2 ਫਰਵੀ ਤ 18 ਫਰਵਰੀ ਤਕ ਪ੍ਰਬੰਧਿਤ ਹੋਵੇਗਾ ਸੂਰਜਕੁੰਡ ਕ੍ਰਾਫਟ ਮੇਲਾ – 2024

ਚੰਡੀਗੜ੍ਹ::::::::::::::::::: – ਸੂਰਜਕੁੰਡ ਕ੍ਰਾਫਟ ਮੇਲਾ, ਫਰੀਦਾਬਾਦ ਦਾ ਇਸ ਵਾਰ ਉਦਘਾਟਨ ਰਾਸ਼ਟਰਪਤੀ ਦਰੋਪਦੀ ਮੁਰਮੂ ਕਰਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਪਹੁੰਚ ਕੇ ਰਾਸ਼ਟਰਪਤੀ ਨੂੰ ਸੂਰਜਕੁੰਡ ਕ੍ਰਾਫਟ ਮੇਲਾ 2024 ਦਾ ਨਿਜੀ ਸੱਤਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਮੰਜੂਰ ਕਰ ਲਿਆ ਹੈ। ਇਹ ਮੇਲਾ ਦੋਫਰਵਰੀ ਤ 18 ਫਰਵਰੀ ਤਕ ਚੱਲੇਗਾ।

          ਮੁੱਖ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਦੇ ਬਾਅਦ ਮੀਡੀਆ ਪਰਸਨਸ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਸੂਰਜਕੁੰਡ ਮੇਲੇ ਦਾ ਉਦਘਾਟਨ ਕਰਨ ਦੇ ਉਨ੍ਹਾਂ ਦੇ ਸੱਦੇ ਨੂੰ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ ਹੈ। ਉਹ 2 ਫਰਵਰੀ ਨੂੰ ਇਸ ਮਲੇਲ ਦਾ ਉਦਘਾਟਨ ਕਰਣਗੇ। ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਆਗਮਨ ਨਾਲ ਸੂਬਾ ਸਰਕਾਰ ਦੇ ਯਤਨਾਂ ਨੂੰ ਹ ਵੱਧ ਹੌਸਲਾ ਮਿਲੇਗਾ।

Leave a Reply

Your email address will not be published.


*


%d