ਪੰਜਾਬ ਪੁਲਿਸ ਦੇ 14 ਅਫਸਰਾਂ ਨੂੰ ਮਿਲੇਗਾ ‘ਮੁੱਖ ਮੰਤਰੀ ਰਕਸ਼ਕ’ ਐਵਾਰਡ

 ਪੁਲਿਸ ਦੇ 14 ਅਫਸਰਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਮੈਡਲ ਅਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪ੍ਰਦਾਨ ਕਰਨਗੇ। ਇਸ ਵਿੱਚ ਮੁਹਾਲੀ ਦੇ ਡੀਐਸਪੀ ਡਿਟੈਕਟਿਵ ਗੁਰਸ਼ੇਰ ਸਿੰਘ ਸੰਧੂ ਅਤੇ ਐਂਟੀ ਗੈਂਗਸਟਰ ਟੀਮ ਦੇ ਮੈਂਬਰ ਸਿਮਰਜੀਤ ਸਿੰਘ ਸਮੇਤ ਕੁੱਲ 14 ਅਫ਼ਸਰ ਸ਼ਾਮਲ ਹਨ। ਇਸ ਦੇ ਲਈ ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਕੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਪੰਜਾਬ ਪੁਲਿਸ ਵੱਲੋਂ ਜਾਰੀ ਸੂਚੀ ਅਨੁਸਾਰ ਜਲੰਧਰ ਦੇਹਾਤ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਕਮਾਂਡੈਂਟ ਆਰਟੀਸੀ ਜਲੰਧਰ ਮਨਦੀਪ ਸਿੰਘ, ਕਮਾਂਡੈਂਟ ਆਰਟੀਸੀ ਜਲੰਧਰ, ਡੀਐਸਪੀ ਡਿਟੈਕਟਿਵ ਮੁਹਾਲੀ ਗੁਰਸ਼ੇਰ ਸਿੰਘ ਸੰਧੂ, ਇੰਸਪੈਕਟਰ ਹਰਵਿੰਦਰ ਸਿੰਘ ਰੀਡਰ ਡੀਜੀਪੀ, ਜ਼ੀਰਕਪੁਰ ਥਾਣਾ ਇੰਚਾਰਜ ਸਿਮਰਜੀਤ ਸਿੰਘ, ਸਬ ਇੰਸਪੈਕਟਰ  ਸੁਖਵਿੰਦਰ ਸਿੰਘ ਸਪੈਸ਼ਲ ਸੈੱਲ ਮੋਹਾਲੀ, ਸਬ-ਇੰਸਪੈਕਟਰ ਭੁਪਿੰਦਰ ਸਿੰਘ ਸੀ.ਆਈ.ਅੰਮ੍ਰਿਤਸਰ, ਸਬ-ਇੰਸਪੈਕਟਰ ਮੇਜਰ ਸਿੰਘ ਸਪੈਸ਼ਲ ਸੈੱਲ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ, ਜਸਜੀਤ ਸਿੰਘ ਸਬ-ਇੰਸਪੈਕਟਰ ਜਹਾਨ ਕਾਲਾ, ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਸਪੈਸ਼ਲ ਸੈੱਲ ਹੈੱਡ ਕੁਆਟਰ ਮੋਹਾਲੀ, ਸਬ-ਇੰਸਪੈਕਟਰ ਗੁਰਮੁੱਖ ਸਿੰਘ ਸਪੈਸ਼ਲ ਸੈੱਲ ਹੈੱਡਕੁਆਰਟਰ ਮੋਹਾਲੀ, ਸਬ-ਇੰਸਪੈਕਟਰ ਗੁਰਮੁਖ ਸਿੰਘ ਸਪੈਸ਼ਲ ਸੈੱਲ ਹੈੱਡਕੁਆਰਟਰ ਮੋਹਾਲੀ, ਸਬ ਇੰਸਪੈਕਟਰ ਅਮਨਦੀਪ ਵਰਮਾ ਮੁਹਾਲੀ, ਮਹਿੰਦਰਪਾਲ ਸਿੰਘ ਏ.ਐਸ.ਆਈ ਇੰਟੈਲੀਜੈਂਸ ਵਿੰਗ, ਕਾਂਸਟੇਬਲ ਪ੍ਰਦੀਪ ਸਿੰਘ ਐਸ.ਐਸ.ਓ.ਸੀ ਅੰਮ੍ਰਿਤਸਰ ਨੂੰ 26 ਜਨਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published.


*


%d