ਪੰਜਾਬ ਬਚਾਓ ਯਾਤਰਾ ਨੂੰ ਮਿਲ ਰਿਹਾ ਭਰਵਾਂ ਸਮਰਥਨ : ਹਨੀ ਟੌਂਸਾ

ਨਵਾਂਸ਼ਹਿਰ /ਕਾਠਗੜ੍ਹ::::::::::::::::::::::(ਜਤਿੰਦਰ ਪਾਲ ਸਿੰਘ ਕਲੇਰ )
            ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ  ਸਿੰਘ ਬਾਦਲ ਜੀ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਵਿੱਚ  ਬਲਾਚੌਰ ਤੋ ਯੂਥ ਅਕਾਲੀ ਆਗੂ ਅਤੇ ਕੋਰ ਕਮੇਟੀ ਮੈਂਬਰ ਹਨੀ ਟੋਂਸਾ ਵੱਲੋਂ ਸਾਥੀਆ ਸਮੇਤ ਸ਼ਮੂਲੀਅਤ ਕੀਤੀ ਗਈ। ਹਨੀ ਟੌਂਸਾ ਵੱਲੋਂ  ਦੱਸਿਆ ਗਿਆ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ  ਸਰਬਜੀਤ ਸਿੰਘ ਝਿੰਜਰ ਜੀ ਦੀ ਅਗਵਾਈ ਵਿੱਚ  ਬਲਾਚੌਰ ਦੇ ਯੂਥ ਆਗੂ ਵੀ ਇਸ ਯਾਤਰਾ ਵਿੱਚ ਡਟੇ ਹੋਏ ਹਨ।  ਆਮ ਪਾਰਟੀ ਦੀ ਸਰਕਾਰ ਦੇ ਝੂਠੇ ਲਾਰੀਆ ਤੋਂ ਲੋਕ ਦੁਖੀ ਅਤੇ ਅਕ ਚੁੱਕੇ ਨੇ ਤੇ ਪੰਜਾਬ ਬਚਾਓ ਯਾਤਰਾ ਵਿੱਚ ਜੁੜ ਰਿਹਾ ਲੋਕਾਂ ਦਾ ਇੱਕਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਲੋਕ ਹੁਣ ਬੇਸਬਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਾਉਣ ਲਈ ਬੱਸ ਸਮੇਂ ਦਾ ਇੰਤਜਾਰ ਕਰ ਰਹੇ ਨੇ। ਇਸ ਮੌਕੇ  ਸ਼ਾਮਲ ਹੋਏ ਯੂਥ ਆਗੂਆਂ ਵਿੱਚ ਦਲਜੀਤ ਸਿੰਘ ਮਾਣੇਵਾਲ ,ਹੈਪੀ ਮਾਹੀਪੁਰ , ਬਬਲੀ ਰੈਲਮਾਜਰਾ , ਜਤਿਨ ਆਦੋਆਣਾ , ਗੌਰਵ ਚੌਹਾਨ ,ਗਗਨ ਖੱਤਰੀ ਰੇਲਮਾਜਰਾ,ਸੋਨੂ ਆਸਰੋਂ ,ਸੇਠੀ ਟੌਂਸਾ ,ਅਵਤਾਰ ਟੌਂਸਾ,ਅਵਿਨਾਸ਼ ,ਲਾਡੀ ਫਿਰਨੀ ਮਾਜਰਾ,ਯਦਵਿੰਦਰ ਢਿੱਲੋਂ ਆਦੀ ਨੌਜਵਾਨ ਹਾਜ਼ਿਰ ਸਨ।
ਕੈਪਸ਼ਨ ਹਨੀ ਟੌਸਾਂ ਦੇ ਨਾਲ ਵੱਖ ਵੱਖ ਵਰਕਰ

Leave a Reply

Your email address will not be published.


*


%d