ਮੁਲਾਜ਼ਮਾਂ ਦੀ ਤਿੰਨ ਰੋਜ਼ਾ ਨੈਸ਼ਨਲ ਕੌਸਲ ਮੀਟਿੰਗ ਕੋਲਕੱਤਾ ਵਿਖੇ 28 ਨੂੰ*

ਭਵਾਨੀਗੜ੍ਹ:- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਦੇਸ਼ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਮੀਟਿੰਗ ਮਿਤੀ 28-30 ਦਸੰਬਰ ਨੂੰ ਕੋਲਕੱਤਾ ਵਿਖੇ ਹੋ ਰਹੀ ਹੈ ਜਿਸ ਵਿੱਚ ਪ.ਸ.ਸ.ਫ. ਵਲੋਂ 30 ਡੈਲੀਗੇਟ ਸ਼ਾਮਿਲ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਈਸਟਰਨ ਜੋਨਲ ਕਲਚਰਲ ਸੈਂਟਰ, ਭਾਰਤਿਅਮ ਕਲਚਰਲ ਮਲਟੀਪਲੈਕਸ, ਸੈਕਟਰ-3, ਸਾਲਟ-ਲੇਕ ਕੋਲਕੱਤਾ ਵਿਖੇ ਹੋ ਰਹੀ ਹੈ ਜਿਸ ਵਿੱਚ ਪੰਜਾਬ ਸਹਿਤ ਪੂਰੇ ਦੇਸ਼ ਵਿੱਚੋਂ ਪ੍ਰਾਂਤਾਂ ਦੀਆਂ ਜੱਥੇਬੰਦੀਆਂ ਦੇ ਡੈਲੀਗੇਟ ਸ਼ਮੂਲੀਅਤ ਕਰ ਰਹੇ ਹਨ। ਸਟੇਟ ਕੋ-ਆਰਡੀਨੇਸ਼ਨ ਕਮੇਟੀ, ਗੌਰਮਿੰਟ ਇੰਪਲਾਈਜ਼ ਐਸੋਸੀਏਸ਼ਨ ਵੈਸਟ ਬੰਗਾਲ ਵਲੋਂ ਇਸ ਨੈਸ਼ਨਲ ਕੌਂਸਲ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਅਤੇ ਕਾਨਫਰੰਸ ਹਾਲ ਸਹਿਤ ਦੇਸ਼ ਭਰ ਤੋਂ ਪਹੁੰਚ ਰਹੇ ਡੈਲੀਗੇਟ ਸਾਥੀਆਂ ਦੀ ਰਿਹਾਇਸ਼ ਦਾ ਨਵਪ੍ਰਾਜਨਮਾ ਸਟੇਟ ਯੂਥ ਹੋਸਟਲ, ਯੁਵਾ ਭਾਰਤੀ ਕਰਿਆਂਗਣਾ, ਸਾਲਟ-ਲੇਕ ਸਿਟੀ ਕੋਲਕੱਤਾ ਵਿਖੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸ ਨੈਸ਼ਨਲ ਕੌਸਲ ਵਿੱਚ ਆਲ ਇੰਡੀਆ ਦੇ ਕੌਮੀਂ ਵਾਇਸ ਪ੍ਰਧਾਨ ਸਤੀਸ਼ ਰਾਣਾ, ਨੈਸ਼ਨਲ ਕਾਰਜਕਾਰਣੀ ਮੈਂਬਰ ਤੀਰਥ ਸਿੰਘ ਬਾਸੀ, ਕਰਮਜੀਤ ਸਿੰਘ ਬੀਹਲਾ, ਵੋਮੈਨ ਸਬ-ਕਮੇਟੀ ਮੈਂਬਰ ਹਰਮਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਪ.ਸ.ਸ.ਫ. ਵਲੋਂ 6 ਮਹਿਲਾ ਡੈਲੀਗੇਟਾਂ ਸਹਿਤ 30 ਡੈਲੀਗੇਟ ਸਾਥੀ ਸ਼ਮੂਲੀਅਤ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਕੌਮੀਂ ਪ੍ਰਧਾਨ ਸੁਭਾਸ਼ ਲਾਂਬਾ ਅਤੇ ਕੌਮੀਂ ਜਨਰਲ ਸਕੱਤਰ ਏ. ਸ਼੍ਰੀਕੁਮਾਰ ਦੀ ਅਗਵਾਈ ਹੇਠ ਹੋ ਰਹੀ ਇਸ ਨੈਸ਼ਨਲ ਕੌਸਲ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ।ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਵਾਉਣ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕਰਵਾਉਣ, ਵਿਭਾਗਾਂ ਦੀ ਆਕਾਰ-ਘਟਾਈ ਨੂੰ ਬੰਦ ਕਰਵਾਉਣ ਸਹਿਤ ਹੋਰ ਜਰੂਰੀ ਮੁੱਦਿਆ ਤੇ ਆਗੂਆਂ ਅਤੇ ਬੁਲਾਰਿਆ ਵਲੋਂ ਚਰਚਾ ਕਰਨ ਉਪਰੰਤ ਦੇਸ਼ ਪੱਧਰੀ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਨੈਸ਼ਨਲ ਕੌਂਸਲ ਦੇ ਆਖਰੀ ਦਿਨ ਇੱਕ ਵਿਸ਼ਾਲ ਪਬਲਿਕ ਮੀਟਿੰਗ ਕੀਤੀ ਜਾਵੇਗੀ ਅਤੇ ਮੁਲਾਜ਼ਮ ਵਰਗ ਨੂੰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਹ ਕੌਮੀਂ ਕੌਂਸਲ ਮੁਲਾਜ਼ਮ ਵਰਗ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਵਿੱਚ ਅਹਿਮ ਰੋਲ ਅਦਾ ਕਰੇਗੀ।

Leave a Reply

Your email address will not be published.


*


%d