ਸੁਮਿਤ ਘਈ ਬਲਾਚੌਰ ਭਾਜਪਾ ਦੀ ਜਿਲ੍ਹਾਂ ਕਾਰਜਕਾਰਨੀ ਕਮੇਟੀ ਵਿੱਚ ਸ਼ਾਮਿਲ

ਬਲਾਚੌਰ  (ਜਤਿੰਦਰਪਾਲ ਸਿੰਘ ਕਲੇਰ) ਭਾਰਤੀ ਜਨਤਾ ਪਾਰਟੀ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਨੌਜਵਾਨ ਆਗੂ ਸੁਮਿਤ ਘਈ (ਸ਼ਾਮਾਂ) ਨੂੰ ਜਿਲ੍ਹਾਂ ਕਾਰਜਕਾਰਨੀ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ। ਘਈ ਪਰਿਵਾਰ ਨਾਲ ਸੰਬਧਤ ਸੁਮਿਤ ਘਈ ਦੇ ਬਜੁਰਗ ਲਾਲਾ ਰਾਮ ਬਚਨ ਰਾਏ ਘਈ ਜਨ ਸੰਘ ਦੇ ਮੌਢੀਆਂ ਵਿੱਚੋਂ ਸ਼ਾਮਿਲ ਸਨ, ਅਤੇ ਲੰਮੇ ਸਮੇਂ ਤੋਂ ਇਹ ਪਰਿਵਾਰ ਭਾਜਪਾ ਨਾਲ ਜੁੜਿਆ ਹੋਇਆ ਹੈ। ਇਸ ਨਿਯੁਕਤੀ ਦੇ ਸੰਬਧ ਵਿੱਚ ਸੁਮਿਤ ਘਈ ਨੇ ਆਖਿਆ ਕਿ ਉਹ ਬਲਾਚੌਰ ਸ਼ਹਿਰ ਹੀ ਨਹੀ ਇਲਾਕੇ ਅੰਦਰ ਭਾਰਤੀ ਜਨਤਾ ਪਾਰਟੀਆਂ ਦੀਆਂ ਨੀਤੀਆਂ ਨੂੰ ਘਰ ਘਰ ਪੁੱਜਦਾ ਕਰਨ ਲਈ ਤਤਪਰ ਰਹਿਣਗੇ । ਦੂਜੇ ਪਾਸੇ ਸੀਨੀਅਰ ਭਾਜਪਾ ਆਗੂ ਵਰਿੰਦਰ ਸੈਣੀ, ਰਾਜੂ ਅਨੰਦ, ਮਨੋਹਰ ਲਾਲ ਅਨੰਦ, ਮੋਹਨ ਲਾਲ ਉਹਰੀ, ਰਾਣਾ ਹਰਕੇਸ਼ ਸਿੰਘ ਕੇਸੀ, ਬਿੰਦਰ ਰਜਵਾੜਾ ਨੇ ਸੁਮਿਤ ਘਈ ਨੂੰ ਵਧਾਈ ਦਿੱਤੀ ।

Leave a Reply

Your email address will not be published.


*


%d