ਪੰਜਾਬ ਸਰਕਾਰ ਸਕੂਲੀ ਵਿਦਿਆਰਥੀਆਂ ਦੇ ਭਵਿੱਖ ਨਾਲ ਕਰ ਰਹੀ ਹੈ ਖਿਲਵਾੜ  – ਡਾ. ਮੱਖਣ ਸਿੰਘ

ਸੰਗਰੂਰ:::::::::::::::::::::
ਪੰਜਾਬ ਦੀ ਆਪ ਸਰਕਾਰ ਜੋ ਭਾਜਪਾ ਦੀ ਹੀ ਬੀ ਟੀਮ ਹੈ ਵੱਲੋਂ ਪੰਜਾਬ ਦੇ ਗਰੀਬਾਂ,ਮਜਦੂਰਾਂ ਤੇ ਦਲਿਤਾਂ ਦੇ ਬੱਚਿਆਂ ਨੂੰ ਅਨਪੜ੍ਹ ਰੱਖਣ, ਬੱਚਿਆਂ ਵਿਚੋਂ ਮੁਕਾਬਲੇ ਦੀ ਭਾਵਨਾ ਖ਼ਤਮ ਕਰਨ ਦੀ ਇੱਕ ਨਵੀਂ ਸਾਜਿਸ਼ ਰਚੀ ਗਈ ਹੈ ,ਕਿਉਂਕਿ ਗਰੀਬਾਂ, ਮਜਦੂਰਾਂ ਤੇ ਦਲਿਤਾਂ ਦੇ 95% ਬੱਚੇ ਸਰਕਾਰੀ ਸਕੂਲਾਂ ਵਿਚ ਹੀ ਵਿੱਦਿਆ ਪ੍ਰਾਪਤ ਕਰਨ ਲਈ ਜਾਂਦੇ ਹਨ ਤੇ ਹੁਣ ਪੰਜਾਬ ਸਰਕਾਰ ਦੇ ਨਵੇਂ ਫ਼ੁਰਮਾਨ ਮੁਤਾਬਕ ਪੰਜਾਬ ਦੇ ਸਿੱਖਿਆ ਵਿਭਾਗ ਨੇ ਹੁਣ 2023 – 24 ਵਿੱਦਿਅਕ ਸਾਲ ਦੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ 1 ,2,3,4, 6,7,9 ,11 ਜਮਾਤਾਂ ਦੇ  ਗ਼ੈਰ -ਹਾਜ਼ਰ ਤੇ ਫੇਲ੍ਹ ਹੋਏ ਸਾਰੇ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿਚ ਪ੍ਰੋਮੋਟ ਕਰ ਦਿੱਤਾ ਗਿਆ ਹੈ, ਇਨਾ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਡਾ.ਮੱਖਣ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਬਹੁਤ ਦੁੱਖ ਨਾਲ ਕਿਹਾ ਕਿ ਹੁਣ ਗਰੀਬ,ਮਜਦੂਰ ਤੇ ਦਲਿਤ ਬੱਚਿਆਂ ਦੇ ਮਾਪਿਆਂ ਨੂੰ ਕੋਈ ਚਿੰਤਾ ਨਹੀਂ ਹੋਵੇਗੀ ਕਿ ਉਹਨਾਂ ਦੇ ਬੱਚੇ ਸਕੂਲ ਸਰਕਾਰੀ ਸਕੂਲਾਂ ਵਿਚ ਉਹ ਪੜ੍ਹ ਰਹੇ ਹਨ ਜਾ ਨਾ ਪੜ੍ਹਾਏ ਜਾ ਰਹੇ ਹਨ ਸਭ ਪਾਸ ਹੀ ਹੋ ਗਏ,ਇਸ ਤਰ੍ਹਾਂ ਕਰਕੇ ਸਰਕਾਰ ਨੇ ਗਰੀਬਾਂ ਦੇ ਬੱਚਿਆਂ ਬਹੁਤ ਜਿਆਦਾ ਨਾ ਇਨਸਾਫੀ ਕੀਤੀ ਹੈ ਤੇ ਇਸ ਸਬੰਧ ਵਿਚ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਇਹ ਨਿਰਦੇਸ਼ ਚੋਣਵੇਂ ਅਖਬਾਰਾਂ ਵਿਚ ਦੇਖੇ ਜਾ ਸਕਦੇ ਹਨ । ਡਾਕਟਰ ਮੱਖਣ ਸਿੰਘ ਨੇ ਕਿਹਾ ਕਿ  ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਦੇ ਇਸ ਗਰੀਬ,ਮਜਦੂਰ ਦਲਿਤਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਤੇ ਪੰਜਾਬ ਦੇ ਗਰੀਬਾਂ,ਮਜਦੂਰਾਂ ਦਲਿਤਾਂ ਪਛੜਿਆਂ ਨੂੰ ਅਪੀਲ ਕਰਦੀ ਹੈ ਕਿ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ , ਆਉਣ ਵਾਲੀਆਂ ਪੀੜੀਆਂ ਨੂੰ ਅਨਪੜ੍ਹਤਾ ਤੋਂ ਬਚਾਉਣ ਲਈ 2024 ਵਿਚ ਭੈਣ ਮਾਇਆਵਤੀ ਜੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸੁਪਨਿਆਂ ਦੀ ਸਰਕਾਰ ਦੀ ਸਿਰਜਣਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਅਸੀਂ ਆਪਣੀ ਖੁਦ ਦੀ ਸਰਕਾਰ ਬਣਾ ਕੇ ਸਾਰੀਆਂ ਸਮੱਸਿਆਵਾਂ ਦਾ ਜੜ ਤੋਂ ਹੱਲ ਕਰ ਸਕੀਏ।

Leave a Reply

Your email address will not be published.


*


%d