਰ ਰਹੇ ਹਨ। ਮੌਜੂਦਾ ਵਿਚ ਸੰਸਥਾਨ ਵਿਚ ਮੰਜੂਰ 400 ਸੀਟਾਂ ਦੇ ਵਿਰੁੱਧ ਕੁੱਲ 359 ਵਿਦਿਆਰਥੀ ਸਿਖਿਆ ਗ੍ਰਹਿਣ ਕਰ ਰਹੇ ਹਨ।

          ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੂੰ ਕਰਵਾਇਆ ਕਿ ਸਟੇਟੇ ਇੰਸਟੀਟਿਯੂਟ ਆਫ ਏਡਵਾਂਸ ਸਟਡੀਜ ਇਨ ਟੀਚਰ ਐਜੂਕੇਸ਼ਨ ਦੇਸ਼ ਵਿਚ ਕਿਸੇ ਵੀ ਸੂਬਾ ਸਰਕਾਰ ਵੱਲੋਂ ਕੀਤੀ ਗਈ ਆਪਣੀ ਤਰ੍ਹਾ ਦੀ ਪਹਿਲੀ ਪਹਿਲ ਹੈ। ਐਸਆਈਏਏਸਟੀਈ ਝੱਜਰ ਦੀ ਸਥਾਪਨਾ ਸਾਲ 2013 ਵਿਚ ਹਰਿਆਣਾ ਰਜਿਸਟ੍ਰੇਸ਼ਣ ਅਤੇ ਸੋਸਾਇਟੀ ਰੈਗੂਲੇਸ਼ਨ ਐਕਟ, 2012 ਦੀ ਧਾਰਾ 9 (1) ਦੇ ਤਹਿਤ ਸੋਸਾਇਟੀ ਮੋਡ ਵਿਚ ਰਜਿਸਟ੍ਰੇਸ਼ਣ ਵੱਲੋਂ ਕੀਤੀ ਗਈ ਸੀ। ਇਸ ਦੇ ਭਵਨ ਦੇ ਨਿਰਮਾਣ ਦੇ ਲਈ 53 ਕਨਾਲ 17 ਮਰਲਾ ਭੂਮੀ ਸਰਕਾਰੀ ਤੌਰ ‘ਤੇ ਅਲਾਟ ਕੀਤੀ ਗਈ ਹੈ। ਮੁੱਖ ਆਰਕੀਟੇਕ , ਹਰਿਆਣਾ ਵੱਲੋਂ ਤਿਆਰ ਕੀਤੀ ਗਈ ਭਵਨ ਯੋਜਨਾ ਨੂੰ 22 ਅਗਸਤ, 2023 ਨੂੰ ਉੱਚੇਰੀ ਸਿਖਿਆ ਵਿਭਾਗ, ਹਰਿਆਣਾ ਵੱਲੋਂ ਅਨੁਮੋਦਿਤ ਕੀਤਾ ਗਿਆ ਸੀ।

          ਇੱਥੇ ਇਹ ਵਰਨਣਸੋਗ ਹੋਵੇਗਾ ਕਿ ਸਟੇਟ ਇੰਸਟੀਟਿਯੂਟ ਆਫ ਏਡਵਾਂਸ ਸਟਡੀਜ ਇਨ ਟੀਚਰ ਐਜੂਕੇਸ਼ਨ ਝੱਜਰ ਵਿਚ ਚਾਰ ਸਾਲ ਦਾ ਏਕੀਕ੍ਰਿਤ ਬੀ ਏ ਬੀ ਏਡ/ਬੀਐਸਸੀਬੀਏਡ ਕੋਰਸ ਚਲਾਇਆ ਜਾ ਰਿਹਾ ਹੈ। ਸੰਸਥਾਨ ਨੁੰ ਕੌਮੀ ਅਧਿਆਪਕ ਸਿਖਿਆ ਪਰਿਸ਼ਦ (ਐਨਸੀਟੀਈ) ਭਾਰਤ ਸਰਕਾਰ, ਨਵੀਂ ਦਿੱਤੀ ਵੱਲੋਂ ਮਾਨਤਾ 16 ਸਤੰਬਰ, 2013 ਤੋਂ ਮਾਨਤਾ ਪ੍ਰਾਪਤ ਹੈ।

