ਸੰਸਥਾ ਇਨਸਾਨੀਅਤ ਪਹਿਲਾਂ ਵਲੋਂ “ਸਾਡੀ ਬੇਟੀ, ਸਾਡੀ ਸ਼ਾਨ” ਸ਼ਗੁਨ ਮੁਹਿੰਮ ਤਹਿਤ ਸ਼ਗਨ ਭੇਂਟ ਕੀਤੇ

ਨੂਰਪੁਰ ਬੇਦੀ::::::::::::::: (ਅਵਿਨਾਸ਼ ਸ਼ਰਮਾ)
ਭਾਜਪਾ ਜ਼ਿਲ੍ਹਾ ਪ੍ਰਧਾਨ ਰੂਪਨਗਰ ਅਤੇ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ਇਨਸਾਨੀਅਤ ਪਹਿਲਾਂ ਦੇ ਸੰਸਥਾਪਕ ਅਜੈਵੀਰ ਸਿੰਘ ਲਾਲਪੁਰਾ ਵਲੋਂ ਚਲਾਈ ਜਾ ਰਹੀ ਲੜਕੀਆਂ ਦੇ ਵਿਆਹ ਨੂੰ ਸਮਰਪਿਤ “ਸਾਡੀ ਬੇਟੀ, ਸਾਡੀ ਸ਼ਾਨ ਸ਼ਗੁਨ ਮੁਹਿੰਮ”  ਤਹਿਤ ਅੱਜ ਉਨ੍ਹਾਂ ਦੇ ਮਾਤਾ ਅਤੇ ਸੰਸਥਾ ਦੇ ਸਰਪ੍ਰਸਤ ਸਰਦਾਰਨੀ ਹਰਦੀਪ ਕੌਰ ਲਾਲਪੁਰਾ ਵਲੋਂ ਨੂਰਪੁਰ ਬੇਦੀ ਇਲਾਕੇ ਵਿਚ ਨਵ ਵਿਆਹੀ ਬੱਚੀਆਂ ਦੇ ਘਰ ਪਹੁੰਚ ਕੇ ਆਸ਼ੀਰਵਾਦ ਦਿੱਤਾ ਅਤੇ ਸ਼ਗਨ ਭੇਂਟ ਕੀਤੇ ਗਏ। ਇਸ ਮੌਕੇ ਉਨ੍ਹਾਂ ਸੰਸਥਾ ਦੇ ਵਲੰਟੀਅਰਾਂ ਅਤੇ ਸ੍ਰੀ ਵਰਿੰਦਰ ਰਾਣਾ ਤੇ ਹੋਰ ਭਾਜਪਾ ਆਗੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲਾਲਪੁਰਾ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਨਾਰੀ ਸ਼ਸ਼ਕਤੀਕਰਣ ਲਈ ਸਮਰਪਿਤ ਹੈ ਜਿਸ ਤਹਿਤ ਮੇਰੇ ਸਪੁੱਤਰ ਅਜੈਵੀਰ ਸਿੰਘ ਲਾਲਪੁਰਾ ਵਲੋਂ ਵੱਡੇ ਪੱਧਰ ਤੇ ਸਮਾਜ ਸੇਵੀ ਸਕੀਮਾਂ ਦੇ ਨਾਲ-ਨਾਲ ਹੋਰ ਸਮਾਜਿਕ ਕਾਰਜ ਅਰੰਭੇ ਹੋਏ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਜੈਵੀਰ ਸਿੰਘ ਲਾਲਪੁਰਾ ਵਲੋਂ ਆਪਣੇ ਪਿਤਾ  ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਮਾਤਾ ਹਰਦੀਪ ਕੌਰ ਲਾਲਪੁਰਾ ਦੀ ਪ੍ਰੇਰਨਾ ਸਦਕਾ ਸਕੂਲ ਪੈਦਲ ਜਾਂਦੀਆਂ ਬੱਚੀਆਂ ਨੂੰ ਸਾਈਕਲ ਵੰਡਣ ਦੀ ਮੁਹਿੰਮ ਅਰੰਭ ਕੀਤੀ ਗਈ ਹੈ। ਇਸ ਮੌਕੇ ਪਰਿਵਾਰਕ ਮੈਬਰਾਂ ਤੋਂ ਇਲਾਵਾ ਪਰਮਜੀਤ ਸਿੰਘ ਰੌਲੂਮਾਜਰਾ, ਦਰਸ਼ਨ ਸਿੰਘ, ਸ੍ਰੀ ਬਲਦੇਵ, ਸ਼ਾਮ ਕੋਹਲੀ ਆਦਿ ਮੌਜੂਦ ਸਨ।

Leave a Reply

Your email address will not be published.


*


%d