ਬੀੜੀ ਨੂੰ  ਲੈ ਕੇ ਹੋਏ ਤਕਰਾਰ ‘ ਚ ਬੰਗਾਲੀ ਨੇ ਚਾਕੂ ਮਾਰ ਕੇ ਇਕ ਵਿਆਕਤੀ ਨੂੰ   ਮੌਤ ਦੇ ਘਾਟ ਉਤਾਰਿਆ

ਕਾਠਗੜ੍ਹ      ( ਜਤਿੰਦਰਪਾਲ ਸਿੰਘ ਕਲੇਰ )-  ਕਾਠਗੜ੍ਹ ਦੇ ਨਜਦੀਕੀ ਪਿੰਡ ਮਾਜਰਾ ਜੱਟਾ ਵਿੱਚ ਇਕ ਫਾਰਮ ਹਾਊਸ ਤੇ ਇਕ ਬੰਗਾਲੀ ਵਿਅਕਤੀ ਨੇ ਨਾਲ ਦੇ ਇਕ ਹੋਰ ਵਿਅਕਤੀ ਨੂੰ  ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ | ਪੁਲਿਸ ਨੇ ਉਕਤ ਕਥਿਤ ਆਰੋਪੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
 ਪੁਲਿਸ ਨੂੰ  ਦਿੱਤੇ ਬਿਆਨ ਵਿੱਚ ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਝੱਲੀਆਂ ਕਲਾ ਥਾਣਾ ਚਮਕੌਰ ਸਾਹਿਬ ਜਿਲ੍ਹਾਂ ਰੂਪਨਗਰ  ਹਾਲ ਵਾਸੀ ਜਲਾਲਪੁਰੀਆ ਦਾ ਫਾਰਮ ਮਾਜਰਾ ਜੱਟਾਂ ਥਾਣਾ ਕਾਠਗੜ੍ਹ ਨੂੰ  ਦੱਸਿਆ ਕਿ ਉਨਾਂ ਦਾ ਮਾਜਰਾ ਜੱਟਾ ਵਿਖੇ ਜਲਾਲਪੁਰੀਆ ਦਾ ਫਾਰਮ ਜੋ ਰੁਲਦਾ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗਰਲੇ ਬੇਟ ਤਹਿਸੀਲ ਬਲਾਚੌਰ ਥਾਣਾ  ਸਦਰ ਬਲਾਚੌਰ ਨੂੰ  ਲੀਜ ਤੇ  6 ਸਾਲ ਲਈ ਲਿਆ ਹੋਇਆ  ਹੈ | ਫਾਰਮ  ਵਿੱਚ ਮੈ ਪਸ਼ੂਆ ਦੀ ਦੇਖ ਰੇਖ ਦਾ ਕੰਮ ਕਰਦਾ ਹਾਂ | ਮੇਰੇ ਨਾਲ ਮੁਕੇਸ਼ ਕੁਮਾਰ ਉਰਫ ਰਾਜੂ  ਪੁੱਤਰ ਪਲਟੂ ਰਾਮ ਵਾਸੀ  ਨਾਨੋਵਾਲ ਬੇਟ ਥਾਣਾ ਸਦਰ ਬਲਾਚੌਰ ਅਤੇ ਰਾਜੂ ਗੁਰਮ ਉਰਫ ਬਹਾਦੁਰ  ਪੁੱਤਰ ਕਿਸ਼ਨ ਪ੍ਰਸਾਦ ਵਾਸੀ ਸਿਲੀਗੁੜੀ ਥਾਣਾ ਸਿਲੀਗੁੜੀ ਵੈਸਟ ਬੰਗਾਲ ਵੀ ਉਸੇ ਫਾਰਮ ਵਿੱਚ ਕੰਮ ਕਰਦੇ ਹਨ | ਮੁਕੇਸ਼ ਕੁਮਾਰ ਉਰਫ ਰਾਜਾ ਉਕਤ ਖੇਤੀ ਬਾੜੀ ਦਾ ਕੰਮ ਸੰਭਾਲਦਾ ਹੈ ਅਤੇ ਰਾਜੁ ਗੁਰਮ ਉਰਫ ਬਹਾਦੁਰ   ਮੇਰੇ ਨਾਲ ਪਸ਼ੂਆ ਦਾ ਕੰਮ ਕਰਦਾ ਹੈ |  ਰਾਤ ਨੂੰ  ਮੈ, ਮੁਕੇਸ਼  ਉਰਫ ਰਾਜੂ ਅਤੇ ਰਾਜੂ ਗੁਰਮ ਉਰਫ ਬਹਾਦੁਰ ਨੇ ਸ਼ਰਾਬ ਪੀਤੀ ਅਤੇ ਫਿਰ ਰੋਟੀ ਖਾਂਦੀ | ਮੁਕੇਸ਼ ਕੁਮਾਰ ਉਰਫ ਰਾਜੂ ਅਤੇ ਰਾਜੂ ਗੁਰਮ  ਉਰਫ ਬਹਾਦਰ ਵਿੱਚ ਬੀੜੀ ਨੂੰ  ਲੈ ਕੇ ਮਾਮੂਲੀ ਤਕਰਾਰ ਹੋ ਗਈ | ਇੰਨੇ ਨੂੰ  ਰੋਟੀ ਖਾਣ ਤੋ ਬਾਦ ਭਾਂਡੇ ਰੱਖਣ ਲਈ ਬਾਹਰ ਚਲ ਗਿਆ ਤਾਂ ਜਦ ਮੈਂ ਮੁੜ ਕੇ ਵਾਪਸ ਆਇਆ ਤਾਂ ਰਾਜੂ ਗੁਰਮ ਉਰਫ ਬਹਾਦਰ  ਨੇ ਮੁਕੇਸ਼ ਉਰਫ ਰਾਜੂ ਦੀ ਖੱਬੇ ਪਾਸੇ ਛਾਤੀ ਵਿੱਚ ਚਾਕੂ ਨਾਲ ਵਾਰ ਕਰਨੇ ਸ਼ੁਰੂ ਕੀਤੇ ਹੋਏ ਸਨ | ਜਦ ਰਾਜੂ ਗੁਰਮ  ਉਰਫ ਬਹਾਦੁਰ   ਨੇ ਮੈਨੂੰ ਦੇਖਿਆ ਤਾਂ ਉਹ ਮੇਰੇ ਵੱਲ ਨੂੰ  ਵਾਰ ਕਰਨ ਵਾਸਤੇ ਆਇਆ ਤਾਂ ਮੈਂ ਉਥੋ ਭੱਜ ਕੇ ਨਜ਼ਦੀਕ ਕਿੰਨੂਆ ਦੇ ਬਾਗ ਲਾਗ ਰਹਿੰਦੀ ਲੈਬਰ ਦੇ ਬੰਦਿਆ ਕੋਲ ਜਾ ਕੇ ਆਪਣੀ ਜਾਨ ਬਚਾਈ ਤੇ ਰੌਲਾ  ਪਾਇਆ ਤਾਂ ਅਸੀ ਫਾਰਮ ਦੇ ਮਾਲਕ ਰੁਲਦਾ ਸਿੰਘ ਉਕਤ ਨੂੰ  ਸਾਰੀ ਗੱਲ ਫੋਨ  ਤੇ ਦੱਸੀ  ਤੇ ਵਾਪਸ ਆ ਕੇ ਦੇਖਿਆ ਤਾਂ ਮੁਕੇਸ਼ ਕੁਮਾਰ ਦੀ ਮੌਤ ਹੋ ਚੁੱਕੀ ਸੀ ਤੇ ਰਾਜੂ  ਗੁਰਮ ਉਰਫ ਬਹਾਦੁਰ ਅੰਦਰ ਬੈਠਾ ਸੀ |  ਅਸੀ ਉਸ ਨੂੰ  ਬੰਦ ਕਰ ਦਿੱਤਾ | ਇਸ  ਘਟਨਾ ਦੀ ਸੂਚਨਾ ਤੁਰੰਤ ਪੁਲਿਸ  ਨੂੰ  ਦਿੱਤੀ | ਥਾਣਾ ਕਾਠਗੜ ਦੇ ਇੰਸਪੈਕਟ ਹੇਮੰਤ ਮਲਹੋਤਰਾ ਨੇ ਮੌਕੇ ਤੇ ਜਾ ਕੇ ਉਕਤ ਕਥਿਤ ਆਰੋਪੀ ਰਾਜੂ  ਗੁਰਮ ਉਰਫ ਬਹਾਦਰ ਨੂੰ  ਕਾਬੂ  ਕਰਕੇ ਉਸਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.


*


%d