ਸੰਯੁਕਤ ਕਿਸਾਨ ਮੋਰਚੇ ਵੱਲੋਂ  26 ਜਨਵਰੀ ਨੂੰ  ਕੱਢਿਆ ਜਾਵੇਗਾ ਟਰੈਕਟਰ ਮਾਰਚ

ਨਵਾਂਸ਼ਹਿਰ/ਬਲਾਚੌਰ ::::::::::::::::::: ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਾਰੇ ਭਾਰਤ ਵਿੱਚ ਟਰੈਕਟਰ ਮਾਰਚ ਕਰਨ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ | ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸਮੇਤ 37 ਕਿਸਾਨ ਜੱਥੇਬੰਦੀਆਂ ਵੱਲੋਂ ਟਰੈਕਟਰਾਂ ਉੱਪਰ ਝੰਡੇ ਆਪਣੇ ਆਪਣੇ ਯੂਨੀਅਨ ਦੇ ਬੰਨ੍ਹ ਕੇ ਬੈਨਰ ਲਾ ਕੇ ਵੱਧ ਚੜ੍ਹ ਕੇ ਸ਼ਾਮਲ ਹੋਣਾ ਹੈ | ਨਵਾਸ਼ਹਿਰ ਦੇ ਨੇੜੇ ਵਾਲੇ ਕਿਸਾਨ ਦਾਣਾ ਮੰਡੀ ਨਵਾਂ ਸ਼ਹਿਰ ਤੋਂ ਡੀ ਸੀ ਦਫਤਰ ਦੇ ਅੱਗੇ ਤੋਂ ਲੰਘ ਕੇ ਲੰਗੜੋਆ ਪਾਈਪਾਸ ਤੱਕ ਟਰੈਕਟਰ ਮਾਰਚ ਕੀਤਾ ਜਾਵੇਗਾ,ਸਵੇਰੇ 11 ਵਜੇ ਮਿੱਥੇ ਸਥਾਨ ਪਹੁੰਚਣਾ ਹੈ ਟੋਲ ਪਲਾਜ਼ਾ ਜੀਉਵਾਲ ਬੱਛੂਆ ਤੋਂ ਚੱਲਕੇ ਐਸ ਡੀ ਐਮ ਦਫ਼ਤਰ ਬਲਾਚੌਰ ਟਰੈਕਟਰ ਮਾਰਚ ਕਰਕੇ ਮੈਮੋਰੈਂਡਮ ਦੇਣਾ ਹੈ | ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕੀਤੀ ਗਈ ਹੈ ਕੁਲਵਿੰਦਰ ਸਰਪੰਚ ਪਰਾਗਪੁਰ ਜਿਲ੍ਹਾਂ ਪ੍ਰੈਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਦਿੱਤੀ ਇਸ ਮੌਕੇ ਸੰਤੋਖ ਸਿੰਘ ਰੈਲਮਾਜਰਾ ਜਿਲ੍ਹਾਂ ਪ੍ਰਧਾਨ, ਗੁਰਮੁੱਖ ਸਿੰਘ ਮਹਿਮੂਦਪੁਰ ਸਕੱਤਰ, ਬਿਕਰਮ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ, ਧਰਮ ਪਾਲ ਨੰਬਰਦਾਰ, ਪਰਮਿੰਦਰ ਸਿੰਘ, ਅਮਰੀਕ ਸਿੰਘ ਆਦਿ ਕਿਸਾਨ ਹਾਜ਼ਰ ਸਨ

Leave a Reply

Your email address will not be published.


*


%d