Haryana News

( 1) ਚੰਡੀਗੜ੍ਹ,:::::::::::::::::- ਹਰਿਆਣਾ ਸਰਕਾਰ ਦੀ ਬਿਹਤਰੀਨ ਸਿਹਤ ਸਹੂਲਤਾਂ ਦਾ ਉਸ ਸਮੇਂ ਮਾਣਮਈ ਲੰਮ੍ਹਾ ਦੇਖਣ ਵਿਚ ਆਇਆ ਜਦੋਂ ਪੀਜੀਆਈਐਮਐਸ ਰੋਹਤਕ ਦੇ ਡਾਕਟਰਾਂ ਦੀ ਇਕ ਟੀਮ ਨੇ ਗੁਰਦਾ-ਟ੍ਰਾਂਸਪਲਾਂਟ (ਰੀਨਲ ਟ੍ਰਾਂਸਪਲਾਂਟ) ਦੀ ਪਹਿਲੀ ਸਰਜਰੀ ਸਫਲਤਾਪੂਰਵਕ ਕੀਤੀ ਹੈ।

          ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੈਡੀਕਲ ਟੀਮ ਦੇ ਟ੍ਰਾਂਸਪਲਾਂਟ ਸਰਜਨ  ਡਾ. ਵਿਵੇਕ ਠਾਕੁਰ ਅਤੇ ਡਾ. ਗੌਰਵ ਸ਼ੰਕਰ ਪਾਂਡੇ ਨੇਫ੍ਰੋਲਾਜਿਸਟ ਡਾ. ਅਰੁਣ ਦੁਆ ਅਤੇ ਡਾ. ਅੰਕੁਰ ਗੋਇਲ ਅਤੇ ੲਨੇਸਥੀਸਿਆ ਟੀਮ ਦੀ ਡਾ. ਮਮਤਾ, ਡਾ. ਆਸ਼ੀਸ਼ ਅਤੇ ਡਾ. ਆਸ਼ਾ ਸਮੇਤ ਇੰਨ੍ਹਾਂ ਦੇ ਮੇਂਟਰ ਡਾ. ਆਸ਼ੀਸ਼ ਸ਼ਰਮਾ ਨੂੰ ਵਧਾਈ ਦਿੱਤੀ ਹੈ। ਡਾਕਟਰਾਂ ਦੀ ਇਸ ਟੀਮ ਨੇ ਬ੍ਰੇਨ ਡੈਡ ਡੋਨਰ ਮਰੀਜ ਦੀ ਦੋਵਾਂ ਕਿਡਨੀ ਨੂੰ ਪੀਜੀਆਈਐਮਐਸ, ਰੋਹਤਕ ਵਿਚ ਦੋ ਜਰੂਰਤਮੰਦ ਮਰੀਜਾਂ ਵਿਚ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ। ਖਾਸ ਗੱਲ ਇਹ ਹੈ ਕਿ ਡਾਕਟਰਾਂ ਦੀ ਇਹ ਟੀਮ ਡੋਨਰ ਦਾ ਲੀਵਰ ਵੀ ਸਫਲਤਾਪੂਰਵਕ ਕੱਢਣ ਵਿਚ ਕਾਮਯਾਬ ਰਹੀ ਅਤੇ ਉਸ ਨੂੰ ਲੀਵਰ ਟ੍ਰਾਂਸਪਲਾਂਟ ਦੇ ਲਈ ਆਈਐਲਬੀਐਸ, ਦਿੱਲੀ ਭੇਜ ਦਿੱਤਾ, ਜਿਸ ਨਾਲ ਇਕ ਵਿਅਕਤੀ ਦੀ ਵੀ ਜਾਣ ਬੱਚ ਗਈ। ਇਸ ਤਰ੍ਹਾ ਇਹ ਡਾਕਟਰ 3 ਲੋਕਾਂ ਨੂੰ ਜੀਵਨਦਾਨ ਦੇਣ ਵਿਚ ਸਫਲ ਰਹੇ।

          ਮੁੱਖ ਮੰਤਰੀ ਨੇ ਬ੍ਰੇਨ ਡੈਡ ਡੋਨਰ ਮਰੀਜ ਦੇ ਅੰਗ ਦਾਨ ਕਰਨ ‘ਤੇ ਇੰਨ੍ਹਾਂ ਦਾ ਪਰਿਵਾਰ  ਨੂੰ ਨਿਸਵਾਰਥ ਕਾਰਜ ਕਰਨ ‘ਤੇ ਗਰੈਟੀਟਿਯੂਟ ਇਕ ਛੋਟੇ ਜਿਹੇ ਪ੍ਰਤੀਕ ਵਜੋ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਅੱਗੇ ਦਸਿਆ ਕਿ ਰੀਨਲ ਟ੍ਰਾਂਸਪਲਾਂਟ ਇਕ ਮੁਸ਼ਕਲ ਅਤੇ ਜੀਵਨਰੱਖਿਅਮ ਪ੍ਰਕ੍ਰਿਆ ਹੈ ਅਤੇ ਹੁਣ ਇਹ ਸਹੂਲਤ ਜੋ ਪਹਿਲਾਂ ਸਿਰਫ ਹਰਿਆਣਾ ਰਾਜ ਵਿਚ ਨਿਜੀ ਖੇਤਰ ਦੇ ਹਸਪਤਾਲਾਂ ਵਿਚ ਭਾਰੀ ਲਾਗਤ 8 ਤੋਂ 10 ਲੱਖ ਰੁਪਏ ਵਿਚ ਉਪਲਬਧ ਸੀ। ਹੁਣ ਰਾਜ ਦੇ ਗਰੀਬ ਅਤੇ ਜਰੂਰਤਮੰਦ ਮਰੀਜਾਂ ਨੂੰ ਮਾਮੂਲੀ ਖਰਚ ‘ਤੇ ਮਿਲ  ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀ ਪੀਜੀਆਈਐਮਐਸ ਰੋਹਤਕ ਦੇ ਡਾਕਟਰਾਂ, ਮੈਡੀਕਲ ਸਿਖਿਆ ਵਿਭਾਗ ਅਤੇ ਸਰਕਾਰ ਦੇ ਸਹਿਯੋਗ ਦੇ ਨਤੀਜੇ ਹਨ।

          ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਵੀ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਿਹਤ ਸੇਵਾਵਾਂ ਨੂੰ ਵਧਾਉਣ ਅਤੇ ਸਾਰਿਆਂ ਲਈ ਉਨੱਤ ਮੈਡੀਕਲ ਉਪਚਾਰ ਤਕ ਪਹੁੰਚ ਯਕੀਨੀ ਕਰਨ ਵਿਚ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਦਸਿਆ ਕਿ ਜਲਦੀ ਹੀ ਸਰਕਾਰੀ ਖੇਤਰ ਵਿਚ ਲੀਵਰ ਟ੍ਹਾਂਸਪਲਾਂਟ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਪੀਜੀਆਈਐਮਐਸ, ਰੋਹਤਕ ਦੇ ਪਹਿਲੇ ਰੀਨਲ ਟ੍ਰਾਂਸਪਲਾਂਟ ਦੀ ਸਫਲਤਾ ਇਕ ਆਸ ਯੁਕਤ ਸ਼ੁਰੂਆਤ ਹੈ ਅਤੇ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਿਹਤ ਸੇਵਾਵਾਂ ਵਿਚ ਲਗਾਤਾਰ ਸੁਧਾਰ ਅਤੇ ਵਿਸਤਾਰ ਕਰਨ ਲਈ ਪ੍ਰਤੀਬੱਧ ਹਨ।

          ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ ਸੁਮਿਤਾ ਮਿਸ਼ਰਾ ਨੇ ਪੀਜੀਆਈਐਮਐਸ, ਰੋਹਤਕ ਵਿਚ ਪਹਿਲੀ ਰੀਨਲ ਟ੍ਰਾਂਸਪਲਾਂਟ ਸਰਜਰੀ ਸਫਲਤਾਪੂਰਵਕ ਕਰਨ ਨੂੰ ਸਿਹਤ ਸੇਵਾ ਖੇਤਰ ਵਿਚ ਇਕ ਹੋਰ ਮਹਤੱਵਪੂਰਨ ਮੀਲ ਦਾ ਪੱਥਰ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹੁਣ ਸੂਬਾ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿਚ ਕੀਤੀ ਜਾ ਰਹੀ ਬਿਹਤਰੀਨ ਸਹੂਲਤਾਂ ਅਤੇ ਡਾਕਟਰਾਂ ਦੀ ਟੀਮ ਦੀ ਮਿਹਨਤ ਦੀ ਬਦੌਲਤ ਸੰਭਵ ਹੋ ਪਾਇਆ ਹੈ।

( 2)  ਚੰਡੀਗੜ੍ਹ::::::::::::::::- ਹਰਿਆਣਾ ਬਿਜਲੀ ਰੈਗੂਲੇਟਰੀ ਅਥਾਰਿਟੀ (ਐਚਈਆਰਸੀ) ਦੇ ਨਵੇਂ ਨਿਯੁਕਤ ਚੇਅਰਮੈਨ ਨੰਦ ਲਾਲ ਸ਼ਰਮਾ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਆਵਾਸ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਕਿਵੇਂ ਹਰਿਆਣਾ ਦੇ ਬਿਜਲੀ ਖਪਤਕਾਰਾਂ ਨੂੰ ਹੋਰ ਵੱਧ ਬਿਹਤਰ ਸੇਵਾ ਦੇ ਸਕਦੇ ਹਨ, ਉਨ੍ਹਾਂ ਦੀ ਬਿਹਤਰੀ ਦੇ ਲਈ ਹੋਰ ਕੀ ਕਰ ਸਕਦੇ ਹਨ ਅਤੇ ਗ੍ਰੀਨ ਏਨਰਜੀ ਨੂੰ ਹੋਰ ਵੱਧ ਪ੍ਰੋਤਸਾਹਨ ਦੇਣ ਲਈ ਕਿਵੇਂ ਵਿਵਸਥਾ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਇੰਨ੍ਹਾਂ ਸੱਭ ਵਿਸ਼ਿਆਂ ‘ਤੇ ਚਰਚਾ ਹੋਈ।

          ਵਰਨਣਯੋਗ ਹੈ ਕਿ ਭਾਰਤ ਸਰਕਾਰ ਨੇ ਟੀਚਾ ਰੱਖਿਆ ਹੋਇਆ ਹੈ ਕਿ 2030 ਤਕ ਹਰ ਹਾਲਤ ਵਿਚ ਦੇਸ਼ ਵਿਚ 500 ਗੀਗਾਵਾਟ ਗ੍ਰੀਨ ਏਨਰਜੀ ਦਾ ਨਿਰਮਾਣ ਕਰਨਾ ਹੈ। ਉਸ ਦੌਰਾਨ ਜੋ ਭਾਰਤ ਦੀ ਬਿਜਲੀ ਜਰੂਰਤ ਹੋਵੇਗੀ ਉਸ ਦੇ 50 ਫੀਸਦੀ ਗ੍ਰੀਨ ਏਨਰਜੀ ਯਾਨੀ ਨੌਨ ਫੋਸਿਲ  ਫਿਯੂਲ ਨਾਲ ਪੂਰੀ ਕੀਤੀ ਜਾਵੇਗੀ, ਗ੍ਰੀਨ ਏਨਰਜੀ ਨੂੰ ਪ੍ਰੋਤਸਾਹਨ ਦੇਣ ਲਈ ਹਰ ਰਾਜ ਨੂੰ ਆਪਣੀ ਮਹਤੱਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ, ਇਸ ਦਿਸ਼ਾ ਵਿਚ ਹਰਿਆਣਾ ਆਪਣਾ ਕਿਵੇਂ ਸਹਿਯੋਗ ਦੇ ਸਕਦੀ ਹੈ, ਉਸ ਨੂੰ ਲੈ ਕੇ ਇਹ ਵਿਚਾਰ ਵਿਟਾਂਦਾਂ ਹੋਇਆ।

