ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਲਾਕ ਪੱਧਰੀ ਸਮਾਗਮ ਦੌਰਾਨ ਨਵਜੰਮੀਆਂ ਲੜਕੀਆਂ ਨੂੰ ਕੀਤਾ ਸਨਮਾਨਿਤ

ਨੂਰਪੁਰ ਬੇਦੀ ::::::::::::::::::::::::
ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂਰਪੁਰ ਬੇਦੀ ਵੱਲੋਂ ਸੀ.ਡੀ.ਪੀ.ਓ ਰਜਿੰਦਰ ਪਾਲ ਕੌਰ ਦੀ ਅਗਵਾਈ ਵਿੱਚ ਸੈਣੀ ਮਾਜਰਾ ਵਿਖੇ ਅੱਜ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਪਿੰਡ ਦੀਆਂ ਨਵਜੰਮੀਆਂ ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਜੰਮੀਆਂ ਕੁੜੀਆਂ ਰਾਧਿਕਾ,  ਚਾਹਤ ਪ੍ਰੀਤ , ਕਾਵਸ਼ ਪ੍ਰੀਤ ਨੂੰ ਲੋਹੜੀ ਵੀ ਪਾਈ ਗਈ l ਸਮਾਗਮ ਨੂੰ ਸੰਬੋਧਨ ਕਰਦਿਆਂ ਸੀਡੀਪੀਓ ਮੈਡਮ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਲੜਕੀਆਂ ਮੁੰਡਿਆਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ, ਇਸ ਲਈ ਮਾਪਿਆਂ ਨੂੰ ਆਪਣੀਆਂ ਲੜਕੀਆਂ ਨੂੰ ਵੀ ਮੁੰਡਿਆਂ ਵਾਂਗ ਪਾਲਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਅੱਜ ਹਰ ਖੇਤਰ ਵਿੱਚ ਲੜਕੀਆਂ ਦਾ ਦਬਦਬਾ ਕਾਇਮ ਹੈ l ਆਂਗਣਵਾੜੀ ਸੁਪਰਵਾਈਜ਼ਰ ਸੰਤੋਸ਼ ਸੈਣੀ ਨੇ ਕਿਹਾ ਕਿ ਲੜਕੀਆਂ ਨੂੰ ਸੰਤੁਲਿਤ ਭੋਜਨ ਦੇਣ ਅਤੇ ਉਨਾਂ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਇਸ ਮੌਕੇ ਆਂਗਣਵਾੜੀ ਸੁਪਰਵਾਈਜ਼ਰ ਗੁਰਪ੍ਰੀਤ ਕੌਰ,  ਨਿਰਮਲਾ ,ਊਸ਼ਾ ਦੇਵੀ, ਮਹਿੰਦਰ ਕੌਰ ,ਅੰਮ੍ਰਿਤ ਕੌਰ (ਸਾਰੀਆਂ ਆਂਗਣਵਾੜੀ ਸੁਪਰਵਾਈਜ਼ਰ), ਆਂਗਨਵਾੜੀ ਵਰਕਰ ਗੁਰਚਰਨ ਕੁਮਾਰੀ, ਗੁਰਮੀਤ ਕੌਰ, ਕਿਰਨ ਪਾਂਡੇ, ਹਰਪਾਲ ਕੌਰ ,ਕਿਰਨ ਅਰੋੜਾ, ਪੂਨਮ ਰਾਣੀ ,ਮਨਜੀਤ ਕੌਰ, ਸੁਨੀਤਾ ਦੇਵੀ,  ਸੁਮਨ ਸ਼ਰਮਾ, ਕਸ਼ਮੀਰ ਕੌਰ, ਹਰਜਿੰਦਰ ਕੌਰ, ਅਮਰਜੀਤ ਕੌਰ ਤੇ  ਸਲੋਚਨਾ ਦੇਵੀ ਵੀ ਹਾਜ਼ਰ ਸਨ l

Leave a Reply

Your email address will not be published.


*


%d