ਵਿੱਦਿਆਕ ਵਰ੍ਹੇ 2024- 2025 ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਦਾਖਲਾ ਮੁਹਿੰਮ ਸ਼ੁਰੂ

ਮੋਗਾ  ( Manpreet singh)

ਮੁੱਖ ਮੰਤਰੀ ਪੰਜਾਬ , ਸ੍ਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰ ਹਰਜੋਤ ਸਿੰਘ ਬੈਂਸ ਦੀ ਸੁਚੱਜੀ ਅਤੇ ਸਹਿਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਅਧੀਨ ਆਉਂਦੇ ਜਿਲ੍ਹਾ ਮੋਗਾ ਦੀ ਵਿਦਿਅਕ ਵਰੇ 2025 ਦੀ ਦਾਖਲਾ ਮੁਹਿੰਮ ਦਾ ਆਗਾਜ਼ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਦੀ ਅਗਵਾਈ ਹੇਠ  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਤੋਂ ਮੋਬਾਈਲ ਜਾਗਰੂਕਤਾ ਵੈਨ ਨੂੰ ਰਵਾਨਾ ਕਰਕੇ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ  ਚੇਅਰਮੈਨ ਇੰਪਰੂਵਮੈਂਟ ਟਰਸਟ ਮੋਗਾ ਦੀਪਕ ਅਰੋੜਾ ਸਮਾਲਸਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅਤੇ ਸਕੈਂਡਰੀ ਸਿੱਖਿਆ ਬਲਦੇਵ ਸਿੰਘ ਜੋਧਾਂ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨਿਸ਼ਾਨ ਸਿੰਘ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਗੁਰਦਿਆਲ ਸਿੰਘ ਮਠਾੜੂ ਹਾਜ਼ਰ ਸਨ।
ਇਸ ਮੋਬਾਈਲ ਵੈਨ ਨੂੰ  ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲਾ ਮੋਗਾ ਦੀਆਂ ਪ੍ਰਾਪਤੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਸਮੇਂ ਦੇ ਟੀਚਿਆਂ ਨੂੰ ਦਰਸ਼ਾਉਂਦੇ ਹੋਰਡਿੰਗ ਬੈਨਰਜ਼ ,ਸਲੋਗਨ ਆਦਿ ਦੇ ਨਾਲ ਸਜਾ ਕੇ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ  ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਉਹ ਖੁਦ ਇੱਕ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਅੱਜ ਜਿਲ੍ਹੇ ਦੇ ਸਭ ਤੋਂ ਵੱਡੇ ਅਹੁਦੇ ਤੱਕ ਪਹੁੰਚੇ ਹਨ ਅਤੇ ਮੋਗਾ ਜ਼ਿਲ੍ਹੇ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਿਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਅਤੀ ਆਧੁਨਿਕ ਸਿੱਖ ਸੁਵਿਧਾਵਾਂ ਵਾਲੇ ਅਨੇਕਾ ਸਕੂਲ ਆਉਣ ਵਾਲੇ ਸਮੇਂ ਵਿੱਚ ਸਮਾਜ ਨੂੰ ਸਮਰਪਿਤ ਕੀਤੇ ਜਾਣਗੇ । ਉਹਨਾਂ ਅਧਿਆਪਕਾਂ ਦੀ ਵਿਦੇਸ਼ ਟ੍ਰੇਨਿੰਗ ਸਕੂਲ ਆਫ ਐਮੀਨੈਂਸ ਅਤੇ ਵਿਦਿਆਰਥੀਆਂ ਨੂੰ ਦੂਜੇ ਰਾਜਾਂ ਦੀ ਦੌਰੇ ਤੇ ਭੇਜਣ ਨੂੰ ਸਿੱਖਿਆ ਵਿਭਾਗ ਦੇ ਨਿਵੇਕਲੇ ਉਪਰਾਲਿਆਂ ਨੂੰ ਵੱਡੀ ਪ੍ਰਾਪਤੀ ਦੱਸਿਆ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤੇ  ਸੈਕੰਡਰੀ ਬਲਦੇਵ ਸਿੰਘ ਜੌਧਾਂ ਨੇ ਦੱਸਿਆ ਕੀ ਮੋਗਾ ਜ਼ਿਲਾ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਦਾਖਲੇ ਕਰਕੇ ਮਿਆਰੀ ਸਿੱਖਿਆ ਨੂੰ ਘਰ ਘਰ ਪਹੁੰਚਾਉਣ ਲਈ ਵਚਨ ਵੱਧ ਹੈ।
