ਸਿੱਧੂ ਸਾਹਿਬ ਵਖ਼ਰਾ ਅਖਾੜਾ ਲਗਾਉਣਾ ਬੰਦ ਕਰੋ,ਨਵਜੋਤ ਸਿੱਧੂ ਨੂੰ ਦੋ ਟੁੱਕ ਦਿੱਤੀ ਸਲਾਹ :- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 

ਭਵਾਨੀਗੜ੍ਹ :-ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਵਖ਼ਰਾ ਅਖਾੜਾ ਲਗਾਉਣ ਅਤੇ ਰੈਲੀਆਂ ਕਰਨ ਤੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਦੋ ਟੁੱਕ ਸੁਣਾ ਦਿੱਤੀ ਹੈ। ਸਿੱਧੂ ਨੂੰ ਨਸੀਹਤ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਇੱਕ ਮੰਚ ਤੇ ਆਉਣ।
ਇੱਕ ਚੈਨਲ ਤੇ ਗੱਲ ਬਾਤ ਕਰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਸਿੱਧੂ ਸਾਹਿਬ ਵਖ਼ਰਾ ਲਖਾੜਾ ਲਗਾਉਣਾ ਬੰਦ ਕਰੋਂ, ਜੇ ਪਾਰਟੀ ਨੇ ਤੁਹਾਨੂੰ ਇੱਜਤ ਮਾਨ ਦੇ ਦਿੱਤਾ ਹੈ ਉਸਨੂੰ ਪਚਾਉ ਅਤੇ ਐਸਾ ਕੰਮ ਨਾ ਕਰੋ। ਪਹਿਲ੍ਹਾਂ ਦੀ ਜਦੋਂ ਤੁਸੀਂ ਪ੍ਰਧਾਨ ਸੀ ਤਾਂ 78 ਤੋਂ 18 ਤੇ ਲੈ ਆਏ ਹੋ। ਬਾਜਵਾ ਨੇ ਸਿੱਧੂ ਨੂੰ ਕਿਹਾ ਕਿ ਹੋਰ ਕੀ ਚਾਹੁੰਦੇ ਹਨ।
ਬੇਨਤੀ ਕਰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਚੁੱਪ ਹੋ ਕੇ ਪਾਰਟੀ ਦੇ ਕੈਡਰ ਨਾਲ ਚੱਲੋਂ, ਪਾਰਟੀ ਦੀਆਂ ਸਟੇਜਾ ਤੇ ਆਉ। ਬਾਜਵਾ ਨੇ ਕਿਹਾ ਕਿ ਦੋ ਦਿਨ ਬਾਅਦ ਪਾਰਟੀ ਦੇ ਧਰਨੇ ਜਗਰਾਓ ਅਤੇ ਫਗਵਾੜਾ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਉਥੇ ਆਉਣ ਅਤੇ ਬੋਲਣ, ਪੰਜਾਬ ਦਾ ਕੋਈ ਕਾਂਗਰਸੀ ਇਸਨੂੰ ਚੰਗਾ ਨਹੀਂ ਸਮਝਦਾ ਅਤੇ ਸਿੱਧੂ ਸਾਹਿਬ ਨੂੰ ਸਲਾਹ ਦੇਣ ਵਾਲੇ ਵੀ ਇਸ ਨੂੰ ਗਲਤ ਹੀ ਦੱਸਦੇ ਹੋਣਗੇ ਬਾਜਵਾ ਨੇ ਕਿਹਾ ਕਿ ਇਹ ਪਾਰਟੀ ਦਾ ਮੰਚ ਹੈ ਅਤੇ ਸਾਰੇ ਕਾਂਗਰਸੀ ਵਾਸਤੇ ਹੈ, ਪਰ ਫੇਰ ਵੀ ਉਹ ਉਹਨਾਂ ਨੂੰ ਸੱਦਾ ਦਿੰਦੇ ਹਨ। ਬਾਜਵਾ ਕਿਹਾ ਕਿ 21 ਅਤੇ 22 ਤਰੀਕ ਨੂੰ ਪੰਜਾਬ ਸਰਕਾਰ ਖਿਲਾਫ਼ ਲੱਗ ਰਹੇ ਧਰਨਾ ਵਿੱਚ ਆਓ ਅਤੇ ਆਪਣੀ ਗੱਲ ਕਰੋਂ।

Leave a Reply

Your email address will not be published.


*


%d