ਮੀਡੀਆ ਸਾਡੇ ਸਮਿਆਂ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸੋਮਾ ਹੈ,, ਮਨਜੀਤ ਸਿੰਘ ਅਰੋੜਾ,

ਨਵਾਂਸ਼ਹਿਰ
ਪੰਜਾਬ ਦੀ ਧਰਤੀ ਤੇ ਸੂਝਵਾਨ ਮਨੁੱਖਾਂ ਦੀ ਕਤਾਰ ਵਿੱਚ ਖਲੋਤਾ ਮਨਜੀਤ ਸਿੰਘ ਅਰੋੜਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ, ਹਮੇਸ਼ਾ ਅਧੁਨਿਕ ਵਿਚਾਰਾਂ ਕਰਕੇ ਚਰਚਾ ਵਿੱਚ ਰਿਹਾ ਹੈ। ਦਿੱਲੀ ਕਿਸਾਨ ਮੋਰਚੇ ਦੌਰਾਨ, ਮਨਜੀਤ ਸਿੰਘ ਅਰੋੜਾ ਦੀ ਪਹਿਚਾਣ ਇੱਕ ਸੰਵੇਦਨਸ਼ੀਲ ਆਗੂ ਵਜੋਂ ਪੇਸ਼ ਹੋਈ। ਪੰਜਾਬ ਦੀ ਧਰਤੀ ਤੇ ਲੁਧਿਆਣਾ ਦਾ ਜੰਮਪਲ ਮਨਜੀਤ ਸਿੰਘ ਬਾਲ ਵਰੇਸ ਤੋਂ ਹੀ ਆਗੂ ਵਜੋਂ ਪੇਸ਼ ਹੋਇਆ। ਕਾਲਜ ਵਿਦਿਆਰਥੀ ਹੁੰਦਿਆਂ ਮਨਜੀਤ ਸਿੰਘ ਨੇ ,, ਸਾਡਾ ਵਿਰਸਾ ਸਾਡਾ ਗੋਰਵ ਦੀ ਸੰਪਾਦਨਾ ਕੀਤੀ। ਸੰਗੀਤ ਪ੍ਰਤੀ ਲਗਾਓ ਹੋਣ ਕਾਰਨ ਕਥਾ ਕੀਰਤਨ ਦੇ ਮਾਰਗ ਉਤੇ ਗੁਰਸਿੱਖੀ ਸਿਧਾਂਤ ਅਨੁਸਾਰ ਜੀਵਨ ਬਤੀਤ ਕਰਦਾ ਰਿਹਾ।
ਗੁਰਦੁਆਰਾ ਸਾਹਿਬ ਦੀ ਸਟੇਜ ਸਕੱਤਰ ਦੀ ਸੇਵਾ ਦੇ ਨਾਲ ਨਾਲ ਮਨਜੀਤ ਸਿੰਘ ਅਰੋੜਾ ਨੇ ਸਮਾਜ ਭਲਾਈ ਕਾਰਜਾਂ ਲਈ ਅਪਣੇ ਆਪ ਨੂੰ ਸਮਰਪਿਤ ਕੀਤਾ। ਸਰਦਾਰ ਚੰਨਣ ਸਿੰਘ ਤੇ ਮਾਤਾ ਸੰਤ ਕੌਰ ਦਾ ਸਭ ਤੋਂ ਛੋਟਾ ਬੇਟਾ ਛੇ ਭੈਣ ਭਰਾਵਾਂ ਦੇ ਵੱਡੇ ਪਰਿਵਾਰ ਵਿੱਚੋਂ ਹੈ। ਗ੍ਰਹਿਸਤੀ ਜੀਵਨ ਸਾਥਣ ਸਰਦਾਰਨੀ ਇਕਬਾਲ ਕੌਰ ਤੇ ਇਹਨਾਂ ਦੇ ਸੰਜੋਗ ਵਿੱਚੋਂ   ਅਨੰਤ ਜੋਤ ਤੇ ਜਪਨ ਜੋਤ ਦੋ ਸੂਝਵਾਨ ਬੱਚਿਆਂ ਨੇ ਸਮਾਜ ਨੂੰ ਰੋਸ਼ਨੀ ਦੀਆਂ ਨਵੀਆਂ ਰਿਸ਼ਮਾਂ ਪ੍ਰਦਾਨ ਕੀਤੀਆਂ ਹਨ। ਮੌਜੂਦਾ ਸਮੇਂ ਮਨਜੀਤ ਸਿੰਘ ਅਰੋੜਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਿੰਗ ਦਾ ਜਨਰਲ ਸਕੱਤਰ ਹੈ। ਸ਼ਹਿਰੀ ਪਿਛੋਕੜ ਹੋਣ ਦੇ ਬਾਵਜੂਦ ਮਨਜੀਤ ਸਿੰਘ ਅਰੋੜਾ ਕਿਸਾਨੀ ਮਸਲਿਆਂ ਪ੍ਰਤੀ ਸੰਜੀਦਗੀ ਨਾਲ ਗੱਲਬਾਤ ਕਰਦਾ ਹੈ, ਉਹਨਾਂ ਮਸਲਿਆਂ ਨੂੰ ਸਮਝਦਾ ਹੈ, ਧਰਤੀ ਨਾਲ ਜੁੜਿਆ ਹੋਣ ਕਾਰਨ ਆਮ ਲੋਕਾਂ ਦੀਆਂ ਮੁਸਕਲਾਂ ਤੋਂ ਵਾਕਿਫ਼ ਹੈ। ਲੁਧਿਆਣਾ ਦੀ ਰਾਹੋਂ ਰੋਡ ਦੀ ਭੈੜੀ ਹਾਲਤ ਕਾਰਨ ਰੋਜ਼ਾਨਾ ਹੋ ਰਹੇ ਜਾਨੀ ਮਾਲੀ ਨੁਕਸਾਨ ਪ੍ਰਤੀ ਚਿੰਤਿਤ ਹੈ। ਸਰਕਾਰ ਨੂੰ ਤੇ ਲੋਕਲ ਬਾਡੀ ਹਲਕੇ ਵਿੱਚ ਇਸ ਸਮੱਸਿਆਂ ਦੀ ਗੱਲ ਕਰ ਚੁੱਕਾ ਹੈ। ਅਲਟੀਮੇਟਮ,25 