ਸੁਖਵੀਰ ਬਾਦਲ ਹੱਥ ਖੂੰਡੇ ਨੇ ਛੇੜੀ ਸਿਆਸੀ ਖੁੰਡ ਚਰਚਾ, ਨੌਜਵਾਨਾਂ ਦੀ ਬਣਿਆ ਪਹਿਲੀ ਪਸੰਦ

 ਨਵਾਂਸ਼ਹਿਰ , (ਜਤਿੰਦਰ ਪਾਲ ਸਿੰਘ ਕਲੇਰ )- ਪੁਰਾਣੇ ਸਮਿਆਂ ਵਿਚ ਪੰਜਾਬ ਦੇ ਬਜ਼ੁਰਗਾਂ ਦੇ ਹੱਥਾਂ ਦਾ ਸ਼ਿੰਗਾਰ ਬਣਨ ਵਾਲਾ ਖੂੰਡਾ ਹੁਣ ਲੋਕ ਸਭਾ ਚੋਣਾਂ ਚ ਮੁੜ ਤੋਂ ਸੁਰਖੀਆਂ ਚ ਹੈ ਜਿਕਰਯੋਗ ਹੈ ਕਿ ਇਹ ਖੂੰਡਾ ਜੋ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਹੱਥੀ ਸਿਆਸਤ ਚ ਆਇਆ ਸੀ ਤੇ ਹੁਣ ਤਕਰੀਬਨ 12 ਸਾਲਾਂ ਬਾਅਦ ਮੁੜ ਪੰਜਾਬ ਦੀ ਸਿਆਸਤ ਵਿਚ ਦਾਖ਼ਲ ਹੋ ਗਰਮਾ ਗਿਆ ਹੈ। ਵਿਧਾਨ ਸਭਾ ਹਲਕਾ ਬਾਘਾਪੁਰਾਣਾ ਵਿਖੇ ਕਾਂਗਰਸ ਦੀ ਹੋਈ ਜਨਤਕ ਰੈਲੀ ‘ਚ ਉੱਥੋਂ ਦੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਤੇ ਪੁੱਤਰ ਕਮਲਜੀਤ ਬਰਾੜ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੂੰਡਾ ਭੇਟ ਕੀਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਿਆਸਤ ਦਾ ਹਿੱਸਾ ਬਣਾ ਲਿਆ ਸੀ ਤੇ ਸਮੇਂ ਦੀ ਕਰਵਟ ਨੇ ਹੁਣ ਖੂੰਡਾ ਸੁਖਬੀਰ ਬਾਦਲ ਦੇ ਹੱਥ ਲਿਆਕੇ ਲੋਕ ਸਭਾ ਦੀਆਂ ਚੋਣਾਂ ਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ ਦੇਖਿਆ ਜਾਵੇ ਤਾਂ ਇਸ ਦੀ ਲਗਾਤਾਰ ਪਿੰਡ ਦੀਆਂ ਸੱਥਾਂ ਤੇ ਸ਼ਹਿਰੀ ਲੋਕਾਂ ਅਤੇ ਵਰਕਰਾਂ ਵਿਚ ਕਾਫੀ ਚਰਚਾ ਹੋ ਰਹੀ ਹੈ ਆਮ ਪਿੰਡਾਂ ਚ ਬਜੁਰਗਾਂ ਤੇ ਨੌਜਵਾਨਾਂ ਨੂੰ ਕਹਿੰਦਿਆਂ ਸੁਣਿਆਂ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਹੱਥ ਖੂੰਡਾ ਜੱਚਦਾ ਬਹੁਤ ਆ, ਹੋ ਸਕਦਾ ਇਹ ਸੁਖਵੀਰ ਹੱਥ ਖੂੰਡੇ ਜੱਚਦੇ ਦੀਆਂ ਚਰਚਾਵਾਂ ਸ਼੍ਰੋਮਣੀ ਅਕਾਲੀ
ਦਲ ਦੀ ਬੇੜੀ ਨੂੰ ਪਾਰ ਲਾ ਦੇਵੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਖੁੰਡੇ ਨਾਲ ਆਪਣੀ ਤੇ ਬੀਬਾ ਹਰਸਿਮਰਤ ਕਰ ਬਾਦਲ ਨਾਲ ਤਸਵੀਰ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਦੇ ਵਰਕਰ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਤੇ ਆਪਣੇ ਆਪਣੇ ਸੋਸ਼ਲ ਮੀਡੀਆ ਦੇ ਬਣੇ ਅਕਾਊਂਟਾ ਤੇ ਧੜਾਧੜ ਫੋਟੋ ਤੇ ਵੀਡੀਓ ਗਾਣਿਆਂ ਨਾਲ ਪਾ ਰਹੇ ਹਨ ਜਿਸਨੂੰ ਲੋਕ ਵੱਡੀ ਗਿਣਤੀ ਚ ਪਸੰਦ ਕਰ ਰਹੇ ਹਨ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਇਹ ਖੂੰਡਾ ਇਸ ਤੋਂ ਪਹਿਲਾਂ 2012 ਵਿੱਚ ਵੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਮੌਕੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀ ਜੇਕਰ ਨਜਰ ਮਾਰੀਏ ਤਾਂ 2012 ‘ਚ ਕੈਪਟਨ ਅਮਰਿੰਦਰ ਵੱਲੋਂ ਸੂਬੇ ਅੰਦਰ ਦਿਖਾਏ ਖੂੰਡੇ ਤੋਂ ਬਾਅਦ ਉਹ ਚੋਣਾਂ ਜਿੱਤ ਨਾ ਸਕੇ ਅਤੇ 2012 ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਬਣ ਗਈ ਸੀ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਭਾਜਪਾ ਵਿੱਚ ਆਏ ਹਨ ਤਾਂ ਇਹ ਖੁੰਡੇ ਦੀ ਜਿੰਮੇਵਾਰੀ ਸੁਖਬੀਰ ਬਾਦਲ ਨੇ ਸੰਭਾਲ ਲਈ ਹੈ ਤੇ ਦੇਖਣਾ ਹੁਣ ਇਹ ਹੈ ਕਿ ਖੂੰਡਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਜਿਤਾਏਗਾ ਜਾਂ ਫਿਰ ਮੁੜ ਖੂੰਡਾ ਸਿਆਸਤ ਚ ਅਲੋਪ ਹੋ ਜਾਵੇਗਾ।ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿਆਸਤ ਕਿਸ ਰੰਗ ਕਰਵਟ ਬਦਲੀ ਹੈ।

Leave a Reply

Your email address will not be published.


*


%d