ਵਰਿਆਮ ਸਿੰਘ ਚੰਦੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ

ਸੰਗਰੂਰ:::::::::::::::::::: – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਵਰਿਆਮ ਸਿੰਘ ਚੰਦੜ ਸਾਬਕਾ ਸਰਪੰਚ  ਵਰਿਆਮ ਸਿੰਘ ਚੰਦੜ
ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਧਿਆਨ ਚ ਰੱਖਦਿਆ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਲਈ ਸ. ਚੰਦੜ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਇਕਬਾਲ ਸਿੰਘ ਝੂੰਦਾਂ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਹੋਏ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਸੇਵਾ ਨੂੰ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਨਿਯੁਕਤੀ ਲਈ ਡਾਕਟਰ ਸੁਖਚੈਨ ਸਿੰਘ ਸਾਰੋਂ, ਹਰਜੀਵਨ ਸਿੰਘ ਸਾਬਕਾ ਸਰਪੰਚ, ਸੁਮਿਤ ਸਿੰਘ ਥਲੇਸ, ਗੁਰਜੰਟ ਸਿੰਘ ਥਲੇਸ, ਜਥੇਦਾਰ ਨਿਰਮਲ ਸਿੰਘ ਭੜ੍ਹੋ , ਬਿੱਟੂ ਬਡਰੁੱਖਾਂ, ਬਲਦੇਵ ਸਿੰਘ ਥਲੇਸ,ਸੁਖਦੇਵ ਸਿੰਘ ਥਲੇਸ ਆਦਿ ਨੇ ਪਾਰਟੀ ਪ੍ਰਧਾਨ  ਸ.ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published.


*


%d