( 3)  ਚੰਡੀਗੜ੍ਹ::::::::::::::::::::::::- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਡਿਊਟੀ ਦੌਰਾਨ ਪੋਲਿੰਗ/ਸੁਰੱਖਿਆ ਕਰਮਚਾਰੀਆਂ ਦੇ ਪਰਿਵਾਰਜਨ ਨੂੰ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ। ਡਿਊਟੀ ਦੌਰਾਨ ਹਿੰਸਕ ਘਟਨਾਵਾਂ, ਬੰਬ ਬਲਾਸਟ ਜਾਂ ਅੱਤਵਾਦੀ ਘਟਨਾਵਾਂ ਜਾਂ ਗੋਲੀਬਾਰੀ ਆਦਿ ਦੇ ਕਾਰਨ ਮੌਤ ਹੋ ਜਾਣ ‘ਤੇ ਪਰਿਵਾਰਜਨ ਨੂੰ 30 ਲੱਖ ਰੁਪਏ ਦਿੱਤੇ ਜਾਣਗੇ। ਇਸੀ ਤਰ੍ਹਾ ਡਿਊਟੀ ‘ਤੇ ਕਿਸੇ ਹੋਰ ਕਾਰਨਾਂ ਨਾਲ ਮੌਤ ਹੋ ਜਾਣ ‘ਤੇ 15 ਲੱਖ ਰੁਪਏ, ਅਸਮਾਜਿਕ ਤੱਤਾਂ ਦੇ ਹਮਲੇ ਕਾਰਨ ਕਰਮਚਾਰੀ ਦੇ ਸਥਾਈ ਦਿਵਆਂਗਤਾ ਹੋਣ ‘ਤੇ ਪਰਿਵਾਰਜਨ ਨੂੰ 15 ਲੱਖ ਰੁਪਏ ਅਤੇ ਸ਼ਰੀਰ ਦੇ ਕਿਸੇ ਅੰਗ ਜਾਂ ਅੱਖਾਂ ਦੀ ਨਜਰ ਜਾਣ ਦੀ ਸਥਿਤੀ ਵਿਚ 7.5 ਲੱਖ ਰੁਪਏ ਦੇ ਵਿੱਤੀ ਸਹਾਇਤਾ ਪਰਿਵਾਰਜਨਾਂ ਨੂੰ ਦਿੱਤੀ ਜਾਵੇਗੀ।

          ਸ੍ਰੀ ਅਨੁਰਾਗ ਅਗਰਵਾਲ ਅੱਜ ਇੱਥੇ ਆਪਣੇ ਦਫਤਰ ਵਿਚ ਆਉਣ ਵਾਲੇ ਲੋਕਸਭਾ ਚੋਣਾਂ ਵਿਚ ਡਿਊਟੀ ਵਿਚ ਲੱਗੇ ਕਰਮਚਾਰੀਆਂ ਲਈ ਏਕਸਗ੍ਰੇਸ਼ਿਆ ਨੀਤੀ ਨਾਲ ਸਬੰਧਿਤ ਬਿੰਦੂਆਂ ‘ਤੇ ਸਮੀਖਿਆ ਲਈ ਪ੍ਰਬੰਧਿਤ ਮੀਟਿੰੰ ਗ ਦੀ ਅਗਵਾਈ ਕਰ ਰਹੇ ਸਨ।

          ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਚੋਣ ਡਿਊਟੀ ਦੌਰਾਨ ਦਿੱਤੀ ਜਾਣ ਵਾਲੀ ਇਹ ਐਕਸਗ੍ਰੇਸ਼ਿਆ ਰਕਮ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਸੂਬਾ ਸਰਕਾਰ ਜਾਂ ਹੋਰ ਨਿਯੋਕਤਾ ਵੱਲੋਂ ਦਿੱਤੀ ਜਾਣ ਵਾਲੇ ਅਨੁਕੰਪਾ ਰਕਮ ਤੋਂ ਵੱਧ ਹੋਵੇਗੀ।

          ਸ੍ਰੀ ਅਨੁਰਾਗ ਅਗਰਵਲਾ ਨੇ ਕਿਹਾ ਕਿ ਅਨੁਕੰਪਾ ਰਕਮ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੀ ਜਿਮੇਵਾਰੀ ਜਿਲ੍ਹਾ ਚੋਣ ਅਧਿਕਾਰੀ ਅਤੇ ਪੁਲਿਸ ਸੁਪਰਡੈਂਟ ਦੀ ਹੋਵੇਗੀ ਅਤੇ ਕਰਮਚਾਰੀ ਦੀ ਮੌਤ ਦਿਵਆਂਗਤਾ ਆਤਿ ਹੋਣ ਦੀ ਘਟਨਾ ਦੀ ਮਿੱਤੀ ਤੋਂ 10 ਦਿਨ ਦੇ ਅੰਦਰ-ਅੰਦਰ ਸ਼ੁਰੂ ਕਰਨੀ ਹੋਵੇਗੀ। ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ 1 ਮਹੀਨੇ ਦੇ ਅੰਦਰ ਸਬੰਧਿਤ ਮਾਮਲੇ ਦੀ ਨਿਪਟਾਨ ਯਕੀਨੀ ਕਰਨਾ ਹੋਵੇਗਾ।

