ਸਰਕਾਰੀ ਪ੍ਰਾਇਮਰੀ ਸਕੂਲ ਬੀਦੋਵਾਲੀ ਵਿਖੇ ਨਵੀ ਬਿਲਡਿੰਗ ਦਾ ਸ਼ੁੱਭ ਮਹੂਰਤ

ਕਿਰਨਪਾਲ ਸਿੱਧੂ ਬੀਦੋਵਾਲੀ
ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੀਦੋਵਾਲੀ ਵਿਖੇ ਬਣੀ ਨਵੀ ਬਿਲਡਿੰਗ ਅਤੇ ਨਵੇ ਬਣੇ ਦਫਤਰ ਦੇ ਸ਼ੁਭ ਮਹੁਰਤ ਲਈ ਸਕੂਲ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਜਿਸ ਵਿੱਚ ਪਿੰਡ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਹ ਪਾਠ ਦੋਨੋ ਸਕੂਲ ਪ੍ਰਾਇਮਰੀ ਅਤੇ ਹਾਈ ਦੀ ਤੰਦਰੁਸਤੀ ਲਈ ਵੀ ਕਰਵਾਏ ਗਏ ਸਰਕਾਰੀ ਪ੍ਰਾਇਮਰੀ ਸਕੂਲ ਬੀਦੋਵਾਲੀ ਦੇ ਮੁੱਖ ਅਧਿਆਪਕ ਬਚਿੱਤਰ ਸਿੰਘ ਸਟਾਫ ਮੈਂਬਰ ਜਸਮੇਲ ਸਿੰਘ ਹਰਦੀਪ ਸਿੰਘ ਦਾਨੇਵਾਲੀਆ ਇਕਬਾਲ ਸਿੰਘ ਅਤੇ ਸਰਬਜੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸਕੂਲ ਦੀ ਐੱਸ ਐਮ ਸੀ ਕਮੇਟੀ ਦੇ ਚੇਅਰਮੈਨ ਪੱਪੂ ਸਿੰਘ ਅਤੇ ਕਮੇਟੀ ਮੈਬਰ ਮੁੱਖ ਤੌਰ ਤੇ ਹਾਜਿਰ ਹੋਏੇ ਸਰਕਾਰੀ ਹਾਈ ਸਕੂਲ ਦਾ ਸਮੂਹ ਸਟਾਫ ਤੇ ਮੁੱਖ ਅਧਿਆਪਕ ਕੰਵਲਜੀਤ ਕੌਰ , ਸੀ.ਅੇਚ.ਸੀ ਵੱਲੋ ਅਮੋਲਕ ਸਿੰਘ ਵਿਸ਼ੇਸ ਤੌਰ ਤੇ ਹਾਜਿਰ ਰਹੇ ਇਸ ਦੋਰਾਨ ਪਿੰਡ ਵਾਸੀਆਂ ਵਿੱਚ ਸਰਪੰਚ ਅਮਨਪ੍ਰੀਤ ਕੌਰ ਤੇ ਗੁਰਮੀਤ ਸਿੰਘ, ਹਰਗੋਬਿੰਦ ਸਿੰਘ,ਹੈਪੀ ਬੀਦੋਵਾਲੀ, ਨਰਿੰਦਰ ਸਿੰਘ, ਕਿਰਪਾਲ ਸਿੰਘ ਖਾਲਸਾ, ਅਜੈਬ ਸਿੰਘ ਸਾਬਕਾ ਸਰਪੰਚ ,ਸੁਖਮੰਦਰ ਸਿੰਘ ਸਾਬਕਾ ਮੈਬਰ,ਮਾਸਟਰ ਸਤਪਾਲ ਸਿੰਘ, ਸੁਰਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਸ਼ੇਖਰ ਸ਼ਰਮਾਂ, ਤਰਸੇਮ ਸਿੰਘ , ਸੁਖਮੰਦਰ ਸਿੰਘ ਸਾਬਕਾ ਹੈੱਡਮਾਸਟਰ ਵਿਸ਼ੇਸ ਤੌਰ ਤੇ ਹਾਜਿਰ ਰਹੇ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵੱਜੋ ਬਲਾਕ ਸਿੱਖਿਆ ਅਫਸਰ ਮਨੋਜ ਕੁਮਾਰ ਬੇਦੀ ਗਗਨਦੀਪ ਸਿੰਘ ਰਜਨੀ ਬਾਲਾ ਅਤੇ ਸੈਂਟਰ ਹੈੱਡਟੀਚਰ ਅਮਨਦੀਪ ਕੌਰ ਹਾਜਿਰ ਰਹੇ
ਪਿੰਡ ਵਾਸੀਆਂ ਦੇ ਕਹਿਣ ਮੁਤਾਬਿਕ ਸਕੂਲ ਵਿੱਚ ਬਣੀ ਨਵੀ ਇਮਾਰਤ ਨਾਲ ਸਕੂਲ ਦੀ ਦਿੱਖ ਹੋਰ ਵੀ ਸੁੰਦਰ ਦਿਖਾਈ ਦੇਣ ਲੱਗੀ ਹੈ ਜਿਸ ਦੇ ਸਿੱਟੇ ਵੱਜੋ ਹੁਣ ਪਿੰਡ ਵਾਸੀ ਨਵੇ ਦਾਖਲਾ ਲੈਣ ਵਾਲੇ ਵਿਿਦਆਰਥੀਆਂ ਨੂੰ ਇਸੇ ਹੀ ਸਕੂਲ ਵਿੱਚ ਦਾਖਲਾ ਦਵਾਇਆ ਕਰਨਗੇ।

Leave a Reply

Your email address will not be published.


*


%d