21 ਫਰਵਰੀ ਨੂੰ “ਸਰਬੱਤ ਦਾ ਭਲਾ ਟਰੱਸਟ” ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਐੱਸ.ਪੀ. ਸਿੰਘ ਓਬਰਾਏ ਮੈਡੀਕਲ ਲੈਬਾਰਟਰੀ ਦਾ  ਆਰੰਭ ਕਰਨਗੇ- ਬਾਵਾ

ਮੁੱਲਾਂਪੁਰ ਦਾਖਾ:::::::::::( ਵਿਜੇ ਭਾਂਬਰੀ )- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਕ੍ਰਿਸ਼ਨ ਕੁਮਾਰ ਬਾਬਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ, ਜਸਮੇਲ ਸਿੰਘ ਸਿੱਧੂ ਯੂ.ਐੱਸ.ਏ. ਟਰੱਸਟੀ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਉੱਘੇ ਸਮਾਜ ਸੇਵੀ ਭੀਮ ਸੈਨ ਬਾਂਸਲ, ਬੁੱਧੀਜੀਵੀ ਹਰਮਿੰਦਰ ਸਿੰਘ ਸਾਹਨੀ, ਹਰਦੇਵ ਸਿੰਘ ਕੋਹਲੀ, ਨਿਰਭੈ ਸਿੰਘ ਜਰਮਨ, ਤਾਰਾ ਸਿੰਘ ਯੂ.ਐੱਸ.ਏ.,  ਗੁਰਸੇਵਕ ਸਿੰਘ ਕੈਨੇਡਾ, ਖ਼ੁਸ਼ਹਾਲ ਸਿੰਘ ਕੈਨੇਡਾ, ਪਰਮਜੀਤ ਸਿੰਘ ਪੰਮੀ ਯੂ.ਐੱਸ.ਏ., ਸਰਪੰਚ ਮਨਜੀਤ ਸਿੰਘ ਤੁਗਲ, ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ, ਜਸਪਾਲ ਸਿੰਘ ਨੰਬਰਦਾਰ, ਬਲਦੇਵ ਸਿੰਘ ਅਤੇ ਯੂਥ ਨੇਤਾ ਰੋਹਿਤ ਬਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਮੇਂ ਸਭ ਆਏ ਪ੍ਰਵਾਸੀ ਭਾਰਤੀਆਂ ਅਤੇ ਵਿਦਵਾਨਾਂ ਨੇ “ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਦਰਸ਼ਨ ਕੀਤੇ। ਸਭ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਫਾਊਂਡੇਸ਼ਨ ਵੱਲੋਂ ਸਭ ਨੂੰ ਇਤਿਹਾਸਿਕ ਪੁਸਤਕ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ।
ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ 21 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸਮਾਗਮ ਆਰੰਭ ਹੋਣਗੇ। ਜਪੁਜੀ ਸਾਹਿਬ ਦੇ ਪਾਠ ਉਪਰੰਤ ਇਲਾਹੀ ਗਿਆਨ ਦਾ ਸਾਗਰ “ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ (ਵਿਸ਼ੇ) ‘ਤੇ ਵਿਚਾਰ ਗੋਸ਼ਟੀ ਹੋਵੇਗੀ ਅਤੇ ਅਖੀਰ ਵਿੱਚ ਐੱਸ.ਪੀ. ਸਿੰਘ ਓਬਰਾਏ ਪ੍ਰਧਾਨਗੀ ਭਾਸ਼ਣ ਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਵੱਲੋਂ ਰਕਬਾ ਭਵਨ ਵਿਖੇ ਬਣਾਈ ਮੈਡੀਕਲ ਲੈਬਾਰਟਰੀ ਦਾ ਸ਼ੁਭ ਆਰੰਭ ਆਪਣੇ ਕਰ ਕਮਲਾਂ ਨਾਲ ਕਰਨਗੇ ਜਿਸ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਡਾ. ਦਲਜੀਤ ਸਿੰਘ ਗਿੱਲ, ਰਿਟਾ. ਆਈ.ਜੀ. ਇਕਬਾਲ ਸਿੰਘ ਗਿੱਲ ਅਤੇ ਜਸਵੰਤ ਸਿੰਘ ਛਾਪਾ ਕਰ ਰਹੇ ਹਨ।

Leave a Reply

Your email address will not be published.


*


%d