          ਮੁੱਖ ਚੋਣ ਅਧਿਕਾਰੀ ਨੇ ਨਿਰਦੇਸ਼ ਦਿੱਤੇ ਕਿ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਪੋਲਿੰਗ ਕਰਮਚਾਰੀਆਂ ਲਈ ਟ੍ਰੇਨਿੰਗ ਕੇਂਦਰ, ਡਿਸਪੇਚ ਅਤੇ ਰਿਸੀਵਿੰਗ ਕੇਂਦਰਾਂ ‘ਤੇ ਸਿਹਤ ਦੇਖਭਾਲ, ਫਸਟ-ਏਡ ਆਦਿ ਦੀ ਸਹੂਲਤ ਯਕੀਨੀ ਕੀਤੀ ਜਾਵੇ ਅਤੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਲੈਸ ਇਕ ਐਂਬੂਲੇਂਸ ਦੀ ਵੀ ਵਿਵਸਥਾ ਰਹਿਣੀ ਚਾਹੀਦੀ ਹੈ। ਨਾਲ ਹੀ ਸਾਰੇ ਜਿਲ੍ਹਾ ਚੋਣ ਅਧਿਕਾਰੀ ਚੋਣ ਡਿਊਟੀ ਵਿਚ ਲੱਗੇ ਕਰਮਚਾਰੀਆਂ ਦੇ ਵੈਲਫੇਅਰ ਤੇ ਹੋਰ ਸਹੂਲਤਾਂ ਦੇ ਲਈ ਕਿਸੇ ਸੀਨੀਅਰ ਅਧਿਕਾਰੀ ਨੂੰ ਨੋਡਲ ਅਧਿਕਾਰੀ ਵਜੋ ਨਾਮਜਦ ਕਰਣਗੇ ਅਤੇ ਇਸ ਦੀ ਜਾਣਕਾਰੀ ਮੁੱਖ ਦਫਤਰ ਨੂੰ ਦੇਣਗੇ।

          ਉਨ੍ਹਾਂ ਨੇ ਦਸਿਆ ਕਿ ਚੋਣ ਡਿਊਟੀ ਦੀ ਸਮੇਂਸੀਮਾ ਚੋਣਾਂ ਦੇ ਐਲਾਨਾਂ ਦੀ ਮਿੱਤੀ ਤੋਂ ਲੈ ਕੇ ਨਤੀਜੇ ਦੀ ਮਿੱਤੀ ਤਕ (ਦੋਵਾਂ ਦਿਨਾਂ ਨੁੰ ਸ਼ਾਮਿਲ ਕਰਦੇ ਹੋਏ) ਮੰਨਿਆ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਆਉਣ ਵਾਲੇ ਲੋਕਸਭਾ ਚੋਣਾਂ ਦੇ ਮੱਦੇਨਜਰ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਚੋਣ ਨਾਲ ਸਬੰਧਿਤ ਤਿਆਰੀਆਂ ਪੂਰੀਆਂ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਆਯੋਗ ਦੇ ਅਨੁਸਾਰ ਚੋਣ ਦੌਰਾਨ ਕਠੋਰ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ, ਜੋ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਚੋਣ ਮਸ਼ੀਨਰੀ ਵੱਲੋਂ ਕੀਤੀ ਜਾਂਦੀ ਹੈ। ਇਹ ਕਰਮਚਾਰੀ ਚੋਣ ਦੇ ਸੁਤੰਤਰ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਕਰਨ ਦੀ ਪ੍ਰਤੀਬੱਧਤਾ ਦੇ ਨਾਲ ਆਪਣਾ ਜੀਵਨ ਨੂੰ ਜੋਖਿਮ ਵਿਚ ਪਾਉਂਣ ਵਰਗੇ ਚਨੌਤੀਪੂਰਣ ਕੰਮ ਕਰਦੇ ਹਨ। ਉਨ੍ਹਾਂ ਦੇ ਵੱਲੋਂ ਕੀਤੇ ਗਏ ਯੋਗਦਾਨ ਨੂੰ ਦੇਖਦੇ ਹੋਏ ਕਮਿਸ਼ਨ ਨੇ ਮੌਤ ਦੇ ਮਾਮਲੇ ਵਿਚ ਮ੍ਰਿਤ ਕਰਮਚਾਰੀਆਂ ਦੇ ਨੇੜੇ ਸਬੰਧੀਆਂ ਨੂੰ ਐਕਸਗ੍ਰੇਸ਼ਿਆ ਰਕਮ ਵਜੋ ਮੁਆਵਜਾ ਜਾਂ ਗੰਭੀਰ ਸੱਟ ਦੇ ਨਤੀਜੇਵਜੋ ਸਥਾਈ ਵਿਕਲਾਂਗਤਾ ਦੇ ਮਾਮਲੇ ਵਿਚ ਕਰਮਚਾਰੀਆਂ ਦੇ ਲਈ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਾਵਧਾਨ ਕੀਤਾ ਹੈ।

          ਮੀਟਿੰਗ ਵਿਚ ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ, ਸੰਯੁਕਤ ਮੁੱਖ ਚੋਣ ਅਧਿਕਾਰੀ ਅਪੂਰਵ ਅਤੇ ਰਾਜ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

(4)     ਚੰਡੀਗੜ੍ਹ::::::::::::::::::: – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਸਵਾ ਚਾਰ ਸਾਲ ਤੋਂ ਸੜਕ ਸਿਸਟਮ ਨੂੰ ਮਜਬੂਤ ਕਰਨ ਵਿਚ ਲੱਗੀ ਹੋਈ ਹੈ, ਇਸ ਦੌਰਾਨ 15,000 ਕਿਲੋਮੀਟਰ ਲੰਬਾਈ ਦੀ ਸੜਕਾਂ ਦੀ ਮੁਰੰਮਤ ਕੀਤੀ ਗਈ ਅਤੇ ਮਜਬੂਤੀਕਰਣ ਕੀਤਾ ਗਿਆ ਅਤੇ 1,550 ਕਿਲੋਮੀਟਰ ਨਵਾਂ ਸੜਕ ਨੈਟਵਰਕ ਤਿਆਰ ਕੀਤਾ ਗਿਆ।

