ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਗੈਂਗਸਟਰਾਂ, ਨਸ਼ਾ ਤਸਕਰਾਂ ਤੇ  ਵੱਡਾ  ਐਕਸ਼ਨ :ਐੱਸ ਐਸ ਪੀ ਡਾਕਟਰ ਆਖਿਲ ਚੋਧਰੀ 

ਨਵਾਂਸ਼ਹਿਰ :::::::::::::::::::
ਜਿਲ੍ਹਾਂ ਸ਼ਹੀਦ ਭਗਤ ਸਿੰਘ ਪੁਲਿਸ ਵੱਲੋਂ ਗੈਗਸਟਰਾਂ ਨਸ਼ਾ ਤਸਕਰਾਂ ਤੇ ਗੈਰ ਸਮਾਜਿਕ ਅਨਸਰਾਂ ਖਿਲਾਫ  ਕੀਤਾ ਵੱਡਾ ਐਕਸ਼ਨ    ਪਿਛਲੇਂ 5 ਦਿਨਾਂ ਦੌਰਾਨ 3 ਗੈਗਸਟਰਾਂ ਸਮੇਤ 15 ਨਸ਼ਾ ਤਸੱਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 03 ਪਿਸਟਲ, ਅਫੀਮ-01 ਕਿਲੋਗ੍ਰਾਮ 200 ਗ੍ਰਾਮ, ਡੋਡੇ ਚੂਰਾ ਪੋਸਤ-10 ਕਿਲੋਗ੍ਰਾਮ, ਹੈਰੋਇਨ 61 ਗ੍ਰਾਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪੱਤਰਕਾਰਾਂ ਨੂੰ
ਜਾਣਕਾਰੀ ਦਿੰਦੇ ਹੋਏ ਡਾਕਟਰ ਅਖਿਲ ਚੌਧਰੀ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨੇ ਦੱਸਿਆ ਕਿ ਜਿਲ੍ਹਾਂ ਪੁਲਿਸ ਜਿਲ੍ਹਾਂ ਵਿੱਚ ਅਮਨ ਅਤੇ ਕਾਨੂੰਨ ਨੂੰ ਬਣਾਈ ਰੱਖਣ ਅਤੇ ਪਬਲਿਕ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਵਚਨਬੱਧਤਾ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਜਿਲ੍ਹਾਂ ਪੁਲਿਸ ਵੱਲੋਂ ਗੈਗਸਟਰਾਂ, ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ. ਜਿਲ੍ਹਾਂ ਵਿੱਚ ਦਿਨ ਅਤੇ ਰਾਤ ਸਮੇਂ ਨਾਕਾਬੰਦੀਆਂ ਤੇ ਗਸਤਾ ਨੂੰ ਵਧਾਇਆ ਗਿਆ ਹੈ, ਜਿਸਦੇ ਸਾਰਥਿਕ ਨਤੀਜੇ ਵਜੋਂ ਪਿਛਲੇ 5 ਦਿਨਾਂ ਦੌਰਾਨ ਜਿਲ੍ਹਾਂ ਪੁਲਿਸ ਵੱਲੋਂ ਗੈਗਸਟਰਾਂ, ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ

Leave a Reply

Your email address will not be published.


*


%d