ਚੰਡੀਗੜ੍ਹ, 21 ਫਰਵਰੀ – ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੈਂ ਪਿਛਲੇ ਸੈਸ਼ਨ ਵਿਚ ਕਿਹਾ ਸੀ ਕਿ ਅਸੀਂ ਸਿਹਤ ਸਹੂਲਤਾਂ ਨਾਲ ਸਬੰਧਿਤ ਮੈਪਿੰਗ ਕਰਵਾਵਾਂਗੇ ਅਤੇ ਅਸੀਂ ਮੈਪਿੰਗ ਕਰਵਾ ਲਈ ਹੈ ਅਤੇ ਹਰਿਆਣਾ ਦੇਸ਼ ਦਾ ਪਹਿਲ ਸੂਬਾ ਹੈ ਜਿਸ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਮੈਪਿੰਗ ਕਰਵਾਈ ਹੈ। ਇਸ ਮੈਪਿੰਗ ਵਿਚ ਸਾਡੇ ਕਿੰਨੇ ਗੈਪਸ ਹਨ, ਕਿੰਨ੍ਹਾ ਸਟਾਫ ਹੋਣਾ ਚਾਹੀਦਾ ਹੈ, ਕਿੰਨੇ ਸਮੱਗਰੀ ਹੋਣੀ ਚਾਹੀਦੀ ਹੈ , ਹਰ ਚੀਜ ਦੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੈਪਿੰਗ ਵਿਚ ਦਰਸ਼ਾਏ ਗਏ ਗੈਪਸ ਨੂੰ 3 ਸਾਲ ਵਿਚ ਪੂਰਾ ਕਰਨ ਦਾ ਫੈਸਾਲ ਕੀਤਾ ਗਿਆ ਹੈ।

          ਸ੍ਰੀ ਅਨਿਲ ਵਿਜ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ 2024 ਵਿਚ ਲਗਾਏ ਗਏ ਇਕ ਸੁਆਲ ਦਾ ਜਵਾਬ ਦੇ ਰਹੇ ਸਨ।

          ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਰਵਾਈ ਗਈ ਸਿਹਤ ਸਹੂਲਤਾਂ ਦੀ ਮੈਪਿੰਗ ਦੇ ਅਨੁਸਾਰ 164 ਕੰਮਿਊਨਿਟੀ ਸਿਹਤ ਕੇਂਦਰ, 671 ਪ੍ਰਾਈਮਰੀ ਸਿਹਤ ਕੇਂਦਰ, 186 ਯੂਪੀਐਚਸੀ ਅਤੇ 4024 ਐਸਐਚਸੀ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 500 ਕਰੋੜ ਰੁਪਏ ਦਾ ਬਜਟ ਇਸ ਸੈਸ਼ਨ ਵਿਚ ਇਸ ਦੇ ਲਈ ਮੰਗਿਆ ਹੈ ਅਤੇ ਉਮੀਂਦ ਹੈ ਕਿ ਇਸ ਨੂੰ ਪਾਸ ਕਰ ਦਿੱਤਾ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਪਹਿਲੇ ਮੰਗ ਅਨੁਸਾਰ ਸਿਹਤ ਸਹੂਲਤ ਉਪਲਬਧ ਕਰਵਾਈ ਜਾਂਦੀ ਸੀ ਪਰ ਮੈਂ ਜਰੂਰਤ ਅਨੁਸਾਰ ਸਿਹਤ ਸਹੂਲਤਾਂ ਰਾਜ ਵਿਚ ਦੇਣਾ ਚਾਹੁੰਦੇ ਹਨ ਅਤੇ ਮੈਂ ਸਿਹਤ ਸਹੂਲਤਾਂ ਉੱਥੇ ਵੀ ਦੇਣਾ ਚਾਹੁੰਦਾ ਹਾਂ ਜਿੱਥੇ ਸਾਡਾ ਐਮਐਲਏ ਚੁਣ ਕੇ ਨਹੀਂ ਵੀ ਆਇਆ ਹੈ ਮਤਲਬ ਰਾਜ ਦੇ ਸਾਰੇ ਥਾਂ ‘ਤੇ ਜਰੂਰਤ ਅਨੁਸਾਰ ਸਿਹਤ ਸਹੂਲਤਾ ਦੇਣ ਦਾ ਅਸੀਂ ਨਿਰਧਾਰਣ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ-ਜਿੱਥੇ ਵੀ ਜਰੂਰਤ ਹੋਵੇਗੀ, ਅਸੀਂ ਉੱਥੇ ਸਿਹਤ ਸਹੂਲਤਾਂ ਸਥਾਪਿਤ ਕਰਣਗੇ ਅਤੇ ਸਮਰੱਗੀ ਆਦਿ ਨੂੰ ਵੀ ਉਪਲਬਧ ਕਰਵਾਇਆ ਜਾਵੇਗਾ।

