ਰੇਖਾ ਰਾਣੀ ਪੰਜਾਬ ਮਹਿਲਾ ਕਾਂਗਰਸ ਕਮੇਟੀ ਦੀ ਸੂਬਾ ਸਕੱਤਰ ਨਿਯੁਕਤ

ਸੰਗਰੂਰ:—- –  ਪਿਛਲੇ ਦਿਨੀਂ ਆਲ ਇੰਡੀਆ ਮਹਿਲਾ ਕਾਂਗਰਸ ਕਮੇਟੀ ਦੀ ਨੈਸ਼ਨਲ ਪ੍ਰਧਾਨ ਨੈਟਾ ਡਿਸੂਜ਼ਾ ਵੱਲੋਂ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਦੂਸਰੀ ਲਿਸਟ ਜਾਰੀ ਕੀਤੀ ਗਈ ਜਿਸ ਵਿੱਚ ਪੁਰਾਣੇ ਅਤੇ ਟਕਸਾਲੀ ਵਰਕਰਾਂ ਨੂੰ ਮਾਣ ਸਤਿਕਾਰ ਦਿੱਤਾ ਗਿਆ। ਇਸੇ ਲੜੀ ਦੇ ਤਹਿਤ ਸਵ : ਸਰਦਾਰ ਉਜਾਗਰ ਸਿੰਘ ਗਿੱਲ ਸਾਬਕਾ ਮੰਤਰੀ ਪੰਜਾਬ ਹਲਕਾ ਬੱਲੂਆਣਾ ਦੀ ਪੋਤਰੀ ਤੇ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਦੀ ਚੇਅਰਪਰਸਨ ਰੇਖਾ ਰਾਣੀ ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵਨਿਯੁਕਤ ਸੂਬਾ ਸਕੱਤਰ ਕਮ ਚੇਅਰਪਰਸਨ ਰੇਖਾ ਰਾਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਕਾਂਗਰਸ ਹਾਈਕਮਾਂਡ ਤੇ ਆਲ ਇੰਡੀਆ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਨੈਟਾ ਡਿਸੂਜ਼ਾ, ਪੰਜਾਬ ਪ੍ਰਦੇਸ਼ ਕਾਂਗਰਸ ਮਹਿਲਾ ਕਮੇਟੀ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਰਾਜ ਬਖ਼ਸ਼ ਕੰਬੋਜ ਚੇਅਰਮੈਨ ਓਬੀਸੀ ਪੰਜਾਬ, ਦਰਸ਼ਨ ਸਿੰਘ ਸਹੋਤਾ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਜਰਨਲ ਸਕੱਤਰ ਸੰਦੀਪ ਸੰਧੂ, ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ, ਸਾਬਕਾ ਵਿਧਾਇਕ -ਕਮ- ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ, ਸਾਬਕਾ ਚੇਅਰਮੈਨ ਹਾਊਸਫੈੱਡ ਪੰਜਾਬ ਸੁਖਵੰਤ ਸਿੰਘ ਬਰਾੜ ਖਿੱਪਾਂਵਾਲਾ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਸੀਨੀਅਰ ਮੀਤ ਪ੍ਰਧਾਨ ਸੁਧੀਰ ਭਾਦੂ, ਹਰਕਮਲ ਜੋਤ ਮਨੇਸ ਚੇਅਰਮੈਨ ਬਲਾਕ ਸੰਮਤੀ ਅਰਨੀਵਾਲਾ, ਸਿੰਕਦਰ ਬੱਤਰਾ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ, ਸਰਪੰਚ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਘੁੜਿਆਣਾ, ਸਰਪੰਚ ਗੁਰਵਿੰਦਰ ਸਿੰਘ ਛੀਨਾ, ਸੀਨੀਅਰ ਕਾਂਗਰਸ ਆਗੂ ਡਾਕਟਰ ਬੀ.ਡੀ ਕਾਲੜਾ, ਲਖਵੀਰ ਸਿੰਘ ਲੱਖਾ ਜ਼ਿਲਾ ਪ੍ਰਧਾਨ ਫਾਜ਼ਿਲਕਾ ਐਸ.ਸੀ.