ਸਾਰੇ ਮੁਲਜ਼ਮਾਂ ਨੂੰ ਲੁਧਿਆਣਾ ਤੋਂ ਕੀਤੇ ਗ੍ਰਿਫ਼ਤਾਰ 

ਥਾਣਾ ਛੇਹਰਟਾ ਵੱਲੋਂ ਕੁੱਝ ਦਿਨ ਪਹਿਲਾਂ ਖੋਹ ਹੋਈ ਬਲੇਨੋ ਕਾਰ ਕੀਤੀ ਬ੍ਰਾਮਦ 
 
 
                                         
ਅੰਮ੍ਰਿਤਸਰ – ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਅੱਜ ਖ਼ੁਦ ਥਾਣਾ ਛੇਹਰਟਾ ਵਿਖੇ ਪਹੁੰਚ ਕੇ ਖੋਹ ਹੋਈ ਕਾਰ ਬਲੇਨੋ ਬ੍ਰਾਮਦ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਪੁਲਿਸ ਟੀਮ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦਰਜ਼ਾ ਪਹਿਲਾਂ ਦੇ ਕੇ ਕੀਤਾ ਸਨਮਾਨਿਤ।
     ਕਮਿਸ਼ਨਰ ਪੁਲਿਸ ਨੇ ਕਿਹਾ ਜੋ ਪੁਲਿਸ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨਗੇ ਉਹਨਾਂ ਦਾ ਮਨੋਬਲ ਉੱਚਾ ਚੁੱਕਣ ਲਈ ਇਸੇ ਤਰ੍ਹਾਂ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜ਼ਿਆ ਜਾਵੇਗਾ। ਪੁਲਿਸ ਫੋਰਸ ਮੇਰੇ ਪਰਿਵਾਰ ਵਾਂਗੂ ਹੈ, ਮੈਂ ਹਰ ਕਦਮ ਇਹਨਾਂ ਦੇ ਨਾਲ ਖੜਾ ਹਾਂ।                             ਇਸਤੋਂ ਬਾਅਦ ਉਹਨਾਂ ਨੇ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਚਾਹ ਦਾ ਕੱਪ ਵੀ ਸਾਂਝਾ ਕੀਤਾ ਅਤੇ ਭਵਿੱਖ ਵਿੱਚ ਹੋਰ ਵਧੀਆ ਡਿਊਟੀ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Leave a Reply

Your email address will not be published.


*


%d