          ਉਨ੍ਹਾਂ ਨੇ ਅੱਗੇ ਦਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਲਗਭਗ 2,500 ਕਿਲੋਮੀਟਰ ਗ੍ਰਾਮੀਣ ਸੜਕ ਦਾ ਬੁਨਿਆਦੀ ਢਾਂਚਾ ਬਿਹਤਰ ਕੀਤਾ ਗਿਆ। ਇਸੀ ਤਰ੍ਹਾ 1,360 ਕਿਲੋਮੀਟਰ ਲੰਬਾਈ ਦੀ ਸੜਕ ਦਾ ਨਾਬਾਰਡ ਦੇ ਫੰਡ ਨਾਲ ਸੁਧਾਰੀਕਰਣ ਕੀਤਾ ਗਿਆ। ਕੁੱਲ ਮਿਲਾ ਕੇ 20,399  ਕਿਲੋਮੀਟਰ ਸਟੇਟ ਫੰਡ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਆਰਥਕ ਸਹਾਇਤਾ ਨਾਲ ਐਮਡੀਆਰ ਓਡੀਆਰ, ਲਿੰਕ ਸੜਕਾਂ ਅਤੇ ਸਟੇਟ ਹਾਈਵੇਜ ਦਾ ਬਿਹਤਰੀਨ ਢੰਗ ਨਾਲ ਸੁਧਾਰ ਕੀਤਾ ਹੈ।

          ਡਿਪਟੀ ਮੁੱਖ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਰਨਾਲ, ਅੰਬਾਲਾ, ਪਿੰਜੌਰ ਅਤੇ ਝੱਜਰ ਸਮੇਤ 12 ਨੈਸ਼ਨਲ ਹਾਈਵੇਜ ਦੇ ਬਾਈਪਾਸ ਬਣਾਏ ਗਏ ਹਨ। ਨਾਲ ਹੀ ਜੀਂਦ ਅਤੇ ਉਚਾਨਾਂ ਵਿਚ ਵੀ ਬਾਈਪਾਸ ਦੀ ਮੰਜੂਰੀ ਮਿਲ ਗਈ ਹੈ। ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਸੂਬਾ ਸਰਕਾਰ ਵੱਲੋਂ ਚੁੱਕੇ ਗਏ ਇੰਨ੍ਹਾਂ ਕਦਮਾਂ ਨਾਲ ਸ਼ਹਿਰਾਂ ਵਿਚ ਆਵਾਜਾਈ ਦਾ ਦਬਾਅ ਘੱਟ ਹੋਵੇਗਾ ਅਤੇ ਜਾਮ ਦੀ ਸਮਸਿਆ ਤੋਂ ਮੁਕਤੀ ਮਿਲੇਗੀ।

          ਉਨ੍ਹਾਂ ਨੇ ਦਸਿਆ ਕਿ ਇਕ ਨੈਸ਼ਨਲ ਹਾਈਵੇਜ ਪਿੰਜੌਰ ਤੋਂ ਹੋ ਕੇ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਚ ਜਾਂਦਾ ਹੈ। ਇਸ ਨਾਲ ਵਾਹਨਾਂ ਦੀ ਗਿਣਤੀ ਵੱਧ ਹੋਣ ਕਾਰਨ ਪਿੰਜੌਰ ਅਤੇ ਕਾਲਕਾ ਵਿਚ ਜਾਮ ਦੀ ਸਮਸਿਆ ਬਣੀ ਰਹਿੰਦੀ ਸੀ, ਲੋਕਾਂ ਦੀ ਸਮਸਿਆ ਨੂੰ ਹੱਲ ਕਰਦੇ ਹੋਏ ਪਿੰਜੌਰ ਵਿਚ ਵੀ ਬਾਈਪਾਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦਾ 93 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਕੇਂਦਰੀ ਸੜਕ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਇਸ ਬਾਈਪਾਸ ਦੇ ਉਦਘਾਟਨ ਕਰਵਾਉਣ ਲਈ ਸਮੇਂ ਦੇਣ ਤਹਿਤ ਮੈਂ ਅਪੀਲ ਕੀਤੀ ਸੀ।

          ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਯਮੁਨਾਨਗਰ ਸ਼ਹਿਰ ਤੋਂ ਪੌਂਟਾ ਸਾਹਿਬ ਦੇ ਵੱਲ ਜਾਣ ਵਾਲੀ ਸੜਕ ‘ਤੇ ਵੀ ਵੱਧ ਵਾਹਨ ਹੋਣ ਦੇ ਕਾਰਨ ਜਾਮ ਦੀ ਸਮਸਿਆ ਬਣੀ ਰਹਿੰਦੀ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨੈਸ਼ਨਲ ਹਾਈਵੇ ‘ਤੇ ਸ਼ਹਿਰ ਵਿਚ ਟ੍ਰੈਫਿਕ ਦੇ ਦਬਾਅ ਨੂੰ ਘੱਟ ਕਰਨ ਲਈ ਜਗਾਧਰੀ ਅਤੇ ਯਮੁਨਾਨਗਰ ਸ਼ਹਿਰ ਦੇ ਬਾਹਰ ਤੋਂ ਇਕ ਬਾਈਪਾਸ ਬਣਾਇਆ ਜਾਵੇ,  ਇਸ ਦੇ ਲਈ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਤੋਂ ਮੰਜੂਰੀ ਮਿਲ ਚੁੱਕੀ ਹੈ।

ਜਲਦੀ ਬਣੇਗਾ ਫਾਟਕ-ਮੁਕਤ ਹਰਿਆਣਾ  ਦੁਸ਼ਯੰਤ

          ਡਿਪਟੀ ਸੀਐਮ ਨੇ ਕਿਹਾ ਕਿ ਅਸੀਂ ਦੋ ਸਾਲ ਪਹਿਲਾਂ ਹਰਿਆਣਾ ਨੂੰ ਐਸਡੀਆਰ ਅਤੇ ਓਡੀਆਰ ਸੜਕਾਂ ‘ਤੇ ਬਣੇ ਰੇਲਵੇ ਦੀ ਫਾਟਕ ਤੋਂ ਮੁਕਤੀ ਦਿਵਾਉਣ ਲਈ ਫਾਟਕ-ਮੁਕਤ ਹਰਿਆਣਾ ਕਰਨ ਦੀ ਦਿਸ਼ਾ ਵਿਚ ਕਦਮ ਚੁਕਿਆ ਸੀ। ਇਸ ਦੇ ਲਈ ਰਾਜ ਵਿਚ ਆਰਓਬੀ ਅਤੇ ਆਰਯੂਬੀ ਨਿਰਮਾਣ ਦਾ ਖਾਕਾ ਤਿਆਰ ਕੀਤਾ ਗਿਆ। ਹੁਣ ਤਕ 35 ਆਰਓਬੀ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ 52 ਆਰਓਬੀ ਅਗਲੇ ਛੇ ਮਹੀਨੇ ਵਿਚ ਬਣ ਜਾਣਗੇ, ਨਾਲ ਹੀ 43 ਆਰਓਬੀ ਦੇ ਨਿਰਮਾਣ ਲਈ ਡਰਾਇੰਗ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਹੋ ਗਈਆਂ ਹਨ, ਜਲਦੀ ਹੀ ਇੰਨ੍ਹਾਂ ‘ਤੇ ਵੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਜਲਦੀ ਹੀ ਰਾਜ ਦੇ ਸਾਰੇ ਐਮਡੀਆਰ ਅਤੇ ਓਡੀਆਰ ਸੜਕ ਫਾਟਕ -ਮੁਕਤ ਹੋ ਜਾਣਗੇ।

          ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਸਹਿਯੋਗ ਦਿੱਤੇ ਜਾਣ ‘ਤੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਸੂਬੇ ਨੂੰ 2 ਗ੍ਰੀਨਫੀਲਡ ਐਕਸਪ੍ਰੈਸ -ਵੇ ਦਿੱਤੇ ਗਏ ਹਨ। ਇੰਨ੍ਹਾਂ ਵਿਚ ਇਕ ਡਬਵਾਲੀ ਤੋਂ ਪਾਣੀਪਤ ਤਕ ਬਣੇਗਾ ਅਤੇ ਦੂਜਾ ਹਿੱਸਾ ਤੋਂ ਰਿਵਾੜੀ (ਵਾਇਆ ਤੋਸ਼ਾਮ ਬਾਡੜਾ ਮਹੇਂਦਰਗੜ੍ਹ) ਤਕ ਨਿਰਮਾਣਤ ਕੀਤਾ ਜਾਵੇਗਾ। ਇੰਨ੍ਹਾਂ ਦੀ ਡੀਪੀਆਰ ਬਣ ਚੁੱਕੀ ਹੈ ਅਤੇ ਭਾਰਤਮਾਲਾ ਦੇ ਫੇਜ-ਏ ਦੇ ਤਹਿਤ ਜਲਦੀ ਹੀ ਜਮੀਨ ਰਾਖਵਾਂ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ।

ਰਾਜ ਵਿਚ 350 ਸ!ਬਲੈਕ ਸਪਾਟਸ ਚੋਣ ਕੀਤੇ

          ਸ੍ਰੀ ਦੁਸ਼ਯੰਤ ਚੌਟਾਲਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਤਿੰਨ ਸਾਲਾਂ ਵਿਚ ਰਾਜ ਵਿਚ ਲਗਭਗ 350 ਅਜਿਹੇ ਬਲੈਕ -ਸਪਾਟ ਚੋਣ ਕੀਤੇ ਗਏ ਹਨ ਜਿੱਥੇ ਵੱਖ-ਵੱਖ ਸੜਕ ਦੁਰਘਟਨਾ ਹੁੰਦੀ ਰਹਿੰਦੀ ਹੈ, ਲੋਕਾਂ ਦੀ ਜਾਨਾਂ ਵੀ ਗਈਆਂ ਹਨ। ਇੰਨ੍ਹਾਂ ਸਾਰੇ ਬਲੈਕ ਸਪੋਰਟਸ ‘ਤੇ ਕੰਮ ਚੱਲ ਰਿਹਾ ਹੈ। ਇੰਨ੍ਹਾਂ ਤੋਂ ਇਲਾਵਾ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 300 ਵੱਧ ਬਲਾਕ ਸਪੋਟ ਨੂੰ ਵੀ ਠੀਕ ਕਰਨ ਦੀ ਮੰਜੂਰੀ ਦਿੱਤੀ ਹੈ।

ਐਕਸੀਡੈਂਟ ਹੋਣ ‘ਤੇ ਐਫਆਈਆਰ ਦੇ ਨਾਲ ਹੋਵੇਗੀ ਜਿਓ-ਟੈਗਿੰਗ

          ਉਨ੍ਹਾਂ ਨੇ ਇਹ ਵੀ ਹਰਿਆਣਾ ਕਿ ਭਵਿੱਖ ਵਿਚ ਨੈਸ਼ਨਲ ਹਾਈਵੇਜ ਦੀ ਸੜਕ ‘ਤੇ ਜਿਸ ਵੀ ਵਾਹਨ ਦਾ ਐਕਸੀਡੈਂਟ ਹੋਵੇਗਾ, ਜੇਕਰ ਉਸ ਵਿਚ ਕੋਈ ਵਿਅਕਤੀ ਜਖਮੀ ਹੁੰਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਮਾਮਲੇ ਵਿਚ ਪੁਲਿਸ ਵੱਲੋਂ ਐਫਆਈਆਰ ਦੇ ਨਾਂਲ ਪੀਡਬਲਿਯੂਡੀ ਵਿਭਾਗ ਦੇ ਨਾਲ ਜਿਓ-ਟੈਗਿੰਗ ਕੀਤੀ ਜਾਵੇਗੀ। ਇਸ ਤੋਂ ਐਕਸੀਡੈਂਟ ਸੰਭਾਵਿਤ ਖੇਤਰ ਦਾ ਪਤਾ ਚੱਲ ਜਾਵੇਗਾ ਤਾਂ ਜੋ ਭਵਿੱਖ ਵਿਚ ਉਸ ਸਥਾਨ ‘ਤੇ ਆਰਓਬੀ, ਆਰਯੂਬੀ ਬਨਾਉਣ ਅਤੇ ਕੱਟ ਨੂੰ ਬੰਦ ਕਰਨ ਦੀ ਦਿਸ਼ਾ ਵਿਚ ਕਦਮਚੁਕਿਆ ਜਾ ਸਕੇ।

          ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਹਿਸਾਰ ਵਿਚ ਜਲਦੀ ਹੀ ਕਰੀਬ 750 ਕਰੋੜ ਰੁਪਏ ਦੀ ਲਾਗਤ ਨਾਲ ਏਲੀਵੇਟਿਡ ਰੋਡ ਬਣਾਇਆ ਜਾਵੇਗਾ, ਡੀਪੀਆਰ ਬਣ ਚੁੱਕੀ ਹੈ। ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਬਹਾਦੁਰਗੜ੍ਹ ਵਿਚ 13.9 ਕਿਲੋਮੀਟਰ ਲਬੰੀ ਏਲੀਵੇਟੇਡ ਰੇਲਵੇ ਲਾਇਨ ਦੀ ਲਗਭਗ ਮੰਜੂਰੀ ਮਿਲ ਚੁੱਕੀ ਹੈ। ਉੱਕੇ ਇਕ ਆਰਓਬੀ, ਤਿੰਨ ਅੰਡਰਪਾਸ ਦੀ ਵੀ ਮੰਜੂਰੀ ਮਿਲ ਚੁੱਕੀ ਹੈ, ਇਸ ਦੇ ਬਾਅਦ ਬਹਾਦੁਰਗੜ੍ਹ ਵਿਚ ਚਾਰ ਰੇਲਵੇ ਫਾਟਕਾਂ ਤੋਂ ਨਿਜਾਤ ਮਿਲ ਜਾਵੇਗਾੀ। ਇਸ ਤੋਂ ਇਲਾਵਾ ਗੁਰੂਗ੍ਰਾਮ ਦੇ ਫਰੂਖਨਗਰ ਤੋਂ ਝੱਜਰ ਰਿਵਾੜੀ ਰੇਲਵੇ ਲਾਇਨ ਤਕ ਨਵੀਂ ਲਾਇਨ ਬਣਾਈ ਜਾਵੇਗੀ।  ਕੇਂਦਰ ਸਰਕਾਰ ਤੋਂ ਸਹਿਮਤੀ ਮਿਲ ਚੁੱਕੀ ਹੈ।

(5)  ਚੰਡੀਗੜ੍ਹ, ::::::::::::: – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਐਲਾਨ ਕੀਤਾ ਕਿ ਇਕ ਅਪ੍ਰੈਲ 2024 ਤੋਂ ਸੂਬੇ ਦੇ ਬੀਪੀਐਲ ਕਾਰਡ ਧਾਰਕਾਂ ਨੁੰ ਡਿਮਾਂਡ ‘ਤੇ ਸੂਰਜਮੁਖੀ ਦਾ ਤੇਲ ਵੀ ਉਪਲਬਘ ਕਰਵਾਇਆ ਜਾਵੇਗਾ।

          ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਬੀਪੀਐਲ ਕਾਰਡ ਧਾਰਕਾਂ ਦੇ ਹਿੱਤ ਵਿਚ ਚੁੱਕੇ ਗਏ ਕਦਮ ਦੀ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਆਮਦਨੀ ਦੀ ਲਿਮਿਟ ਵਧਾਉਣ ਦੇ ਬਾਅਦ ਵੀ ਕਰੀਬ 57 ਲੱਖ ਨਵੇਂ ਲਾਭਕਾਰ ਬੀਪੀਐਲ ਦੇ ਘੇਰੇ ਵਿਚ ਆਏ ਹਨ।

          ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਾ ਕਾਰਜਭਾਰ ਹੈ, ਨੇ ਦਸਿਆ ਕਿ ਲੋਕਾਂ ਦੀ ਆਰਥਕ ਸਥਿਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਦੋ ਸਾਲ ਪਹਿਲਾਂ ਬੀਪੀਐਲ ਕਾਰਡ ਧਾਰਕਾਂ ਦੇ ਲਈ ਆਮਦਨੀ ਦੀ ਲਿਮਿਟ 1.20 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ 1.80 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ ਸੀ।

          ਉਨ੍ਹਾਂ ਨੇ ਕੁੱਝ ਲੋਕਾਂ ਵੱਲੋਂ ਬੀਪੀਐਲ ਲਾਭਕਾਰਾਂ ਦੀ ਗਿਣਤੀ ਵਧਾਉਣ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਦਸਬੰਰ, 2022 ਵਿਚ ਹੁਣ ਲਿਮਿਟ ਨੂੰ ਰਿਵਾਇਜ ਕਰਨ ਦਾ ਕੰਮ ਕੀਤਾ ਉਦੋਂ ਤੋਂ  ਪਹਿਲਾਂ  ਬੀਪੀਐਲ ਕਾਰਡ ਦੀ ਗਿਣਤੀ 26 ਲੱਖ 94 ਹਜਾਰ 484 ਅਤੇ ਲਾਭਕਾਰਾਂ ਦੀ ਗਿਣਤੀ ਇਕ ਕਰੋੜ 22 ਲੱਖ 12 ਹਜਾਰ 778 ਸੀ। ਹੁਣ ਲਿਮਿਟ ਰਿਵਾਇਜ ਦੇ ਬਾਅਦ ਜਨਵਰੀ 2024 ਵਿਚ 44 ਲੱਖ 86 ਹਜਾਰ  954 ਬੀਪੀਐਲ ਕਾਰਡ ਅਤੇ ਇਕ ਕਰੋੜ 79 ਲੱਖ 44 ਹਜਾਰ 45 ਲਾਭਕਾਰਾਂ ਦੀ ਗਿਣਤੀ ਪਹੁੰਚ ਗਈ ਹੈ। ਕੁੱਲ ਮਿਲਾ ਕੇ ਬੀਪੀਐਲ ਦੀ ਲਿਸਟ ਵਿਚ ਕਰੀਬ 57 ਲੱਖ ਲਾਭਕਾਰ ਨਵੇਂ ਜੁੜੇ ਹਨ।

