75 ਸਾਲ ਦਾ ਸਫ਼ਰ ਪੂਰਾ ਕਰਨ ਵਾਲੇ ਪਾਵਰਕੌਮ ਦੇ ਪੈਨਸ਼ਨਰਜ਼ ਦਾ ਸਨਮਾਨ ਸਮਾਗਮ 5 ਜਨਵਰੀ ਨੂੰ

ਬਰਨਾਲਾ::::::::::ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 5 ਜਨਵਰੀ ਨੂੰ 75 ਸਾਲ ਦੀ ਉਮਰ ਦੀ ਉਮਰ ਦਾ ਸਫਲਤਾ ਪੂਰਵਕ ਸਫ਼ਰ ਪੂਰਾ ਕਰਨ ਵਾਲੇ ਪੈਨਸ਼ਨਰਜ਼ ਦਾ ਸਨਮਾਨ ਸਮਾਰੋਹ ਪਾਵਰਕੌਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਮਨਾਇਆ ਜਾਵੇਗਾ। ਮੁੱਖ ਦਫ਼ਤਰ ਵਿਖੇ ਹੋਈ ਰੂਪ ਚੰਦ ਪ੍ਰਧਾਨ ਦਿਹਾਤੀ ਮੰਡਲ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਸਨਮਾਨ ਸਮਾਗਮ ਵਿੱਚ ਸੂਬਾਈ ਆਗੂਆਂ ਸਮੇਤ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋਣਗੇ। ਮੌਜੂਦਾ ਹਾਲਤਾਂ ਉੱਪਰ ਵਿਚਾਰ ਚਰਚਾ ਵੀ ਕੀਤੀ ਜਾਵੇਗੀ।ਆਗੂਆਂ ਨੇ ਸਭਨਾਂ ਪੈਨਸ਼ਨਰਾਂ ਅਤੇ ਆਗੂਆਂ ਨੂੰ 5 ਜਨਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਣ ਵਾਲੇ ਸਨਮਾਨ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਸਮੇਂ ਜਗਦੀਸ਼ ਸਿੰਘ, ਜੋਗਿੰਦਰ ਪਾਲ ਅਤੇ ਮੋਹਣ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published.


*


%d