          ਉਨ੍ਹਾਂ ਨੇ ਦਸਿਆ ਕਿ ਪਿੰਡ ਡਹੀਨਾ ਜਿਲ੍ਹਾ ਰਿਵਾੜੀ ਵਿਚ ਇਕ ਪ੍ਰਾਥਮਿਕ ਸਿਹਤ ਕੇਂਦਰ ਜਗਾਧਰੀ 04 ਏਕੜ ਸਰਕਾਰੀ ਭੂਮ ਕਰ ਰਹੇ ਹਨ। ਇਹ ਸੰਸਥਾ ਕੁੱਲ 37,878 ਆਬਾਦੀ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਭਾਰਤੀ ਪਬਲਿਕ ਸਿਹਤ ਮਾਨਕ (ਆਈਪੀਐਚਐਸ) 2022 ਮਾਨਦੰਡਾਂ ਅਨੁਸਾਰ, ਕੰਮਿਊਨਿਟੀ ਸਿਹਤ ਕੇਂਦਰ (ਸੀਐਚਸੀ) ਸਥਾਪਿਤ ਕਰਨ ਲਈ 1,00,000 ਤੋਂ 1,20,000 ਦੀ ਆਬਾਦੀ ਦੇ ਜਰੂਰਤ ਹੁੰਦੀ ਹੈ। ਪ੍ਰਾਥਮਿਕ ਸਿਹਤ ਕੇਂਦਰ ਡਹੀਨਾ ਨੂੰ ਕੰਮਿੳਨਿਟੀ ਸਿਹਤ ਕੇਂਦਰ ਵਿਚ ਅਪਗ੍ਰੇਡ ਕਰਨ ਲਈ ਆਬਾਦੀ ਦੇ ਮਾਨਕਾਂ ਨੂੰ ਪੂਰਾ ਨਹੀਂ ਕਰਦਾ ਹੈ। ਪ੍ਰਾਥਮਿਕ ਸਿਹਤ ਕੇਂਦਰ ਡਹੀਨਾ ਤੋਂ ਕੰਮਿਉਨਿਟੀ ਸਿਹਤ ਕੇਂਦਰ ਗੁਰਾਵੜਾ 18 ਕਿਲੋਮੀਟਰ, ਕੰਮਿਉਨਿਟੀ ਸਿਹਤ ਕੇਂਦਰ ਖੋਲ 18 ਕਿਲੋਮੀਟਰ , 50 ਬਿਸਤਰੀ ਸਬ-ਡਿਵੀਜਨਲ ਹਸਪਤਾਲ ਕੋਸਲੀ 17 ਕਿਲੋਮੀਟਰ, 50 ਬਿਸਤਰੀ ਸਬ-ਡਿਵੀਜਨ ਹਪਤਾਲ ਕਨੀਨਾ (ਮਹੇਂਦਰਗੜ੍ਹ) 11 ਕਿਲੋਮੀਟਰ, ਕੰਮਿਊਨਿਟੀ ਸਿਹਤ ਕੇਂਦਰ ਨਾਹੜ 26 ਕਿਲੋਮੀਟਰ ਅਤੇ 200 ਬਿਸਤਰੀ ਜਿਲ੍ਹਾ ਸਿਵਲ ਹਸਪਤਾਲ ਰਿਵਾੜੀ 28 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਚੰਡੀਗੜ੍ਹ, 21 ਫਰਵਰੀ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਮੁੱਖ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੁੱਖ ਮੰਤਰੀ ਜੋ ਸਾਰੇ ਵਿਧਾਇਕ ਨੂੰ ਨਾਲ ਲੈ ਕੇ ਰਾਮਲਲਾ ਜੀ ਦੇ ਦਰਸ਼ਨ ਕਰਨ ਲਈ ਜਾਣ ਤਾਂ ਜੋ ਸਾਰੇ ਵਿਧਾਇਕ ਵੀ ਰਾਮਲਲਾ ਜੀ ਦੇ ਦਰਸ਼ਨ ਕਰ ਸਕਣ। ਇਸ ਤੋਂ ਇਲਾਵਾ,  ਸ੍ਰੀ ਵਿਜ ਨੇ ਕਿਹਾ ਕਿ ਅਸੀਂ ਭਾਗਸ਼ਾਲੀ ਹੈ ਕਿ ਸਾਡੇ ਜੀਵਨਸਮੇਂ ਵਿਚ ਇਹ ਰਾਮ ਮੰਦਿਰ ਬਣਿਆ ਹੈ ਅਤੇ ਅਸੀਂ ਉਸ ਨੂੰ ਦੇਖਿਆ ਹੈ। ਇਸ ਦਾ ਕ੍ਰੇਡਿਟ ਵੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੁੰ ਜਾਂਦਾ ਹੈ ਜਿਨ੍ਹਾਂ ਦੀ ਅਗਵਾਈ ਕਾਰਨ ਕੋਈ ਅੜਚਨ ਨਹੀਂ ਆਈ ਅਤੇ ਮਾਣਯੋਗ ਕੋਰਟ ਦੇ ਫੈਸਲਾ ਆਉਣ ਦੇ ਬਾਅਦ ਅਯੋਧਿਆ ਵਿਚ ਇਕ ਵਿਸ਼ਾਲ ਵੱਡਾ ਮੰਦਿਰ ਬਣਾਇਆ ਗਿਆ ਹੈ।

