ਬੀਤੇ 6 ਵਰ੍ਹਿਆਂ ਤੋਂ ਸਰਹੱਦੀ ਖਿੱਤੇ ਵਿੱਚ ਕਰ ਰਹੀ ਹੈ ਸਮਾਜ ਸੇਵਾ ਡਾ. ਸ਼ਾਈਨਾ ਵਿਰਕ 

ਬੀਤੇ 6 ਵਰ੍ਹਿਆਂ ਤੋਂ ਸਰਹੱਦੀ ਖਿੱਤੇ ਵਿੱਚ ਕਰ ਰਹੀ ਹੈ ਸਮਾਜ ਸੇਵਾ ਡਾ. ਸ਼ਾਈਨਾ ਵਿਰਕ
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਇੱਕ ਪਾਸੇ ਜਿੱਥੇ ਪੰਜਾਬ ਦੇ ਨੌਜ਼ਵਾਨ ਵਰਗ ਦਾ ਵੱਡਾ ਹਿੱਸਾ ਆਪਣੀਆਂ ਸਮੁੱਚੀਆਂ ਘਰੇਲੂ ਆਰਥਿਕ ਤੰਗੀਆਂ ਤੁਰਸ਼ੀਆਂ ਤੇ ਮਜ਼ਬੂਰੀਆਂ ਨੂੰ ਦਰ ਕਿਨਾਰ ਕਰਕੇ ਤੇ ਛੰਨਾ ਪੂਣੀ ਵੇਚ ਵੱਟ ਕੇ ਸੁਨਿਹਰੀ ਭਵਿੱਖ ਵੀ ਤਲਾਸ਼ ਵਿੱਚ ਵਿਦੇਸ਼ਾਂ ਵਿਸ਼ੇਸ਼ਕਰ ਕੈਨੇਡਾ, ਅਮਰੀਕਾ, ਆਸਟੇ੍ਰਲੀਆ, ਨਿਊਜੀਲੈਂਡ ਵਰਗੇ ਮੁਲਕਾਂ ਵੱਲ ਵਹੀਰਾ ਘੱਤੀ ਬੈਠਾ ਹੈ। ਉੱਥੇ ਜੰਮੂ-ਕਸ਼ਮੀਰ ਦੇ ਨਾਲ ਸਬੰਧਤ ਭਾਰਤੀ ਮੂਲ ਦੀ ਕੈਨੇਡਾ ਦੀ ਪੱਕੀ ਵਸਨੀਕ ਪ੍ਰਵਾਸੀ ਭਾਰਤੀ ਮਹਿਲਾਂ ਡਾ. ਸ਼ਾਈਨਾ ਵਿਰਕ ਕੈਨੇਡਾ ਸੰਨ 2018 ਤੋਂ 7 ਸਮੁੰਦਰਾਂ ਤੋਂ ਪਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਰਹਿ ਕੇ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਰ ਬਸ਼ਰ ਕਰਨ ਵਾਲੇ ਗਰੀਬ ਪਰਿਵਾਰਾਂ ਦੇ ਲੋੜਵੰਦ ਤੇ ਜ਼ਰੂਰਤਮੰਦ ਬੱਚਿਆਂ ਦੀ ਵਿੱਦਿਅਕ ਲੋੜ ਤੋਂ ਇਲਾਵਾ ਰੋਜ਼ਮਰਾਂ ਦੀਆਂ ਕਈ ਹੋਰ ਜ਼ਰੂਰਤਾਂ ਪੂਰੀਆਂ ਕਰਨ ਵਰਗੇ ਸਮਾਜ ਸੇਵੀ ਕਾਰਜਾਂ ਦੇ ਨਾਲ-ਨਾਲ ਕਈ ਹੋਰ ਸਮਾਜ ਸੇਵੀ ਕੰਮਾਂ ਨੂੰ ਵੀ ਅਮਲੀ ਜਾਮਾਂ ਪਹਿਨਾ ਰਹੇ ਹਨ। ਵਿਸ਼ਵ ਦੇ ਆਧੁਨਿਕ ਤੇ ਵਿਕਸਿਤ ਦੇਸ਼ਾਂ ਦੇ ਵਿੱਚੋਂ ਇੱਕ ਕੈਨੇਡਾ ਵਰਗੇ ਮੁਲਕ ਤੋਂ ਇੱਥੇ ਆ ਕੇ ਸਮਾਜ ਸੇਵੀ ਕਾਰਜਾਂ ਦੇ ਵਿੱਚ ਦਿਲਚਸਪੀ ਦਿਖਾ ਰਹੇ ਡਾ. ਸ਼ਾਈਨਾ ਵਿਰਕ ਦੀ ਚੁਫੇਰਿਓੁਂ ਪ੍ਰਸ਼ੰਸ਼ਾ ਹੋ ਰਹੀ ਹੈ। ਡਾ. ਸ਼ਾਈਨਾ ਵਿਰਕ ਨੇ ਆਪਣੇ ਪਤੀ ਤੇਜਬੀਰ ਸਿੰਘ ਵਿਰਕ ਦੇ ਨਾਲ ਸਲਾਹ ਮਸ਼ਵਰਾ ਹੋ ਕੇ ਕਈ ਵਰ੍ਹੇ ਪਹਿਲਾਂ ਗੁਰੂ ਕਲਗੀਧਰ ਗਰੁੱਪਸ ਆਫ਼ ਸਕੂਲਜ਼ ਦੇ ਬੈਨਰ ਹੇਠ ਸੱਭ ਤੋਂ ਪਹਿਲਾਂ ਸਰਹੱਦੀ ਇਲਾਕਾ ਨਿਵਾਸੀਆਂ ਨੂੰ ਸੱਸਤੀਆਂ ਤੇ ਮਿਆਰੀ ਵਿੱਦਿਅਕ ਸੇਵਾਵਾਂ ਮੁਹੱਈਆ ਕਰਨ ਦੇ ਮੰਤਵ ਨਾਲ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਤਹਿਸੀਲ ਅਜਨਾਲਾ ਵਿਖੇ ਸ਼ੁਰੂਆਤ ਕੀਤੀ ਤੇ ਮੰਦੇ ਆਰਥਿਕ ਹਲਾਤਾਂ ਦੇ ਨਾਲ ਜੂਝ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਫ੍ਰੀ ਵਿੱਦਿਆ ਹਾਂਸਲ ਕਰਨ ਦੇ ਮੌਕੇ ਪ੍ਰਦਾਨ ਕੀਤੇ। ਜਦੋਂ ਕਿ ਗੁਰੂ ਨਗਰੀ ਵਿੱਚ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਵਿਦੇਸ਼ੀ ਵਿੱਦਿਅਕ ਸੇਵਾਵਾਂ ਤੇ ਇੰਮੀਗ੍ਰੇਸ਼ਨ ਸਹੂਲਤਾਂ ਮੁਹੱਈਆ ਕਰਨ ਲਈ ਪਰੂਨਰਜ਼ ਇੰਟਰਨੈਸ਼ਨਲ ਇੰਮੀਗ੍ਰੇਸ਼ਨ ਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ। ਜਿਸ ਦੇ ਸਾਰਥਿਕ ਸਿੱਟਿਆਂ ਤੋਂ ਉਤਸ਼ਾਹਿਤ ਹੁੰਦਿਆਂ ਕੋਟਲੀ ਅੰਬ ਤੇ ਜੱਸਰਾਊਰ (ਕੋਟਲਾ) ਵਿਖੇ ਵੀ ਗੁਰੂ ਕਲਗੀਧਰ ਪਬਲਿਕ ਸਕੂਲਾਂ ਦੀ ਲੜੀ ਸ਼ੁਰੂ ਕੀਤੀ ਤੇ ਆਪਣੇ ਵੱਲੋਂ ਕੀਤੇ ਗਏ ਵਾਅਦੇ ਮੁਤਾਬਿਕ ਇੱਥੇ ਵੀ ਲੋੜਵੰਦ ਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਫ੍ਰੀ ਵਿੱਦਿਆ ਦੇਣ ਦੀ ਕਵਾਇਦ ਸ਼ੁਰੂ ਕੀਤੀ ਤੇ ਇਸਦੇ ਨਾਲ ਹੀ ਰਾਜਾਸਾਂਸੀ ਤੇ ਫ਼ਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਰੂਨਰਜ਼ ਇੰਟਰਨੈਸ਼ਨਲ ਇੰਮੀਗ੍ਰੇਸ਼ਨ ਸੇਵਾਵਾਂ ਦੀ ਸ਼ੁਰੂਆਤ ਕੀਤੀ। ਉਹ ਬੀਤੇ 6 ਵਰ੍ਹਿਆਂ ਤੋਂ ਵਿੱਦਿਅਕ, ਸਮਾਜਿਕ ਤੇ ਧਾਰਮਿਕ ਖੇਤਰ ਦੇ ਵਿੱਚ ਬਤੌਰ ਮਿਸਾਲੀ ਸਮਾਜ ਸੇਵਿਕਾ ਵੱਜੋਂ ਵਿਚਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਇਸ ਸਮੁੱਚੀ ਕਾਰਜਸ਼ੈਲੀ ਨੂੰ ਬਿਨ੍ਹਾਂ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸਹਾਇਤਾ ਦੇ ਇੱਕ ਠੋਸ ਰਣਨੀਤੀ ਤਹਿਤ ਮਸ਼ਹੂਰੀ ਤੋਂ ਦੂਰ ਰਹਿੰਦੇ ਹੋਏ ਸਫ਼ਲਤਾਪੂਰਵਕ ਸਿਰੇ ਚੜ੍ਹਾਇਆ। ਜਿਸ ਦਾ ਸਰਹੱਦੀ ਇਲਾਕਾ ਨਿਵਾਸੀਆਂ ਨੇ ਖ਼ੂਬ ਲਾਹਾ ਲਿਆ। ਗੱਲਬਾਤ ਦੌਰਾਨ ਡਾ. ਸ਼ਾਈਨਾ ਵਿਰਕ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦੇ ਨਿਵਾਸੀ ਰਹੇ ਹਨ ਤੇ ਉਨ੍ਹਾਂ ਦੇ ਪਿਤਾ ਦਵਿੰਦਰ ਸਿੰਘ ਭਾਰਤੀ ਏਅਰ ਫੋਰਸ ਦੇ ਵਿੱਚ ਸਕਾਰਡਨ ਲੀਡਰ ਵੱਜੋਂ ਤੇ ਮਾਤਾ ਪਰਮਜੀਤ ਕੌਰ ਸਿੱਖਿਆ ਵਿਭਾਗ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਕੈਨੇਡਾ ਤੋਂ ਇੱਥੇ ਆ ਕੇ ਇੰਨ੍ਹਾ ਸਮਾਜ ਸੇਵੀ ਕਾਰਜਾਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਮਨ ਬਣਾਇਆ। ਜਿਸਦੇ ਉਸਾਰੂ ਤੇ ਸਾਰਥਿਕ ਸਿੱਟੇ ਸਾਹਮਣੇਂ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਤੌਰ ਪਰਿਵਾਸੀ ਭਾਰਤੀ ਸਮਾਜ ਸੇਵਾ ਨੂੰ ਸਮਰਪਿਤ ਜੋ ਵਾਅਦੇ ਕੀਤੇ ਜੋ ਵੀ ਕਿਹਾ ਉਸ ਨੂੰ ਪੂਰਾ ਕਰਕੇ ਦਿਖਾਇਆ। ਉਨ੍ਹਾਂ ਕਿਹਾ ਕਿ ਇਸ ਦੇ ਇਵਜ ਵੱਜੋਂ ਕਿਸੇ ਪ੍ਰਕਾਰ ਦੇ ਸੇਵਾ ਫ਼ਲ ਦੀ ਆਸ ਨਹੀਂ ਰੱਖਦੇ। ਵਾਪਿਸ ਕੈਨੇਡਾ ਪਰਤਣ ਬਾਬਤ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜੇ ਇੱਥੇ ਹੀ ਬਹੁਤ ਕੁੱਝ ਕਰਨਾ ਬਾਕੀ ਹੈ ਤੇ ਵਾਪਸੀ ਦਾ ਕੋਈ ਇਰਾਦਾ ਨਹੀਂ। ਡਾ. ਸ਼ਾਈਨਾ ਵਿਰਕ ਦੀਆਂ ਮਿਸਾਲੀ ਸਮਾਜ ਸੇਵਾਵਾਂ ਦੇ ਮੱਦੇਨਜ਼ਰ ਮਹਿਲਾਂ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮੈਨ ਵੈਲਫ਼ੇਅਰ ਸੁਸਾਇਟੀ, ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ, ਲੀਗਲ ਐਕਸ਼ਨ ਏਡ ਵੈਲਫ਼ੇਅਰ ਸੁਸਾਇਟੀ ਆਦਿ ਦੇ ਵੱਲੋਂ ਵੱਖ-ਵੱਖ ਵਿਸ਼ੇਸ਼ ਦਿਹਾੜਿਆਂ ਤੇ ਸਨਮਾਨ ਚਿੰਨ੍ਹਾਂ ਤੇ ਯਾਦਗਾਰੀ ਤੋਹਫਿਆਂ ਦੇ ਨਾਲ ਨਵਾਜ਼ਿਆ ਜਾ ਚੁੱਕਾ ਹੈ।

Leave a Reply

Your email address will not be published.


*


%d