ਦਸੰਬਰ ਦਾ ਦਿੱਤਾ ਹੈ। ਜੇਕਰ ਪ੍ਰਸ਼ਾਸਨ ਵੱਲੋਂ ਇਸ ਅਤਿ ਜ਼ਰੂਰੀ ਕਾਰਜ ਨੂੰ ਨਹੀਂ ਕੀਤਾ ਜਾਂਦਾ ਤਦ ਭਾਰਤੀ ਕਿਸਾਨ ਯੂਨੀਅਨ ਵੱਲੋਂ ਫਿਲੋਰ,ਟੋਲ ਪਲਾਜ਼ਾ ਤੇ ਧਰਨਾ, ਜਾਮ, ਇਸ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ। ਮੀਡੀਆ ਸਾਡੇ ਸਮਿਆਂ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸੋਮਾ ਹੈ ਤੇ ਇਸ ਅਤਿ ਆਧੁਨਿਕ ਸੰਵੇਦਨਸ਼ੀਲ ਸੋਮੇ ਦੁਆਰਾ ਭਾਰਤੀ ਕਿਸਾਨ ਯੂਨੀਅਨ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸੰਦੇਸ਼ ਦੇ ਰਹੀ ਹੈ ਕਿ ਆਮ ਇਨਸਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਨੇ ਇਸ ਕਾਰਜ ਨੂੰ ਨੇਪਰੇ ਨਹੀਂ ਚਾੜ੍ਹਿਆ ਤਦ ਸੰਘਰਸ਼ ਸ਼ੁਰੂ ਹੈ। ਪ੍ਰੈਸ ਕਲੱਬ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਅਰੋੜਾ ਨੇ ਕਿਹਾ, ਇਸ ਮਹੀਨੇ ਪੰਜਾਬ ਤੋਂ ਇੱਕ ਹੋਰ ਸਮਾਜ ਸੇਵੀ ਸੰਸਥਾ ਉਹਨਾਂ ਨੇ ਆਪਣੇ ਮਿੱਤਰ ਪਿਆਰਿਆਂ ਨਾਲ ਮਿਲ ਕੇ ਸ਼ੁਰੂ ਕੀਤੀ ਹੈ, ਜਿਸ ਅਧੀਨ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ,ਕਾਲਜ ਦੀ ਫੀਸ ਮੁਹੱਈਆ ਕਰਵਾਉਣੀ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਉਣੀਆਂ ਉਹਨਾਂ ਦੇ ਪ੍ਰਮੁੱਖ ਕਾਰਜ ਹਨ। ਨਿਰਪੱਖ ਮੀਡੀਆ ਦੀ ਭੂਮਿਕਾ ਸਦਾ ਸਲਾਹੁਣਯੋਗ ਹੁੰਦੀ ਹੈ। ਮਨਜੀਤ ਸਿੰਘ ਅਰੋੜਾ ਇਸ ਸਮੇਂ ਜੈ ਜਵਾਨ ਜੈ ਕਿਸਾਨ,, ਟੀਵੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ।  ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਉਹਨਾਂ ਕਿਹਾ, ਇਹ ਪੋਹ ਦਾ ਮਹੀਨਾ ਸਾਨੂੰ ਹਮੇਸ਼ਾ ਯਾਦ ਕਰਵਾਉਂਦਾ ਹੈ ਕਿ ਸਾਡਾ ਵਿਰਸਾ ਕੀ ਹੈ,, ਸਾਡੇ ਕਾਰਜ ਕੀ ਹੋਣੇ ਚਾਹੀਦੇ ਹਨ। ਇਸ ਪ੍ਰੈਸ ਕਲੱਬ ਮਿਲਣੀ ਸਮੇਂ ਵਿਸ਼ੇਸ਼ ਤੌਰ ਤੇ ਸਰਦਾਰ ਦਿਲਬਾਗ ਸਿੰਘ, ਸਰਦਾਰ ਅੰਮ੍ਰਿਤ ਪਾਲ ਸਿੰਘ, ਗਲਹੋਤਰਾ ਜੀ, ਸਰਦਾਰ ਰੋਸ਼ਨ ਸਿੰਘ, ਇਤਿਆਦ ਆਗੂਆਂ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ। ਆਮੀਨ।

Leave a Reply

Your email address will not be published.


*


%d