ਮਾਂ ਦੇ ਰੰਗ ਸਾਹਿਤ ਸਭਾ ( ਰਜਿ) ਫ਼ਰੀਦਕੋਟ ਦੀਆਂ ਤਿੰਨ ਮਾਣ ਮੱਤੀਆਂ ਸਖਸ਼ੀਅਤਾਂ ਵੱਲੋ ਬੂਟੇ ਲਾ ਕੇ ਮਨਾਇਆ ਜਨਮਦਿਨ 

 

ਫ਼ਰੀਦਕੋਟ ::::::::::::::::: ਅੱਜ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ ) ਫ਼ਰੀਦਕੋਟ ਦੀਆਂ ਮਾਣ ਮੱਤੀਆਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਯੂਨੀਵਰਸਿਟੀ ਕਾਲਜ ਆਫ  ਨਰਸਿੰਗ ਗਰਲਜ ਹੋਸਟਲ ਵਿਚ ਬੂਟੇ ਲਾ ਕੇ ਮਨਾਇਆ ਜਨਮਦਿਨ , ਇਹ ਤਿੰਨੋ ਸ਼ਖਸ਼ੀਅਤਾਂ ਸਾਹਿਤ , ਸਮਾਜਸੇਵੀ , ਵਾਤਾਵਰਣ ਪ੍ਰੇਮੀ ਹਨ , ਸਭਾ ਦੇ ਮੀਤ ਪ੍ਰਧਾਨ ਪ੍ਰਸਿੱਧ ਲੋਕ ਗਾਇਕ ਰਾਜ ਗਿੱਲ ਭਾਣਾ ਜੀ , ਜਿੰਨਾ ਦੇ ਰੋਮ ਰੋਮ ਵਿਚ ਸੱਭਿਆਚਾਰਕ ਗੀਤ  ਸਮਾਏ ਹਨ , ਸਭਾ ਜਰਨਲ ਸਕੱਤਰ ਗੀਤਕਾਰ ਜਸਵਿੰਦਰ ਜੱਸ ਤੇ ਉਭਰ ਰਹੇ ਸਾਹਿਤਕਾਰ ਸੁਖਬੀਰ ਬਾਬਾ ਜੀ ਨਿਵੇਕਲੀ ਉਸਾਰੂ ਸੋਚ ਰੱਖਣ ਵਾਲੀਆ ਨਾਮੀ ਸਖ਼ਸ਼ੀਅਤਾਂ ਹਨ । ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ,ਏਨਾ ਸਖਸ਼ੀਅਤ ਦਾ ਸਭਾ ਪ੍ਰਧਾਨ ਕਸਮੀਰ ਮਾਨਾ , ਪ੍ਰਸਿੱਧ ਸਮਾਜਸੇਵੀ ਕੈਪਟਨ ਧਰਮ ਸਿੰਘ ਗਿੱਲ ਸੰਚਾਲਕ ਮਾਤਾ ਖੀਵੀ ਜੀ ਗੁਰਦੁਆਰਾ , ਸ੍ਰ.ਕਰਤਾਰ ਸਿੰਘ ਸੁਪਰਡੈਂਟ ਯੂਨੀਵਰਸਿਟੀ ਕਾਲਜ ਆਫ  ਨਰਸਿੰਗ, ਉਰਮਿਲਾ ਵਾਰਡਨ ਗਰਲਜ ਹੋਸਟਲ ਵੱਲੋ ਸੁਕਰਾਨਾ ਕੀਤਾ ਤੇ ਸਨਮਾਨਿਤ ਕਰ ਮੁਬਾਰਕਬਾਦ ਦਿੱਤੀ ਗਈ , ਪੂਰੀ ਸਭਾ ਵਿਚ ਅਜਿਹੇ ਮਿਆਰੀ ਕੰਮ ਲਈ ਖੁਸ਼ੀ ਦੀ ਲਹਿਰ ਦੌੜ ਗਈ। ਸਭਾ  ਅਜਿਹੇ ਚੰਗੇਰੇ ਕਾਰਜ ਭਵਿੱਖ ਵਿਚ ਕਰਦੀ ਰਹੇਗੀ । ਇਹ ਜਾਣਕਾਰੀ  ਸਾਂਝੀ ਸਭਾ ਦੇ ਸੰਸਥਾਪਕ ਸ਼ਿਵਨਾਥ ਦਰਦੀ ਨੇ ਕੀਤੀ ।
    ਇਸ ਸਮੇ ਹਾਜ਼ਰ ਚੇਅਰਮੈਨ ਪ੍ਰੋ ਬੀਰ ਇੰਦਰ ਸਰਾਂ , ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋ, ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਬੇਦੀ , ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ,ਸੁਪਰਵਾਈਜ਼ਰ ਵਿਜੈ ਕੁਮਾਰ ਸ਼ਰਮਾਂ,ਸਮਾਜਸੇਵੀ ਤੇ ਪੱਤਰਕਾਰ ਰਵਿੰਦਰ ਬੁਗਰਾ , ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਬਲਵਿੰਦਰ ਕੌਰ, ਕਿਰਨ , ਛਿੰਦਰਪਾਲ ਕੌਰ, ਗੀਤਾ ਦੇਵੀ ,ਪੱਤਰਕਾਰ ਜਸਬੀਰ ਜੱਸੀ , ਸੁਨੀਲ ਕੁਮਾਰ, ਦੀਪਕ, ਬੂਟਾ ਸਿੰਘ, ਰਾਜੂ , ਪ੍ਰਵੇਸ਼ ਟੇਲਰ ਆਦਿ

Leave a Reply

Your email address will not be published.


*


%d