ਸ਼ਰਾਰਤੀ ਅਨਸਰਾਂ ਨੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਫੇਕ ਫੇਸਬੁੱਕ ਆਈ ਡੀ ਬਣਾਈ

ਮੋਗਾ (Manpreet singh) – ਸ਼ਰਾਰਤੀ ਅਨਸਰਾਂ ਨੇ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੀ ਫੇਕ ਫੇਸਬੁੱਕ ਆਈ ਡੀ ਬਣਾਈ ਹੈ। ਇਸ ਸਬੰਧੀ ਸ੍ਰ ਕੁਲਵੰਤ ਸਿੰਘ ਨੇ ਆਪਣੇ ਨਿੱਜੀ ਫੇਸਬੁੱਕ ਆਈ ਡੀ ਉੱਤੇ ਪੋਸਟ ਸਾਂਝੀ ਕਰਕੇ ਆਮ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।
ਆਪਣੀ ਅਪੀਲ ਵਿੱਚ ਉਹਨਾਂ ਕਿਹਾ ਕਿ ਇਹ ਪ੍ਰੋਫਾਈਲ ਕਿਸੇ ਨੇ ਗਲਤ ਵੇਰਵੇ ਦੇ ਕੇ ਬਣਾਈ ਹੈ ਜਦਕਿ ਨਾਮ, ਤਸਵੀਰ ਅਤੇ ਹੋਰ ਜਾਣਕਾਰੀ ਉਹਨਾਂ ਦੀ ਵਰਤੀ ਗਈ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਫੇਸਬੁੱਕ ਆਈ ਡੀ ਤੋਂ ਫਰੈਂਡ ਰਿਕਵੈਸਟ ਜਾਂ ਕੋਈ ਹੋਰ ਡਿਮਾਂਡ ਆਉਂਦੀ ਹੈ ਤਾਂ ਉਹ ਮਨਜੂਰ ਨਾ ਕਰੇ ਅਤੇ ਇਸ ਸੰਬੰਧੀ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਰਿਪੋਰਟ ਕਰੇ।
ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਪੱਧਰ ਉੱਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਹ ਸ਼ਰਾਰਤ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published.


*


%d