ਸੀ.ਪਾਈਟ ਕੈਂਪ ਵੱਲੋਂ ਭਾਰਤੀ ਕੋਸਟ ਗਾਰਡ ਵਿੱਚ ਭਰਤੀ ਹੋਣ ਲਈ ਕਰਵਾਈ ਜਾਵੇਗੀ ਮੁਫ਼ਤ ਤਿਆਰੀ

ਮੋਗਾ(  Gurjeet sandhu)
ਸੀ.ਪਾਈਟ ਕੈਂਪ ਹਕੂਮਤ ਸਿੰਘ ਵਾਲਾ ਦੇ ਟ੍ਰੇਨਿੰਗ ਅਫ਼ਸਰ ਆਨਰੇਰੀ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਭਾਰਤੀ ਕੋਸਟ ਗਾਰਡ ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।  ਭਾਰਤੀ ਕੋਸਟ ਗਾਰਡ ਲਈ 13 ਫਰਵਰੀ  ਤੋਂ 27 ਫਰਵਰੀ 2024 ਤੱਕ ਹ  ਵੈਬਸਾਈਟ joinindiancoastguard.cdac.in  ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਅਪਲਾਈ ਕਰ ਚੁੱਕੇ ਜ਼ਿਲ੍ਹਾ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਦੇ ਉਮੀਦਵਾਰ ਮੁਫ਼ਤ ਤਿਆਰੀ ਲਈ ਆਪਣੀ ਰਜਿਸਟ੍ਰੇਸ਼ਨ  78891-75575, 98777-12967 ਮੋਬਾਈਲ ਨੰਬਰਾਂ ਉੱਪਰ ਕਰਵਾ ਸਕਦੇ ਹਨ।
ਕੈਂਪ ਦੇ ਟ੍ਰੇਨਿੰਗ ਅਫ਼ਸਰ ਵੱਲੋਂ ਵੱਧ ਤੋਂ ਵੱਧ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਕੇ ਮੁਫ਼ਤ ਤਿਆਰੀ ਦਾ ਲਾਭ ਲੈਣ ਦੀ ਅਪੀਲ ਕੀਤੀ।

Leave a Reply

Your email address will not be published.


*


%d