          ਸ੍ਰੀ ਵਿਜ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਰੱਖੇ ਗਏ ਪ੍ਰਸਤਾਵ ਦੇ ਸਬੰਧ ਵਿਚ ਆਪਣੀ ਗੱਲ ਕਹਿ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਨੂੰ ਸਥਾਪਿਤ ਕਰਨ ਲਈ ਅਨੇਕ ਲੜਾਈਆਂ ਲੜੀ ਗਈਆਂ ਅਤੇ 76 ਯੁੱਧ ਲੜੇ ਗਏ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਨੂੰ ਸਥਾਪਿਤ ਕਰਨ ਦੇ ਲਈ ਕਈ ਅੰਦੋਲਨ ਵੀ ਹੋਏ ਅਤੇ ਉਹ ਖੁਦ ਇੰਨ੍ਹਾਂ ਅੰਦੋਲਨਾਂ ਦੇ ਦੋ ਵਾਰ ਹਿੱਸਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਜੋਂ ਉਹ ਪਲਿੀ ਵਾਰ ਗਏ ਤਾਂ ਉਹ ਗਿਰਫਤਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ 15 ਤੋਂ 16 ਦਿਨ ਉਨਾਵ ਜੇਲ ਵਿਚ ਰੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਦੂਜੀ ਵਾਰ ਗਿਆ ਤਾਂ ਮੈਂ ਉੱਥੇ ਮੌਜੂਦ ਸੀ ਜਦੋਂ 6 ਦਸੰਬਰ ਨੂੰ ਇਹ ਘਟਨਾ ਹੋਈ ਤਾਂ ਉਸ ਘਟਨਾ ਦਾ ਮੈਂ ਗਵਾਹ ਹਾਂ ਅਤੇ ਉਸ ਇਤਿਹਾਸ ਦਾ ਮੈਂ ਹਿੱਸਾ ਹਾਂ ਉੱਥੇ ਸੱਭ ਕੁੱਝ ਘਟਦੇ ਹੋਏ ਦੇਖਿਆ ਹੈ।

          ਉਨ੍ਹਾਂ ਨੇ ਰਾਮ ਲਲਾ ਦੀ ਮੂਰਤੀ ਦੇ ਮੂਰਤੀਕਾਰ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਮੈਂ ਮੂਰਤੀਕਾਰ ਦਾ ਵੀ ਧੰਨਵਾਦ ਕਰਦਾ ਹਾਂ ਜਿਸ ਨੇ ਇੰਨੀ ਸੁੰਦਰ ਰਾਮਲਲਾ ਜੀ ਦੀ ਮੂਰਤੀ ਬਣਾਈ ਹੈ ਇਸੀ ਤਰ੍ਹਾ ਉਨ੍ਹਾਂ ਨੇ ਸ਼ਾਨਦਾਰ ਰਾਮ ਮੰਦਿਰ ਦੇ ਆਰਕੀਟਕ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਆਰਕੀਟੇਕਟ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇੰਨ੍ਹਾ ਸੁੰਦਰ ਵਾਸਤੂ ਕਲਾ ਦਾ ਸ਼ਾਨਦਾਰ ਮੰਦਿਰ ਬਨਾਉਣ ਵਿਚ ਆਪਣੀ ਭੁਮਿਕਾ ਅਦਾ ਕੀਤੀ ਜਿਨ੍ਹਾਂਦ ੇਲਈ ਊਹ ਵਾਸਤੂਕਾਰ ਦਾ ਧੰਨਵਾਦ ਰਦੇ ਹਨ।

 

Leave a Reply

Your email address will not be published.


*


%d