ਬਕਾਇਆ ਰਾਸ਼ਨ ਵੀ ਮਿਲੇਗਾ ਬੀਪੀਐਲ ਕਾਰਡ ਧਾਰਕ ਨੂੰ  ਡਿਪਟੀ ਸੀਐਮ

          ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਬੀਪੀਐਲ ਲਿਸਟ ਵਿਚ 57 ਲੱਖ ਨਵੇਂ ਲਾਭਕਾਰ ਜੁੜਨ ਨਾਲ ਕੁੱਝ ਲਾਭਕਾਰਾਂ ਨੂੰ ਰਾਸ਼ਨ ਨਹੀਂ ਮਿਲ ਪਾਇਆ ਸੀ। ਨਵੇਂ ਨਾਭਕਾਰਾਂ ਨੁੰ ਦਿੱਤੇ ਜਾਣ ਵਾਲੇ ਰਾਸ਼ਨ ਤਹਿਤ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਜਿਸ ਦੀ ਹੁਣ ਮੰਜੂਰੀ ਮਿਲ ਗਈ ਹੈ ਅਤੇ ਬਕਾਇਆ ਰਾਸ਼ਨ ਦਾ ਵੀ ਜਲਦੀ ਹੀ ਵੰਡ ਕਰ ਦਿੱਤਾ ਜਾਵੇਗਾ। ਸੂਬਾ ਸਰਕਾਰ ਕੇਂਦਰ ਦੀ ਏਜੰਸੀਆਂ ਨਾਲ ਕਣਕ ਅਤੇ ਗੰਨਾ ਮਿੱਲਾਂ ਤੋਂ ਖੰਡ ਖਰੀਦੇਗੀ।

          ਉਨ੍ਹਾਂ ਨੇ ਇਹ ਵੀ ਦਸਿਆ ਕਿ ਬੀਪੀਐਲ ਕਾਰਡ ਧਾਰਕਾਂ ਨੂੰ ਡੀਬੀਟੀ ਰਾਹੀਂ ਸਰੋਂ ਦੇ ਤੇਲ ਦੀ ਕੀਮਤ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਰਹੀ ਸੀ। ਪਰ ਲੋਕਾਂ ਦੀ ਡਿਮਾਂਡ ਆਈ ਹੈ ਕਿ ਉਨ੍ਹਾਂ ਨੁੰ ਡਿਪੋ ਤੋਂ ਤੇਲ ਹੀ ਦਿੱਤਾ ਜਾਵੇ ਨਾ ਕਿ ਪੈਸੇ। ਇਸ ‘ਤੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਬੀਪੀਐਲ ਦੇ ਲਾਭਕਾਰਾਂ ਨੂੰ ਸਰੋਂ ਦਾ ਤੇਲ ਹੀ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕਿ ਨਵੇਂ ਵਿੱਤ ਸਾਲ ਇਕ ਅਪ੍ਰੈਲ, 2024 ਤੋਂ ਰਾਜ ਦੇ ਬੀਪੀਐਲ ਕਾਰਡ ਧਾਰਕਾਂ ਨੂੰ ਸੂਰਜਮੁਖੀ  ਦਾ ਤੇਲ ਵੀ ਦੇਣਾ ਸ਼ੁਰੂ ਕੀਤਾ ਜਾਵੇਗਾ। ਹਰੇਕ ਜਿਲ੍ਹਾ ਤੋਂ ਆਉਣ ਵਾਲੀ ਡਿਮਾਂਡ ਦੇ ਅਨੁਸਾਰ ਸਰੋਂ ਦਾ ਤੇਲ ਅਤੇ ਸੂਰਜਮੁਖੀ ਦਾ ਤੇਲ ਬੀਪੀਐਲ ਲਾਭਕਾਰਾਂ ਨੁੰ ਵੰਡ ਕੀਤੀ ਜਾਵੇਗੀ।

(6)    ਚੰਡੀਗੜ੍ਹ,::::::::::::::::: – ਹਰਿਆਣਾ ਦੇ ਸਕੂਲ ਸਿਖਿਆ ਅਤੇ ਸੈਰ-ਸਪਾਟਾ ਮੰਤਰੀ ਕੰਵਰਪਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਰਾਜ ਸਰਕਾਰ ਸੱਭ ਕਾ ਸਾਥ-ਸੱਭਕਾ ਵਿਕਾਸ ਦੇ ਮੂਲਮੰਤਰ ਦੇ ਤਹਿਤ ਸਿਖਿਆ, ਸਿਹਤ, ਸੁਰੱਖਿਆ, ਸਵਾਵਲੰਬਨ ਅਤੇ ਸਵਾਭੀਮਾਨ ਹਰ ਵਰਗ ਦੇ ਹਿੱਤ ਨੂੰ ਧਿਆਨ ਵਿਚ ਰੱਖ ਕੇ ਕੰਮ ਕਰ ਰਹੀ ਹੈ ਅਤੇ ਇਸੀ ਮੂਲ ਮੰਤਰ ਰਾਹੀਂ ਸੁਸਾਸ਼ਨ ‘ਤੇ ਜੋਰ ਦਿੱਤਾ ਜਾ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਹਾਲ ਹੀ ਵਿਚ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ 2024 ਕਰੋੜ ਰੁਪਏ ਦੀ 153 ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਸੂਬੇ ਦੇ ਸਾਰੀ ਵਿਧਾਨਸਭਾ ਖੇਤਰਾਂ ਵਿਚ ਬਣਿਆ ਭੇਦਭਾਵ ਵਿਕਾਸ ਕੰਮਾਂ ਨੁੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕਰਵਾਇਆ ਜਾ ਰਿਹਾ ਹੈ।

          ਸਕੂਲ ਸਿਖਿਆ ਮੰਤਰੀ ਅੱਜ ਆਪਣੇ ਜਗਾਧਰੀ ਆਵਾਸ ‘ਤੇ ਦਰਬਾਰ ਵਿਚ ਆਏ ਨਾਗਰਿਕਾਂ ਦੀ ਸਮਸਿਆਵਾਂ ਸੁਣ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਵੱਧ ਤੋਂ ਵੱਧ ਸਮਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕਰ ਦਿੱਤਾ। ਕੁੱਝ ਸ਼ਿਕਾਇਤਾਂ ਵਿਚ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।

 

Leave a Reply

Your email address will not be published.


*


%d