ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਤੇ ਫਰੀ ਮੈਡੀਕਲ ਕੈਂਪ ਲਗਾਇਆ 

ਨਵਾਂਸ਼ਹਿਰ  (ਜਤਿੰਦਰ ਪਾਲ ਸਿੰਘ ਕਲੇਰ )
ਬੀਤੇ ਦਿਨੀਂ ਪਿੰਡ ਸਹੂੰਗੜਾ ਤਹਿ. ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਤੇ ਗ੍ਰਾਮ ਪੰਚਾਇਤ ਸਹੂੰਗੜਾ ਤੇ ਸਹੂੰਗੜਾ ਵੈਲਫ਼ੇਅਰ ਸੁਸਾਇਟੀ ਵਲੋਂ ਇਕ ਫ੍ਰੀ ਮੈਡੀਕਲ ਤੇ ਚੈੱਕਅਪ ਕੈਂਪ ਲਗਵਾਂਹਿਆ ਗਿਆ। ਇਸ ਕੈਂਪ ਵਿਚ ਰਮਨਪ੍ਰੀਤ ਹਸਪਤਾਲ ਗੜ੍ਹਸ਼ੰਕਰ ਦੇ ਡਾਕਟਰ ਦੀ ਟੀਮ ਵਲੋ ਲੋਕਾਂ ਦਾ ਚੈੱਕਅਪ ਕੀਤਾ ਗਿਆ ਜਿਸ ਵਿਚ ਡਾਕਟਰ ਜਸਵੰਤ ਸਿੰਘ ਐਮ.ਡੀ ਵਲੋ ਸਾਰੇ ਮਰੀਜ਼ਾਂ ਦਾ ਚੈੱਕਅਪ ਤੇ ਦੀਵਾਈਆ ਦਿੱਤੀਆਂ ਗਈਆਂ ਇਸ ਮੌਕੇ ਤੇ ਪਿੰਡ ਦੇ ਨੈਸ਼ਨਲ ਐਵਾਰਡੀ ਸਰਪੰਚ ਰਾਜਬਲਵਿੰਦਰ ਸਿੰਘ ਨੇ ਦਸਿਆ ਕਿ ਇਸ ਤਰਾ ਦੇ ਉਪਰਾਲੇ ਨਾਲ ਹੀ ਸਾਡੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸੱਚੀ ਸ਼ਰਧਾਜਲੀ ਹੋਵੇਗੀ ਤੇ ਆਏ ਹੋਏ ਸਾਰੇ ਡਾਕਟਰ ਸਹਿਬਾਨਾਂ ਦਾ ਸਹੂੰਗੜਾ ਵੈਲਫ਼ੇਅਰ ਸੁਸਾਇਟੀ ਵਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਠੇਕੇਦਾਰ ਲਖਵੀਰ ਸਿੰਘ, ਮਾਸਟਰ ਜੁਝਾਰ ਸਿੰਘ,ਮਾਸਟਰ ਕੁਲਵਿੰਦਰ ਸਿੰਘ,ਜਗਤਾਰ ਸਿੰਘ, ਰਾਜਵੀਰ ਸਿੰਘ, ਸੁਰਿੰਦਰਪਾਲ ਸਿੰਘ ਪੰਚ, ਪ੍ਰੀਤਮ ਸਿੰਘ ਪੰਚ, ਮਨਜੀਤ ਕੌਰ ਪੰਚ, ਪ੍ਰਧਾਨ ਬਲਵਿੰਦਰ ਸਿੰਘ ਰਾਏ,ਗੁਰਮੇਲ ਸਿੰਘ, ਬਲਵਿੰਦਰ ਸਿੰਘ ਬਿੰਦਾ, ਹਰਦਿਆਲ ਸਿੰਘ ਪੰਜਾਬ ਪੁਲਿਸ, ਸੁਰਿੰਦਰ ਸਿੰਘ, ਡਾ ਬਗੀਚਾ ਸਿੰਘ, ਹਰਮਿੰਦਰ ਸਿੰਘ ਸੋਨੂੰ, ਹਰਮੇਸ਼ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published.


*


%d