ਮਾਨਸਾ :::::::::::::::::::::::ਹਜ਼ਾਰਾਂ ਕੱਚੇ ਅਧਿਆਪਕਾਂ ਨੂੰ ਅਸਲ ਵਿੱਚ ਪੱਕੇ ਕਰਵਾਉਣ ਲਈ 7 ਮਹੀਨਿਆਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਵਾਸ ਸਥਾਨ ਨੇੜੇ ਪਿੰਡ ਖੁਰਾਣਾ ਦੀ ਟੈਂਕੀ ‘ਤੇ ਡਟੇ ਸਿੱਖਿਆ ਪ੍ਰੋਵਾਈਡਰ ਇੰਦਰਜੀਤ ਡੇਲੂਆਣਾ ਦੀ ਸੰਘਰਸ਼ ਨੂੰ ਉਸ ਵੇਲੇ ਬੂਰ ਪਿਆ ਜਦੋਂ ਲੋਹੜੀ ਮੌਕੇ ਉਸ ਨੂੰ ਗੱਲਬਾਤ ਦਾ ਸੱਦਾ ਮਿਲਿਆ ਹੈ,ਜਿਸ ਦੌਰਾਨ ਅਗਲੇ ਦਿਨਾਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਸਿੱਖਿਆ ਪ੍ਰੋਵਾਈਡਰ ਯੂਨੀਅਨ ਨਾਲ  ਉਨ੍ਹਾਂ ਦੇ ਪੱਕੇ ਹੱਲ ਲਈ ਮੀਟਿੰਗਾਂ ਤਹਿ ਹੋਣਗੀਆਂ।
              ਲੋਹੜੀ ਮੌਕੇ ਅੱਜ ਸੱਤ ਮਹੀਨਿਆਂ ਬਾਅਦ ਸੰਘਰਸ਼ੀ ਯੋਧੇ ਇੰਦਰਜੀਤ ਸਿੰਘ ਦੇ ਘਰ ਪਹੁੰਚਣ ‘ਤੇ  ਪਿੰਡ ਡੇਲੂਆਣਾ ਇਨਕਲਾਬੀ ਨਾਅਰਿਆਂ ਨਾਲ ਗੂੰਜ ਉਠਿਆ ਜਦੋਂ ਦਰਜਨਾਂ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਚ ਅਧਿਆਪਕਾਂ,ਪਿੰਡ ਵਾਸੀਆਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ। ਪਿੰਡ ਵਾਸੀਆਂ ਵੱਲ੍ਹੋਂ ਇਸ ਜੇਤੂ ਸੰਘਰਸ਼ ਦੀ ਖੁਸ਼ੀ ਚ ਇੰਦਰਜੀਤ ਡੇਲੂਆਣਾ ਦੇ ਘਰ ਚ ਹੀ ਸਮੂਹਿਕ ਲੋਹੜੀ ਪਾਈ ਗਈ। ਪਿੰਡ ਵਾਸੀਆਂ ਨੇ ਆਪਣੇ ਪਿੰਡ ਦੇ ਇਸ ਯੋਧੇ ‘ਤੇ ਮਾਣ ਮਹਿਸੂਸ ਕੀਤਾ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੀ ਭਵਿੱਖ ਲਈ ਲੜ ਰਿਹਾ ਹੈ।
       ਸਵਾਗਤ ਦੀ ਅਗਵਾਈ ਕਰ ਰਹੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਨਰਲ ਸਕੱਤਰ ਅਮੋਲਕ ਡੇਲੂਆਣਾ, ਪਰਮਿੰਦਰ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਮਾਖਾ,ਸੀ ਪੀ ਆਈ ਲਿਬਰੇਸ਼ਨ ਦੇ ਸੂਬਾਈ ਬੁਲਾਰੇ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਇੰਦਰਜੀਤ ਡੇਲੂਆਣਾ ਆਪਣੇ ਕੇਡਰ ਲਈ ਅਨੇਕਾਂ ਵਾਰ ਜੇਲ੍ਹਾਂ ਥਾਣਿਆਂ ਚ ਗਿਆ ਹੈ,ਅਨੇਕਾਂ ਵਾਰ ਉਸ ਨੇ ਪੁਲੀਸ ਦਾ ਤਸ਼ੱਦਦ ਝੱਲਿਆ ਹੈ,ਪਰ ਉਹ ਕਦੇ ਨਹੀਂ ਡੋਲ੍ਹਿਆ।
       ਪਿੰਡ ਦੇ ਸਰਪੰਚ ਜਸਵਿੰਦਰ,ਹੈੱਡ ਟੀਚਰ ਗੁਰਨਾਮ ਸਿੰਘ ਡੇਲੂਆਣਾ, ਅਜ਼ਾਦ ਡੇਲੂਆਣਾ, ਸਿੰਘ,ਕੁਲਵਿੰਦਰ ਸਿੰਘ ਕਿੰਦਰ,ਬੀਰਬਲ ਸਿੰਘ ਦਰਸ਼ਨ ਅਲੀਸ਼ੇਰ,ਗੁਰਦਾਸ ਸਿੰਘ ਰਾਏਪੁਰ,ਗੁਰਪ੍ਰੀਤ ਸਿੰਘ ਦਲੇਲ ਵਾਲਾ, ਸਤੀਸ਼ ਕੁਮਾਰ,ਸੁਰਿੰਦਰ ਸ਼ਰਮਾਂ, ਸਰਬਜੀਤ ਸਿੰਘ,ਜਸਵੀਰ ਭੰਮੇ ਨੇ ਕਿਹਾ ਕਿ ਇੰਦਰਜੀਤ ਡੇਲੂਆਣਾ ਦੀ ਲੜ੍ਹਾਈ ਹੁਣ ਉਸ ਦੇ ਕੇਡਰ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਉਸ ਨੇ ਜਿਹੜੀ ਹੱਕੀ ਲੜ੍ਹਾਈ ਕੱਚਿਆਂ ਤੋ ਪੱਕੇ ਕਰਨ ਦੀ ਲੜੀ ਹੈ,ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਲੜੀ ਹੈ,ਜਿਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

Leave a Reply

Your email address will not be published.


*


%d