ਭਾਰਤੀ ਕਿਸਾਨ ਯੂਨੀਅਨ ਰਾਜੇਵਾਲ  ਨੇ 18 ਜਨਵਰੀ ਨੂੰ ਪਾਣੀਆ ਦੇ ਮਸਲੇ ਨੂੰ  ਲੈ ਕੇ  ਚੰਡੀਗੜ੍ਹ ਵਿੱਚ ਲਗਾਇਆ ਜਾਵੇਗਾ ਪੱਕਾ ਮੋਰਚਾ

 ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜੱਥੇਬੰਦੀ
ਦੀ ਜ਼ਿਲ੍ਹਾ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ  ਦੀ ਪ੍ਰਧਾਨਗੀ ਹੇਠ ਹੋਈ ਜਿਸ   ਵਿੱਚ   ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਸ ਦਾ ਵਿਰੋਧ  18ਜਨਵਰੀ ਨੂੰ ਪਾਣੀਆਂ ਦੇ ਮਸਲੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਪੱਕੇ ਮੋਰਚੇ ਦੀ ਤਿਆਰੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਵਿੱਚ ਵੱਖ ਵੱਖ ਪਿੰਡਾਂ ਤੋਂ ਤਕਰੀਬਨ ਧਰਨੇ ਦੀ ਸ਼ੁਰੂਆਤ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪੰਦਰਾਂ ਟਰੈਕਟਰ ਟਰਾਲੀ, ਪਾਣੀ ਵਾਲੇ ਟੈਂਕਰ, ਇੱਕ ਟਰਾਲੀ ਲੱਕੜ, ਬਾਲਣ, ਇੱਕ ਟਰਾਲੀ ਵਿਚ ਲੰਗਰ ਦਾ ਸਮਾਨ ,ਬਾਕੀ ਟਰਾਲੀਆਂ ਵਿਚ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਸੌਣ ਵਾਸਤੇ ਬਿਸਤਰੇ, ਤੰਬੂ,ਆਦਿ ਦਾ ਸਮਾਨਿਤ ਲੈ ਕੇ ਟੋਲ ਪਲਾਜ਼ਾ ਜੀਊਵਾਲ ਬੱਛੂਆ ਤੋਂ ਸਵੇਰੇ ਰਵਾਨਾ ਹੋਣਗੀਆਂ ਇਸ ਮੌਕੇ ਸਕੱਤਰ ਗੁਰਮੁੱਖ ਸਿੰਘ, ਪ੍ਰੈਸ ਸਕੱਤਰ ਕੁਲਵਿੰਦਰ ਸਰਪੰਚ ਪਰਾਗਪੁਰ, ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ ਜੋਸ਼ਨ, ਮਾਸਟਰ ਦਰਸ਼ਨ ਲਾਲ, ਸਵਰਨ ਸਿੰਘ ਸਰਕਲ ਪ੍ਰਧਾਨ, ਬਲਵੀਰ ਸਿੰਘ ਪਰਾਗਪੁਰ, ਅਮਰੀਕ ਸਿੰਘ, ਧਰਮ ਪਾਲ ਸਿੰਘ, ਨੰਬਰਦਾਰ ਬਲਵੀਰ ਸਿੰਘ, ਹਰਵਿੰਦਰ ਸਿੰਘ ਟੌਸਾ, ਚਰਨ ਸਿੰਘ ਛਦੌੜੀ ਆਦਿ ਹਾਜ਼ਰ ਸਨ

Leave a Reply

Your email address will not be published.


*


%d