ਉਹਨਾਂ ਮੋਗਾ ਦੇ ਸਮੂਹ ਸਰਕਾਰੀ ਪ੍ਰਾਇਮਰੀ ਮਿਡਲ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੇ ਅਧਿਆਪਕਾਂ ਸਕੂਲ ਮੁਖੀਆਂ , ਵਿਭਾਗੀ ਅਮਲੇ ਦੇ ਨਾਲ ਨਾਲ ਸਕੂਲ ਪ੍ਰਬੰਧਕੀ ਕਮੇਟੀਆਂ ਮਿੱਡ ਡੇ ਮੀਲ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਪ੍ਰੇਰਿਤ ਕੀਤਾ ਜਾਵੇ । ਉਨਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਉੱਪਰ ਰੱਖਦਿਆਂ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਵਚਨਬੱਧ ਹੈ ।
ਇਸ ਮੌਕੇ ਉਨਾਂ ਦੁਆਰਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ, ਉਪ ਜਿਲ੍ਹਾ ਸਿੱਖਿਆ ਅਫਸਰ, ਐਲੀਮੈਂਟਰੀ ਨਿਸ਼ਾਨ ਸਿੰਘ ਸੰਧੂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਨੀਤਾ ਨਾਰੰਗ, ਬਲਾਕ ਪ੍ਰਾਇਮਰੀ ਸਿੱਖਿਆ ਕੰਚਨ ਬਾਲਾ, ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਵਰਿੰਦਰ ਕੌਰ ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ , ਕੋਆਰਡੀਨੇਟਰ ਮਨਮੀਤ ਸਿੰਘ ਰਾਏ ਆਦਿ ਨਾਲ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਿਲ ਕੀਤਾ ਗਿਆ। ਰਸਤੇ ਵਿੱਚ ਆਉਂਦੇ ਪ੍ਰਮੁੱਖ ਸਥਾਨਾ ਅਤੇ ਚੁਰਸਤਿਆਂ ਵਿੱਚ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਉੱਚ ਮਿਆਰੀ ਅਤੇ ਆਧੁਨਿਕ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ।
ਜ਼ਿਕਰ ਯੋਗ ਹੈ ਕਿ ਇਸ ਮੋਬਾਈਲ ਵੈਨ ਦਾ ਜਿੱਥੇ ਵਿਦਿਆਰਥੀਆਂ ਮਾਪਿਆਂ ਅਧਿਆਪਕਾਂ ਸਿੱਖਿਆ ਪ੍ਰੇਮੀਆਂ ਅਤੇ ਸਿੱਖਿਆ ਮਾਹਿਰਾਂ ਦੁਆਰਾ ਜਗ੍ਹਾ ਜਗ੍ਹਾ ਸਵਾਗਤ ਕੀਤਾ ਗਿਆ ਉੱਥੇ ਅਨੇਕ ਸਥਾਨਾਂ ਉੱਪਰ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਦਾਖਲਾ ਮੁਹਿਮ ਨੂੰ ਪ੍ਰਫੁੱਲਿਤ ਕਰਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਬਲੋਕ ਪ੍ਰਾਇਮਰੀ ਸਿੱਖਿਆ ਅਫਸਰ ਸੈਂਟਰਲ ਹੈਡ ਟੀਚਰ ਅਤੇ ਹੈਡ ਟੀਚਰ ਦੀ ਅਗਵਾਈ ਵਿੱਚ ਸਟਾਲ ਲਗਾਏ ਗਏ ਸਨ ਜਿੱਥੇ ਵੱਡੀ ਗਿਣਤੀ ਵਿੱਚ ਮਾਪਿਆਂ ਅਤੇ ਆਮ ਲੋਕਾਂ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਲਈ ਉਤਸਾਹ ਵੇਖਿਆ ਗਿਆ।
ਜ਼ਿਕਰ ਯੋਗ ਹੈ ਕਿ ਅੱਜ ਇਹ ਮੋਬਾਈਲ ਵੈਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਤੋਂ ਚੱਲ ਕੇ  ਖੋਸਾ ਰਣਧੀਰ ਖੋਸਾ ਪਾਂਡੋ ਖੋਸਾ ਕੋਟਲਾ ਜਨੇਰ ਕੜਿਆਲ ਧਰਮਕੋਟ ਇੰਦਰਗੜ੍ਹ ਬੱਡੂਵਾਲ ਹੁੰਦੇ ਹੋਏ ਕਿਸ਼ਨਪੁਰਾ ਵਿਖੇ ਜਾ ਕੇ ਸਮਾਪਤ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਚੋਪੜਾ ਅਨੂਪ ਕੁਮਾਰ ਜੈਵਲ ਜੈਨ ਹਰਸ਼ ਕੁਮਾਰ ਗੋਇਲ ਸਵਰਨਜੀਤ ਸਿੰਘ ਮਨੂ ਸ਼ਰਮਾ ਬਲਦੇਵ ਰਾਮ ਸਿੰਘ ਗੁਰ ਤੇਜ ਸਿੰਘ ਸੋਹਨ ਸਿੰਘ ਰੁਪਿੰਦਰ ਕੌਰ ਰਮੇਸ਼ ਖੁਰਾਨਾ ਸੰਦੀਪ ਸਿੰਘ ਹਰਪ੍ਰੀਤ ਕੌਰ ਗੁਰਮੀਤ ਸਿੰਘ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਮਨਪ੍ਰੀਤ ਸਿੰਘ ਹਰਮਨਦੀਪ ਸਿੰਘ ਰਾਏ ਮਨਜੀਤ ਸਿੰਘ ਆਦਿ ਸ਼ਾਮਿਲ ਸਨ।

Leave a Reply

Your email address will not be published.


*


%d