ਸੈੱਲ, ਚੇਅਰਮੈਨ ਬਲਕਾਰ ਧਰਮੂਵਾਲਾ, ਚੇਅਰਮੈਨ ਸ਼ੰਟੀ ਕਪੂਰ ਪੀਡੀਬੀਏ ਬੈਂਕ ਜਲਾਲਾਬਾਦ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਰਨੀਵਾਲਾ ਰਾਜਪਾਲ ਸਿੰਘ, ਸਾਬਕਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਅਰਨੀਵਾਲਾ ਵਿਨੋਦ ਕੁਮਾਰ ਚਾਹਲਾਂ ਤੇ ਸਮੂਹ ਕਾਂਗਰਸ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਅਤੇ ਸਮੂਹ ਕਾਂਗਰਸ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜੁੰਮੇਵਾਰੀ ਨੂੰ ਤਨਦੇਹੀ ਨਾਲ ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਹਮੇਸ਼ਾਂ ਵਫਾਦਾਰੀ ਨਾਲ ਨਿਭਾਂਵਾਂਗੀ। ਚੇਅਰਪਰਸਨ ਰੇਖਾ ਰਾਣੀ ਦਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਸੂਬਾ ਸਕੱਤਰ ਨਿਯੁਕਤ ਹੋਣ ਤੇ ਜ਼ਿਲਾ ਫਾਜ਼ਿਲਕਾ ‘ਚ ਹੀ ਨਹੀਂ ਸਗੋਂ ਪੰਜਾਬ ‘ਚ ਖੁਸ਼ੀ ਦੀ ਲਹਿਰ ਹੈ।ਚੇਅਰਪਰਸਨ ਰੇਖਾ ਰਾਣੀ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਜਤਿੰਦਰ ਕੁਮਾਰ ਮਿੱਤਲ ਬਾਜਾਖਾਨਾ,ਪਰਵੀਨ ਕੌਰ ਭੱਟੀ, ਖੁਸ਼ਦੀਪ ਮਿੱਤਲ,ਜੀਵਨ ਮਿੱਤਲ ਨੇ ਬਿਆਨ ਜਾਰੀ ਕਰਦੇ ਹੋਏ ਸਮੂਹ ਕਾਂਗਰਸ ਲੀਡਰਸ਼ਿਪ ਤੇ ਰਾਜ ਬਖ਼ਸ਼ ਕੰਬੋਜ ਚੇਅਰਮੈਨ ਓਬੀਸੀ ਸੈਲ੍ਹ ਪੰਜਾਬ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੂੰ ਟਕਸਾਲੀ ਵਰਕਰਾਂ ਦਾ ਆਦਰ ਤੇ ਮਾਣ ਸਤਿਕਾਰ ਦੇਣ ਵਾਲੀ ਲੜੀ ਨੂੰ ਕਾਇਮ ਰੱਖਣਾ ਅਤਿ ਜ਼ਰੂਰੀ ਹੈ। ਇਸ ਮੌਕੇ ਨਵਨਿਯੁਕਤ ਸੂਬਾ ਸਕੱਤਰ ਚੇਅਰਪਰਸਨ ਰੇਖਾ ਰਾਣੀ ਦੇ ਸਮੂਹ ਪਰਿਵਾਰ ਵਧਾਈ ਦੇ ਕੇ ਸਨਮਾਨਿਤ ਕਰਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਚਿਮਨੇਵਾਲਾ, ਸਰਪੰਚ ਮਨਜੀਤ ਸਿੰਘ ਬਰਾੜ ਬਾਜਾਖਾਨਾ, ਜਸਵੀਰ ਸਿੰਘ ਚੈਨਾ, ਚੇਅਰਮੈਨ ਓ ਬੀ ਸੀ ਸੈੱਲ ਫਰੀਦਕੋਟ ਡਾਕਟਰ ਮੁਹੰਮਦ ਸਲੀਮ ਖਿਲਜੀ, ਰਮੇਸ਼ ਚੰਦ, ਜਸਵੰਤ ਰਾਮ,ਜਵਰਜੰਗ ਸਿੰਘ ਧਾਲੀਵਾਲ,ਬਲਜੀਤ ਸਿੰਘ ਧਾਲੀਵਾਲ, ਸੰਦੀਪ ਸਿੰਘ ਸਿੱਪਾ ਧਾਲੀਵਾਲ,ਬਾਬਾ ਗੁਰਮੇਲ ਸਿੰਘ,ਮੰਗਾਂ ਸਿੰਘ ਧਾਲੀਵਾਲ, ਗੁਰਪ੍ਰੀਤ ਕੌਰ ਧਾਲੀਵਾਲ , ਸੰਦੀਪ ਕੌਰ ਧਾਲੀਵਾਲ,ਨਸੀਬ ਕੌਰ ਭੱਟੀ, ਭਗਵਾਨ ਦੇਵੀ,ਤੇਜ਼ ਕੌਰ ਧਾਲੀਵਾਲ, ਲਵਪ੍ਰੀਤ ਕੌਰ ਧਾਲੀਵਾਲ, ਸੁਰਜੀਤ ਕੌਰ ਧਾਲੀਵਾਲ,ਅਜੇ ਧਾਲੀਵਾਲ, ਕੁਲਵੰਤ  ਸਿੰਘ ਧਾਲੀਵਾਲ, ਰਾਜ ਰਾਣੀ ਤੋਂ ਇਲਾਵਾ ਸਮੂਹ ਕਾਂਗਰਸੀ ਵਰਕਰ ਮੌਜੂਦ ਸਨ।

Leave a Reply

Your email address will not be published.


*


%d