ਹਿੱਟ ਐਂਡ ਰਨ ਕਾਨੂੰਨ ਵਾਪਸ ਕਰਵਾਉਣ ਲਈ ਕੀਤੇ ਜਾਣਗੇ ਪ੍ਰਦਰਸ਼ਨ – ਲਕਸ਼ਮਇਆ

ਸੰਗਰੂਰ:::::::::::::::::::::: ਟਰਾਂਸਪੋਰਟ ਮਾਲਕਾਂ ਅਤੇ ਚਾਲਕਾਂ ਦੀ ਸੂਬਾਈ ਤਾਲਮੇਲ ਕਮੇਟੀ ਦੀ ਸੂਬਾ ਪੱਧਰੀ ਪ੍ਰਤੀਨਿਧਾਂ ਦੀ ਕਨਵੈਨਸ਼ਨ ਸ੍ਰ: ਰੇਸ਼ਮ ਸਿੰਘ, ਸੁਰਜੀਤ ਸਿੰਘ ਢੇਰ, ਪੀ. ਆਰ. ਟੀ. ਸੀ. ਵੱਲੋਂ ਤਰਸੇਮ ਸਿੰਘ, ਦਲਜੀਤ ਕੁਮਾਰ ਗੋਰਾ, ਦੀ ਪ੍ਰਧਾਨਗੀ ਮੰਡਲ ਦੇ ਅਧਾਰਿਤ ਕੀਤੀ ਗਈ। ਕਨਵੈਨਸ਼ਨ ਨੇ ਐਲਾਨ ਕੀਤਾ ਕਿ ਮੋਦੀ ਸਰਕਾਰ ਨੇ ਨਵੇਂ ਬਣਾਏ ਹਿੱਟ ਐਂਡ ਰਨ ਕਾਨੂੰਨ ਭਾਰਤੀ ਨਿਆਂ ਸਹਿੰਤਾ ਦੀ ਧਾਰਾ 106(1)(2) ਨੂੰ ਫੌਰੀ ਰੱਦ ਕਰੇ, 30 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਮਾਗਮ ਵਿੱਚ ਇਸ ਕਾਨੂੰਨ ਨੂੰ ਸੋਧਣ ਦਾ ਐਲਾਨ ਕਰੇ।
ਕੇਂਦਰ ਸਰਕਾਰ ਦੇ  ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਅਜੈ ਭੱਲਾ ਵੱਲੋਂ ਦਿੱਤਾ ਬਿਆਨ ਇੱਕ ਧੋਖਾ ਦੇਣ ਵਾਲੀ ਚਾਲ ਸਾਬਿਤ ਹੋਵੇਗੀ। ਦੇਸ਼ ਭਰ ਦੇ ਟਰਾਂਸਪੋਰਟ ਦੇ ਚਾਲਕਾਂ ਅਤੇ ਮਾਲਕਾਂ ਵੱਲੋਂ ਸਰਕਾਰ ਦੇ ਇਸ ਫੋਕੇ ਬਿਆਨ ਉੱਤੇ ਭਰੋਸਾ ਨਹੀਂ ਕਰ ਰਹੇ ਉਨ੍ਹਾਂ ਅੰਦਰ ਬੇਭਰੋਸਗੀ ਦੀ ਭਾਵਨਾ ਅਤੇ ਬੇਚੈਨੀ ਵੱਧਦੀ ਜਾ ਰਹੀ ਹੈ।
ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਆਰ. ਲਕਸ਼ਮਇਆ ਨੇ ਇਸ ਕਾਨੂੰਨ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਅਤੇ ਇਸ ਕਾਨੂੰਨ ਨੂੰ ਦੇਸ਼ ਭਰ ਦੇ ਕਰੋੜਾਂ ਡਰਾਈਵਰਾਂ ਲਈ ਘਾਤਕ ਅਤੇ ਮਾਰੂ ਕਰਾਰ ਦਿੱਤਾ ਅਤੇ ਇਸ ਕਾਨੂੰਨ ਵਿਰੁੱਧ ਕੇਂਦਰ ਸਰਕਾਰ ਨੂੰ ਭੇਜੇ ਜਾਣ ਵਾਲੇ ਮੰਗ ਪੱਤਰ ਉੱਤੇ ਵੱਧ ਤੋਂ ਵੱਧ ਹਸਤਾਖਰ ਇੱਕਠੇ ਕਰਨ ਦੀ ਅਪੀਲ ਕੀਤੀ।ਆਲ ਇੰਡੀਆ
ਫੈਡਰੇਸ਼ਨ ਦੇ ਮੀਤ ਪ੍ਰਧਾਨ ਸਾਥੀ ਚੰਦਰ ਸ਼ੇਖਰ ਨੇ ਡਰਾਈਵਰਾਂ ਅਤੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ 16 ਫਰਵਰੀ ਨੂੰ ਇਸ ਕਾਨੂੰਨ ਨੂੰ ਰੱਦ ਕਰਾਉਣ ਲਈ ਦੇਸ਼ ਵਿਆਪੀ ਹੜਤਾਲ ਲਈ ਕਮਰਕਸੇ ਕਸ ਲੈਣ। ਕਨਵੈਨਸ਼ਨ ਨੂੰ ਪੰਜਾਬ ਦੇ ਟਰੱਕ ਅਪਰੇਟਰਾਂ ਦੇ ਆਗੂ ਸ੍ਰ: ਸੁਰਜੀਤ ਸਿੰਘ ਢੇਰ , ਪੀ. ਆਰ. ਟੀ. ਸੀ.ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਰੇਸ਼ਮ ਸਿੰਘ ਗਿੱਲ,ਪੀ.ਆਰ.ਟੀ.ਸੀ.ਮੋਟਰ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਸਿੰਘ, ਆਟੋ ਟਰੈਕਟਰਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਸੈਣੀ, ਪੰਜਾਬ ਟੈਕਸੀ ਅਪਰੇਟਰ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਸੁਨਾਮ,ਸਵਰਾਜ ਮਾਜ਼ਦਾ ਡਰਾਈਵਰ ਯੂਨੀਅਨ ਦੇ ਆਗੂ ਜਸਵੰਤ ਸਿੰਘ ਸੈਣੀ, ਟਰੱਕ ਅਪਰੇਟਰ ਯੂਨੀਅਨ ਧੂਰੀ ਦੇ ਆਗੂ ਸ੍ਰ: ਇੰਦਰਪਾਲ ਸਿੰਘ ਪੁੰਨਾਵਾਲ,ਟੈਂਪੂ ਯੂਨੀਅਨ ਰਾਏਕੋਟ ਦੇ ਆਗੂ ਸ੍ਰ: ਕਰਨੈਲ ਸਿੰਘ  ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਸੂਬਾ ਪੱਧਰੀ ਕਨਵੈਨਸ਼ਨ ਨੂੰ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਸਾਥੀ ਸੁਖਮਿੰਦਰ ਸਿੰਘ ਲੋਟੇ, ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਸੂਬਾ ਜਨਰਲ ਸਕੱਤਰ ਭੈਣ ਸੁਭਾਸ਼ ਰਾਣੀ ਨੇ ਕਿਹਾ ਕਿ ਸੀਟੂ  ਦੇ ਸਾਥੀ ਇਸ ਕਰਮਚਾਰੀ ਮਾਰੂ ਹਿੱਟ ਐਂਡ ਰਨ ਕਾਨੂੰਨ ਨੂੰ  ਵਾਪਸ ਕਰਵਾਉਣ ਲਈ ਆਖਰੀ ਦਮ ਤੱਕ ਲੜਾਈ ਲੜਣਗੇ ਅਤੇ ਇਸ ਕਾਨੂੰਨ ਨੂੰ ਵਾਪਸ ਕਰਵਾਕੇ ਹੀ ਦਮ ਲਵਾਂਗੇ।
