ਰਮਨਦੀਪ ਕੌਰ ਨੇ ਸਾਬਤ ਕੀਤਾ ਕਿ ਇਹ ਕਲਯੁੱਗ ਨਹੀਂ ਕਲਮ ਯੁੱਗ ਹੈ: ਕਾਂਗੜਾ 

ਸੰਗਰੂਰ:::::::::::::::::::: – ਪਿਛਲੇ ਦਿਨੀਂ ਪੀ ਸੀ ਐਸ ਜੁਡੀਸ਼ਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀਂ ਸ਼ੇਰਪੁਰ ਦਾ ਮਾਣ ਰਮਨਦੀਪ ਕੌਰ ਪੁੱਤਰੀ ਸ੍ਰ ਨਾਹਰ ਸਿੰਘ ਦੇ ਘਰ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਭਾਰਤੀਯ ਅੰਬੇਡਕਰ ਮਿਸ਼ਨ (ਰਜਿ:) ਭਾਰਤ ਅਤੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਆਪਣੀ ਟੀਮ ਸਮੇਤ ਪਹੁੰਚੇ ਜਿਨ੍ਹਾਂ ਵੱਲੋਂ ਜੱਜ ਬਣੀਂ ਕੁੜੀ ਰਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਜਿਸ ਮਿਸ਼ਨ ਨੂੰ ਪੂਰਾ ਕਰਨ ਲਈ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਆਪਣਾਂ ਸਾਰਾ ਜੀਵਨ ਕੁਰਬਾਨ ਕਰ ਦਿੱਤਾ ਉਹ ਮਿਸ਼ਨ ਹੁਣ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਆਮ ਪਰਿਵਾਰਾਂ ਦੇ ਬੱਚੇ ਬਾਬਾ ਸਾਹਿਬ ਵੱਲੋਂ ਦਿਖਾਏ ਮਾਰਗ ਤੇ ਚਲਦਿਆਂ ਆਪਣੀ ਪੜ੍ਹਾਈ ਅਤੇ ਮਿਹਨਤ ਨਾਲ ਉੱਚ ਮੁਕਾਮ ਹਾਸਲ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇੱਕ ਆਮ ਪਰਿਵਾਰ ਦੀ ਧੀਅ ਰਮਨਦੀਪ ਕੌਰ ਨੇ ਪੀ ਸੀ ਐਸ ਦੀ ਪ੍ਰੀਖਿਆ ਪਾਸ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਇਹ ਕਲਯੁੱਗ ਨਹੀਂ ਬਲਕਿ ਕਲਮ ਯੁੱਗ ਹੈ । ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਇਹ ਮੁਕਾਮ ਹਾਸਲ ਕਰਨ ਲਈ ਸਿਰਫ਼ ਰਮਨਦੀਪ ਕੌਰ ਹੀ ਨਹੀਂ ਇਸ ਦਾ ਪਰਿਵਾਰ ਖਾਸ ਕਰਕੇ ਪਿਤਾ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਪ੍ਰੇਰਨਾ ਅਤੇ ਤਪੱਸਿਆ ਸਦਕਾ ਹੀ ਰਮਨਦੀਪ ਕੌਰ ਨੇ ਇਹ ਪੁਜੀਸ਼ਨ ਹਾਸਲ ਕੀਤੀ ਹੈ ਉਨ੍ਹਾਂ ਕਿਹਾ ਕਿ ਰਮਨਦੀਪ ਕੌਰ ਇੱਕ ਹੋਣਹਾਰ ਲੜਕੀ ਹੈ ਜਿਸ ਦੀ ਮਿਹਨਤ ਅਤੇ ਜਜ਼ਬੇ ਨੂੰ ਉਹ ਦਿਲੋਂ ਸਲੂਟ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਰਮਨਦੀਪ ਕੌਰ ਹਰ ਪਾਸੇ ਨਿਰਾਸ਼ ਹੋਏ ਗਰੀਬਾਂ ਨੂੰ ਇੰਨਸਾਫ਼ ਦਿਵਾਉਣ ਲਈ ਕੰਮ ਕਰਨਗੇ । ਇਸ ਮੌਕੇ ਸੰਬੋਧਨ ਕਰਦਿਆਂ ਨਵ ਨਿਯੁਕਤ ਜੱਜ ਰਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਜੱਜ ਬਣਨ ਦਾ ਇੱਕ ਸੁਪਨਾ ਦੇਖਿਆ ਸੀ ਜਿਸ ਨੂੰ ਉਨ੍ਹਾਂ ਆਪਣੇ ਪਿਤਾ ਅਤੇ ਮਾਤਾ ਦੀ ਬਦੌਲਤ ਪੂਰਾ ਕੀਤਾ ਹੈ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀਆਂ ਜ਼ਿਮੇਵਾਰੀਆਂ ਵੱਧ ਗਈਆਂ ਹਨ ਉਹ ਬਾਬਾ ਸਾਹਿਬ ਦੀ ਬਦੌਲਤ ਮਿਲ਼ੀ ਕਲਮ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਇੰਨਸਾਫ਼ ਦਿਵਾਉਣਗੇ ਜੱਜ ਰਮਨਦੀਪ ਕੌਰ ਨੇ ਇਸ ਮਾਨ ਸਨਮਾਨ ਲਈ ਮੈਡਮ ਪੂਨਮ ਕਾਂਗੜਾ ਅਤੇ ਭਾਰਤੀਯ ਅੰਬੇਡਕਰ ਮਿਸ਼ਨ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਤੋਂ ਇਲਾਵਾ ਸ਼੍ਰੀ ਕ੍ਰਿਸ਼ਨ ਸਿੰਗਲਾ, ਬਿੱਟੂ,ਚਮਕੌਰ ਸਿੰਘ, ਸੁਖਪਾਲ ਸਿੰਘ ਭੰਮਾਬੱਦੀ, ਸੁਰਿੰਦਰ ਕੌਰ ਬੁੱਗ਼ਰਾ, ਰੁਪਿੰਦਰ ਸਿੰਘ ਟਿੱਬਾ, ਸ਼ਸ਼ੀ ਚਾਵਰੀਆ ਸਣੇ ਰਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Leave a Reply

Your email address will not be published.


*


%d