ਵੋਟ ਫੀਸਦੀ ਵਧਾਉਣ ਲਈ ਜ਼ਿਲ੍ਹਾ ਸਵੀਪ ਟੀਮ ਮੋਗਾ ਵੱਲੋਂ ਸੈਲਫ ਹੈਲਪ ਗਰੁੱਪਾਂ ਨਾਲ ਮੀਟਿੰਗ

ਮੋਗਾ, ( Gurjeet sandhu)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮ ਤਹਿਤ ਸੈਲਫ਼ ਹੈਲਪ ਗਰੁੱਪਾਂ ਦੀ ਇੱਕ ਮੀਟਿੰਗ ਪਿੰਡ ਰੱਤੀਆਂ ਵਿੱਚ ਰੱਖੀ ਗਈ ਜਿਸ ਵਿੱਚ ਭਾਗ ਲੈਣ ਵਾਲੀਆਂ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਆਉਣ ਵਾਲੀ 01 ਜੂਨ 2024 ਨੂੰ ਆਪ ਖੁਦ ਵੋਟ ਪਾਓ ਅਤੇ ਆਪਣੇ ਪਰਿਵਾਰ ਦੀ ਵੋਟ ਜਰੂਰ ਪਵਾਓ ।
ਉਨ੍ਹਾਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਰਿਵਾਰ ਨੂੰ ਬਾਖੂਬੀ ਸੰਭਾਲਦੀਆਂ ਹਨ ਅਤੇ ਸੈਲਫ਼ ਹੈਲਪ ਗਰੁੱਪ ਵਿੱਚ ਰਹਿ ਕੇ ਵੀ ਵਧੀਆ ਕੰਮ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਆਪਾਂ ਵੋਟਾਂ ਵਾਲੇ ਦਿਨ ਵੀ ਆਪਣੀ ਜਿੰਮੇਵਾਰੀ ਨਿਭਾਉਣੀ ਹੈ ਅਤੇ ਵੋਟ ਲਾਜ਼ਮੀ ਤੌਰ ਤੇ ਪਾਉਣੀ ਹੈ। ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਨੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਵੋਟਾਂ ਵਾਲੇ ਦਿਨ ਵੋਟਰ ਸੇਵਕ ਦੀ ਭੂਮਿਕਾ ਵੀ ਨਿਭਾਈਏ ਤਾਂ ਕਿ ਕੋਈ ਐਸਾ ਵੋਟਰ ਜੋ ਬੂਥ ਤੇ ਨਹੀਂ ਜਾ ਸਕਦਾ ਉਹ ਆਪਣਾ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ। ਅਸੀਂ ਉਸ ਦੀ ਬੂਥ ਤੱਕ ਜਾਣ ਅਤੇ ਫਿਰ ਘਰ ਤੱਕ ਆਉਣ ਵਿੱਚ ਸਹਾਇਤਾ ਕਰੀਏ ਤਾਂ ਕਿ ਇੱਕ ਇੱਕ ਵੋਟ ਪੈ ਸਕੇ ਅਤੇ ਇੱਕ ਮਜ਼ਬੂਤ ਸਰਕਾਰ ਬਣ ਸਕੇ। ਉਨ੍ਹਾਂ ਬੂਥਾਂ ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਕਿ ਇਸ ਦਿਨ ਬੂਥਾਂ ਉੱਪਰ ਸ਼ਾਮਿਆਨੇ ਲਗਾਏ ਜਾਣਗੇ, ਪੀਣ ਲਈ ਠੰਡੇ ਮਿੱਠੇ ਪਾਣੀ ਦਾ ਪ੍ਰਬੰਧ ਹੋਵੇਗਾ, ਦਿਵਿਆਂਗ ਵੋਟਰਾਂ ਅਤੇ ਬਜ਼ੁਰਗ ਵੋਟਰਾਂ ਦੀ ਸਹਾਇਤਾ ਲਈ ਵਲੰਟੀਅਰ ਹੋਣਗੇ ਆਦਿ।
ਸਹਾਇਕ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਅਤੇ ਅਨੁਰਾਗ ਚੰਦੇਲ ਜੀ.ਜੀ.ਐੱਫ. ਨੇ ਉੱਥੇ ਬਿਰਾਜਮਾਨ ਮਹਿਲਾਵਾਂ ਨੂੰ ਪਾਵਰ ਪੁਆਇੰਟ ਸਲਾਈਡ ਦਿਖਾ ਕੇ ਅਲੱਗ ਅਲੱਗ  ਤਰ੍ਹਾਂ ਦੇ ਐਪਸ ਜਿਵੇਂ ਕਿ ਵੋਟਰ ਹੈਲਪ ਲਾਈਨ ਐਪ, ਸਕਸ਼ਮ ਐਪ, ਨੋਅ ਯੂਅਰ ਕੈਂਡੀਡੇਟ ਐਪ, ਸੀ ਵਿਜਿਲ਼ ਐਪ ਆਦਿ ਬਾਰੇ ਜਾਣਕਾਰੀ ਦਿੱਤੀ । ਇਸ ਸਮੇਂ ਪੰਜਾਬ ਸਟੇਟ ਰੂਰਲ ਲਿਵਲੀਹੁਡ ਵਿਭਾਗ ਦੇ ਕਰਮਚਾਰੀ ਵੀ ਹਾਜ਼ਰ ਸਨ।
I/842621/2024

Leave a Reply

Your email address will not be published.


*


%d