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਰੋਡਵੇਜ਼,ਪੀ. ਆਰ. ਟੀ. ਸੀ. ਪਨਬੱਸ.ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਰੇਸ਼ਮ ਸਿੰਘ ਨੇ ਕਿਹਾ ਕਿ ਡਰਾਈਵਰਾਂ ਦੀ ਸਟੇਰਿੰਗ ਡਿਊਟੀ 8 ਘੰਟੇ ਤੋਂ ਵੱਧ ਨਾਂ ਹੋਵੇ, ਹਫਤਾਵਾਰੀ ਛੁੱਟੀ , ਰਾਤ ਨੂੰ  ਠਹਿਰਨ  ਦਾ ਇੰਤਜ਼ਾਮ ,ਉਵਰ ਟਾਈਮ ਦੀ ਦੁੱਗਣੀਂ ਪੇਮੈਂਟ ਅਤੇ ਪੈਨਸ਼ਨ ਆਦਿ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਦੁਰਘਟਨਾ ਲਈ ਚਾਲਕ ਹੀ ਜ਼ੁੰਮੇਵਾਰ ਨਹੀਂ ਹੁੰਦਾ ਸੜਕਾਂ  ਚ’ ਲਾਈਨ ਸਿਸਟਮ ਅਤੇ ਸਾਲਾਂ ਵੱਧੀ ਮੁਰੰਮਤ ਨਾਂ ਹੋਣਾ ਆਦਿ ਵੀ ਕਾਰਨ ਹੈ।
ਸੂਬਾਈ ਤਾਲਮੇਲ ਕਮੇਟੀ ਦੇ ਕਨਵੀਨਰ ਚੰਦਰ ਸ਼ੇਖਰ ਨੇ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ. ਟੀ. ਸੀ.ਕੰਟਰੈਕਟ ਵਰਕਰ ਯੂਨੀਅਨ ਵੱਲੋਂ ਇਸ ਕਨਵੈਨਸ਼ਨ ਦੇ ਅਯੋਜਨ ਦਾ  ਧੰਨਵਾਦ ਕੀਤਾ ਅਤੇ ਕਨਵੈਨਸ਼ਨ ਵਿੱਚ ਜੁੜੇ ਟਰਾਂਸਪੋਰਟ ਦੇ ਵੱਖੋ ਵੱਖਰੇ ਪ੍ਰਤੀਨਿਧਾਂ ਦਾ ਕਨਵੈਨਸ਼ਨ ਵਿੱਚ ਆਉਣ ਦਾ ਧੰਨਵਾਦ ਕੀਤਾ। ਕਨਵੈਨਸ਼ਨ ਨੇ ਫੈਸਲਾ ਕੀਤਾ ਕਿ ਜ਼ਿਲ੍ਹਾ ਅਤੇ ਖੇਤਰੀ ਅਧਾਰ ਤੇ ਟਰਾਂਸਪੋਰਟ ਚਾਲਕਾਂ ਅਤੇ ਮਾਲਕਾਂ ਦੀਆਂ ਕਨਵੈਨਸ਼ਨਾਂ, ਰੈਲੀਆਂ,ਧਰਨੇ ਅਤੇ ਪ੍ਰਦਰਸ਼ਨ ਆਦਿ ਆਯੋਜਿਤ ਕੀਤੇ ਜਾਣਗੇ। ਕਨਵੈਨਸ਼ਨ ਨੇ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਅਤੇ ਕੌਮੀ ਪੱਧਰ ਦੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੰਗ ਨੂੰ 16 ਫਰਵਰੀ ਦੀ ਹੜਤਾਲ ਦੀਆਂ ਮੰਗਾਂ ਨੂੰ ਸ਼ਾਮਲ ਕੀਤਾ।

Leave a Reply

Your email address will not be published.


*


%d